Share on Facebook

Main News Page

ਗੁਰੂ ਗ੍ਰੰਥ ਸਾਹਿਬ, ਗੁਰਬਾਣੀ ਤੇ ਗੁਰਦੁਆਰਿਆਂ 'ਤੇ ਹਮਲੇ ਤੇਜ਼, ਇੱਕੋ ਦਿਨ 'ਚ ਚਾਰ ਘਟਨਾਵਾਂ; ਸਿੱਖਾਂ ਨੂੰ ਮੁਸਲਮਾਨ ਵੀਰਾਂ ਵੱਲੋਂ ਪੂਰਾ ਸਮਰਥਨ

ਇਹ ਸਭ ਜਾਣਬੁੱਝ ਕੇ ਕੀਤਾ ਜਾ ਰਿਹਾ ਹੈ ਕਿ ਸਿੱਖ ਦੇ ਮਨੋਂ ਇਸਦਾ ਸਤਿਕਾਰ ਘਟਾ ਦਿੱਤਾ ਜਾਵੇ। ਇੱਕ ਦੋ ਵਾਰ ਤਾਂ ਸਿੱਖ ਇਸਦਾ ਵਿਰੋਧ ਕਰਣਗੇ, ਧਰਨੇ ਲਾਉਣਗੇ, ਪਰ ਬਾਰ ਬਾਰ ਹੋਣ 'ਤੇ ਸ਼ਾਇਦ ਇਹ ਵਿਰੋਧ ਘੱਟ ਜਾਵੇ, ਕਿਉਂਕਿ ਹਰ ਵਾਰੀ ਹਰ ਕੋਈ ਆਪਣੀ ਦਿਹਾੜੀ ਤੋੜ ਕੇ ਧਰਨਿਆਂ 'ਤੇ ਬੈਠਣ ਨਹੀਂ ਲੱਗਾ। ਇਸੇ ਸੋਚੀ ਸਮਝੀ ਸਾਜਿਸ਼ ਤਹਿਤ ਇਹ ਕਾਰੇ ਹੋ ਰਹੇ ਨੇ।

ਇਸਦਾ ਉਪਾਅ ਇੱਕੋ ਹੈ ਕਿ ਪਿੰਡਾਂ ਸ਼ਹਿਰਾਂ 'ਚ ਗੁਰਦੁਆਰਿਆਂ 'ਤੇ ਠੀਕਰੀ ਪਹਿਰਾ ਦਿੱਤਾ ਜਾਵੇ। ਜੇ ਆਪਣੇ ਘਰ ਦੇ ਕੀਮਤੀ ਸਾਮਾਨ ਦੀ ਰਾਖੀ ਕੀਤੀ ਜਾ ਸਕਦੀ ਹੈ, ਤਾਂ ਆਪਣੇ ਸਭ ਤੋਂ ਕੀਮਤੀ ਗੁਰੂ ਦੀ ਕਿਉਂ ਨਹੀਂ ਕੀਤੀ ਜਾ ਸਕਦੀ। ਹੋ ਸਕੇ ਤਾਂ ਗੁਰਦੁਆਰਿਆਂ 'ਚ ਕੈਮਰੇ ਵੀ ਲਾਏ ਜਾ ਸਕਦੇ ਹਨ। ਜੇ ਕੋਈ ਫੜਿਆ ਜਾਵੇ, ਉਸਦੀ ਐਸੀ ਭੁਗਤ ਸਵਾਰੀ ਜਾਵੇ ਕਿ ਉਹ ਦੂਜਿਆਂ ਲਈ ਮਿਸਾਲ ਹੋਵੇ ਤੇ ਅੱਗੋਂ ਇਹ ਕਾਰੇ ਰੁੱਕ ਜਾਣ।

ਸਿੱਖਾਂ ਦੇ ਨਾਲ ਨਾਲ ਮੁਸਲਮਾਨ ਭਰਾਵਾਂ ਦਾ ਇਸ ਦੁੱਖ ਦੀ ਘੜੀ 'ਚ ਸਾਥ, ਬਹੁਤ ਖੁਸ਼ੀ ਦੀ ਗਲ ਹੈ।

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top