Share on Facebook

Main News Page

ਫਿਰ ਕਿਉਂ ਭੱਜਦੇ ਹੋ ਚਾਰ ਚੁਫੇਰੇ ?
-: ਅਵਤਾਰ ਸਿੰਘ ਮਿਸ਼ਨਰੀ 510 432 5827

ਸੁਹਿਰਦ ਸਿੱਖਾਂ ਦੇ ਹਿਰਦੇ ਜਰੂਰ ਵਲੂੰਦਰੇ ਜਾਂਦੇ ਹਨ ਪਰ ਰਾਜਨੀਤੀ ਅਤੇ ਪਾਖੰਡਵਾਦ ਦੀਆਂ ਰੋਟੀਆਂ ਸੇਕਣ ਵਾਲਿਆਂ ਦੇ ਕੇਵਲ ਮਗਰਮੱਛ ਦੇ ਹੰਝੂ ਹੁੰਦੇ ਹਨ। ਦੁਨੀਆਂ ਦੀ ਕਿਹੜੀ ਭਾਸ਼ਾ ਹੈ ਜਿਸ ਦਾ ਅੱਜ ਟ੍ਰਾਂਸ਼ਲੇਸ਼ਨ ਨਹੀਂ ਹੋ ਸਕਦਾ ਫਿਰ ਪੰਜਾਬੀ ਤਾਂ ਪਾਪੂਲਰ ਭਾਸ਼ਾ ਹੈ ਜਿਸ ਦੇ ਕਈ ਪੰਜਾਬੀ ਕੋਸ਼ ਹਨ। ਫਿਰ ਕੀ ਕਾਰਨ ਹੈ ਕਿ- ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ ਦੀ ਬਹੁਤੇ ਸਿੱਖਾਂ ਨੂੰ ਸਮਝ ਨਹੀਂ ਆ ਰਹੀ, ਜਾਂ ਹਰ ਰੋਜ ਅੱਖਾਂ ਮੀਟ ਕੇ ਹੀ ਇਸ ਨੂੰ ਪੜ੍ਹੀ ਜਾ ਰਹੇ ਹਨ? ਜੇ ਸਿੱਖਾਂ ਨੇ ਅਤੇ ਖਾਸ ਕਰ ਸਿੱਖ ਪ੍ਰਚਾਰਕ, ਭਾਵੇਂ ਉਹ ਕਿਸੇ ਵੀ ਸੰਸਥਾ ਦੇ ਹਨ, ਨੇ "ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰਨ ਗੁਰੂ" ਮੰਨਿਆਂ ਤੇ ਪ੍ਰਚਾਰਿਆ ਹੁੰਦਾ ਤਾਂ ਕੋਈ ਅਸ਼ਲੀਲ ਗ੍ਰੰਥ "ਗੁਰੂ ਗੁਰੂ ਗ੍ਰੰਥ ਸਾਹਿਬ" ਦੇ ਬਰਾਬਰ ਖੜਾ ਕਰਨ ਅਤੇ ਗੁਰੂ ਦੀ ਬੇਅਦਬੀ ਕਰਨ ਦ ਕੋਈ ਹੀਆ ਨਾਂ ਕਰ ਸਕਦਾ

ਅੱਜ ਸਿੱਖ ਗੁਰੂ ਦੀ ਸੋਚ ਨੂੰ ਛੱਡ ਕੇ ਬੰਦਿਆਂ (ਵਿਅਕਤੀਆਂ) ਦੀ ਸੋਚ ਤੇ ਪਹਿਰਾ ਦੇਣ ਲੱਗ ਪਏ ਹਨ। ਸ਼ਰੇਆਮ ਨਾਹਰੇ ਲਾਏ ਜਾਂਦੇ ਹਨ ਕਿ ਭਿੰਡਰਾਂਵਾਲਿਆ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਰਾਜੋਆਣਾ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਬਾਪੂ ਦੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਤੇ ਅੱਜ ਢੱਡਰੀਆਂ ਵਾਲਿਆ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ" ਇਹ ਨਾਹਰਾ ਕਿ- ਗੁਰੂ ਗ੍ਰੰਥ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ" ਕਹਿਣ ਵੇਲੇ ਕਿਉਂ ਮੂੰਹ ਸੀਤੇ ਜਾਂਦੇ ਅਤੇ ਬਹਵਾਂ ਥੱਲੇ ਲਟਕ ਜਾਂਦੀਆਂ ਹਨ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਅਟੱਲ ਤੇ ਸੱਚੀ ਸੋਚ ਤਾਂ ਇਨ੍ਹਾਂ ਨੂੰ ਪ੍ਰਵਾਣ ਹੀ ਨਹੀਂ ਤੇ ਇਹ ਤਾਂ ਅਖੌਤੀ ਦਸਮ ਗ੍ਰੰਥ ਦੀ ਸੋਚ ਦੇ ਵੀ ਲੜ ਲੱਗੇ ਹੋਏ ਹਨ। ਦ ਬੇੜੀਆਂ ਵਿੱਚ ਸਵਾਰ ਤੇ ਇੱਕ ਮਿਆਨ ਵਿੱਚ ਦੋ ਤਲਵਾਰਾ ਪਾ ਰਹੇ ਹਨ ਜਿਸ ਕਰਕੇ ਪੰਥ ਰੂਪੀ ਮਿਆਨ ਟੁੱਟੀ ਜਾ ਰਿਹਾ ਹੈ।

ਸਿੱਖੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੋ ਸਿੱਖ ਦੀ ਪ੍ਰਭਾਸ਼ਾ ਦੱਸੀ ਗਈ ਹੈ ਨੂੰ ਅਪਣਾਓ ਤੇ ਖੁਲ੍ਹਦਿਲੀ ਨਾਲ ਪ੍ਰਚਾਰੋ, ਕਰਮਕਾਂਡੀ ਮਰਯਾਦਾ ਛੱਡੋ ਫਿਰ ਦੇਖਣਾ ਦੁਨੀਆਂਭਰ ਦੇ ਲੋਕ ਸਿੱਖ ਬਣਨ ਲਈ ਉਤਾਵਲੇ ਹੋਏ ਕਿਵੇਂ ਫਖਰ ਮਹਿਸੂਸ ਕਰਨਗੇ। ਸੋ ਅੱਜ ਧੜੇਬੰਦੀਆਂ ਛੱਡੋ ਗੁਰੂ ਦੇ ਲੜ ਲੱਗੋ ਦੇ ਨਾਹਰਿਆਂ ਦੀ ਲੋੜ ਹੈ। ਇੱਕ ਦੇ ਹੋ ਜਾਓ- ਏਕ ਪਿਤਾ ਏਕਸ ਕੇ ਹਮ ਬਾਰਿਕ(611) ਰੋਜ ਪੜ੍ਹਦੇ ਹਾਂ ਕਿ-ਤੁਮ ਮਾਤ ਪਿਤਾ ਹਮ ਬਾਰਿਕ ਤੇਰੇ॥ (268) ਤੇ ਫਿਰ ਗੁਰੂ ਗ੍ਰੰਥ ਨੂੰ ਛੱਡ ਕੇ ਕਿਉਂ ਭੱਜਦੇ ਹੋ ਚਾਰ ਚੁਫੇਰੇ?


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top