Share on Facebook

Main News Page

ਪਿੰਡ ਮਾੜੀ ਮੁਸਤਫਾ ਦੇ ਗੁਰਦੁਆਰੇ ਦੀ ਗੋਲਕ ਗਿਣਨ ਆਏ ਸ਼੍ਰੋਮਣੀ ਕਮੇਟੀ ਦੇ ਇੰਸਪੈਕਟਰ ਦੀ ਕੁੱਟਮਾਰ

ਠੱਠੀ ਭਾਈ, 15 ਅਕਤੂਬਰ (ਜਗਰੂਪ ਸਿੰਘ ਮਠਾੜੂ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਆਉਂਦੇ ਪਿੰਡ ਮਾੜੀ ਮੁਸਤਫਾ (ਮੋਗਾ) ਦੇ ਗੁਰਦੁਆਰਾ ਪਾਤਸ਼ਾਹੀ ਛੇਵੀ ਵਿਖੇ ਅੱਜ ਉਸ ਸਮੇਂ ਪਿੰਡ ਵਿਚ ਹਫੜਾ-ਦਫੜੀ ਮੱਚ ਗਈ ਜਦੋਂ ਗੁਰਦੁਆਰਾ ਸਾਹਿਬ ਦੀ ਲੋਕਲ ਕਮੇਟੀ ਦੇ ਸੱਦੇ 'ਤੇ ਇਥੇ ਪੁਹੰਚੇ ਸ਼੍ਰੋਮਣੀ ਕਮੇਟੀ ਦੇ ਇੰਸਪੈਕਟਰ ਅਤੇ ਉਸ ਦੇ ਸਹਾਇਕ ਦੀ ਪਿੰਡ ਦੇ ਹੀ ਕੁੱਝ ਵਿਅਕਤੀਆਂ ਵੱਲੋਂ ਲੁੱਟਮਾਰ ਕਰਨ ਦੀਆਂ ਅਵਾਜ਼ਾਂ ਦੇ ਕੇ ਕੁੱਟਮਾਰ ਕੀਤੀ। ਜਾਣਕਾਰੀ ਅਨੁਸਾਰ ਹਰ ਮਹੀਨੇ ਦੀ ਤਰਾਂ 10 ਦਿਨ ਪਹਿਲਾਂ ਉਨ੍ਹਾਂ ਨੇ ਆਪਣੇ ਗੁਰਦੁਆਰਾ ਸਾਹਿਬ ਦੀ ਗੋਲਕ ਦੀ ਮਾਇਆ ਦੀ ਗਿਣਤੀ ਲਈ ਸ਼੍ਰੋਮਣੀ ਕਮੇਟੀ ਅੰਮਿ੍ਤਸਰ ਨੂੰ ਫੈਕਸ ਭੇਜੀ ਸੀ ਕਿ ਅਸੀਂ 15 ਤਰੀਕ ਨੂੰ ਗੋਲਕ ਖੋਲਣੀ ਹੈ। ਉਸ ਦੇ ਹਿਸਾਬ ਨਾਲ ਅੰਮਿ੍ਤਸਰ ਤੋਂ ਸ਼੍ਰੋਮਣੀ ਕਮੇਟੀ ਦੇ ਇੰਸਪੈਕਟਰ ਕੁਲਦੀਪ ਸਿੰਘ ਅਤੇ ਨਾਲ ਇਕ ਸਹਾਇਕ ਅੱਜ ਸਵੇਰੇ ਲਗਪਗ ਅੱਠ ਕੁ ਵਜੇ ਹੀ ਗੁਰਦੁਆਰਾ ਸਾਹਿਬ ਆ ਗਏ ਅਤੇ ਉਨ੍ਹਾਂ ਲੋਕਲ ਕਮੇਟੀ ਅਤੇ ਗ੍ਰੰਥੀ ਸਿੰਘਾਂ ਦੀ ਹਾਜ਼ਰੀ ਵਿਚ ਗੋਲਕ ਦੀ ਮਾਇਆ ਗਿਣਨੀ ਸ਼ੁਰੂ ਕਰ ਦਿੱਤੀ।

ਇਸ ਗੱਲ ਦਾ ਪਤਾ ਲੱਗਣ 'ਤੇ ਪਿੰਡ ਦੇ ਹੀ ਵਾਸੀ ਸਤਨਾਮ ਸਿੰਘ ਅਤੇ ਗੁਰਤੇਜ ਸਿੰਘ ਕੁੱਝ ਸਾਥੀਆਂ ਸਮੇਤ ਗੁਰਦੁਆਰਾ ਸਾਹਿਬ ਆ ਗਏ ਅਤੇ ਗੁਰਤੇਜ ਸਿੰਘ ਨੇ ਸਪੀਕਰ ਵਿਚ ਅਨਾਉਂਸਮੈਂਟ ਕਰ ਦਿੱਤੀ ਕਿ ਅੰਮਿ੍ਤਸਰ ਵਾਲੇ ਗੋਲਕ ਚੁੱਕਣ ਲਈ ਆ ਗਏ। ਕਮੇਟੀ ਅਨੁਸਾਰ ਗੋਲਕ ਦੀ ਮਾਇਆ ਗਿਣ ਰਹੇ ਇੰਸਪੈਕਟਰ 'ਤੇ ਸਤਨਾਮ ਸਿੰਘ ਨੇ ਹਮਲਾ ਕਰਕੇ ਉਸ ਦੇ ਨੱਕ ਉਪਰ ਕੜੇ ਨਾਲ ਵਾਰ ਕੀਤੇ ਅਤੇ ਉਸ ਦੀ ਕੁੱਟਮਾਰ ਵਿਚ ਉਸ ਦੇ ਦੰਦ ਟੁੱਟ ਗਏ। ਆਵਾਜ਼ ਸੁਣ ਕੇ ਪਿੰਡ ਵਾਸੀ ਵੱਡੀ ਗਿਣਤੀ ਵਿਚ ਗੁਰਦੁਆਰਾ ਸਾਹਿਬ ਆ ਗਏ। ਇਸ ਉਪਰੰਤ ਕੁੱਝ ਪਿੰਡ ਵਾਸੀਆਂ ਨੇ ਇੰਸਪੈਕਟਰ ਨੂੰ ਆਪਣੇ ਘਰ ਲਿਜਾ ਕੇ ਉਸ ਦੀ ਹਿਫਾਜਤ ਦਾ ਜਿੰਮਾ ਲਿਆ ਤੇ ਮਾਮਲਾ ਸ਼੍ਰੋਮਣੀ ਕਮੇਟੀ ਦੇ ਧਿਆਨ ਵਿਚ ਲਿਆਂਦਾ। ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਮਾੜੀ ਮੁਸਤਫਾ ਨੇ ਉਕਤ ਘਟਨਾ ਦੀ ਸ਼ਿਕਾਇਤ ਥਾਣਾ ਬਾਘਾ ਪੁਰਾਣਾ ਵਿਖੇ ਦਰਜ ਕਰਵਾਇਆ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top