Share on Facebook

Main News Page

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿਰੋਧ 'ਚ ਸ਼ਾਂਤਮਈ ਪ੍ਰਦਰਸ਼ਨ 'ਤੇ ਪੁਲਿਸ ਗੋਲੀਬਾਰੀ ਸ਼ਹੀਦ ਹੋਏ ਕਿ੍ਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦਾ ਅੰਤਿਮ ਸੰਸਕਾਰ

ਬਰਗਾੜੀ/ਜੈਤੋ, 16 ਅਕਤੂਬਰ (ਲਖਵਿੰਦਰ ਸ਼ਰਮਾ, ਸੁਖਰਾਜ ਗੋਂਦਾਰਾ, ਗੁਰਚਰਨ ਸਿੰਘ ਗਾਬੜੀਆ)- ਪਿਛਲੇ ਦਿਨੀਂ ਪਿੰਡ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਰੋਸ ਵਜੋਂ ਬਹਿਬਲ ਕਲਾਂ ਵਿਖੇ ਧਰਨਾ ਦੇ ਰਹੀਆਂ ਸੰਗਤਾਂ 'ਤੇ ਚੱਲੀ ਪੁਲਿਸ ਗੋਲੀ ਨਾਲ ਮਾਰੇ ਗਏ ਕਿ੍ਸ਼ਨ ਭਗਵਾਨ ਸਿੰਘ ਪਿੰਡ ਬਹਿਬਲ ਖ਼ੁਰਦ ਦਾ ਅੱਜ ਅੰਤਿਮ ਸੰਸਕਾਰ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ। ਇਸ ਮੌਕੇ ਇਲਾਕੇ ਦੀਆਂ ਸੈਂਕੜੇ ਸੰਗਤਾਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਹਾਜ਼ਰ ਹਰ ਬੱਚੇ, ਬਜ਼ੁਰਗ, ਔਰਤਾਂ, ਨੌਜਵਾਨਾਂ ਆਦਿ ਦੀਆਂ ਅੱਖਾਂ ਨਮ ਸਨ ਅਤੇ ਪਰਿਵਾਰਕ ਮੈਂਬਰਾਂ ਤੋਂ ਦੁੱਖ ਝੱਲਿਆ ਨਹੀਂ ਸੀ ਜਾ ਰਿਹਾ।

ਪਿੰਡ ਬਹਿਬਲ ਕਲਾਂ ਵਿਖੇ ਪੁਲਿਸ ਗੋਲੀਬਾਰੀ ਵਿਚ ਮਾਰੇ ਗਏ ਨੌਜਵਾਨ ਗੁਰਜੀਤ ਸਿੰਘ ਬਿੱਟੂ (28) ਪੁੱਤਰ ਸਾਧੂ ਸਿੰਘ ਦਾ ਅੰਤਿਮ ਸੰਸਕਾਰ ਪਿੰਡ ਸਰਾਂਵਾਂ ਦੇ ਸ਼ਮਸ਼ਾਨ ਘਾਟ ਵਿਖੇ ਵੱਡੀ ਗਿਣਤੀ ਸਿੱਖ ਜਥੇਬੰਦੀਆਂ, ਪਿੰਡਾਂ ਦੇ ਪੰਚ ਸਰਪੰਚ ਅਤੇ ਇਕੱਤਰ ਹੋਏ ਲੋਕਾਂ ਦੀ ਮੌਜੂਦਗੀ ਵਿਚ ਕਰ ਦਿੱਤਾ ਗਿਆ। ਮਿ੍ਤਕ ਗੁਰਜੀਤ ਸਿੰਘ ਬਿੱਟੂ ਦੀ ਮਿ੍ਤਕ ਦੇਹ ਨੂੰ ਭਾਈ ਪ੍ਰੰਥਪ੍ਰੀਤ ਸਿੰਘ ਖ਼ਾਲਸਾ, ਭਾਈ ਅਮਰੀਕ ਸਿੰਘ ਅਜਨਾਲਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਭਾਈ ਬਲਜੀਤ ਸਿੰਘ ਦਾਦੂਵਾਲ, ਭਾਈ ਸੁਖਜੀਤ ਸਿੰਘ ਖੋਸਾ, ਪਿਤਾ ਸਾਧੂ ਸਿੰਘ ਤੇ ਭਰਾ ਜਗਦੀਪ ਸਿੰਘ ਨੇ ਸਾਂਝੇ ਤੌਰ 'ਤੇ ਅੱਗ ਵਿਖਾਈ।

ਅੱਜ ਹੀ ਜੇਲ ਤੋਂ ਬਾਹਰ ਆਏ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ, ਸ਼ਹੀਦ ਗੁਰਜੀਤ ਸਿੰਘ ਦੇ ਅੰਤਿਮ ਸੰਸਕਾਰ 'ਤੇ ਪਹੁੰਚੇ ਅਤੇ ਦਾਹ ਸੰਸਕਾਰ ਕੀਤਾ। ਸੰਸਕਾਰ 'ਤੇ ਭਾਈ ਮੋਹਕਮ ਸਿੰਘ, ਬਲਜੀਤ ਸਿੰਘ ਦਾਦੂਵਾਲ, ਅਮਰੀਕ ਸਿੰਘ ਅਜਨਾਲਾ ਅਤੇ ਭਾਰੀ ਮਾਤਰਾ 'ਚ ਸਿੱਖ ਸੰਗਤ ਸ਼ਾਮਿਲ ਸੀ।

ਗੁਰਜੀਤ ਸਿੰਘ ਦੇ ਪਿਤਾ ਸ. ਸਾਧੂ ਸਿੰਘ, ਜੋ ਕਿ ਕੀਨੀਆ ਰਹਿੰਦੇ ਸਨ ਪੰਜਾਬ ਪਹੁੰਚੇ ਅਤੇ ਉਨ੍ਹਾਂ ਕਿਹਾ ਕਿ "ਜਦ ਮੈਂ ਦਿੱਲੀ (ਕੀਨੀਆ ਤੋਂ ਦਿੱਲੀ ਏਅਰਪੋਰਟ) ਤੋਂ ਤੁਰਿਆ, ਤਾਂ ਮਨ ਵਿੱਚ ਸੀ ਕਿ ਪਤਾ ਨਹੀਂ ਮੈਂ ਕਿਸ ਹਾਲ ਵਿੱਚ ਪਿੰਡ ਪਹੁੰਚਾਂਗਾ। ਰਾਹ ਵਿੱਚ ਧਰਨੇ ਚੱਲ ਰਹੇ ਸਨ, ਮੈਂ ੳਨ੍ਹਾਂ ਨੂੰ ਦੱਸਿਆ ਕਿ ਆਹ ਗੱਲ (ਪੁੱਤ ਦੀ ਸ਼ਹੀਦੀ) ਵਾਪਰੀ ਹੈ, ਤਾਂ ਉਨ੍ਹਾਂ ਮੈਨੂੰ ਸਤਿਕਾਰ ਦਿੱਤਾ। ਅੱਜ ਜਿੰਨੀ ਸੰਗਤ ਇੱਥੇ ਸਸਕਾਰ ਮੌਕੇ ਵੇਖੀ, ਜ਼ਿੰਦਗੀ ਵਿੱਚ ਪਹਿਲੀ ਵਾਰ ਐਨਾ ਇਕੱਠ ਪਿੰਡ (ਸਰਾਵਾਂ) ਵਿੱਚ ਵੇਖਿਆ ਜਿਸ ਨਾਲ ਮਨ ਨੂੰ ਤਸੱਲੀ ਹੋਈ।"


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top