Share on Facebook

Main News Page

ਪੱਪੂ ਗੁਰਬਚਨ ਇੰਸਾਂ ਨੂੰ ਰਾਗੀਆਂ, ਢਾਡੀਆਂ, ਪ੍ਰਚਾਰਕਾਂ ਨੇ ਸਮਾਗਮ ਵਿੱਚੋਂ ਉੱਠ ਜਾਣ ਲਈ ਕਿਹਾ

- ਕਰਮਚਾਰੀਆਂ ਵਿਰੁੱਧ ਹੋ ਸਕਦੀ ਹੈ ਕਾਰਵਾਈ - ਮੱਕੜ

ਅੰਮ੍ਰਿਤਸਰ (20 ਅਕਤੂਬਰ, 2015): ਗਿਆਨੀ ਗੁਰਬਚਨ ਸਿੰਘ ਨੂੰ ਸ਼੍ਰੋਮਣੀ ਕਮੇਟੀ ਦੇ ਰਾਗੀਆਂ, ਢਾਡੀਆਂ, ਪ੍ਰਚਾਰਕਾਂ ਨੇ ਗੁਰਮਤਿ ਸਮਾਗਮ ਵਿੱਚ ਸਮੂਲੀਅਤ ਕਰਨ ਤੋਂ ਰੋਕ ਦਿੱਤਾ

ਸੌਦਾ ਸਾਧ ਸ਼੍ਰੀ ਅਕਾਲ ਤਖਤ ਤੋਂ ਦਿੱਤੀ ਮਾਫੀ ਵਿਰੱਧ ਪੰਥਕ ਰੋਹ ਇਸ ਕਦਰ ਫੈਲ ਚੁੱਕਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਾਗੀਆਂ, ਢਾਡੀਆਂ, ਕਵੀਸ਼ਰਾਂ ਅਤੇ ਹੋਰ ਕਰਮਚਾਰੀਆਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਜਾ ਰਹੇ ਸਮੇਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਬਿਨਾਂ ਬੁਲਾਏ ਪਹੁੰਚ ਗਏ ਤਾਂ ਕੁਝ ਰਾਗੀਆਂ, ਢਾਡੀਆਂ, ਪ੍ਰਚਾਰਕਾਂ ਨੇ ਸ਼ਮੂਲੀਅਤ ਨਹੀਂ ਕਰਨ ਦਿੱਤੀ। ਇਹ ਸਮਾਗਮ ਸ਼੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵਿਖੇ ਗੁਰਦੁਆਰਾ ਮੰਜੀਸਾਹਿਬ ਦੀਵਾਨ ਹਾਲ ਵਿੱਚ ਕਰਵਾਇਆ ਗਿਆ ਸੀ।

ਰੋਹ ਵਿੱਚ ਆਏ ਰਾਗੀ ਅਤੇ ਗ੍ਰੰਥੀ ਸਿੰਘਾਂ ਨੇ ਕਿਹਾ ਕਿ ਜੱਥੇਦਾਰਾਂ ਨੇ ਸੌਦਾ ਸਾਧ ਨੂੰ ਬਿਨਾਂ ਮਾਫੀ ਮੰਗੇ ਸਮੁੱਚੀ ਸਿੱਖ ਕੌਮ ਨੂੰ ਸ਼ਰਮਸਾਰ ਕੀਤਾ ਹੈ। ਪੰਜੇ ਜੱਥੇਦਾਰ ਆਪਣੇ ਕੀਤੇ ਗੁਨਾਹ ਲਈ ਗੱਲ ਵਿੱਚ ਫੱਟੀ ਪਾਕੇ ਸਿੱਖ ਕੌਮ ਕੋਲੋ ਮਾਫੀ ਮੰਗ ਕੇ ਅਸਤੀਫਾ ਦੇਣ।ਗ੍ਰੰਥੀ ਸਿੰਘਾਂ ਨੇ ਕਿਹਾ ਕਿ ਸੌਦਾ ਸਾਧ ਨੂੰ ਜੱਥੇਦਾਰਾਂ ਵੱਲੋਂ ਦਿੱਤੀ ਮਾਫੀ ਤੋਂ ਪੰਜਾਬ ਦੇ ਹਾਲਾਤ ਵਿਗੜੇ ਹਨ ਅਤੇ ਹੁਣ ਸਾਡੇ ਦੋ ਸਿੰਘ ਸ਼ਹੀਦ ਹੋ ਚੁੱਕੇ ਹਨ।

ਜ਼ਿਕਰਯੋਗ ਹੈ ਕਿ ਸੌਦਾ ਸਾਧ ਨੂੰ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਵਿੱਚ ਪੰਜਾਂ ਤਖਤਾਂ ਦੇ ਜੱਥੇਦਾਰਾਂ ਵੱਲੋਂ ਦਿੱਤੀ ਮਾਫੀ ਖਿਲਾਫ ਉੱਠੇ ਪੰਥਕ ਰੋਹ ਤੋਂ ਡਰਦਿਆਂ ਜੱਥੇਦਾਰ ਜਨਤਕ ਸਮਾਗਮਾਂ ਵਿੱਚ ਨਹੀਂ ਸਨ ਜਾ ਰਹੇ। ਸੌਦਾ ਸਾਧ ਮਾਫੀਨਾਮੇ ਤੋਂ ਬਾਅਦ ਗਿਆਨੀ ਗੁਰਬਚਨ ਸਿੰਘ ਨੇ ਪਹਿਲੀਵਾਰ ਕਿਸੇ ਸਮਾਗਮ ਵਿੱਚ ਕਰਨ ਜਾ ਰਹੇ ਸਨ ਤਾਂ, ਸਮਾਗਮ ਦਾ ਪ੍ਰਬੰਧ ਕਰ ਰਹੇ ਸ਼੍ਰੋਮਣੀ ਕਮੇਟੀ ਦੇ ਰਾਗੀਆਂ, ਢਾਡੀ, ਪ੍ਰਚਾਰਕਾਂ ਨੇ ਜੱਥੇਦਾਰ ਨੂੰ ਉੱਥੋਂ ਚਲੇ ਜਾਣ ਲਈ ਕਹਿ ਦਿੱਤਾ।


ਟਿੱਪਣੀ:

ਕੋਈ ਹੋਰ ਹੁੰਦਾ ਪੱਪੂ ਗੁਰਬਚਨ ਇੰਸਾਂ ਦੇ ਬਦਲੇ ਤਾਂ ਸ਼ਾਇਦ ਸ਼ਰਮ ਨਾਲ ਮਰ ਹੀ ਜਾਂਦਾ, ਪਰ ਇਹ ਪੱਪੂ ਪਤਾ ਨਹੀਂ ਕਿਹੜੀ ਮਿੱਟੀ ਦਾ ਬਣਿਆ ਹੈ!!! ਸ਼ਰਮ ਹਿਆ ਤਾਂ ਲਾਗਹੇ ਦੀ ਨਹੀਂ ਲੰਘੀ... ਦੁਨੀਆ 'ਚ ਜੇ ਕਿਸੇ ਬੇਜ਼ਮੀਰੇ, ਬੇਗੈਰਤ, ਬੇਸ਼ਰਮ, ਬੇਹਿਆ, ਲਾਹਨਤੀ, ਟੁੱਕੜਬੋਚ, ਗਿਰੇ ਹੋਏ ਦਾ ਨਾਮ ਲਿਆ ਜਾਵੇਗਾ ਤਾਂ, ਪੱਪੂ ਗੁਰਬਚਨ ਅਤੇ ਜੁੰਡਲੀ ਦਾ ਨਾਮ ਸਭ ਤੋਂ ਉੱਤੇ ਹੋਵੇਗਾ।

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top