Share on Facebook

Main News Page

ਯਮੁਨਾਨਗਰ ਵਿਖੇ ਸ਼ਹੀਦ ਭਾਈ ਕ੍ਰਿਸ਼ਨ ਸਿੰਘ ਅਤੇ ਸ਼ਹੀਦ ਭਾਈ ਗੁਰਜੀਤ ਸਿੰਘ ਸਰਾਵਾਂ ਸ਼ਹੀਦਾਂ ਦੇ ਨਮਿੱਤ ਸਮਾਗਮ ਸੰਪਨ

- ਪੰਜਾਬ ਸਰਕਾਰ ਅਤੇ ਸ਼ਿਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਮਾੜੀ ਕਾਰਗੁਜਾਰੀ ਦੀ ਕੀਤੀ ਨਿਖੇਧੀ
- ਸੰਗਤਾਂ ਦੇ ਭਾਰੀ ਇਕੱਠ ਵਿੱਚ ਜਿਲੇ ਦੀ ਕੇਂਦਰੀ ਜੱਥੇਬੰਦੀ ਦੇ ਗਠਨ ਦੀ ਪ੍ਰਵਾਨਗੀ
- ਬੀਬੀਆਂ ਨੇ ਕਾਲੀ ਚੁੰਨੀ ਅਤੇ ਵੀਰਾਂ ਨੇ ਕਾਲੀਆਂ ਦਸਤਾਰਾਂ ਸਜਾ ਕੇ ਦੋਸ਼ੀਆਂ ਪ੍ਰਤੀ ਰੋਸ ਕੀਤਾ ਜਾਹਿਰ

ਯਮੁਨਾਨਗਰ , 25 ਅਕਤੁਬਰ (ਹਰਪ੍ਰੀਤ ਸਿੰਘ, ਹਰਕੀਰਤ ਸਿੰਘ ) ਪੰਜਾਬ ਵਿੱਖੇ ਸਾਹਿਬ ਸ਼੍ਰੀ ਗੁਰੁ ਗਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਅਤੇ ਬਰਗਾੜੀ ਵਿਖੇ ਸ਼ਹੀਦ ਭਾਈ ਕ੍ਰਿਸ਼ਨ ਸਿੰਘ ਅਤੇ ਸ਼ਹੀਦ ਭਾਈ ਗੁਰਜੀਤ ਸਿੰਘ ਸਰਾਵਾਂ ਦੀ ਸ਼ਹਾਦਤ ਦੇ ਸਬੰਧ ਵਿੱਚ ਇਲਾਕੇ ਦੀਆਂ ਸਮੁਹ ਜੱਥੇਬੰਦੀਆਂ ਵਲੋਂ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਸਮਾਪਤੀ ਉਪਰਾਂਤ ਪੰਜਾਬ ਸਰਕਾਰ ਅਤੇ ਸ਼ਿਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਮਾੜੀ ਕਾਰਗੁਜਾਰੀ ਦੀ ਨਿਖੇਧੀ ਕੀਤੀ। ਇਸ ਅਰਦਾਸ ਸਮਾਗਮ ਮੌਕੇ ਵਖੋ-ਵੱਖ ਬੁਲਾਰਿਆ ਨੇ ਸੰਗਤਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇਕੱਲੇ ਸਿੱਖਾਂ ਦੇ ਹੀ ਗੁਰੂ ਨਹੀਂ ਹਨ, ਸਗੋਂ ਸਮੁੱਚੀ ਮਨੁਖਤਾ ਨੂੰ ਆਪਸੀ ਭਾਈਚਾਰੇ ਦਾ ਸਮਾਨ ਸੰਦੇਸ਼ ਦਿੰਦੇ ਹਨ, ਅਤੇ ਇਸ ਗ੍ਰੰਥ ਵਿੱਚ ਜਿੱਥੇ 6 ਗੁਰੂ ਸਾਹਿਬਾਨ ਦੀ ਬਾਣੀ ਅੰਕਿਤ ਹੈ ਉੱਥੇ ਨਾਲ ਹੀ ਵਖੋਂ - ਵੱਖ ਜਾਤਾਂ-ਮਜਹਬਾਂ ਦੇ 15 ਭਗਤ (ਬਾਬਾ ਫਰੀਦ ਜੀ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਭਗਤ ਜੈ ਦੇਵ ਜੀ, ਭਗਤ ਤ੍ਰਿਲੋਚਨ ਜੀ, ਭਗਤ ਸਧਨਾ ਜੀ, ਭਗਤ ਧੰਨਾ ਜੀ, ਭਗਤ ਸੈਣ ਜੀ, ਭਗਤ ਪੀਪਾ ਜੀ) ਅਤੇ 11 ਭੱਟਾਂ ਸਮੇਤ 3 ਗੁਰਸਿੱਖਾਂ ਦੀ ਬਾਣੀ ਦਰਜ ਹੈ।ਇੱਕ ਪਰਮਾਤਮਾ ਨੂੰ ਮਨੰਣ ਵਾਲਾ ਜਗਿਆਸੂ ਹਰ ਕੌਮ, ਮਜਹਬ, ਜਾਤੀ ਤੋਂ ਉਤਾਂਹ ਉਠ ਕੇ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਭਗਤਾਂ ਨੂੰ ਨਤਮਸਤਕ ਹੁੰਦਾ ਹੈ।

ਇਸ ਸਮਾਗਮ ਵਿੱਚ ਸ਼ਾਮਿਲ ਬੁਲਾਰਿਆਂ ਨੇ ਆਪਣੀ ਭੜਾਸ ਕਢੱਦਿਆਂ ਕਿਹਾ ਕਿ ਅਪਣੇ ਆਪ ਨੂੰ ਪੰਥਕ ਕਹਾਉਣ ਵਾਲੇ ਪਰਕਾਸ਼ ਸਿੰਘ ਬਾਦਲ ਨੇ ਸਿੱਖ ਕੌਮ ਦਾ ਘਾਣ ਕਰ ਸ਼੍ਰੀ ਅਕਾਲ ਤਖੱਤ ਸਾਹਿਬ ਦੀ ਸਾਖ ਨੂੰ ਢਾਹ ਲਾਈ ਹੈ ਅਤੇ ਜੱਥੇਦਾਰਾਂ ਤੋਂ ਡੇਰਾਮੁੱਖੀ ਦੇ ਸਪਸ਼ਟੀਕਰਨ ਨੂੰ ਮੁਆਫੀਨਾਮਾ ਬਣਾ ਕੇ ਪਹਿਲਾ ਹੁਕਮਨਾਮਾ ਜਾਰੀ ਕੀਤਾ ਅਤੇ ਸਿੱਖਾਂ ਦੇ ਭਾਰੀ ਰੋਹ ਨੂੰ ਵੇਖਦੇ ਬਾਅਦ ਵਿੱਚ ਬਾਦਲ ਨੇ ਜੱਥੇਦਾਰਾਂ ਕੋਲੋਂ ਸ਼੍ਰੀ ਅਕਾਲ ਤਖੱਤ ਸਾਹਿਬ ਜੀ ਤੋਂ ਜਾਰੀ ਹੁਕਮਨਾਮਾ ਰੱਦ ਕਰਵਾ ਕੇ ਸਿੱਖੀ ਰਵਾਇਤਾਂ ਅਤੇ ਕੌਮ ਦੀ ਹੇਠੀ ਕੀਤੀ ਹੈ ਅਤੇ ਬਰਗਾੜੀ ਵਿਖੇ ਸ਼੍ਰੀ ਗੁਰੁ ਗਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਉਪਰਾਂਤ ਸ਼ਾਂਤਮਈ ਧਰਨਾ ਦੇ ਰਹੇ ਨਿਹੱਥੇ ਸਿਖਾਂ ਤੇ ਲਾਠੀਚਾਰਜ, ਅੱਥਰੂ ਗੈਸ ਅਤੇ ਸਿੱਧੀਆਂ ਗੋਲੀਆਂ ਚਲਾਈਆਂ ਜਿਸ ਵਿੱਚ 2 ਸਿੰਘ ਸ਼ਹੀਦ ਹੋਇ ਅਤੇ ਕਈ ਗੰਭੀਰ ਜਖਮੀ ਹੋਇ। ਸਿੱਖ ਕੌਮ ਵਿੱਚ ਕੀਤੀਆਂ ਜਾ ਰਹੀਆਂ ਸਾਜਿਸ਼ਾਂ ਅਤੇ ਕੌਮ ਵਿਰੋਧੀ ਕੀਤੇ ਜਾ ਰਹੇ ਕਾਰੇ ਨੂੰ ਹੁਣ ਸਿੱਖ ਸੰਗਤਾਂ ਸਮਝ ਗਈਆਂ ਹਨ ਅਤੇ ਹੁਣ ਇਹਨਾਂ ਅਕਾਲੀਆਂ ਦੇ ਬਹਕਾਵੇ ਵਿੱਚ ਆਉਨ ਵਾਲੀਆਂ ਨਹੀਂ।

ਇੱਸ ਸਮਾਗਮ ਮੋਕੇ ਸ਼ਾਮਿਲ ਬੀਬੀਆਂ ਨੇ ਸਿਰਾਂ ਤੇ ਕਾਲੀ ਚੁੰਨੀ ਅਤੇ ਵੀਰਾਂ ਨੇ ਕਾਲੀਆਂ ਦਸਤਾਰਾਂ ਸਜਾ ਕੇ ਬਰਗਾੜੀ ਘਟਨਾ ਨਾਲ ਸਬੰਧਤ ਦੋਸ਼ੀਆਂ ਪ੍ਰਤੀ ਅਪਨਾ ਰੋਸ ਜਾਹਿਰ ਕੀਤਾ ਤੇ ਸੰਗਤਾਂ ਨੇ ਸਥਾਨਕ ਅਕਾਲੀ ਲੀਡਰਾਂ ਤੋਂ ਅਪਣੇ ਔਹਦੇ ਤਿਆਗਨ ਦੀ ਮੰਗ ਕੀਤੀ ਅਤੇ ਉਹਨਾਂ ਕਿਹਾ ਕਿ ਅਜੇ ਤੱਕ ਪੰਜਾਬ ਵਿੱਖੇ ਸ਼੍ਰੀ ਗੁਰੁ ਗਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੇ ਦੋਸ਼ੀਆਂ ਨੂੰ ਨਾ ਫੜਨਾ ਅਕਾਲੀ ਸਰਕਾਰ ਦੀ ਮਿਲੀਭਗਤ ਸਾਬਿਤ ਹੁੰਦੀ ਹੈ। ਸਮੂਹ ਇਲਾਕੇ ਦੀਆਂ ਗੁਰੂਦੁਆਰਾ ਪ੍ਰਬੰਧਕ ਕਮੇਟੀਆਂ ਨੇ ਲਏ ਗਏ ਫੈਸਲੇ ਅਨੁਸਾਰ ਪੰਜਾਬ ਵਿੱਚ ਲਗਾਤਾਰ ਵੱਧ ਰਹੀਆਂ ਘਟਨਾਵਾਂ ਤੇ ਚਿੰਤਾ ਪ੍ਰਗਟ ਕਰਦਿਆਂ ਇਲਾਕੇ ਦੇ ਸਮੂਹ ਗੁਰਧਾਮਾਂ ਦੀ ਸੇਵਾ ਸੰਭਾਲ ਅਤੇ ਸੁਰਖਿੱਆ ਦੇ ਪੁਖੱਤਾ ਇੰਤਜਾਮ ਕਰਨ ਦੀ ਸਹਿਮਤੀ ਜਤਾਈ ਅਤੇ ਸਮੁਚੇ ਜਿਲੇ ਦੀ ਗੁਰੂਦੁਆਰਾ ਕਮੇਟੀਆਂ, ਸਿੱਖ ਜੱਥੇਬੰਦੀਆਂ ਅਤੇ ਪੰਥਕ ਬੁੱਧੀਜੀਵੀਆਂ ਦੀ ਇੱਕ ਕੇਂਦਰੀ ਜੱਥੇਬੰਦੀ ਬਣਾਉਨ ਦਾ ਮਤਾ ਪਾਸ ਕੀਤਾ ਗਿਆ ਤਾਂਕਿ ਅਜਿਹੇ ਹਾਲਾਤਾਂ ਸਮੇਂ ਇੱਕਜੁਟਤਾ ਨਾਲ ਵੀਚਾਰਿਆ ਜਾ ਸਕੇ ਅਤੇ ਪੰਥ ਦੀ ਚੜਦੀਕਲਾ ਲਈ ਚੰਗੇ ਕਦਮ ਚੁਕੇ ਜਾ ਸਕਣ। ਇਸ ਮੌਕੇ ਪਰਮਜੀਤ ਸਿੰਘ ਪ੍ਰਧਾਨ ਗੁਰੁ ਮਾਨਿਉ ਗ੍ਰੰਥ ਸੇਵਾ ਸੋਸਾਇਟੀ, ਜਤਿੰਦਰ ਸਿੰਘ, ਬਲਵਿੰਦਰ ਸਿੰਘ ਅਨੰਦਪੁਰ ਸਾਹਿਬ, ਜਰਨੈਲ ਸਿੰਘ, ਹਰਪ੍ਰੀਤ ਸਿੰਘ, ਕਰਤਾਰ ਸਿੰਘ, ਪ੍ਰਿਤਪਾਲ ਸਿੰਘ ਖਾਨ ਅਹਿਮਦਪੁਰ, ਪ੍ਰੋ: ਨਰਿੰਦਰ ਸਿੰਘ, ਯੂਥ ਪ੍ਰਧਾਨ ਰਣਜੀਤ ਸਿੰਘ, ਹਰਜੀਤ ਸਿੰਘ, ਜੋਗਾ ਸਿੰਘ, ਦਲਜੀਤ ਸਿੰਘ, ਗੁਰਬਕਸ਼ ਸਿੰਘ ਪ੍ਰਧਾਨ ਗੁਰੂਦੁਆਰਾ ਮਾਡਲ ਕਲੋਨੀ, ਸੁਖਵੰਤ ਸਿੰਘ, ਅਜਿੰਦਰਪਾਲ ਸਿੰਘ ਪ੍ਰਧਾਨ ਸਟੱਡੀ ਸਰਕਲ, ਗੁਰਮੀਤ ਸਿੰਘ, ਮਨਪ੍ਰੀਤ ਕੌਰ, ਬਲਜੀਤ ਕੌਰ, ਬੀਬੀ ਸੁਰਿੰਦਰ ਕੌਰ, ਧਨਵੰਤ ਕੌਰ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਦਾ ਭਾਰੀ ਇਕੱਠ ਸੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top