Share on Facebook

Main News Page

ਬਰਗਾੜੀ ਵਿਖੇ ਹੋਏ ਸ਼ਹੀਦੀ ਸਮਾਗਮ ਦੀਆਂ ਝਲਕੀਆਂ
-: ਗੁਰਿੰਦਰਪਾਲ ਸਿੰਘ ਧਨੌਲਾ 93161 76519
  1. ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਰੁੱਧ ਰੋਸ ਕਰਦੇ, ਸ਼ਹੀਦੀ ਪਾਉਣ ਵਾਲੇ, ਭਾਈ ਕ੍ਰਿਸ਼ਨ ਭਗਵਾਨ ਸਿੰਘ ਅਤੇ ਭਾਈ ਗੁਰਜੀਤ ਸਿੰਘ ਦੇ ਸ਼ਹੀਦੀ ਸਮਾਗਮ ਵਿੱਚ ਸੰਗਤਾਂ ਦਾ ਰਿਕਾਰਡ ਤੋੜ ਇਕੱਠ ਹੋਇਆ।

  2. ਪਹਿਲੀ ਵਾਰ ਰਾਜਸੀ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂ ਇੱਕ ਮੰਚ ਉੱਤੇ ਏਡੀ ਵੱਡੀ ਗਿਣਤੀ ਵਿੱਚ ਹਾਜਰ ਹੋਏ।

  3. ਸ. ਸਿਮਰਨਜੀਤ ਸਿੰਘ ਮਾਨ ਨੇ ਆਪਣੇ ਭਾਸ਼ਣ ਦੀ ਸਮਾਪਤੀ ਉੱਤੇ ਕਿਹਾ ਕਿ ਜੋ ਤੁਸੀਂ ਸੁਣਨਾ ਚਾਹੁੰਦੇ ਹੋ, ਉਹ ਮੈਂ ਅੱਜ ਇੱਥੇ ਨਹੀ ਬੋਲਣਾ ਤਾਂ ਮਾਨ ਸਮਰਥਕਾਂ ਨੇ ਪੰਡਾਲ ਵਿੱਚੋਂ ਖਾਲਿਸਤਾਨ ਦੇ ਨਾਹਰੇ ਲਾ ਕੇ ਉਸ ਘਾਟ ਨੂੰ ਪੂਰਾ ਕੀਤਾ।

  4. ਸ. ਸਿਮਰਨਜੀਤ ਸਿੰਘ ਮਾਨ, ਭਾਈ ਮੋਹਕਮ ਸਿੰਘ ਅਤੇ ਬੂਟਾ ਸਿੰਘ ਰਣਸੀਂਹ ਤੋਂ ਬਨ੍ਹਾਂ ਹੋਰ ਕਿਸੇ ਆਗੂ ਨੇ 10 ਨਵੰਬਰ ਦੇ ਸਰਬੱਤ ਖਾਲਸਾ ਦਾ ਜ਼ਿਕਰ ਤੱਕ ਨਹੀ ਕੀਤਾ

  5. ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਹਮੇਸ਼ਾਂ ਦੀ ਤਰ੍ਹਾਂ ਸ਼ਹੀਦੀ ਸਮਾਗਮ ਉੱਤੇ ਵੀ ਸ਼ਰਾਬ ਪੀਤੀ ਹੋਈ ਸੀ, ਜਿਸ ਨੂੰ ਦਰਬਾਰ ਸਾਹਿਬ ਦੇ ਸਾਬਕਾ ਹੈਡ ਗ੍ਰੰਥੀ ਅਤੇ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਤਰੁੰਤ ਪੰਡਾਲ ਤੋਂ ਬਾਹਰ ਜਾਣ ਵਾਸਤੇ ਕਿਹਾ।

  6. ਗਿਆਨੀ ਜਗਤਾਰ ਸਿੰਘ ਜਾਚਕ ਭਗਵੰਤ ਮਾਨ ਦੀ ਇਸ ਹਰਕਤ ਪ੍ਰਤੀ ਮਾਈਕ ਰਾਹੀਂ ਸੰਗਤ ਨੂੰ ਜਾਣੂੰ ਕਰਵਾਉਣਾ ਚਾਹੁੰਦੇ ਸਨ, ਪਰ ਭਾਈ ਮੋਹਕਮ ਸਿੰਘ ਨੇ ਇਹ ਕਹਿ ਕੇ ਰੋਕ ਦਿੱਤਾ ਕਿ ਇਸ ਨੂੰ ਸਿੰਘਾਂ ਨੇ ਥਾਏਂ ਸੋਧ ਦੇਣਾ ਹੈ।

  7. ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੇ ਭਗਵੰਤ ਮਾਨ ਦੀ ਬਜਰ ਗਲਤੀ ਉੱਤੇ ਸਿਰਫ ਏਨਾ ਹੀ ਕਿਹਾ ਕਿ ਬਹੁਤ ਸਮਝਾਉਂਦੇ ਹਾ ਇਹ ਥਾਂ ਥਾਂ ਇੰਜ ਹੀ ਬੇਇਜਤੀ ਕਰਵਾਉਂਦਾ ਹੈ।

  8. ਬੇਸ਼ੱਕ ਹਰ ਬੁਲਾਰੇ ਨੇ ਕੌਮੀ ਦਰਦ ਦੀਆਂ ਗੱਲਾਂ ਕੀਤੀਆਂ, ਪਰ ਸੰਗਤ ਵਿੱਚ ਬਾਬਾ ਰਣਜੀਤ ਸਿੰਘ ਢੱਡਰੀਆਂਵਾਲਿਆਂ ਦੇ ਭਾਸ਼ਣ ਦੀ ਖੂਬ ਪ੍ਰਸੰਸਾ ਹੋ ਰਹੀ ਸੀ।

  9. ਸਮਾਗਮ ਦੇ ਚੱਲਦਿਆਂ ਡੀ.ਜੀ.ਪੀ ਪੰਜਾਬ ਸੁਮੇਧ ਸੈਣੀ ਨੂੰ ਹਟਾਏ ਜਾਣ ਦੀ ਖਬਰ ਸੁਣਕੇ ਸਾਰੇ ਪਾਸੇ ਚਰਚਾ ਹੁੰਦੀ ਰਹੀ ਕਿ ਇੱਕ ਤਾਂ ਗਿਆ ਬਾਕੀ ਵੀ ਜਾਣਗੇ।

  10. ਸਮਾਗਮ ਦੀ ਸਮਾਪਤੀ ਉੱਤੇ ਸੰਗਤਾਂ ਵਿੱਚ ਇਹ ਚਰਚਾ ਆਮ ਸੀ ਕਿ ਕਾਸ਼ ! ਆਹ ਸਾਰੇ ਸਦਾ ਵਾਸਤੇ ਇਸ ਤਰ੍ਹਾਂ ਹੀ ਇਕੱਠੇ ਹੋ ਜਾਣ ਤਾਂ ਕੌਮ ਦੀ ਵਿਗੜੀ ਸੰਵਰ ਸਕਦੀ ਹੈ।

ਭਾਈ ਪੰਥਪ੍ਰੀਤ ਸਿੰਘ

ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ

ਭਾਈ ਹਰਜਿੰਦਰ ਸਿੰਘ ਮਾਝੀ

ਭਾਈ ਸਰਬਜੀਤ ਸਿੰਘ ਧੂੰਦਾ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top