Share on Facebook

Main News Page

ਗਿੱਟਮਿੱਟ ਹੋ ਗਈ!!!: ਸੁਖਬੀਰ ਬਾਦਲ ਤੇ ਬਲਜੀਤ ਸਿੰਘ ਦਾਦੂਵਾਲ ਦੀ ਗੁਪਤ ਮੀਟਿੰਗ

27 Jan 2011: ਬਠਿੰਡਾ/ਕਿਰਨਜੀਤ ਸਿੰਘ ਰੋਮਾਣਾ: ਡੇਰਾ ਸਿਰਸਾ ਦੇ ਖਿਲਾਫ਼ ਖੁੱਲ ਕੇ ਬੋਲਣ ਵਾਲੇ ਬਾਬਾ ਬਲਜੀਤ ਸਿੰਘ ਦਾਦੂਵਾਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਸੋਮਵਾਰ ਰਾਤ ਨੂੰ ਕਮਲਾ ਨਹਿਰੂ ਕਾਲੋਨੀ ਵਿਖੇ ਇੱਕ ਗੁਪਤ ਮੀਟਿੰਗ ਹੋਈ । ਇਹ ਮੀਟਿੰਗ ਐਨੀ ਗੁਪਤ ਸੀ ਕਿ ਕਿਸੇ ਵੀ ਵਿਅਕਤੀ ਨੂੰ ਇਸ ਭਿਣਕ ਨਹੀਂ ਪੈਣ ਦਿੱਤੀ ।

ਪੁਖਤਾ ਸੂਤਰਾਂ ਮੁਤਾਬਿਕ ਪਤਾ ਲੱਗਾ ਕਿ ਇਸ ਬੈਠਕ ਦੌਰਾਨ ਸੰਤ ਦਾਦੂਵਾਲ ਅਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਕੁਝ ਮਾਮਲਿਆਂ ਵਿੱਚ 'ਆਪਸੀ ਰਜ਼ਾਮੰਦੀ' ਹੋ ਗਈ ਹੈ।

ਸੂਤਰ ਦੱਸਦੇ ਹਨ ਕਿ ਉੱਪ ਮੁੱਖ ਮੰਤਰੀ ਨੇ ਸੰਤ ਦਾਦੂਵਾਲ ਨੂੰ ਆਪਣੀ ਸੁਰ ਨੀਵੀ ਰੱਖਣ ਲਈ ਕਿਹਾ ਅਤੇ ਸੰਤ ਦਾਦੂਵਾਲ ਨੇ ਕਿਹਾ ਪੰਜਾਬ ਵਿੱਚ ਸਿੱਖਾਂ ਨੂੰ ਆਪਣਾ ਪ੍ਰਚਾਰ ਕਰਨ ਲਈ ਹੀ ਪਾਬੰਦੀਆਂ ਕਿਉਂ ਲਾਈਆਂ ਗਈਆਂ ਹਨ। ਜਦੋ ਸੰਤ ਦਾਦੂਵਾਲ ਨੇ ਭੀਖੀ ਕਾਂਡ ਵਿੱਚ ਸਿੱਖਾਂ ਉਪਰ ਲਾਠੀਚਾਰਜ ਕਰਨ ਅਤੇ ਡੇਰਾ ਸਿਰਸਾ ਦੇ ਪ੍ਰੇਮੀਆਂ ਨੂੰ ਨਾਮ ਚਰਚਾ ਕਰਵਾਉਣ ਲਈ ਸੁਰੱਖਿਆ ਸਬੰਧੀ ਗੱਲ ਕੀਤੀ ਤਾਂ ਮਾਨਯੋਗ ਉਪ ਮੁੱਖ ਮੰਤਰੀ ਨੇ ਇਹ ਕਹਿਕੇ ਗੱਲ ਸਮਾਪਤ ਕਰ ਦਿੱਤੀ ਕਿ ਉਸ ਸਮੇਂ ਦੌਰਾਨ ਉਹ ਵਿਦੇਸ਼ ਵਿੱਚ ਸਨ।

ਨੇੜੇ ਆਉਂਦੀਆਂ ਸ਼ਰੋਮਣੀ ਕਮੇਟੀ ਚੋਣਾਂ ਨੂੰ ਹਰ ਹਾਲਤ ਵਿੱਚ ਜਿੱਤਣ ਦੀ ਗੱਲ ਕਰਦਿਆਂ ਸੁਖਬੀਰ ਬਾਦਲ ਨੇ ਸੰਤ ਦਾਦੂਵਾਲ ਤੋਂ ਸਹਿਯੋਗ ਦੀ ਮੰਗ ਵੀ ਕੀਤੀ ਅਤੇ ਭਵਿੱਖ ਵਿੱਚ ਆਪਣੀ 'ਸੁਰ ' ਨੀਵੀ ਰੱਖਣ ਲਈ ਕਿਹਾ।

ਸੂਚਨਾ ਹੈ ਕਿ ਸੰਤ ਦਾਦੂਵਾਲ ਨੇ ਇਸ ਬਾਰੇ ਸਹਿਮਤੀ ਦਿੰਦਿਆ ਕਿਹਾ ਕਿ ਉਹ ਪੰਥਕ ਪ੍ਰਚਾਰ ਕਰ ਰਹੇ ਹਨ ਅਤੇ ਕਿਸੇ ਵੀ 'ਵਿਅਕਤੀ' ਦੇ ਖਿਲਾਫ਼ ਨਿੱਜੀ ਰੂਪ ਵਿੱਚ ਵਿਰੋਧ ਨਹੀਂ ਕਰਨਗੇ ਇਸ ਗੁਪਤ ਸਮਝੌਤਾ ਦੇ ਅਸਰ ਦਾ ਆਉਣ ਵਾਲੇ ਦਿਨਾਂ ਵਿੱਚ ਪ੍ਰਤੱਖ ਰੂਪ ਵਿੱਚ ਸਾਹਮਣੇ ਆ ਜਾਣ ਦੀ ਸੰਭਾਵਨਾ ਹੈ।


ਦਾਦੂਵਾਲ, ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨਾਲ



Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details.... Go to Top