Share on Facebook

Main News Page

ਬਰਗਾੜੀ 'ਚ ਭੋਗ ਮੌਕੇ ਵਿਸ਼ੇਸ਼ ਐਲਾਨ ਹੋਣਾ ਸੰਭਵ; ਸਮਾਗਮ ਦੀ ਸਮੁੱਚੀ ਕਾਰਵਾਈ ਬਲਜੀਤ ਸਿੰਘ ਦਾਦੂਵਾਲ ਚਲਾਉਣਗੇ

ਜਲੰਧਰ, 24 ਅਕਤੂਬਰ (ਮੇਜਰ ਸਿੰਘ)-ਪਿੰਡ ਬਹਿਬਲ ਕਲਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਸੜਕ ਜਾਮ ਕਰਕੇ ਬੈਠੇ ਲੋਕਾਂ ਉੱਪਰ ਚਲਾਈ ਗੋਲੀ ਨਾਲ ਮਰਨ ਵਾਲੇ ਦੋ ਨੌਜਵਾਨਾਂ ਨਮਿਤ ਪੰਥਕ ਜਥੇਬੰਦੀਆਂ ਵੱਲੋਂ ਪਿੰਡ ਬਰਗਾੜੀ 'ਚ ਅੱਜ ਰੱਖੇ ਗਏ ਭੋਗ ਮੌਕੇ ਪੰਥਕ ਜਥੇਬੰਦੀਆਂ ਵੱਲੋਂ ਸੰਘਰਸ਼ ਨੂੰ ਅੱਗੇ ਤੋਰਨ ਲਈ ਵਿਸ਼ੇਸ਼ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਭਰੋਸੇਯੋਗ ਸੂਤਰਾਂ ਮੁਤਾਬਿਕ ਬੀਤੀ ਰਾਤ ਸਾਰੇ ਪੰਥਕ ਸੰਗਠਨਾਂ ਦੇ ਆਗੂਆਂ ਦੀ ਹੋਈ ਮੀਟਿੰਗ ਵਿਚ ਇਕ ਸੁਰ ਹੋ ਕੇ ਇਹ ਸਮਾਗਮ ਨੇਪਰੇ ਚਾੜ੍ਹਨ ਦਾ ਫੈਸਲਾ ਕੀਤਾ ਗਿਆ ਹੈ।

ਪਤਾ ਲੱਗਾ ਹੈ ਕਿ ਸਮਾਗਮ ਦੌਰਾਨ ਸਾਰੇ ਪੰਥਕ ਆਗੂ ਵਾਪਰੀਆਂ ਘਟਨਾਵਾਂ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਕੇ ਪੰਜਾਬ ਸਰਕਾਰ ਤੋਂ ਅਸਤੀਫੇ ਦੀ ਮੰਗ ਕਰ ਸਕਦੇ ਹਨ ਤੇ ਸਰਕਾਰ ਨਾਲ ਸਿਵਲ ਨਾ ਫੁਰਮਾਨੀ ਦਾ ਸੱਦਾ ਵੀ ਦੇ ਸਕਦੇ ਹਨ। ਮੀਟਿੰਗ ਵਿਚ ਪਤਾ ਲੱਗਾ ਹੈ ਕਿ ਸ: ਸਿਮਰਨਜੀਤ ਸਿੰਘ ਮਾਨ, ਭਾਈ ਮੋਹਕਮ ਸਿੰਘ, ਸ: ਗੁਰਦੀਪ ਸਿੰਘ, ਭਾਈ ਪੰਥਪ੍ਰੀਤ ਸਿੰਘ, ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ, ਬਾਬਾ ਦਲੇਰ ਸਿੰਘ ਖੇੜੀ, ਸੰਤ ਬਲਜੀਤ ਸਿੰਘ ਦਾਦੂਵਾਲ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਦੋਵੇਂ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਤੇ ਭਾਈ ਬਲਵੰਤ ਸਿੰਘ ਨੰਦਗੜ੍ਹ ਸਮੇਤ ਹੋਰ ਵੀ ਕਈ ਆਗੂ ਹਾਜ਼ਰ ਸਨ।

ਪਤਾ ਲੱਗਾ ਹੈ ਕਿ ਮੀਟਿੰਗ 'ਚ ਫ਼ੈਸਲਾ ਕੀਤਾ ਗਿਆ ਕਿ ਸਮਾਗਮ ਦੀ ਸਮੁੱਚੀ ਕਾਰਵਾਈ ਬਲਜੀਤ ਸਿੰਘ ਦਾਦੂਵਾਲ ਚਲਾਉਣਗੇ ਤੇ ਉਹ ਹੀ ਪੰਥਕ ਜਥੇਬੰਦੀਆਂ ਵੱਲੋਂ ਜਾਰੀ ਕੀਤੇ ਜਾਣ ਵਾਲੇ ਸਾਂਝੇ ਪ੍ਰੋਗਰਾਮ ਦਾ ਐਲਾਨ ਕਰਨਗੇ। ਪਤਾ ਲੱਗਾ ਹੈ ਕਿ ਬਰਗਾੜੀ ਪਿੰਡ ਦਾ ਭੋਗ ਸਮਾਗਮ ਦੁਪਹਿਰ 12 ਵਜੇ ਆਰੰਭ ਹੋਵੇਗਾ।


ਟਿੱਪਣੀ: ਏਕਤਾ ਤਾਂ ਚੰਗੀ ਗੱਲ ਹੈ, ਪਰ ਅਸਤੀਨ ਦੇ ਸੱਪਾਂ ਨੂੰ ਬਾਗਡੋਰ ਸੰਭਾਲ ਦੇਣੀ ਵਧੀਆ ਨਹੀਂ ਹੈ। ਦਾਦੂਵਾਲ ਵਰਗੇ ਨੂੰ ਨਾਲ ਵੀ ਰੱਖਣਾ, ਇਸ ਲਹਿਰ ਨੂੰ ਬਰਬਾਦ ਕਰ ਦੇਵੇਗਾ। ਨਾਲ ਹੀ ਨੰਦਗੜ੍ਹ, ਸਿਮਰਨਜੀਤ ਸਿੰਘ ਮਾਨ, ਹਰਦੀਪ ਸਿੰਘ ਬਠਿੰਡਾ, ਕੇਵਲ ਸਿੰਘ ਆਦਿ ਤੋਂ ਵੀ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਏਕਤਾ ਦੇ ਨਾਮ 'ਤੇ ਗੁਰਮਤਿ ਵਿਰੋਧੀ ਅਨਸਰਾਂ ਨਾਲ ਗਠਜੋੜ ਵੀ ਖ਼ਤਰਨਾਕ ਸਿੱਧ ਹੋ ਸਕਦਾ ਹੈ। ਜਿਹੜੇ ਲੋਕ ਪੰਥ ਵਿਰੋਧੀ ਅਨਸਰਾਂ ਨਾਲ ਇੱਕ ਮਿੱਕ ਹਨ, ਗੱਦਾਰ ਹਨ, ਉਨ੍ਹਾਂ ਤੋਂ ਦੂਰੀ ਰੱਖਣੀ ਹੀ ਸਿਆਣਪ ਹੈ। ਬੱਚ ਕੇ ਭਾਈ...

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top