Share on Facebook

Main News Page

ਬਰਗਾੜੀ ਵਿਖੇ ਹੋਏ ਪੰਥਕ ਇਕੱਠ ਵੱਲੋਂ ਪਾਸ ਕੀਤੇ ਗਏ 9 ਮਤੇ

ਪਹਿਲਾ ਮਤ:
ਮੁੱਖ ਮੰਤਰੀ ਪੰਜਾਬ ਨੂੰ ਕੌਮ ਦਾ ਖੂਨ ਪੀਣਾ ਐਲਾਨਿਆਂ ਗਿਆ ਹੈ ਤੇ 30 ਅਕਤੂਬਰ 15 ਨੂੰ ਸਾਰੇ ਸਿੱਖ ਪ੍ਰਚਾਰਕ, ਰਾਗੀ ਢਾਡੀ ਫਤਿਹਗੜ੍ਹ ਸਾਹਿਬ ਵਿਖੇ ਇੱਕਠੇ ਹੋ ਸਵੇਰੇ 11 ਵਜ਼ੇ ਮੁੱਖ ਮੰਤਰੀ ਪੰਜਾਬ ਨੂੰ ਆਪਣਾ ਖੂਨ ਪੇਸ਼ ਕਰਨ ਲਈ ਚਾਲੇ
ਪਾਉਣਗੇ।

ਦੂਸਰਾ ਮਤਾ:
 27 ਅਕਤੂਬਰ 15 ਨੂੰ ਸਿੱਖ ਸੰਗਤਾਂ ਪਿੰਡ, ਪਿੰਡ, ਸ਼ਹਿਰ ਸਹਿਰ, ਦੇਸ਼ ਵਿਦੇਸ਼ਾਂ ਵਿੱਚ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕਰਵਾ 29 ਅਕਤੂਬਰ ਨੂੰ ਭੋਗ ਪਾਏ ਜਾਣ

ਤੀਸਰਾ ਮਤਾ:
3 ਨਵੰਬਰ 15 ਨੂੰ ਸਿੱਖ ਸੰਗਤਾਂ 12 ਵਜ਼ੇ ਤੋਂ 3 ਵਜ਼ੇ ਤੱਕ ਹਰ ਪਿੰਡ ਹਰ ਸਹਿਰ ਸ਼ੜਕ ਦੇ ਦੋਨੇ ਪਾਸੇ ਕਾਲੀਆਂ ਝੰਡੀਆਂ ਫੜ੍ਹਕੇ ਬੈਠ, ਬਿਨਾਂ ਟਰੈਫਿਕ ਰੋਕੇ ਆਪਣਾ ਵਿਰੋਧ ਪ੍ਰਦਰਸ਼ਨ ਕਰਨ

ਚੌਥਾ ਮਤ:
ਇਸ ਵਾਰ ਸਿੱਖ ਸੰਗਤ ਇਸ ਦਿਵਾਲੀ ਨੂੰ
ਕਾਲੀ ਦਿਵਾਲੀ ਬਣਾ ਮਨਾਵੇ, ਕੋਠੇ 'ਤੇ ਦੀਵਿਆਂ ਦੀ ਜਗ੍ਹਾ ਕਾਲੀਆਂ ਝੰਡੀਆਂ ਲਗਾਈਆਂ ਜਾਣ

ਪੰਜਵਾਂ ਮਤਾ:
ਪੰਥ ਇੱਕ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਤੋਂ ਸ਼ਪਸਟੀਕਰਨ ਮੰਗਦਾ ਹੈ ਕਿ ਪੰਜਾਬ ਦੇ ਬਾਹਰ ਜੇਲ੍ਹਾਂ ਅੰਦਰ ਬੈਠੇ ਰਾਜ਼ਸੀ ਸਿੱਖ ਬੰਦੀਆਂ ਦੀ ਰਿਹਾਈ ਹੋ ਗਈ ਹੈ, ਤੇ ਫਿਰ ਪੰਜਾਬ ਸਰਕਾਰ ਕਿਓਂ ਨਹੀ ਬੰਦੀ ਸਿੰਘਾਂ ਨੂੰ ਰਿਹਾ ਕਰ ਰਹੀ, ਪੰਜਾਬ ਵਿੱਚ ਹੀ ਇਹ ਕਨੂੰਨ ਅਲੱਗ ਕਿਓਂ ਜਾਂ ਸਿੱਖਾਂ ਨਾਲ ਪੱਖਪਾਤ ਕਿਓਂ?

ਛੇਵਾਂ ਮਤਾ:
ਰੁਪਿੰਦਰ ਸਿੰਘ, ਜਸਵਿੰਦਰ ਸਿੰਘ ਦੀ ਤਰੁੰਤ ਰਿਹਾਈ ਕੀਤੀ ਜਾਵੇ, ਜੋ ਨੌਜਵਾਨ ਸ਼ਹੀਦ ਹੋਏ ਉਹਨਾਂ ਦੇ ਕਾਤਲਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਬਾਪੂ ਸੂਰਤ ਸਿੰਘ ਖ਼ਾਲਸਾ ਦੇ ਮਸਲੇ ਵਿੱਚ ਸਰਕਾਰ ਨੂੰ ਤਾੜਨਾ, ਬਾਪੂ ਜੀ ਦੀ ਸ਼ਹੀਦੀ ਲਈ ਬਾਦਲ ਜ਼ਿੰਮੇਵਾਰ ਹੋਵੇਗਾ।

ਸੱਤਵਾਂ ਮਤਾ:
ਸਿੱਖਾਂ ਦਾ ਸ੍ਰੋਮਣੀ ਕਮੇਟੀ ਤੋਂ ਵਿਸਵਾਸ
ਉਠ ਗਿਆ ਹੈ, ਤੇ ਮੰਗ ਕੀਤੀ ਜਾਂਦੀ ਹੈ, ਸ਼ੋ੍ਮਣੀ ਕਮੇਟੀ ਦੀਆਂ ਚੋਣਾਂ ਤੁਰੰਤ ਕਰਵਾਈਆਂ ਜਾਣ

ਅੱਠਵਾਂ ਮਤਾ:
ਪੰਥਕ ਸਰਕਾਰ ਵੱਲੋਂ ਸਿੱਖਾਂ 'ਤੇ ਜਬਰ ਜੁਲਮ ਤਸ਼ਦੱਦਦ ਕੀਤਾ ਜਾਂਦਾ, ਬੀਬੀਆਂ ਦੀਆਂ ਇੱਜ਼ਤਾਂ ਥਾਣਿਆਂ 'ਚ ਰੋਲੀਆਂ ਜਾਂਦੀਆਂ, ਇਸ ਤਰਾਂ ਕੌਮ ਦਾ ਅਕਸ ਵਿਗਾੜਨ ਲਈ ਚੱਲੀਆਂ ਜਾਂਦੀਆਂ ਸਰਕਾਰੀ ਚਾਲਾਂ ਤੋਂ ਸੁਚੇਤ ਹੋਣ ਦੀ ਲੋੜ੍ਹ, ਆਰਥਿਕ ਵਧੀਕੀਆਂ ਬਾਰੇ ਵਿਚਾਰਿਆ ਜਾਵੇ। ਕਿਸਾਨਾਂ ਨਾਲ ਹੋਈਆਂ ਆਰਥਿਕ ਵਧੀਕੀਆਂ ਦੀ ਸੀ.ਬੀ.ਆਈ ਜਾਂਚ ਹੋ, ਦੋਸ਼ੀਆਂ ਨੂੰ ਸਖ਼ਤ ਸਜ਼ਵਾਂ ਦਿੱਤੀਆਂ ਜਾਣ।

ਨੌਵਾਂ ਮਤ:
ਜੋ ਪੰਥਕ ਇੱਕਠ ਵਿੱਚ ਪਾਸ ਕੀਤਾ ਗਿਆ ਕਿ ਬੁਰਜ਼ ਜਵਾਹਰ ਸਿੰਘ ਵਾਲਾ ਵਿਖੇ ਜੋ ਗੁਰੂ ਸਹਿਬਾਨ ਦੀ
ਬੇਅਦਬੀ ਹੋਈ, ਅਸ਼ਲ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ। ਨੌਜਵਾਨਾਂ ਦੇ ਕਾਤਲ ਫੜ੍ਹੇ ਜਾਣ ਤੇ 15 ਨਵੰਬਰ ਤੱਕ ਇਹ ਕਾਰਵਾਈ ਅਮਲ ਵਿੱਚ ਲਿਆ ਸਰਕਾਰ ਬੰਦੀ ਸਿੰਘਾਂ ਅਤੇ ਕਪੂਰਥਲਾ ਵਿਖੇ ਗ੍ਰਿਫਤਾਰ ਕੀਤੇ ਸਿੱਖਾਂ ਬਾਰੇ ਟਾਲਮਟੋਲ ਕਰਦੀ ਰਹੀ ਤਾਂ 15 ਨਵੰਬਰ 2015 ਬਾਅਦ ਅਕਾਲੀ ਵਿਧਾਇਕਾਂ, ਅਕਾਲੀ ਐਮ ਪੀਆਂ ਦਾ ਘਿਰਾਓ ਕੀਤਾ ਜਾਵੇਗਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top