Share on Facebook

Main News Page

ਭਾਈ ਪੰਥਪ੍ਰੀਤ ਸਿੰਘ ਅਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨਾਮ ਇੱਕ ਚਿੱਠੀ
-: ਹਰਮੀਤ ਸਿੰਘ ਖਾਲਸਾ ਡਬਰਾ (ਗਵਾਲਿਅਰ)

ਪੰਜਾਬ ਵਿਚ ਪਿਛਲੇ ਕੁੱਝ ਮਹੀਨਿਆਂ ਵਿਚ ਤਿੰਨ ਲੋਕ ਲਹਿਰਾਂ ਚਲੀਆਂ ਬਾਪੂ ਸੂਰਤ ਸਿੰਘ ਦੀ ਲਹਿਰ, ਕਿਸਾਨਾਂ ਦੀ ਲਹਿਰ ਅਤੇ ਸ਼੍ਰੀ ਅਕਾਲ ਤਖਤ ਉਪਰ ਕਾਬਜ ਮਸੰਦਾਂ ਦੇ ਖਿਲਾਫ ਲੋਕ ਲਹਿਰ, ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪਾਂ ਦੀ ਬੇਅਦਬੀ ਕਰਵਾ ਕੇ, ਧਿਆਨ ਇਨ੍ਹਾ ਤਿੰਨੇ ਹੀ ਲੋਕ ਲਹਿਰਾਂ ਤੋਂ ਹਟਾ ਕੇ, ਬਾਦਲ ਨੇ ਇੱਕੋ ਝੱਟਕੇ ਵਿਚ ਹੀ ਇਹ ਤਿਨੇ ਲੋਕ ਲਹਿਰਾਂ ਫੇਲ ਕਰ ਦਿਤਿਆਂ।

ਸਤਿਕਾਰਯੋਗ ਭਾਈ ਪੰਥਪ੍ਰੀਤ ਸਿੰਘ ਜੀ ਅਤੇ ਭਾਈ ਰਣਜੀਤ ਸਿੰਘ ਜੀਉ ਆਪ ਜੀ, ਨੇ ਹੁਣ ਤੱਕ ਪੰਥ ਦੀ ਯੋਗ ਅਗਵਾਈ ਕੀਤੀ ਹੈ ਜੀ ਅਤੇ ਆਸ ਹੈ ਕਿ ਅੱਗੇ ਵੀ ਆਪ ਪੰਥ ਦੀ ਯੋਗ ਅਗਵਾਈ ਕਰਦੇ ਰਹੋਗੇ। ਦਾਸ ਦੀ ਆਪ ਜੀ ਨੂੰ ਇੱਕ ਬੇਨਤੀ ਹੈ ਕਿ ਲੋਕ ਲਹਿਰਾਂ ਕਾਮਯਾਬ ਨਹੀਂ ਹੁੰਦੀਆਂ ਜਦੋਂ ਤੱਕ ਕਿ ਸਹੀ ਨੀਤੀ/ ਰੋਡ ਮੈਪ ਬਨਾ ਕੇ ਉਸ ਨੂੰ ਪੁਰੀ ਤਰ੍ਹਾ ਲਾਗੂ ਨਹੀਂ ਕੀਤਾ ਜਾਂਦਾ। ਇਸ ਲਈ ਦਾਸ ਦੀ ਆਪ ਜੀ ਨੂੰ ਬੇਨਤੀ ਹੈ ਕਿ ਆਪ ਜਲਦ ਤੋਂ ਜਲਦ ਇੱਕ ਈਮੇਲ ਆਈਡੀ (Email ID) ਅਤੇ ਫੋਨ ਨੰਬਰ ਜਾਰੀ ਕਰੋ, ਜਿਸ ਉਪਰ ਪੂਰੇ ਪੰਥ ਦੇ ਸੁਝਾਵ ਪਹੁੰਚ ਸਕਣ ਅਤੇ ਫੇਰ ਉਨ੍ਹ ਸੁਝਾਵਾਂ ਅਨੁਸਾਰ ਸਹੀ ਰੋਡ ਮੈਪ ਤਿਆਰ ਕੀਤਾ ਜਾ ਸਕੇ

ਦਾਸ ਅਨੁਸਾਰ ਅਕਾਲ ਤਖੱਤ ਉਦੋਂ ਤੱਕ ਮਸੰਦਾਂ ਦੇ ਕਬਜੇ ਤੋਂ ਨਹੀਂ ਛੁੱਟ ਪਾਏਗਾ ਜਦੋਂ ਤੱਕ ਪੰਜਾਬ ਵਿਚ ਪੰਥ ਦੀ ਕੋਈ ਆਪਣੀ ਸਰਕਾਰ ਨਹੀਂ ਬਣ ਜਾਂਦੀ। ਹੁਣ ਤੱਕ ਸਿੱਖਾਂ ਕੋਲ ਪੰਜਾਬ ਵਿਚ ਬਾਦਲ ਅਤੇ ਕਾਂਗਰਸ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਹੈ, ਅਤੇ ਹੁਣ ਕੇਜਰੀਵਾਲ ਵੀ ਇਸ ਗੱਲ ਦਾ ਫਾਇਦਾ ਉਠਾਉਂਦੇ ਹੋਏ 2017 ਦੀਆਂ ਪੰਜਾਬ ਦੀਆਂ ਚੋਣਾ ਵਿਚ ਭਾਗ ਲਵੇਗਾ। ਪਰ ਸਿੱਖਾਂ ਵਾਸਤੇ ਕੇਜਰੀਵਾਲ ਵੀ ਕਾਂਗਰਸ/ ਬੀ.ਜੇ.ਪੀ ਨਾਲੋਂ ਘੱਟ ਖਤਰਨਾਕ ਨਹੀਂ ਹੈ, ਕਿਉਂਕਿ ਉਹ ਵੀ ਇੱਕ ਪੱਕਾ ਨੈਸ਼ਨਲਿਸਟ ਹੈ ਅਤੇ ਨੈਸ਼ਨਲਿਸਟ ਦੀ ਸੋਚ ਕਿਹੋ ਜਹੀ ਹੁੰਦੀ ਹੈ ਇਹ ‘ਸ. ਅਜਮੇਰ ਸਿੰਘ ਜੀ’ ਦੀਆਂ ਬੇਸ਼ਕੀਮਤੀ ਰਚਨਾਵਾਂ ਤੋਂ ਪਤਾ ਚੱਲ ਜਾਂਦਾ ਹੈ। ਇਸ ਦਾ ਪ੍ਰਮਾਣ ‘ਕੁਮਾਰ ਵਿਸ਼ਵਾਸ’ ਦਵਾਰਾ ‘ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ’ ਖਿਲਾਫ ਦਿੱਤੀ ਟਿਪਣੀ ਤੋਂ ਹੀ ਹੋ ਜਾਂਦਾ ਹੈ ਜਿਸ ਦਾ ਖੰਡਨ ਨਾ ਤਾਂ ਪਾਰਟੀ ਨੇ ਹੀ ਕੀਤਾ ਅਤੇ ਨਾ ਹੀ ਕੇਜਰੀਵਾਲ ਨੇ।

ਦਾਸ ਦਾ ਇਹ ਮਨਣਾ ਹੈ ਕਿ ਪੰਜਾਬ ਵਿਚ ਪੰਥ ਦੀ ਆਪਣੀ ਸਰਕਾਰ ਹੀ ਸਾਰੀਆਂ ਸਮਸਿਆਵਾਂ ਦਾ ਹੱਲ ਹੋ ਸਕਦੀ ਹੈ, ਕਿਉਂਕਿ ਜੇ ਪੰਥ ਦੀ ਆਪਣੀ ਸਰਕਾਰ ਹੋਵੇਗੀ ਤਾਂ ਅਕਾਲ ਤਖੱਤ ਉਪਰ ਕਰਪਟ ਲੋਕਾਂ ਦਾ ਕਬਜਾ ਨਹੀਂ ਹੋਵੇਗਾ, ਕਮੇਟੀ ਦੇ 900 ਕਰੋੜ ਦੇ ਬਜਟ ਦੇ ਲਾਹੇ ਨਾਲ ਕੌਮ ਦੀ ਚੜਦੀ ਕਲਾ ਕੀਤੀ ਜਾ ਸਕਦੀ ਹੈ, ਪੰਜਾਬ ਵਿਚ ਨਸ਼ੇ ਨਹੀਂ ਹੋਣਗੇ, ਕਿਸਾਨ ਕਰਜਾ ਮੁਕੱਤ ਹੋਵੇਗਾ, ਨਹਿਰਾਂ ਦੇ ਪਾਣੀ ਦੀ ਸਮਸਿਆ ਹੱਲ ਹੋਵੇਗੀ, 30-30 ਸਾਲਾਂ ਤੋਂ ਜੇਲਾਂ ਵਿਚ ਰੁਲਦੀ ਜਵਾਨੀ ਬਾਹਰ ਆਵੇਗੀ, ਕਰਪਸ਼ਨ ਨਹੀਂ ਹੋਵੇਗੀ ਅਤੇ ਪੰਜਾਬ ਗੁਰਬਾਣੀ ਵਿਚ ਦਰਸਾਏ ‘ਬੇਗਮਪੁਰਾ’ ਦੀ ਨਿਆਈ ਹੋਵੇਗਾ।

ਦਾਸ ਦੀ ਆਪ ਜੀ ਨੂੰ ਬੇਨਤੀ ਹੈ ਕਿ ‘ਸ. ਅਜਮੇਰ ਸਿੰਘ ਜੀ’ ਵਰਗੇ ਬੁਧੀਜੀਵਿਆਂ ਅਤੇ ਪੰਥ ਦੀ ਰਾਏ ਲੈ ਕੇ ਪੰਜਾਬ ਵਿਚ 2017 ਵਿਚ ਹੋਣ ਵਾਲੀਆਂ ਚੋਣਾ ਵਿਚ ਨਿਤਰ ਕੇ ਪੰਥਕ ਸਰਕਾਰ ਬਨਾਉਣ ਲਈ ਰੋਡ ਮੈਪ ਤਿਆਰ ਕਰਨਾ ਚਾਹੀਦਾ ਹੈ। ਕਿਰਪਾ ਕਰਕੇ ਇਸ ਨੂੰ ਇਸ ਤਰ੍ਹਾਂ ਨਾ ਸੋਚਿਆ ਜਾਵੇ ਕਿ ਅਸੀ ਤਾਂ ਪਰਚਾਰਕ ਹਾਂ ਅਸੀ ਰਾਜਨੀਤੀ ਵਿਚ ਨਹੀਂ ਜਾ ਸਕਦੇ, ਜੇ ਕੌਮ ਦਾ ਭਲਾ ਕਰਨਾ ਹੈ ਤਾਂ ਇਹ ਹੀ ਸਭ ਤੋਂ ਸੌਖਾ ਤਰੀਕਾ ਹੈ, ਨਾਲੇ ਹੁਣ ਤਾਂ ਬਿਦ ਵੀ ਪਰਮਾਤਮਾਂ ਨੇ ਆਪ ਹੀ ਬਣਾ ਦੀਤੀ ਹੋਈ ਹੈ।

ਕੌਮ ਦੀ ਚੜਦੀ ਕਲ੍ਹਾ ਦੀ ਆਸ ਵਿਚ।
 


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top