Share on Facebook

Main News Page

ਮਿਡਵੇਸਟ ਇੰਡਿਆਨਾ (ਅਮਰੀਕਾ) ਦੀਆਂ ਸਮੂਹ ਸੰਗਤਾਂ ਵਲੋਂ ਅਕਾਲੀਆਂ ਦੇ ਪੂਰਨ ਬਾਈਕਾਟ ਕਰਨ ਦਾ ਫੈਸਲਾ

ਇਸ ਲੰਘੇ ਸ਼ਨੀਵਾਰ ਨੂੰ ਗੁਰਦਵਾਰਾ ਸਾਹਿਬ ਗੁਰੂ ਨਾਨਕ ਸਿੱਖ ਸੋਸਾਇਟੀ ਇੰਡਿਆਨਾਪੋਲਿਸ ਵਿੱਚ ਇਕ ਹੰਗਾਮੀ ਮੀਟਿੰਗ ਬੁਲਾਈ ਗਈ ਸੀ, ਪਰ ਇਹ ਮੀਟਿੰਗ ਇੱਕ ਕਾਨਫਰੰਸ ਦਾ ਰੂਪ ਧਾਰਨ ਕਰ ਗਈ, ਕਿਉਂਕਿ ਇਸ ਮੀਟਿੰਗ ਵਿੱਚ ਸਭ ਨੂੰ ਖੁੱਲਾ ਸੱਦਾ ਦਿੱਤਾ ਗਿਆ ਸੀ। ਜਿਥੇ ਇਸ ਮੀਟਿੰਗ ਵਿਚ ਇੰਡਿਆਨਾ ਦੇ ਸਾਰੇ ਗੁਰੂਦਵਾਰਾ ਸਾਹਿਬਾਨ ਦੀਆਂ ਕਮੇਟੀਆਂ ਸ਼ਾਮਿਲ ਹੋਈਆਂ, ਪਰ ਇਸ ਸ਼ਹਿਰ ਵਿੱਚ ਮੋਜੂਦ ਇਕ ਡੇਰੇ ਦੀ ਕਮੇਟੀ ਵਾਲੇ ਸ਼ਾਮਿਲ ਨਹੀਂ ਹੋਏ। ਬੇਸ਼ਕ ਇਹ ਕਹਿੰਦੇ ਹਨ ਅਸੀਂ ਵੀ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਬਹੁਤ ਸਤਿਕਾਰ ਕਰਦੇ ਹਾਂ। ਇਸ ਮੀਟਿੰਗ ਵਿਚ ਮਿਸ਼ੀਗਨ ਤੋਂ ਅਤੇ ਕੈਨਸਸ ਤੋਂ ਕਮੇਟੀਆਂ ਦੇ ਸੰਦੇਸ਼ ਪਹੁਚੇ ਸਨ।

ਇਹ ਕਾਨਫਰੰਸ ਲਗਭਗ ਪੰਜ ਘੰਟੇ ਚੱਲੀ, ਜਿਸ ਵਿੱਚ ਹਰ ਇੱਕ ਨੂੰ ਬੋਲਣ ਦਾ ਸਮਾਂ ਦਿੱਤਾ ਗਿਆ ਸੀ ਅਤੇ ਹਰ ਸਿੱਖ ਨੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਹੋ ਰਹੀ ਬੇਅਦਬੀ ਤੇ ਅਫਸੋਸ ਅਤੇ ਗੁੱਸਾ ਜਾਹਿਰ ਕੀਤਾ ਅਤੇ ਅਖੌਤੀ ਜਥੇਦਾਰਾਂ ਅਤੇ ਮੌਜੂਦਾ ਸਰਕਾਰ ਨੂੰ ਖੁੱਲੇ ਰਗੜੇ ਲਾਏ। ਇਸ ਕਾਨਫਰੰਸ ਵਿਚ ਗੁਰੂਦਵਾਰਾ ਗਰੀਨਵੂਡ ਇੰਡਿਆਨਾ, ਗੁਰਦਵਾਰਾ ਐਕਟਨ ਇੰਡਿਆਨਾ, ਗੁਰਦਵਾਰਾ ਪਲੇਨਫ਼ੀਲਡ, ਗੁਰਦਵਾਰਾ ਫਿਸ਼ਰ, ਗੁਰਦਵਾਰਾ ਇੰਡਿਆਨਾਪੋਲਿਸ, ਗੁਰਦਵਾਰਾ ਫੋਰਟ ਵੇਯਨ ਇੰਡਿਆਨਾ, ਸਿੱਖ ਸੋਸਾਇਟੀ ਆਫ ਇੰਡਿਆਨਾ ਦੇ ਨੁਮਾਇੰਦਿਆਂ ਅਤੇ ਸੰਗਤਾਂ ਨੇ ਭਾਗ ਲਿਆ।

ਇਸ ਕਾਨਫਰੰਸ ਵਿੱਚ ਬੁਲਾਰਿਆਂ ਨੇ ਪਿਛਲੇ ਦਿਨੀ ਨਗਰ ਕੀਰਤਨ ਵਿੱਚ ਹੋਈ ਘਟਨਾ, ਜਿਸ ਵਿਚ ਅਕਾਲੀ ਦਲ ਦੇ ਕੁੱਝ ਨੁਮਾਇੰਦਿਆਂ ਵਲੋਂ ਖੱਲਲ ਪਾਇਆ ਗਿਆ, ਉਸ ਦੀ ਨਖੇਧੀ ਕੀਤੀ ਗਈ ਅਤੇ ਅੱਗੇ ਤੋਂ ਪੁਖਤਾ ਪ੍ਰਬੰਧ ਕਰਨ ਵਾਰੇ ਵਿਚਾਰਾਂ ਕੀਤਿਆ ਗਈਆਂ।

ਕਈ ਬੁਲਾਰਿਆਂ ਨੇ ਬੋਲਦੇ ਹੋਏ ਇਹ ਵੀ ਕਿਹਾ ਕਿ ਕਾਲੀਆਂ ਦੇ ਨਾਲ ਨਾਲ ਜਿਹੜੇ ਸੌਦੇ ਸਾਧ ਦੇ ਚੇਲੇ ਇੰਡਿਆਨਾ ਵਿਚ ਵਿਚਰਦੇ ਹਨ, ਇਹਨਾ ਦਾ ਪੂਰਨ ਬਾਈਕਾਟ ਕੀਤਾ। ਜਾਵੇ ਭਾਈ ਕੁਲਦੀਪ ਸਿੰਘ ਬਾਠ ਨੇ ਕਿਹਾ ਕਿ ਜੇਕਰ ਅਸੀਂ ਕਾਮਯਾਬ ਹੋਣਾ, ਆਪਣੇ ਸਿੱਖੀ ਟੀਚੇ ਵਿੱਚ ਤਾਂ ਸਾਨੂ ਦੋਗਲਾਪਨ ਛਡਣਾ ਪਵੇਗਾ ਅਤੇ ਕਈ ਇਸ ਮੀਟਿੰਗ ਵਿੱਚ ਹੱਥ ਖੜੇ ਕਰ ਰਹੇ, ਪਰ ਉਹ ਕਾਰੋਬਾਰ ਸਰਸੇ ਵਾਲੇ ਦੇ ਚੇਲਿਆਂ ਨੂੰ ਦਿੰਦੇ ਹਨ।

- ਭਾਈ ਅਮਰਦੀਪ ਸਿੰਘ ਨੇ ਬੋਲਦੇ ਹੋਏ ਇਸ ਸਾਰੇ ਕੁੱਝ ਛੁਟਕਾਰੇ ਦਾ ਇਕੋ ਇਕ ਹੱਲ ਖਾਲਿਸਤਾਨ ਦਸਿਆ ਗਿਆ।
- ਭਾਈ ਅਵਤਾਰ ਸਿੰਘ ਬਾਸੀ ਨੇ ਬੋਲਦੇ ਹੋਏ ਕਿਹਾ ਹੁਣ ਸਾਨੂੰ ਆਪਣੇ ਮਤਭੇਦ ਭੁਲਾ ਕੇ ਇੱਕ ਹੋਣਾ ਚਾਹੀਦਾ ਹੈ।
- ਭਾਈ ਮਨਿੰਦਰ ਸਿੰਘ ਅਤੇ ਭਾਈ ਮਨਜੀਤ ਸਿੰਘ ਨੇ ਕਿਹਾ ਕਿ ਸਾਨੂੰ ਆਪਣੀ ਪਹਿਚਾਨ ਵਾਸਤੇ ਇਥੇ ਦੇ ਮੂਲ ਲੋਕਾਂ ਦੇ ਪ੍ਰੋਗਰਾਮਾਂ ਵਿੱਚ ਜਾਣਾ ਚਾਹਿਦਾ ਹੈ।
- ਭਾਈ ਸਤਵੰਤ ਸਿੰਘ ਨਿੱਝਰ ਨੇ ਬੋਲਦੇ ਹੋਏ ਕਿਹਾ ਅਕਾਲੀਆਂ ਅਤੇ ਇਨ੍ਹਾਂ ਦੇ ਕਰਿੰਦਿਆਂ ਦਾ ਪੂਰਨ ਬਾਈਕਾਟ ਕੀਤਾ ਜਾਵੇ।
- ਭਾਈ ਰੇਸ਼ਮ ਸਿੰਘ ਸਟੇਜ ਦੀ ਕਾਰਵਾਈ ਬੜੀ ਬਖੂਬੀ ਨਾਲ ਨਿਭਾਈ ਅਤੇ ਇਸ ਸਾਰੇ ਘਟਨਾ ਕ੍ਰਮ ਵਾਰੇ ਸੰਗਤਾਂ ਨੂੰ ਵਾਰੀ ਵਾਰੀ ਇਸ ਸਾਰੇ ਘਟਨਾਕ੍ਰਮ ਵਾਰੇ ਜਾਣੂ ਕਰਵਾਉਂਦੇ ਰਹੇ।
- ਜਿੰਮੀ ਬਰਾੜ ਨੇ ਬੋਲਦੇ ਹੋਏ ਕਿਹਾ ਇਹਨਾ ਕਾਲੀਆਂ ਨੂੰ ਇਥੇ ਇੰਡਿਆਨਾ ਦੀ ਧਰਤੀ ਤੇ ਗੰਦ ਨਹੀਂ ਪਾਉਣ ਦਿੱਤਾ ਜਾਵੇਗਾ।
- ਸਿੱਖ ਸੋਸਾਇਟੀ ਆਫ ਇੰਡੀਆਨਾ ਵਲੋਂ ਭਾਈ ਜਗਦੀਸ਼ ਸਿੰਘ ਨੇ ਨਗਰ ਕੀਰਤਨ ਦੇ ਪ੍ਰਬੰਧ ਵਿਚ ਹੋਈਆਂ ਕੁਤਾਹੀਆਂ ਵਾਰੇ ਸੰਗਤਾਂ ਕੋਲੋਂ ਮੁਆਫੀ ਮੰਗੀ।
- ਉਘੇ ਕਥਾਵਾਚਿਕ ਭਾਈ ਪਰਮਜੀਤ ਸਿੰਘ ਉਤਰਾਖੰਡ ਨੇ ਬੋਲਦੇ ਹੋਏ ਕਿਹਾ ਕਿ ਸਾਨੂੰ ਅਜ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਸਿਧਾਂਤ ਦੇ ਝੰਡੇ ਥੱਲੇ ਇਕੱਠੇ ਹੋਣ ਬਾਰੇ ਕਿਹਾ।

ਇਸ ਤੋਂ ਇਲਾਵਾ ਬਾਕੀ ਬੁਲਾਰਿਆਂ ਜਿਸ ਵਿਚ ਭਾਈ ਭੁਪਿੰਦਰ ਸਿੰਘ, ਭਾਈ ਦਲਜੀਤ ਸਿੰਘ ਇੰਡਿਆਨਾ, ਭਾਈ ਰਣਜੀਤ ਸਿੰਘ ਮਸਕੀਨ, ਬੀਬੀ ਸੰਦੀਪ ਕੌਰ, ਜਸਵੀਰ ਸਿੰਘ ਜੱਸੀ ਫੋਰਟਵੇਅਨ, ਭਾਈ ਮੱਖਨ ਸਿੰਘ ਬਰਾੜ, ਭਾਈ ਸੰਤੋਖ ਸਿੰਘ ਟੈਕਸਾਸ, ਅਤੇ ਹੋਰ ਬਹੁਤ ਸਾਰੇ ਬੁਲਾਰਿਆਂ ਨੇ ਇਸ ਕਾਨਫਰੰਸ ਨੂੰ ਸੰਬੋਧਨ ਕੀਤਾ ਅਤੇ ਇਸ ਘਟਨਾਕ੍ਰਮ ਵਿੱਚ ਸ਼ਾਮਿਲ ਕਾਲੀ ਦਲ ਇਸ ਦੇ ਕਰਿੰਦੇ ਸੰਤ ਸਮਾਜ ਅਤੇ ਅਖੌਤੀ ਜਥੇਦਾਰਾਂ ਦੇ ਪੂਰਨ ਬਾਈਕਾਟ ਦੀ ਗੱਲ ਕੀਤੀ ਗਈ।

ਕਾਨਫਰੰਸ ਦੇ ਅਖੀਰ ਵਿਚ ਦੋ ਮਤੇ ਪਾਏ ਗਏ:

- ਮਤਾ ਨੰਬਰ ਇੱਕ: ਜਿਸ ਵਿੱਚ ਕਿਹਾ ਗਿਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਇੰਡਿਆਨਾ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਕਿਸੇ ਵੀ ਅਕਾਲੀ ਲੀਡਰ ਅਤੇ ਇਹਨਾ ਦੇ ਕਰਿੰਦੇ ਅਖੌਤੀ ਜਥੇਦਾਰ ਅਤੇ ਇਨ੍ਹਾਂ ਦੇ ਤੀਸਰੇ ਸਾਥੀ ਸੰਤ ਸਮਾਜ ਦੇ ਕਿਸੇ ਵੀ ਸੰਤ ਨੂੰ ਅਤੇ ਇਹਨਾ ਦੇ ਚਮਚਿਆਂ ਨੂੰ ਕਿਸੇ ਵੀ ਗੁਰਦਵਾਰਾ ਸਾਹਿਬ ਅਤੇ ਕਿਸੇ ਵੀ ਪੰਥਕ ਸਟੇਜ ਤੋਂ ਬੋਲਣ ਨਹੀਂ ਦਿੱਤਾ ਜਾਵੇਗਾ ਅਤੇ ਇਹਨਾਂ ਦਾ ਵਿਰੋਧ ਕੀਤਾ ਜਾਵੇਗਾ।

- ਦੂਸਰਾ ਮਤਾ ਪਾਇਆ ਗਿਆ ਕਿ ਜਿਸ ਵਿੱਚ ਇਸ ਸਾਰੇ ਘਟਨਾ ਦੇ ਮੁੱਖ ਦੋਸ਼ੀ ਪੁਲਿਸ ਵਾਲੇ ਅਤੇ ਪ੍ਰਸ਼ਾਸ਼ਨ ਅਤੇ ਸਰਕਾਰ ਅਧਿਕਾਰੀਆਂ ਨੂੰ ਖਾਲਸਾ ਪੰਥ ਆਪਣੀ ਰਵਾਇਤ ਮੁਤਾਬਕ ਸਮਾਂ ਆਉਣ ਇਹਨਾ ਦੋਖੀਆਂ ਨੂੰ ਢੁਕਵੀ ਸਜ਼ਾ ਦਿੱਤੀ ਜਾਵੇਗੀ।

ਅਖੀਰ ਵਿੱਚ ਭਾਈ ਰੇਸ਼ਮ ਸਿੰਘ ਵਲੋਂ ਆਈਆਂ ਕਮੇਟੀਆਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਅੱਗੇ ਤੋਂ ਵੀ ਪੰਥਕ ਮੁਦਿਆਂ 'ਤੇ ਇਸ ਤਰ੍ਹਾਂ ਹੀ ਆਪਣੇ ਮਤਭੇਦ ਭੁਲਾ ਕੇ ਇਕੱਠੇ ਹੋਣ ਦਾ ਪ੍ਰਣ ਕੀਤਾ ਗਿਆ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top