ਸ.
ਇੰਦਰਜੀਤ ਸਿੰਘ ਜੀ ਦਾ ਸੁਝਾਅ ਬਹੁਤ ਸ਼ਲਾਘਯੋਗ ਅਤੇ ਮੰਨਣਯੋਗ ਹੈ, ਜਿਸ ਨਾਲ ਇੱਕ ਐਸਾ
ਸਿਸਟਮ ਤਿਆਰ ਹੋ ਸਕਦਾ ਹੈ, ਜਿਸ ਨਾਲ ਸਰੂਪਾਂ ਦੀ Inventory ਦਾ ਪਤਾ ਚਲ ਸਕਦਾ ਹੈ, ਅਤੇ
ਲੈਕੇ ਜਾਣ ਵਾਲੇ ਜ਼ਿੰਮੇਵਾਰੀ ਵੱਧਦੀ ਹੈ। ਸਾਨੂੰ ਦਕੀਆਨੂਸੀ ਖਿਆਲਾਂ ਤੋਂ ਬਾਹਰ ਆਕੇ,
ਕੁੱਝ ਇਸ ਤਰ੍ਹਾਂ ਦੇ ਸ਼ੁਝਾਵਾਂ ਨੂੰ ਗੰਭੀਰਤਾ ਨਾਲ ਸੋਚਣਾ ਪਵੇਗਾ।
ਸ. ਇੰਦਰਜੀਤ ਸਿੰਘ ਦਾ ਇਹ ਸੁਝਾਅ ਕੋਈ ਅੰਤਿਮ ਸੁਝਾਅ ਨਹੀਂ, ਇਸ
ਤੋਂ ਵੀ ਵਧੀਆ ਕੋਈ ਹੋਰ ਸੋਚ ਸਕਦਾ ਹੈ, ਪਰ ਇਸ ਸੁਝਾਅ ਨੂੰ ਨਜ਼ਰਅੰਦਾਜ਼ ਨਹੀਂ ਕਰਨਾ
ਚਾਹੀਦਾ। ਗੁਰਦੁਆਰਿਆਂ ਦੀ ਸੁਰੱਖਿਆ ਵੀ ਯਕੀਨੀ ਬਣਾਈ ਜਾਵੇ।
ਰੋਸ ਮਾਰਚ ਕੱਢਣੇ, ਗ਼ਲਤ ਨਹੀਂ, ਪਰ ਇਹ ਸਥਾਈ ਹੱਲ ਨਹੀਂ।
ਸਾਨੂੰ ਦੂਰ ਅੰਦੇਸ਼ ਹੋ ਕੇ ਟੀਚੇ ਮਿੱਥਣ ਦੀ ਲੋੜ੍ਹ ਹੈ। ਹੁਣ ਜਿਸ ਹਿਸਾਬ ਨਾਲ ਸਿੱਖ
ਸੰਗਤਾਂ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ, ਨੌਜਵਾਨ ਵੀ ਸੜਕਾਂ 'ਤੇ ਹਨ, ਇਸ ਸ਼ਕਤੀ ਨੂੰ ਵਰਤਣ
ਦੀ ਲੋੜ੍ਹ ਹੈ, ਭੰਗ ਦੇ ਭਾਂੜੇ ਗਵਾਉਣ ਦੀ ਨਹੀਂ। ਇਸ ਸ਼ਕਤੀ
ਨੂੰ ਇੱਕ ਰਾਜਸੀ ਸ਼ਕਤੀ 'ਚ ਤਬਦੀਲ ਕਰਣ ਦੀ ਲੋੜ੍ਹ ਹੈ। ਚਲੇ ਹੋਏ ਕਾਰਤੂਸ ਜਿਵੇਂ
ਕੇਵਲ ਸਿੰਘ, ਨੰਦਗੜ੍ਹ, ਦਾਦੂਵਾਲ, ਪੀਰ ਮੁਹੰਮਦ, ਸਿਮਰਨਜੀਤ ਸਿੰਘ ਮਾਨ,
ਨੰਗੀਆਂ ਲੱਤਾਂ ਵਾਲੇ ਸਾਧ ਅਤੇ ਕਈ ਹੋਰ ਛੁਪੇ
ਹੋਏ ਚਿਹਰਿਆਂ ਤੋਂ ਵੀ ਬੱਚਣ ਦੀ ਲੋੜ੍ਹ ਹੈ, ਕਿਉਂਕਿ ਇਹ ਸਿਰਫ ਚੌਧਰ ਚਾਹੁੰਦੇ ਹਨ, ਬੱਚ
ਕੇ...
ਸੁਝਵਾਨ ਪ੍ਰਚਾਰਕਾਂ ਨੂੰ ਗੁਰਬਾਣੀ
ਸੰਦੇਸ਼ ਨਾਲ ਆਉਣ ਵਾਲੀਆਂ ਚੋਣਾਂ, ਸ਼੍ਰੋਮਣੀ ਕਮੇਟੀ ਚੋਣਾਂ ਲਈ ਵੀ ਜ਼ਮੀਨ ਤਿਆਰ ਕਰਨੀ
ਚਾਹੀਦੀ ਹੈ। ਜਿਸ ਤਰ੍ਹਾਂ ਦਾ ਵਿਰੋਧ ਬਾਦਲਾਂ ਦਾ
ਹੁਣ ਹੋਇਆ ਹੈ, ਉਸ ਨੂੰ ਵਰਤਣ ਦੀ ਲੋੜ ਹੈ, ਉਸ ਵਿਰੋਧ ਨੂੰ ਵਰਤ ਕੇ ਸ਼੍ਰੋਮਣੀ
ਕਮੇਟੀ 'ਚ ਸੂਝਵਾਨ ਗੁਰਸਿੱਖਾਂ ਨੂੰ ਬਹੁਮਤ ਨਾਲ ਜਿਤਾਉਣਾ ਚਾਹੀਦਾ ਹੈ, ਜਿਸ ਨਾਲ
ਗੁਰਦੁਆਰਾ ਪ੍ਰਬੰਧ 'ਚ ਸੁਧਾਰ ਹੋ ਸਕੇ, ਜੱਥੇਦਾਰੀ ਪ੍ਰੰਪਰਾ ਖ਼ਤਮ ਹੋ ਸਕੇ। ਜੋ ਗੁਰਮਤਿ
ਅਨੁਸਾਰ ਅਸੀਂ ਉਡੀਕ ਕਰਦੇ ਹਾਂ, ਉਹ ਹੋ ਸਕੇ। ਇਸ ਵਿਰੋਧ ਨੂੰ ਅਜਾਈਂ ਨਾ ਗਵਾਓ।