Share on Facebook

Main News Page

ਗੁਰਪ੍ਰੀਤ ਸਿੰਘ ਗੁਰੀ ਹਾਂਸ ਵੱਲੋਂ ਪਖੰਡੀ ਸਾਧ ਹਰੀ ਪ੍ਰਸਾਦ ਰੰਧਾਵਾ ਤੇ ਹੋਰ ਖੱਸੀ ਸਾਧਾਂ ਦੇ ਟੋਲੇ ਨੂੰ ਚੂੜੀਆਂ (ਵੰਗਾਂ) ਭੇਂਟ

ਅੱਜ ਰਾੜਾ ਸਾਹਿਬ ਦੇ ਮੇਨ ਚੌਂਕ ਵਿੱਚ ਤਿੰਨ ਵਜ਼ੇ ਸ਼ੁਰੂ ਹੋਏ ਧਰਨੇ ਵਿੱਚ ਮੈਂ ਵੀ ਪਹੁੰਚਿਆ ਕਿਉਂ ਕਿ ਰਾੜਾ ਸਾਹਿਬ ਮੇਰਾ ਏਰੀਆ ਹੈ, ਪਰ ਜਦੋਂ ਧਰਨਾ ਸ਼ੁਰੂ ਹੋਇਆ ਤਾਂ ਪਹਿਲਾਂ ਹੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਕਿ ਕਿਸੇ ਨੇ ਕੋਈ ਨਾਹਰਾ ਨਹੀਂ ਲਾਉਣਾ, ਧਰਨਾ ਸ਼ਾਂਤਮਈ ਹੈ, ਇੱਥੋਂ ਤੱਕ ਪੁਲਿਸ ਮੁਲਾਜ਼ਮ ਧਰਨੇ ਦੀਆਂ ਤਿਆਰੀਆਂ ਵਿੱਚ ਹੱਥ ਵਟਾਉਂਦੇ ਨਜ਼ਰ ਆਏ। ਇਸ ਤੋਂ ਸਾਫ ਨਜ਼ਰ ਆ ਰਿਹਾ ਸੀ ਕਿ ਧਰਨਾ ਪ੍ਰਸ਼ਾਸਨ ਨਾਲ ਮਿਲ ਕੇ ਲਗਾਇਆ ਗਿਆ ਹੈ, ਬਾਕੀ ਧਰਨਿਆਂ ਤੇ ਦੇਖਿਆ ਹੈ ਕਿ ਪੁਲਿਸ ਕਾਫੀ ਗਿਣਤੀ ਵਿੱਚ ਮੌਜੂਦ ਹੁੰਦੀ ਹੈ, ਪਰ ਏਥੇ ਸਿਰਫ ਗਿਣਤੀ ਦੇ 8-10 ਮੁਲਾਜ਼ਮ ਹੀ ਮੌਜੂਦ ਸਨ।

ਧਰਨਾ ਸ਼ੁਰੂ ਹੋਣ ਤੋਂ ਕੁੱਝ ਸਮੇਂ ਬਾਅਦ ਰਾੜਾ ਸਾਹਿਬ ਗੁਰਦੁਆਰੇ ਦੇ ਬੁਲਾਰੇ ਨੇ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਸਿੰਘ ਸਾਹਿਬ ਨੇ ਸਰਸੇ ਵਾਲੇ ਨੂੰ ਦਿੱਤਾ ਮਾਫੀਨਾਮੇ ਦਾ ਹੁਕਮਨਾਮਾ ਵਾਪਿਸ ਲੈ ਲਿਆ ਹੈ ਅਤੇ ਸਰਕਾਰ ਨੇ ਕੋਟਕਪੂਰੇ ਧਰਨੇ ਦੌਰਾਨ ਜਿਹੜੇ ਸਿੰਘਾਂ ਤੇ ਪਰਚਾ ਦਰਜ਼ ਕੀਤਾ ਸੀ, ਉਹ ਵਾਪਿਸ ਲੈ ਲਿਆ ਹੈ ਇਸ ਲਈ ਧਰਨਾ ਲਾਉਣ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਬੁਲਾਰੇ ਨੇ ਕਿਹਾ ਸੰਤ ਸਮਾਜ ਦੇ ਜਨਰਲ ਸਕੱਤਰ ਬਾਬਾ ਹਰੀ ਸਿੰਘ ਰੰਧਾਵਾ ਇਸ ਦਾ ਐਲਾਨ ਕਰਨਗੇ ਕਿ ਇਹ ਧਰਨਾ ਹੁਣ ਸਮਾਪਤ ਹੁੰਦਾ ਹੈ।

ਇਹ ਸੁਣਕੇ ਮੈਂ ਚੂੜੀਆਂ ਵਾਲੀ ਦੁਕਾਨ 'ਤੇ ਗਿਆ ਅਤੇ ਚੂੜੀਆਂ ਲਿਆ ਕੇ ਬਾਬਾ ਹਰੀ ਸਿੰਘ ਰੰਧਾਵਾ ਨੂੰ ਦੇ ਦਿੱਤੀਆਂ ਅਤੇ ਕਿਹਾ ਇਹ ਇਹ ਇਹਨਾਂ ਸਾਰਿਆਂ ਨੂੰ ਦੇ ਦੇਵੋ।

ਇਸ ਤੋਂ ਬਾਅਦ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਹਰੇ ਲਗਾਏ !!!

ਧੰਨਵਾਦ ਜੀ
ਗੁਰਪ੍ਰੀਤ ਸਿੰਘ ਗੁਰੀ ਕਿਲਾ ਹਾਂਸ


ਟਿੱਪਣੀ: ਇਹ ਧਰਨਾ ਜੋ ਕਿ ਰਾੜਾ ਵਿਖੇ ਲਾਇਆ ਗਿਆ ਸੀ, ਸਿਰਫ ਵਿਖਾਵਾ ਸੀ, ਸਰਕਾਰੀ ਤੰਤਰ ਦਾ, ਅੱਖਾਂ 'ਚ ਘੱਟਾ ਪਾਉਣ ਲਈ ਕੀਤਾ ਗਿਆ, ਸਰਕਾਰੀ ਸਾਧਾਂ ਦੇ ਟੋਲੇ ਨਾਲ ਮਿਲਕੇ ਕੀਤਾ ਗਿਆ ਸੀ। ਇਹ ਸਰਕਾਰੀ ਟੱਟੂ ਜਿਨ੍ਹਾਂ ਦਾ ਸਰਗਨਾ ਪਖੰਡੀ ਸਾਧ ਹਰੀ ਪ੍ਰਸਾਦ ਰੰਧਾਵਾ ਹੈ, ਜਿਸ ਬਾਰੇ ਬਹੁਤਾ ਦੱਸਣ ਦੀ ਲੋੜ ਨਹੀਂ ਕਿ ਇਹ ਬਾਦਲ ਤੇ ਪੱਪੂਆਂ ਦਾ ਤਲਵੇਚੱਟ ਹੈ। ਇਹ ਧਰਨੇ ਦਾ ਡਰਾਮਾ ਸਿਰਫ ਸਿੱਖਾਂ ਦੇ ਰੋਹ ਤੋਂ ਡਰਦਿਆਂ, ਛਿੱਤਰਾਂ ਤੋਂ ਡਰਦਿਆਂ ਕੀਤਾ ਗਿਆ ਸੀ... ਜਿੰਨੀ ਬੇਅਦਬੀ ਸੌਦਾ ਸਾਧ ਨੇ ਕੀਤੀ ਹੈ, ਉਸ ਤੋਂ ਵੱਧ ਇਹ ਖੱਸੀ ਪਖੰਡੀ ਸਾਧ ਹਰ ਰੋਜ਼ ਕਰਦੇ ਹਨ...

ਸ. ਗੁਰਪ੍ਰੀਤ ਸਿੰਘ ਗੁਰੀ ਹਾਂਸ ਦੀ ਦਲੇਰੀ ਦੀ ਜਿੰਨੀ ਸਲਾਹੁਤਾ ਕੀਤੀ ਜਾਵੇ, ਘੱਟ ਹੈ। ਬੱਲੇ ਬਈ ਸ਼ੇਰਾ... ਚੜ੍ਹਦੀਕਲਾ!!!

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top