Share on Facebook

Main News Page

ਪੰਜ ਪੱਪੂਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਕਰਨ ਵਾਲੇ ਪੰਜ ਪਿਆਰਿਆਂ ਸਮੇਤ ਦੋ ਸਕੱਤਰ ਅਤੇ ਚਾਰ ਮੁਲਾਜ਼ਮ ਮੁਅੱਤਲ

ਅੰਮ੍ਰਿਤਸਰ 21 ਅਕਤੂਬਰ (ਜਸਬੀਰ ਸਿੰਘ): ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਖਤਾਂ ਦੇ ਜਥੇਦਾਰਾਂ ਨੂੰ ਅਕਾਲ ਤਖਤ ਸਾਹਿਬ 'ਤੇ ਤਲਬ ਕਰਨ ਦੇ ਨਿਰਦੇਸ਼ ਦੇਣ ਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਭਾਈ ਸਤਨਾਮ ਸਿੰਘ ਖੰਡਾ, ਭਾਈ ਮੇਜਰ ਸਿੰਘ, ਭਾਈ ਸਤਨਾਮ ਸਿੰਘ (ਦੋ), ਭਾਈ ਮੰਗਲ ਸਿੰਘ ਤੇ ਭਾਈ ਤਰਲੋਕ ਸਿੰਘ ਨੂੰ ਮੁਅੱਤਲ ਕਰਕੇ ਪੰਥਕ ਪਰੰਪਰਾਵਾਂ ਨੂੰ ਬਹਾਲ ਰੱਖਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਪ੍ਰੰਪਰਾਵਾਂ ਅਤੇ ਦਫ਼ਤਰੀ ਨਿਯਮਾਂ ਖਿਲਾਫ ਇਕੱਤਰਤਾ ਕਰਕੇ, ਪੰਜ ਸਿੰਘ ਸਾਹਿਬਾਨ ਨੂੰ 23 ਅਕਤੂਬਰ 2015 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਕਰਨ ਦਾ ਜਾਰੀ ਕੀਤਾ ਫੈਸਲਾ ਪੰਥ ਵਿੱਚ ਬਖੇੜਾ ਤੇ ਦੁਫੇੜ ਪਾਉਣ ਵਾਲਾ ਅਤੇ ਆਪਾ-ਧਾਪੀ ਦੀ ਭਾਵਨਾ ਨੂੰ ਉਜਾਗਰ ਕਰਨ ਵਾਲਾ ਹੈ, ਅਤੇ ਅਜਿਹੀ ਆਪਹੁਦਰੀ ਕਿਸੇ ਵੀ ਅਧਿਕਾਰੀ ਜਾਂ ਮੁਲਾਜ਼ਮ ਨਹੀਂ ਕਰਨ ਦਿੱਤੀ ਜਾਵੇਗੀ।

ਪੰਜ ਪਿਆਰਿਆਂ ਦੀ ਇਸ ਕਾਰਵਾਈ ਨੂੰ ਮੁੱਖ ਰੱਖਦਿਆਂ ਇਨ੍ਹਾਂ ਨੂੰ ਮੁਅੱਤਲ ਕਰਕੇ ਤਿੰਨਾਂ ਦਾ ਹੈ¤ਡਕੁਆਰਟਰ ਯੂ.ਪੀ. ਸਿੱਖ ਮਿਸ਼ਨ ਹਾਪੜ ਵਿਖੇ ਅਤੇ ਬਾਕੀ ਦੋਹਾਂ ਦਾ ਸਿੱਖ ਮਿਸ਼ਨ ਕੁਰੂਕਸ਼ੇਤਰ (ਹਰਿਆਣਾ) ਵਿਖੇ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਮਨਮੱਤੀ ਕਾਰਵਾਈ ਨਾਲ ਪੰਥਕ ਰਵਾਇਤਾਂ ਨੂੰ ਢਾਹ ਲੱਗੀ ਹੈ, ਜੋ ਬਰਦਾਸ਼ਤਯੋਗ ਨਹੀਂ ਹੈ।

ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ ਤੇ ਸ. ਮਨਜੀਤ ਸਿੰਘ ਨੂੰ ਵੀ ਪ੍ਰਬੰਧਕੀ ਨਾਕਾਮੀ ਕਾਰਣ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ 20 ਅਕਤੂਬਰ ਨੂੰ ਕੁਝ ਮੁਲਾਜ਼ਮਾਂ ਵੱਲੋਂ ਜਿਨ੍ਹਾਂ ਵਿੱਚ ਭਾਈ ਕਾਰਜ ਸਿੰਘ ਜਥੇਦਾਰ ਰਾਗੀ, ਭਾਈ ਹਰਚਰਨ ਸਿੰਘ ਖ਼ਾਲਸਾ ਜਥੇਦਾਰ ਰਾਗੀ, ਭਾਈ ਹਰਪਾਲ ਸਿੰਘ ਸੁਪਰਵਾਈਜ਼ਰ ਤੇ ਭਾਈ ਸੁਰਜੀਤ ਸਿੰਘ ਪ੍ਰਚਾਰ ਸ਼ਾਮਲ ਸਨ, ਨੇ ਸਥਾਨਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਸੀ ਨੂੰ ਵੀ ਮੁਅੱਤਲ ਕੀਤਾ ਗਿਆ ਹੈ।

ਭਾਈ ਕਾਰਜ ਸਿੰਘ ਜਥੇਦਾਰ ਰਾਗੀ, ਭਾਈ ਹਰਚਰਨ ਸਿੰਘ ਖ਼ਾਲਸਾ ਜਥੇਦਾਰ ਰਾਗੀ, ਭਾਈ ਹਰਪਾਲ ਸਿੰਘ ਸੁਪਰਵਾਈਜ਼ਰ ਤੇ ਭਾਈ ਸੁਰਜੀਤ ਸਿੰਘ ਪ੍ਰਚਾਰ ਮੁਅੱਤਲ

ਟਿੱਪਣੀ: ਪ੍ਰੋ. ਦਰਸ਼ਨ ਸਿੰਘ ਨੂੰ ਜਦੋਂ ਛੇਕਣ ਦਾ ਸਿਆਸੀ ਡਰਾਮਾ ਕੀਤਾ ਗਿਆ ਸੀ ਅਤੇ ਭਾਈ ਸਰਬਜੀਤ ਸਿੰਘ ਧੂੰਦਾ ਨੂੰ ਜਦੋਂ ਇਨ੍ਹਾਂ ਹੀ ਪੱਪੂਆਂ ਨੇ ਤਨਖਾਹ ਲਗਾਉਣ ਤੋਂ ਬਾਅਦ ਦਰਬਾਰ ਸਹਿਬ ਕੀਰਤਨ ਸੁਣਨ ਦੀ "ਸਜ਼ਾ" ਸੁਣਾਈ ਸੀ ਤਾਂ, ਕਈ ਰਾਗੀਆਂ ਨੇ ਬਹੁਤ ਹੱਸਦਿਆਂ ਕਿਹਾ ਸੀ ਕਿ ਅਸੀਂ ਹੁਣ ਦਸਮ ਗ੍ਰੰਥ 'ਚੋਂ ਕੀਰਤਨ ਕਰਿਆ ਕਰਾਂਗੇ, ਤੇ ਧੂੰਦਾ ਜੀ ਬੈਠ ਕੇ ਸਰਵਣ ਕਰਿਆ ਕਰਣਹਗੇ। ਹੁਣ ਇਨ੍ਹਾਂ ਨੂੰ ਅਕਲ ਆ ਜਾਣੀ ਚਾਹੀਦੀ ਹੈ, ਜਿਨ੍ਹਾਂ ਦੇ ਦੰਮ 'ਤੇ ਟੱਪਦੇ ਸੀ। ਪੱਪੂਆਂ ਦਾ ਫਾਹਾ 2009 'ਚ ਹੀ ਵੱਢਿਆ ਜਾਣਾ ਸੀ, ਪਰ... ਚਲੋ, ਕੋਈ ਨਾ ਸਮਾਂ ਬਹੁਤ ਬਲਵਾਨ ਹੈ, ਹੁਣ ਹੀ ਸ਼ਾਇਦ ਆਪਣੇ ਕਹੇ 'ਤੇ ਡਟੇ ਰਹਿਣ।

ਹੁਣ ਵੀ ਜਥੇਦਾਰੀ ਸਿਸਟਮ ਦਾ ਫਾਹਾ ਵੱਢ ਦਿਓ, ਚੰਗੇ ਰਹੋਗੇ, ਨਹੀਂ ਤਾਂ ਸਿੱਖੀ ਦਾ ਬੇੜਾ ਤਾਂ ਡੋਬ ਹੀ ਚੁਕੇ ਹਨ, ਇਹ ਕਾਲੀ ਤੇ ਸ਼੍ਰੋਮਣੀ ਕਮੇਟੀ ਵਾਲੇ

ਖੈਰ... ਇਹ ਪੰਜਾਂ ਪਿਆਰਿਆਂ ਵਾਲੀ ਖੇਡ ਵੀ ਇੱਕ ਡਰਾਮੇ ਦਾ ਹਿੱਸਾ ਲਗਦੀ ਹੈ, ਇਨ੍ਹਾਂ ਪੰਜਾਂ ਨੂੰ ਬਲੀ ਦਾ ਬਕਰਾ ਬਣਾ ਕੇ ਸ਼ਾਇਦ ਇਹ ਪੱਪੂਆਂ ਤੋਂ ਅਸਤੀਫੇ ਲੈ ਲੈਣ... ਤੇ ਫਿਰ ਬਾਦਲ ਜ਼ਿੰਦਾਬਾਦ... ਬੇਨਤੀਆਂ ਦਾ ਸਿਲਸਿਲਾ ਸ਼ੁਰੂ!!!

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top