Share on Facebook

Main News Page

ਜਲੂਸ ਕੱਢ ਕੇ ਰੱਖ ਦਿੱਤਾ ਹੈ ਸਿੱਖ ਕੌਮ ਦਾ
-: ਸੰਪਾਦਕ ਖ਼ਾਲਸਾ ਨਿਊਜ਼

ਵਰਤਮਾਨ ਸਮੇਂ 'ਚ ਜੋ ਹਾਲਾਤ ਸਿੱਖ ਕੌਮ ਦੇ ਹਨ, ਐਸੀ ਹਾਲਤ ਸ਼ਾਇਦ ਹੀ ਕਦੇ ਰਹੇ ਹੋਣ। ਭਾਂਵੇਂ ਸਿੱਖ ਕੌਮ 'ਤੇ ਜਿੰਨੇ ਮਰਜ਼ੀ ਜ਼ੁਲਮ ਹੋਏ, ਪਰ ਸਿਧਾਂਤਕ ਪੱਖੋਂ ਚੜ੍ਹਦੀਕਲਾ 'ਚ ਰਹੇ। ਪਰ ਮੌਜੂਦਾ ਹਾਲਾਤ ਬਹੁਤ ਹੀ ਸ਼ਰਮਸਾਰ ਹਨ, ਜਿਸ ਪਿੱਛੇ ਜਿੰਮੇਵਾਰ ਵੀ ਸਿੱਖ ਆਪ ਹੀ ਹਨ। ਜਿਹੜੇ ਕੰਡੇ ਇਨ੍ਹਾਂ ਆਪ ਹੱਥੀਂ ਖਿਲਾਰੇ, ਉਹੀ ਸੂਲਾਂ ਬਣ ਬੁਰੀ ਤਰ੍ਹਾਂ ਚੁੱਭ ਰਹੇ ਹਨ

1990 ਤੋਂ ਬਾਅਦ ਜਦੋਂ ਤੋਂ ਬਾਦਲ ਦੇ ਲਿਫਾਫੇ 'ਚੋਂ "ਪੱਪੂ ਪ੍ਰਥਾ" ਚਾਲੂ ਹੋਈ, ਜਿਸ ਵਿੱਚੋਂ ਪੂਰਣ ਸਿੰਘ, ਵੇਦਾਂਤੀ ਤੇ ਹੁਣ ਮੌਜੂਦਾ ਨਿਹਾਇਤ ਹੀ ਬੇਗੈਰਤ, ਤੇ ਜ਼ਲੀਲ ਕਿਸਮ ਦਾ ਬੇਹਿਆ ਨਾਮੁਰਾਦ ਪੱਪੂ ਦੁਰਬਚਨ ਇੰਸਾਂ, ਇਨ੍ਹਾਂ ਨੇ ਸਿੱਖ ਕੌਮ ਦਾ ਜਲੂਸ ਸਰੇਦੁਨੀਆ ਕੱਢ ਕੇ ਰੱਖ ਦਿੱਤਾ ਹੈ।

ਇਨ੍ਹਾਂ ਨੇ ਸਿੱਖ ਕੌਮ  ਦੀ ਕੋਈ ਐਸੀ ਸੰਸਥਾ ਨਹੀਂ ਛੱਡੀ, ਜਿਸ ਨੂੰ ਮਲੀਆਮੇਟ ਨਾ ਕੀਤਾ ਹੋਵੇ। ਇਨ੍ਹਾਂ ਨੇ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ:

- ਗੁਰੂ ਦਾ
- ਅੰਮ੍ਰਿਤ ਦਾ
- ਪੰਜ ਪਿਆਰਿਆਂ ਦਾ
- ਸਿੱਖ ਦਾ
- ਅਕਾਲ ਤਖ਼ਤ ਦਾ
- ਸਰਬੱਤ ਖ਼ਾਲਸਾ ਦਾ
- ਸ਼੍ਰੋਮਣੀ ਕਮੇਟੀ ਦਾ
- ਅਕਾਲੀ ਦਲ ਦਾ
- ਜੱਥੇਦਾਰ ਪਦਵੀ ਦਾ (ਭਾਂਵੇਂ ਇਸ ਪਦਵੀ ਦਾ ਕੋਈ ਵਜੂਦ ਨਹੀਂ)
- ਪੰਜਾਬ ਦਾ

ਕੀ ਰਹਿ ਗਿਆ ਪੱਲੇ ?

- ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਤਰੇ ਗਲ਼ੀਆਂ 'ਚ ਰੁੱਲ਼ ਰਹੇ ਨੇ...
- ਹਰ ਟੁੱਚਾ ਸਾਧ ਗੁਰੂ ਦੇ ਬਣਾਏ ਪਾਹੁਲ ਦੀ ਨਕਲ ਕਰ ਰਿਹਾ ਹੈ, ਬਿਨਾਂ ਮੰਗੇ ਮੁਆਫੀਆਂ ਦੇ ਰਹੇ ਨੇ, ਉਥੋਂ ਸਿਰਪੇ, ਸੋਨੇ ਦੇ ਖੰਡੇ ਲੈ ਰਹੇ ਨੇ...
- ਪੰਜ ਪਿਆਰਿਆਂ ਨੂੰ, ਜਿਹੜੇ ਭਾਂਵੇਂ ਸ਼੍ਰੋਮਣੀ ਕਮੇਟੀ ਦੇ ਹੀ ਮੁਲਾਜ਼ਮ ਸਨ, ਆਮ ਸਿੱਖ ਲਈ ਸਤਿਕਾਰਤ ਸਨ, ਉਨ੍ਹਾਂ ਦੀ ਵੀ ਖਿੱਲੀ ਉੜਾ ਦਿੱਤੀ...
- ਸਿੱਖ, ਜਿਸਦੇ ਲਈ ਗੁਰੂ ਲਈ ਜਾਨ ਦੇਣਾ ਵੀ ਕੋਈ ਵੱਡੀ ਗੱਲ ਨਹੀਂ ਸੀ, ਉਸ ਨੂੰ ਹੀ ਆਪਣੇ ਗੁਰੂ ਦੀ ਬੇਅਦਬੀ ਦਾ ਕਸੂਰਵਾਰ ਬਣਾ ਕੇ, ਦੁਨੀਆਂ ਸਾਹਮਣੇ ਸਿੱਖ ਬਦਨਾਮ ਕਰ ਦਿੱਤਾ...
- ਅਕਾਲ ਤਖ਼ਤ, ਜਿੱਥੋਂ ਕਦੀ ਸੇਧ ਮਿਲਦੀ ਸੀ, ਇਸ ਅਸਥਾਨ ਦੀ ਐਸੀ ਦੁਰਗਤੀ ਕਰ ਦਿੱਤੀ, ਹਰ ਜਾਗਰੂਕ ਸਿੱਖ ਮੰਨਣ ਤੋਂ ਇਨਕਾਰੀ ਹੈ...
- ਸ਼੍ਰੋਮਣੀ ਕਮੇਟੀ, ਜੋ ਭਾਂਵੇਂ ਅੰਗ੍ਰੇਜਾਂ ਵੱਲੋਂ ਬਣਾਈ ਗਈ ਸੀ, ਪਰ ਕਾਫੀ ਦੇਰ ਤੱਕ ਗੁਰਦੁਆਰਿਆਂ ਦੇ ਸੇਵਾ ਸੰਭਾਲ ਕਰਦੀ ਰਹੀ, ਜੋ ਹੁਣ ਗਰਕ ਚੁਕੀ ਹੈ...
- ਅਕਾਲੀ ਦਲ, ਜੋ ਕਿ ਕਿਸੇ ਸਮੇਂ ਸਿੱਖਾਂ ਦੀ ਨੁਮਾਇੰਦਗੀ ਲਈ ਬਣੀ ਸੀ, ਪੰਜਾਬੀ ਪਾਰਟੀ ਬਣ ਕੇ ਰਹਿ ਗਈ, ਜਿਸਦਾ ਮੁੱਖੀ ਅਤੇ ਮੈਂਬਰ ਕਦੇ ਤਿਆਰ ਬਰ ਤਿਆਰ ਸਿੰਘ / ਜਾਂ ਸਾਬਤ ਸੂਰਤ ਸਿੱਖ ਹੀ ਹੋ ਸਕਦਾ ਸੀ, ਹੁਣ ਹਰ ਲੰਡੀ ਬੁੱਚੀ, ਸੜਕਛਾਪ (ਅ)ਕਾਲੀ ਬਣਿਆ ਹੈ...
- ਜੱਥੇਦਾਰ (ਭਾਂਵੇਂ ਇਸ ਪਦਵੀ ਦਾ ਕੋਈ ਵਜੂਦ ਨਹੀਂ), ਪਰ ਕਿਸੇ ਸਮੇਂ ਬਹੁਤ ਹੀ ਸੂਝਵਾਨ ਸ਼ਖਸ ਇਸ ਥਾਂ 'ਤੇ ਮੌਜੂਦ ਸਨ, ਪਰ ਹੁਣ ਸਿਰਫ ਬਾਦਲ ਦੇ ਲਿਫਾਫੇ 'ਚੋਂ ਨਿਕਲੇ ਉਠਾਈਗਿਰੇ ਹੀ ਬਿਰਾਜਮਾਨ ਹਨ...
- ਸਰਬੱਤ ਖ਼ਾਲਸਾ, ਜਗੀਰੋ ਤੇ ਮੱਕੜ ਕਹਿੰਦਾ ਹੈ ਕਿ ਸਰਬੱਤ ਖਾਲਸਾ - ਸ਼੍ਰੋਮਣੀ ਅਕਾਲੀ ਦਲ ਬਾਦਲ, ਸ਼੍ਰੋਮਣੀ ਕਮੇਟੀ ਤੇ ਅਖੌਤੀ ਜੱਥੇਦਾਰ ਹੀ ਹਨ...
(ਬਾਕੀ ਰਹਿੰਦਾ ਜਲੂਸ ਸਿਮਰਨਜੀਤ ਸਿੰਘ ਮਾਨ, ਨੰਗੀਆਂ ਲੱਤਾ ਵਾਲਿਆਂ, ਅਤੇ ਸਰਨਾ ਭਰਾਵਾਂ ਨੇ ਕੱਢਣਾ ਹੈ... ਸਰਬੱਤ ਖਾਲਸੇ ਵਾਲੇ ਦਿਨ ਵੀ ਮੱਕੜ ਸੈਨਾ ਤੇ ਨੀਮ ਫੌਜੀ ਦਲਾਂ ਤੋਂ ਡਾਂਗਾਂ ਤੇ ਗੋਲੀਆਂ ਖਾਣ ਲਈ ਰਹੋ ਤਿਆਰ। ਨਿਕਲਣਾ ਕੁੱਝ ਨਹੀਂ, ਲਿਖ ਲਵੋ...)
- ਪੰਜਾਬ ਜੋ ਕਦੇ ਸੋਨੇ ਦੀ ਖਾਨ ਹੋਇਆ ਕਰਦਾ ਸੀ, ਜੋ ਕਦੀ ਗੁਰੂਆਂ, ਮਰਦ ਅਗੰਮੜੇ, ਵਿਦਵਾਨਾਂ, ਉੱਚ ਕੋਟੀ ਦੇ ਲਿਖਾਰੀ, ਕਵੀਆਂ, ਬਹਾਦਰਾਂ, ਜਰਨੈਲਾਂ, ਕਿਸਾਨੀ ਆਦਿ ਲਈ ਮਸ਼ਹੂਰ ਸੀ, ਹੁਣ ਗੱਦਾਰੀ, ਨਸ਼ਾਖੋਰੀ, ਜਾਲਸਾਜ਼ੀ, ਰਿਸ਼ਵਤਖੋਰੀ, ਹਰਾਮਖੋਰੀ, ਕਤਲ, ਬਦਅਮਨੀ ਲਈ ਬਦਨਾਮ ਹੋ ਚੁਕਾ ਹੈ।

ਰਹਿ ਗਿਆ ਕੁੱਝ ???

ਅਬ ਤੋ ਸ਼ਰਮ ਸੀ ਆਤੀ ਹੈ ਸਿੱਖ ਕਹਿਲਾਤੇ ਹੂਏ... ਆ ਹਾਲਤ ਸਿੱਖਾਂ ਦੀ??? ਉਫਫਫਫ...

ਐਨਾ ਕੁੱਝ ਹੋਣ ਦੇ ਬਾਵਜੂਦ ਵੀ ਕਈ ਹਾਲੀ ਸਿਰਫ ਕਹੀ ਜਾਂਦੇ ਹਨ ਕਿ ਜੱਥੇਦਾਰਾਂ ਦਾ ਬਾਈਕਾਟ ਕਰਾਂਗੇ, ਨਵੇਂ ਜੱਥੇਦਾਰ ਕੌਮ ਚੁਣੇਗੀ... ਭੋਲਿਓ ਜਦੋਂ ਲੋਹਾ ਗਰਮ ਹੋਵੇ ਸੱਟ ਮਾਰੋ... ਹੁਣ ਲੋਹਾ ਗਰਮ ਹੈ... ਜੱਥੇਦਾਰੀ ਪਰੰਪਰਾ ਰੱਦ ਕਰੋ, ਵੱਢ ਦਿਓ ਇਸ ਫੰਦੇ ਨੂੰ, ਤੋੜ ਦਿਓ ਇਨ੍ਹਾਂ ਜ਼ੰਜੀਰਾਂ ਨੂੰ... ਤੁਹਾਡੇ ਲਈ ਖਤਰਨਾਕ ਹੈ ਇਹ ਫੰਦਾ।

ਵਕਤੀ ਭਾਵਨਾਵਾਂ 'ਚ ਵਹਿ ਕੇ ਕੀਤੇ ਫੈਸਲੇ ਬਹੁਤ ਮਹਿੰਗੇ ਪੈਂਦੇ ਹਨ। ਹੁਣ ਕਈ ਕਹੀ ਜਾਂਦੇ ਹਨ ਕਿ ਭਾਈ ਪੰਥਪ੍ਰੀਤ ਸਿੰਘ ਨੂੰ ਜਥੇਦਾਰ ਬਣਾਓ, ਕਈ ਕਹਿੰਦੇ ਹਨ ਭਾਈ ਰਣਜੀਤ ਸਿੰਘ ਢੱਡਰੀਆਂ ਨੂੰ ਬਣਾਓ, ਕਈ ਕਹੀ ਜਾਂਦੇ ਨੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਬਣਾਓ...
(ਖ਼ਾਲਸਾ ਨਿਊਜ਼ ਦਾ ਭਾਈ ਪੰਥਪ੍ਰੀਤ ਸਿੰਘ, ਭਾਈ ਰਣਜੀਤ ਸਿੰਘ ਢੱਡਰੀਆਂ ਜਾਂ ਭਾਈ ਜਗਤਾਰ ਸਿੰਘ ਹਵਾਰਾ ਨਾਲ ਕੋਈ ਗ਼ਿਲਾ ਸ਼ਿਕਵਾ ਨਹੀਂ... ਹਰ ਕੋਈ ਆਪਣੀ ਥਾਂ 'ਤੇ ਚੰਗਾ ਹੈ... ਪਰ ਇਸ ਪਰੰਪਰਾ ਬੰਦ ਹੋਣੀ ਚਾਹੀਦੀ ਹੈ।)

ਫਿਰ ਕੁੱਝ ਸਾਲ ਠੀਕ ਚੱਲਿਆ ਵੀ ਕੰਮ, ਤਾਂ ਕੀ ਗਰੰਟੀ ਹੈ ਕਿ ਬਾਦਲ ਵਰਗਾ ਕੋਈ ਹੋਰ ਨਹੀਂ ਜੰਮੇਗਾ, ਕਿ ਫਿਰ ਪੱਪੂ ਦੁਰਬਚਨ ਵਰਗਾ ਇਸ ਪਦਵੀ 'ਤੇ ਨਹੀਂ ਆ ਸਕੇਗਾ... ਫਿਰ ਇਹੀ ਘੁੰਮਣਘੇਰੀ 'ਚ ਫਸੇ ਰਹੋਗੇ? ਕੀ ਕਦੇ ਸਿੱਖ ਦੂਰ ਅੰਦੇਸ਼ੀ ਨਾਲ ਸੋਚਣਗੇ? ਅਸੀਂ ਕਿਉਂ ਹਰ ਵਾਰੀ ਭਾਵਨਾਵਾਂ 'ਚ ਵਹਿ ਕੇ ਫੈਸਲੇ ਕਰਦੇ ਹਾਂ, ਰੱਬ ਨੇ ਸਿਰ ਵਰਤਣ ਲਈ ਦਿੱਤਾ ਹੈ, ਕਦੇ ਵਰਤਣਾ ਵੀ ਸਿੱਖੋ!!!

ਅਸੀਂ ਕਿਉਂ ਹਰ ਮਸਲੇ ਦਾ ਹੱਲ ਸੜਕਾਂ 'ਤੇ ਲੱਭਦੇ ਹਾਂ, ਜਿਹੜਾ ਕੰਮ ਬੈਠ ਕੇ ਸਿਰ ਵਰਤ ਕੇ ਹੋਣਾ ਹੈ, ਉਹ ਕਿਰਪਾਨਾਂ ਲਹਿਰਾ ਕੇ, ਫੋਕੇ ਨਾਅਰਿਆਂ ਨਾਲ ਕਰਣ ਦੀ ਕੋਸ਼ਿਸ਼ ਕਰਦੇ ਹਾਂ। ਸਿਰ ਬਹੁਤ ਦੇ ਲਏ, ਹੁਣ ਸਿਰ ਵਰਤਣ ਦੀ ਕੋਸ਼ਿਸ਼ ਕਰੋ, ਤੇ ਆਪਣਾ ਅਤੇ ਆਉਣ ਵਾਲੀਆਂ ਨਸਲਾਂ ਨੂੰ ਕੁੱਝ ਸਨਮਾਨਜਨਕ ਜ਼ਿੰਦਗੀ ਜਿਊਣ ਦਾ ਹੱਕ ਦਿਓ। ਕੋਈ ਠੋਸ ਕੰਮ ਕਰੋ, ਜਿਸ ਨਾਲ ਸਿੱਖ ਕੌਮ ਦਾ ਜਲੂਸ ਨਾ ਨਿਕਲੇ, ਮਜ਼ਾਕ ਦਾ ਪਾਤਰ ਨਾ ਬਣੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top