Share on Facebook

Main News Page

ਮੁਸਲਮਾਨ ਵੀਰਾਂ ਨੇ ਵੀ ਸਿੱਖਾਂ ਦਾ ਸਾਥ ਦਿੱਤਾ
-: ਸੰਪਾਦਕ ਖ਼ਾਲਸਾ ਨਿਊਜ਼

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਹੋਈ ਬੇਅਦਬੀ ਨਾਲ ਜਿੱਥੇ ਹਰ ਸਿੱਖ ਦਾ ਹਿਰਦਾ ਛੱਲਣੀ ਹੋਇਆ, ਉੱਥੇ ਮੁਸਲਮਾਨ ਭਰਾਵਾਂ ਨੇ ਵੀ ਇਸ ਦੁੱਖ ਦੀ ਘੜੀ 'ਚ ਸਿੱਖਾਂ ਦਾ ਸਾਥ ਦਿੱਤਾ। ਸਿੱਖਾਂ ਨੂੰ ਇਨ੍ਹਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਪਰ ਸਿਤਮ ਦੀ ਗੱਲ ਇਹ ਹੈ ਕਿ ਜਿਨ੍ਹਾਂ ਨਾਲ ਸਿੱਖ ਅਖਵਾਉਣ ਵਾਲੇ ਆਪਣਾ ਖੂਨ ਦਾ ਰਿਸ਼ਤਾ ਸਮਝਦੇ ਹਨ, ਰਾਜਨਿਤਿਕ ਗੱਠਜੋੜ ਕਰਦੇ ਹਨ, ਉਸ ਹਿੰਦੂ ਤਬਕੇ 'ਚੋਂ ਕਿਸੇ ਵੀ ਇੱਕ ਸ਼ਖਸ ਵੱਲੋਂ ਇਸ ਕਹਿਰ ਬਾਰੇ ਇੱਕ ਸ਼ਬਦ ਨਹੀਂ ਨਿਕਲਿਆ

ਖ਼ਾਲਸਾ ਨਿਊਜ਼ ਨੇ ਥੋੜ੍ਹੇ ਚਿਰ ਪਹਿਲਾਂ ਲਿਖਿਆ ਸੀ ਕਿ ਜੇ ਕਿਤੇ ਸਿੱਖ ਤੇ ਮੁਸਲਮਾਨ ਆਪਸ 'ਚ ਕੋਈ ਰਣਨੀਤੀ ਤਿਆਰ ਕਰਣ, ਤਾਂ ਹਿੰਦੂ ਤਾਕਤਾਂ ਇਨ੍ਹਾਂ ਘੱਟ ਗਿਣਤੀਆਂ ਦਾ ਕੁੱਝ ਨਹੀਂ ਵਿਗਾੜ ਸਕਦੀਆਂ। ਹਾਲੇ ਵੀ ਕੁੱਝ ਕੀਤਾ ਜਾ ਸਕਦਾ ਹੈ।

ਭਲਾ ਸੋਚੋ, ਜਿ ਖੁਦਾ ਨਾ ਖਾਸਤਾ, ਕਿਸੇ ਗਿਰੇ ਹੋਏ ਵੱਲੋਂ ਕੁਰਾਨ ਸ਼ਰੀਫ ਨਾਲ ਇਹ ਕੀਤਾ ਹੁੰਦਾ, ਤਾਂ ਉਸ ਦਾ ਹਸ਼ਰ ਕੀ ਹੋਣਾ ਸੀ, ਉਸਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ। ਇਸ ਲਈ, ਕੱਟੜ ਹਿੰਦੂ ਮਾਨਸਿਕਤਾ ਵਾਲੀ ਆਰ.ਐਸ.ਐਸ. ਦਾ ਮੁਕਾਬਲਾ ਕਰਣ ਲਈ, ਸਿੱਖਾਂ ਨੂੰ ਸਭ ਤੋਂ ਪਹਿਲਾਂ ਆਪਣੀ ਟੇਕ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਲਗਾਕੇ, ਧਾਰਮਿਕ ਅਤੇ ਸਿਆਸੀ ਅਖਾੜੇ 'ਚ ਏਕੇ ਨਾਲ ਅੱਗੇ ਵੱਧਣਾ ਚਾਹੀਦਾ ਹੈ, ਨਾਲ ਦੀ ਨਾਲ ਹੋੲ ਘੱਟ ਗਿਣਤੀਆਂ ਨੂੰ ਨਾਲ ਲੈ ਕੇ, ਆਪਣੀ ਤਾਕਤ ਵਧਾਉਣੀ ਚਾਹੀਦੀ ਹੈ।

ਮੁਸਲਮਾਨ ਭਰਾਵਾਂ ਦਾ ਇਸ ਮੁਸ਼ਕਿਲ ਦੀ ਘੜੀ 'ਚ ਸਿੱਖਾਂ ਨਾਲ ਖੜਨਾ, ਬਹੁਤ ਸਲਾਹੁਣਯੋਗ ਹੈ। ਪਰ ਸ਼ਰਾਰਤੀ ਅਤੇ ਘਟੀਆ ਸੋਚ ਦੇ ਮਾਹਿਰ ਆਰ.ਐਸ.ਐਸ. ਤੇ ਬਾਦਲ ਜੁੰਡਲੀ ਲਈ ਇਹ ਮੰਜ਼ਰ ਖ਼ਤਰਨਾਕ ਸਿੱਧ ਹੋ ਸਕਦਾ ਹੈ, ਜਿਸ ਲਈ ਉਹ ਕਿਸੇ ਵੀ ਤਰ੍ਹਾਂ ਦੀ ਘਟੀਆ ਹਰਕਤ ਕਰਕੇ, ਸਿੱਖਾਂ ਅਤੇ ਮੁਸਲਮਾਨਾਂ 'ਚ ਫਸਾਦ ਕਰਵਾ ਸਕਦੀ ਹੈ।

ਸਿੱਖਾਂ ਨੂੰ ਬਹੁਤ ਸੰਭਲਕੇ ਚੱਲਣ ਦੀ ਜ਼ਰੂਰਤ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top