ਜਾਗਰੂਕ ਸਿੱਖਾਂ ਅਤੇ ਖ਼ਾਲਸਾ ਨਿਊਜ਼ ਨੂੰ ਇਹ ਅੰਦਾਜ਼ਾ ਪਹਿਲਾਂ ਹੀ ਸੀ, ਕਿ
ਜਿਸ ਕਿਸੇ ਵੀ ਮੁਹਿੰਮ 'ਚ ਮਾਨ, ਦਾਦੂਵਾਲ, ਨੰਦਗੜ੍ਹ, ਗੁਰਦੀਪ
ਸਿੰਘ ਬਠਿੰਡਾ, ਮੋਹਕਮ ਸਿੰਘ, ਕੇਵਲ ਸਿੰਘ, ਪੀਰ ਮੁਹੰਮਦ.... (ਇਹ ਲਿਸਟ ਬਹੁਤ ਲੰਮੀ
ਹੈ...) ਆਦਿ ਸ਼ਾਮਿਲ ਹੋ ਜਾਣ,
ਉਹ ਮੁਹਿੰਮ ਚਲੱਣ ਤੋਂ ਪਹਿਲਾਂ ਹੀ
ਹਾਈਜੈਕ ਹੋ ਜਾਂਦੀ ਹੈ।
ਜਿਸ ਦਿਨ ਦਾ ਮਾਨ ਅਤੇ ਸਾਥੀਆਂ ਵੱਲੋਂ ਸਰਬੱਤ ਖ਼ਾਲਸਾ ਬੁਲਾਉਣ ਦਾ
ਐਲਾਨ ਕੀਤਾ ਗਿਆ ਹੈ, ਉਸੇ ਦਿਨ ਪਤਾ ਚੱਲ ਗਿਆ ਸੀ, ਕਿ ਇਨ੍ਹਾਂ ਕੀ ਕੜ੍ਹੀ ਘੋਲਣੀ ਹੈ।
ਸਰਬੱਤ ਖ਼ਾਲਸਾ ਬੁਲਾਉਣ ਦਾ ਮਕਸਦ ਹੋਣਾ ਚਾਹੀਦਾ ਸੀ
-
- ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਵਉੱਚਤਾ ਨੂੰ ਗੁਰਮਤਿ ਵਿਰੋਧੀ
ਅਨਸਰਾਂ ਵਲੋਂ ਲਾਈ ਜਾ ਰਹੀ ਢਾਅ ਵਿਰੁੱਧ ਨੀਤੀ ਬਣੇ,
- ਸ਼੍ਰੋਮਣੀ ਕਮੇਟੀ ਤੋਂ ਬਾਦਲ ਦਾ ਗ਼ਲਬਾ ਲਾਹਿਆ ਜਾਵੇ,
- ਅਖੌਤੀ ਜਥੇਦਾਰੀ ਪਰੰਪਰਾ ਰੱਦ ਹੋਵੇ...
ਪਰ ਕਦੇ ਮੰਗਤਿਆਂ
ਕੋਲ਼ੋਂ ਵੀ ਕ੍ਰਾਂਤੀ ਦੀ ਉਮੀਦ ਲਗਾਈ ਜਾ ਸਕਦੀ ਹੈ, ਜਿਹੜੇ ਪੈਰ ਪੈਰ 'ਤੇ
ਬੇਨਤੀਆਂ ਕਰਣ ਦੇ ਆਦੀ ਹੋਣ...
ਵਾਰਸ ਸ਼ਾਹ ਨਾ ਆਦਤਾਂ
ਜਾਂਦੀਆਂ, ਭਾਵੇਂ ਕੱਟੀਏ ਪੋਰੀ ਪੋਰੀ ਜੀ!
ਦੇਖ ਲਵੋ ਸਰਬੱਤ ਖ਼ਾਲਸਾ ਬੁਲਾਉਣ ਵਾਲਿਆਂ ਦੇ ਹਾਲ, ਜਿਨ੍ਹਾਂ ਨੇ ਆਪਣੇ ਏਲਚੀ ਮੋਹਕਮ
ਸਿੰਘ ਨੂੰ ਭੇਜਿਆ ਹੈ ਮੱਕੜ ਨੂੰ ਬੇਨਤੀ ਕਰਣ ਕਿ ਸਾਨੂੰ ਮੰਜੀ ਸਾਹਿਬ ਜਗ੍ਹਾ ਦਿੱਤੀ ਜਾਵੇ,
ਅਤੇ "ਮੱਕੜ ਸਾਹਿਬ" ਨੂੰ ਸੱਦਾ ਪੱਤਰ!!!
ਜਿਨ੍ਹਾਂ ਨੇ ਸਿੱਖੀ
ਦਾ ਬੇੜਾ ਗਰਕ ਕੀਤਾ ਹੋਵੇ, ਉਨ੍ਹਾਂ ਨੂੰ ਸੱਦਾ ਪੱਤਰ???
ਜਿਨ੍ਹਾਂ ਵਿਰੁੱਧ ਸਰਬੱਤ ਖ਼ਾਲਸਾ ਇੱਕਠਾ ਹੋਣਾ ਚਾਹੀਦਾ ਸੀ,
ਉਨ੍ਹਾਂ ਨੂੰ ਬੇਨਤੀਆਂ
???
ਦੁਰ ਫਿੱਟੇ ਮੁੰਹ ਕਹਿਣ ਨੂੰ ਵੀ ਜੀ ਨਹੀਂ ਕਰਦਾ, ਖ਼ਾਲਿਸਤਾਨ ਤੋਂ ਹੇਠਾਂ ਗੱਲ ਨਾ ਕਰਣ
ਵਾਲੇ ਮੱਕੜ ਕੋਲੋਂ ਮੰਜੀ ਸਾਹਿਬ ਦਾ ਹਾਲ ਵੀ ਨਹੀਂ ਲੈ ਸਕਦੇ, ਤੇ ਇਨ੍ਹਾਂ ਨੂੰ
ਖ਼ਾਲਿਸਤਾਨ ਦਾ ਮਸੀਹਾ ਕਹਿੰਦੇ ਨੇ... ਤੇ ਇਨ੍ਹਾਂ ਨੂੰ ਖ਼ਾਲਿਸਤਾਨ ਦੀ ਆਸ ਲਾਈ ਬੈਠੇ ਹੋ
!!! ਲੱਖ ਲਾਹਨਤ ਹੈ ਇਨ੍ਹਾਂ ਦੋਗਲਿਆਂ 'ਤੇ... ਜੱਦੇ ਸਰਬੱਤ ਖ਼ਾਲਸਾ ਬੁਲਾਉਣ ਦੇ...
ਭਾਨੂਮਤੀ ਕਾ ਕੁਨਬਾ ਜੋੜਾ, ਇਧਰ ਕੀ
ਈਂਟ, ਉਧਰ ਕਾ ਰੋੜਾ...
ਇਹ ਹੈ ਇਨ੍ਹਾਂ ਦਾ ਸਰਬੱਤ
ਖਾਲਸਾ!!! ਕੀ ਇਹ ਜ਼ਰੂਰੀ ਹੈ ਕਿ ਸਰਬੱਤ
ਖ਼ਾਲਸਾ ਦਰਬਾਰ ਸਾਹਿਬ ਹੀ ਕਰਨਾ ਹੈ? ਕਿਤੇ ਹੋਰ ਵੀ ਹੋ ਸਕਦਾ ਹੈ, ਜੇ ਨੀਅਤ ਸਾਫ ਹੋਵੇ
ਤਾਂ!!!
ਜੋ ਹਾਲ ਇਨ੍ਹਾਂ ਨੇ ਬਰਗਾੜੀ ਸਮਾਗਮ ਦੀ ਫੂਕ ਕੱਢਕੇ ਕੀਤਾ ਹੈ,
ਸਰਬੱਤ ਖ਼ਾਲਸਾ ਦਾ ਜੋ ਹਾਲ ਹੋਣਾ ਹੈ, ਉਸ ਦਾ ਅੰਦਾਜ਼ਾ ਲਗਾਉਣਾ ਕੋਈ Rocket Science ਨਹੀਂ,
ਇਨ੍ਹਾਂ ਲੋਕਾਂ ਨੇ ਸਰਬੱਤ ਖ਼ਾਲਸਾ ਦਾ ਵੀ ਮਖੌਲ ਬਣਾ ਕੇ ਰੱਖ ਦੇਣਾ ਹੈ।
ਹੇ ਰੱਬਾ, ਅਕਲ ਵੰਡਣ ਲੱਗਾ, ਥੋੜ੍ਹੀ ਜਿਹੀ ਸਿੱਖਾਂ ਦੀ ਝੋਲ਼ੀ
ਵਿੱਚ ਵੀ ਪਾ ਦਿੰਦਾ!!!
ਰੱਬ ਰਾਖਾ!!!