Share on Facebook

Main News Page

ਬੀ. ਸੀ. ਦੇ ਸਿੱਖਾਂ ਵੱਲੋਂ ਸਰਬੱਤ ਖ਼ਾਲਸਾ ਰਾਹੀਂ ਚੁਣੇ ਜਥੇਦਾਰਾਂ ਨੂੰ ਹੀ ਮਨਜ਼ੂਰੀ ਦੇਣ ਦਾ ਐਲਾਨ
ਕੈਨੇਡੀਅਨ ਕਬੱਡੀ ਫੈਡਰੇਸ਼ਨਾਂ ਵੱਲੋਂ 'ਵਿਸ਼ਵ ਕਬੱਡੀ ਕੱਪ' ਦਾ ਬਾਈਕਾਟ

ਸਰੀ, 19 ਅਕਤੂਬਰ (ਗੁਰਪ੍ਰੀਤ ਸਿੰਘ ਸਹੋਤਾ)- ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸਿੱਖਾਂ ਨੇ ਅੱਜ ਸਰੀ ਸ਼ਹਿਰ 'ਚ ਦੋ ਵੱਡੇ ਇਕੱਠ ਕਰਕੇ ਜੈਕਾਰਿਆਂ ਦੀ ਗੂੰਜ 'ਚ ਪੰਜੇ ਜਥੇਦਾਰਾਂ ਨੂੰ ਰੱਦ ਕਰ ਦਿੱਤਾ ਤੇ ਐਲਾਨ ਕੀਤਾ। ਕੈਨੇਡੀਅਨ ਸਿੱਖ ਕੇਵਲ ਤੇ ਕੇਵਲ 10 ਨਵੰਬਰ ਨੂੰ ਹੋ ਰਹੇ ਸਰਬੱਤ ਖਾਲਸੇ ਰਾਹੀਂ ਚੁਣੇ ਜਥੇਦਾਰਾਂ ਨੂੰ ਹੀ ਮਾਨਤਾ ਦੇਣਗੇ।

ਪੰਜਾਬ 'ਚ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਲਗਾਤਾਰ ਬੇਅਦਬ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਖਾਲਸੇ ਦਾ ਸਬਰ ਨਾ ਪਰਖਣ ਦੀ ਚੇਤਾਵਨੀ ਵੀ ਦਿੱਤੀ ਗਈ।

ਸਰੀ ਦੇ ਬੈੱਲ ਸੈਂਟਰ 'ਚ 1700 ਦੇ ਕਰੀਬ ਇਕੱਠ ਤੇ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਬਾਹਰ 1500 ਤੋਂ ਵੱਧ ਸਿੱਖਾਂ ਦੇ ਇਕੱਠ ਨੇ ਪੰਜਾਬ 'ਚ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਤੇ ਸ਼ਾਂਤਮਈ ਧਰਨਿਆਂ 'ਤੇ ਪੁਲਿਸ ਵਲੋਂ ਕੀਤੇ ਕਤਲਾਂ ਦੀ ਸਖ਼ਤ ਨਿੰਦਾ ਕੀਤੀ।

ਇਸਦੇ ਨਾਲ ਹੀ ਇਕੱਠ 'ਚ ਪੁੱਜੇ 'ਨੈਸ਼ਨਲ ਕਬੱਡੀ ਫੈਡਰੇਸ਼ਨ ਆਫ਼ ਕੈਨੇਡਾ' ਅਤੇ 'ਕੈਨੇਡਾ ਵੈਸਟ ਕਬੱਡੀ ਫੈਡਰੇਸ਼ਨ' ਦੇ ਅਹੁਦੇਦਾਰਾਂ ਨੇ ਨਵੰਬਰ ਮਹੀਨੇ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ 'ਵਿਸ਼ਵ ਕਬੱਡੀ ਕੱਪ' ਦੇ ਮੁਕੰਮਲ ਬਾਈਕਾਟ ਦਾ ਐਲਾਨ ਕਰ ਦਿੱਤਾ।

ਸੰਬੋਧਨ ਕਰਨ ਵਾਲਿਆਂ 'ਚ ਸੁੱਖ ਧਾਲੀਵਾਲ, ਜਿੰਨੀ ਸਿਮਜ਼, ਹਰਪ੍ਰੀਤ ਸਿੰਘ, ਜਸਬੀਰ ਸੰਧੂ ਅਤੇ ਗੈਰੀ ਬੈੱਗ ਸ਼ਾਮਲ ਸਨ। ਇਸੇ ਦੌਰਾਨ ਪੰਜਾਬ ਤੋਂ ਕੈਨੇਡਾ ਫੇਰੀ 'ਤੇ ਆਏ ਸ਼੍ਰੋਮਣੀ ਕਮੇਟੀ ਮੈਂਬਰ ਦਿਲਾਵਰ ਸਿੰਘ ਵੱਲੋਂ ਸਟੇਜ ਤੋਂ ਭਰੀ ਸੰਗਤ ਵਿਚ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਗਿਆ। ਬਾਹਰ ਹਲਕੀ ਬਾਰਸ਼ ਵਿਚ ਖੜੇ ਸਿੱਖਾਂ ਨੇ ਮੋਮਬਤੀਆਂ ਜਗਾ ਕੇ ਪੰਜਾਬ 'ਚ ਸ਼ਹੀਦ ਹੋਏ ਦੋ ਸਿੱਖਾਂ ਨੂੰ ਸ਼ਰਧਾਂਜਲੀ ਭੇਟ ਕੀਤੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top