Share on Facebook

Main News Page

ਪੰਜ ਪਿਆਰਿਆਂ ਦੇ ਹੁਕਮ ਨੂੰ ਰੱਦ ਕਰਨਾ ਪ੍ਰਧਾਨ ਦਾ ਨਿੱਜ਼ੀ ਫੈਸਲਾ, ਸ਼੍ਰੋਮਣੀ ਕਮੇਟੀ ਦਾ ਨਹੀਂ
-:
ਸੁਖਦੇਵ ਸਿੰਘ ਭੌਰ

ਸ਼੍ਰੋਮਣੀ ਕਮੇਟੀ ਨੂੰ ਦਿੱਤੇ ਹੁਕਮ ਨੂੰ ਪ੍ਰਧਾਨ ਵੱਲੋਂ ਰੱਦ ਕਰਨ ਦੇ ਫੈਸਲੇ ਬਾਰੇ ਜਨਰਲ ਸਕੱਤਰ ਸ੍ਰ. ਸੁਖਦੇਵ ਸਿੰਘ ਭੌਰ ਨਾਲ ਫੋਨ ‘ਤੇ ਉਨ੍ਹਾਂ ਦੇ ਵਿਚਾਰ ਜਾਨਣ ਲਈ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ “ਇਹ ਫੈਸਲਾ ਪ੍ਰਧਾਨ ਦਾ ਨਿੱਜ਼ੀ ਫੈਸਲਾ ਹੈ, ਸ਼੍ਰੋਮਣੀ ਕਮੇਟੀ ਦਾ ਨਹੀਂ। ਇਹ ਪ੍ਰਧਾਨ ਦਾ ਆਪਣਾ ਫੈਸਲਾ ਹੈ, ਉਹ ਇਸ ਲਈ ਜਵਾਬ ਦੇਹ ਹਨ। ਜਦੋਂ ਅੰਤਰਿੰਗ ਕਮੇਟੀ ਕੋਈ ਫੈਸਲਾ ਕਰਦੀ ਹੈ ਤਾਂ ਉਹ ਸ਼੍ਰੋਮਣੀ ਕਮੇਟੀ ਦਾ ਫੈਸਲਾ ਹੁੰਦਾ ਹੈ”।

ਫੋਨ ‘ਤੇ ਗੱਲ ਕਰਦਿਆਂ, ਪੰਜਾਂ ਪਿਆਰਿਆਂ ਵੱਲੋਂ ਲਏ ਫੈਸਲੇ ‘ਤੇ ਉਨ੍ਹਾਂ ਕਿਹਾ ਕਿ “ਮੈਂ ਸਮਝਦਾ ਹਾਂ ਕਿ ਸਿੰਘ ਸਹਿਬਾਨਾਂ ਲਈ ਇਹ ਬੜਾ ਵਧੀਆ ਮੌਕਾ ਸੀ। ਪੰਜਾਂ ਪਿਆਰਿਆਂ ਦੀ ਇਹ ਸੰਸਥਾ। ਇਸਦਾ ਮਤਲਬ ਤਾਂ ਇਹ ਹੋਇਆ ਕਿ ਜੱਥੇਦਾਰ ਜੋ ਮਰਜ਼ੀ ਗਲਤੀ ਕਰ ਦੇਣ, ਜਿਸ ਮਰਜ਼ੀ ਸੰਸਥਾ ਦਾ ਅਪਮਾਣ ਕਰ ਦੇਣ, ਉਨ੍ਹਾਂ ਨੂੰ ਕੋਈ ਪੁੱਛਣ ਵਾਲਾ ਹੀ ਨਹੀਂ। ਜੇਕਰ ਪੰਜ ਪਿਆਰਿਆਂ ਨੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਅਰਦਾਸ ਕਰਕੇ ਇਹ ਉਨ੍ਹਾਂ ਨੂੰ ਕਹਿਤਾ ਪਈ ਆਕੇ ਸਪੱਸ਼ਟੀ ਕਰਨ ਦਿਓੁ, ਇਹ ਤਾਂ ਪੱਖ ਬੜਾਂ ਵਧੀਆਂ, ਆਕੇ ਉਨ੍ਹਾਂ ਨੂੰ ਆਪਣਾ ਪੱਖ ਸਪੱਸ਼ਟ ਕਰ ਦਿੰਦੇ ਸਾਰੀਆਂ ਸੰਸਥਾ ਬਚ ਜਾਂਦੀਆਂ”।

ਕੱਲ ਅੰਤਰਿੰਗ ਕਮੇਟੀ ਦੀ ਮੀਟਿੰਗ ਵਿੱਚ ਪੰਜਾਂ ਪਿਆਰਿਆਂ ਦੀ ਮੁਅੱਤਲੀ ਬਾਰੇ ਹੋਈ ਵਿਚਾਰ ਬਾਰੇ ਗੱਲ ਕਰਦਿਆਂ ਉਨਾਂ ਦੱਸਿਆ ਕਿ ਉਨ੍ਹਾਂ ਨੇ ਪ੍ਰਧਾਨ ਨੂੰ ਬੇਨਤੀ ਕੀਤੀ ਸੀ ਕਿ “ਪੰਜ ਪਿਆਰੇ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਲੈਕੇ ਕਿਸੇ ਮਕਸਦ ਲਈ ਅਰਦਾਸ ਕਰਦੇ ਹਨ ਤਾਂ ਉਹ ਸੰਸਥਾ ਦੇ ਰੂਪ ਵਿੱਚ ਹੁੰਦੇ ਹਨ, ਵਿਅਕਤੀ ਨਹੀਂ ਹੁੰਦੇ। ਪੰਜਾਂ ਪਿਆਰਿਆਂ ਦੀ ਸੰਸਥਾ ਗੁਰੂ ਸਾਹਿਬਾਨ ਨੇ ਖੁਦ ਸਥਾਪਿਤ ਕੀਤੀ ਸੀ, ਕਿਸੇ ਵਿਅਕਤੀ ਵਿਸ਼ੇਸ਼ ਨੇ ਨਹੀਂ। ਪੰਜਾਂ ਪਿਆਰਿਆਂ ਦੀ ਸੰਸਥਾ ਅੱਗੇ ਗੁਰੂ ਸਾਹਿਬ ਨੇ ਖੁਦ ਵੀ ਝੁਕ ਹੁਕਮ ਪ੍ਰਵਾਨ ਕੀਤਾ ਸੀ।ਇਨ੍ਹਾਂ ਨੂੰ ਮੁਅੱਤਲ ਕਰਕੇ ਪੰਥ ਵਿੱਚ ਹੋਰ ਦੁਫੇੜ ਨਾ ਪਾਓੁ ਪੰਥ ਵਿੱਚ”।

ਉਨਾਂ ਕਿਹਾ ਕਿ ਉਨਾਂ ਨੇ ਮੀਟਿੰਗ ਵਿੱਚ ਕਿਹਾ ਕਿ ਪੰਜਾਂ ਪਿਆਰਿਆਂ ਨੇ ਕਿਸੇ ਮੰਦ ਭਾਵਨਾ ਅਧੀਨ ਇਹ ਫੈਸਲਾ ਨਹੀਂ ਲਿਆ, ਉਨ੍ਹਾਂ ਦੀ ਭਾਵਨਾ ਸਿਰਫ ਤਖਤ ਸਾਹਿਬਾਨਾਂ ਦੇ ਸਤਿਕਾਰ ਨੂੰ ਬਹਾਲ ਰੱਖਣ ਦੀ ਹੈ, ਇਸ ਲਈ ਉਨ੍ਹਾਂ ਦੀ ਮੁਅੱਤਲੀ ਰੱਦ ਕੀਤੀ ਜਾਵੇ।

ਸ਼੍ਰੋਮਣੀ ਕਮੇਟੀ ਦੇ ਹੋਰ ਮੁਲਾਜ਼ਮਾਂ ਦੀ ਮੁਅੱਤਲੀ ਬਾਰੇ ਉਨ੍ਹਾਂ ਮੀਟੰਗ ਵਿੱਚ ਕਿਹਾ ਕਿ “ਸਾਰੇ ਸਿੱਖਾਂ ਦੇ ਜ਼ਜਬਾਤ ਗੁਰੂ ਸਾਹਿਬ ਦੀ ਹੋਈ ਬੇਅਦਬੀ ਕਾਰਣ ਭੜਕੇ ਹੋਏ ਹਨ। ਸਾਡੇ ਮੁਲਾਜ਼ਮ ਵੀ ਸਿੱਖ ਹਨ। ਉਨ੍ਹਾਂ ਦਾ ਗੁਰੂ ਵੀ ਗੁਰੂ ਗ੍ਰੰਥ ਸਾਹਿਬ ਜੀ ਹੈ। ਜੇ ਇਸ ਭਾਵਨਾ ਦੇ ਤਹਿਤ ਹੀ ਉਨ੍ਹਾਂ ਨੇ ਬਿਨ੍ਹਾਂ ਬੁਲਾਏ ਜੱਥੇਦਾਰ ਨੂੰ ਉੱਥੋਂ ਜਾਣ ਲਈ ਕਹਿ ਦਿੱਤਾ।ਸਾਰੇ ਜੱਥੇਦਾਰਾਂ ਦਾ ਸਤਿਕਾਰ ਕਰਦੇ ਸੀ, ਇਹ ਬਦਲਾਅ 14 ਨਵੰਬਰ ਤੋਂ ਬਾਅਦ ਸ਼ੁਰੂ ਹੋਇਆ, ਜਦੋਂ ਉਨ੍ਹਾਂ ਚੁੱਪ ਕੀਤਿਆਂ ਸੌਦਾ ਸਾਧ ਨੂੰ ਮਾਫ ਕਰ ਦਿੱਤਾ। ਇਨ੍ਹਾਂ ਹਾਲਾਤਾਂ ਨੂੰ ਸਮਝਦੇ ਹੋਏ ਪੰਥ ਦੀ ਭਾਵਨਾ ਅਨੁਸਾਰ ਫੈਸਲੇ ਲਓੁ, ਪੰਥ ਨੂੰ ਹੋਰ ਦੁਬਿਧਾ ਵਿੱਚ ਨਾ ਪਾਓੁ।

ਉਨ੍ਹਾਂ ਕਿਹਾ ਪ੍ਰਧਾਨ ਸਾਹਿਬ ਕਹਿਣ ਲੱਗੇ ਕਿ ਪਹਿਲਾਂ ਮੈਨੂੰ ਸਬੰਧਿਤ ਧਿਰਾਂ ਨਾਲ ਗੱਲ ਕਰ ਲੈਣ ਦਿਓੁ ਫੈਸਲਾ ਕਰਨ ਤੋਂ ਪਹਿਲਾਂ। ਇਹ ਗੱਲ ਵੀ ਹੋਈ ਸੀ ਕਿ ਜੇ ਕਰ ਫੈਸਲਾ ਤੁਸੀ ਹੀ (ਪ੍ਰਧਾਨ ਨੇ) ਕਰਨਾ ਤਾਂ ਉਨ੍ਹਾਂ (ਮੈਬਰਾਂ) ਨੂੰ ਕਿਉਂ ਬੁਲਾਇਆ ਗਿਆ। ਫੈਸਲਾ ਤਾਂ ਤੁਸੀ ਕੱਲ ਰਕ ਹੀ ਦਿੱਤਾ ਸੀ, ਮੁਅੱਤਲ ਕਰਕੇ। ਪਰ ਸਾਡੀ ਰਾਇ ਆਹ (ਮੁਅੱਤਲ) ਨਾ ਕਰਨ ਦੀ ਹੈ।

ਫਿਰ ਸਾਰੇ ਮੈਂਬਰ ਕਹਿਣ ਲੱਗੇ ਕਿ ਚਲੋਂ ਪ੍ਰਧਾਨ ਜੀ ਨੂੰ ਇਕੱਲੇ ਨੂੰ ਕਰ ਲੈਣ ਦਿਓੁ। ਫਿਰ ਮੈਂ ਪ੍ਰਧਾਨ ਜੀ ਨੂੰ ਇਹ ਬੇਨਤੀ ਕੀਤੀ ਕਿ ਠੀਕ ਹੈ ਤੁਸੀ ਸਬੰਧਿਤ ਧਿਰਾਂ ਦਾ ਪੱਖ ਲੈ ਲਓੁ, ਪਰ ਫੈਸਲਾ ਜੋ ਅਸੀ ਸਾਰਿਆਂ ਨੇ ਭਾਵਨਾਂ ਦੱਸੀਆਂ, ਉਨ੍ਹਾਂ ਭਾਵਨਾਂ ਅਨੁਸਾਰ ਹੀ ਕਰਿਓੁ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top