Share on Facebook

Main News Page

ਕੀ ਭਾਈ ਪੰਥਪ੍ਰੀਤ ਸਿੰਘ ਜੀ, ਇਸ ਲਹਿਰ ਨੂੰ ਚੁੱਪ ਰਹਿ ਕੇ ਮਰਦਿਆਂ ਹੋਇਆਂ ਦੇਖਣਗੇ ?
-: ਹਰਮੀਤ ਸਿੰਘ ਖਾਲਸਾ
ਡਬਰਾ (ਗਵਾਲਿਅਰ)

ੰਥ ਦਰਦੀ ਨਿਸ਼ਕਾਮ ਪਰਚਾਰਕਾਂ ਭਾਈ ਪੰਥਪ੍ਰੀਤ ਸਿੰਘ ਜੀ ਅਤੇ ਭਾਈ ਰਣਜੀਤ ਸਿੰਘ ਜੀ ਢਡਰੀਆਂ ਵਾਲੇ ਦਵਾਰਾ ਸ਼ੁਰੂ ਕੀਤੀ ਗਈ ਲਹਿਰ ਨੂੰ ਸਰਕਾਰੀ ਬੰਦਿਆਂ ਨੇ ਹਾਈਜੈਕ ਕਰ ਕੇ ਮਿੱਟੀ ਵਿੱਚ ਰੋਲਣ ਦਾ ਪੂਰਾ ਪ੍ਰਬੰਧ ਕਰ ਲਿਆ ਹੈ, ਪਰ ਪੂਰੀ ਦੂਨਿਆਂ ਦੇ ਜਾਗਰੂਕ ਸਿੱਖਾਂ ਦੀ ਨਿਗਾਹ ਭਾਈ ਪੰਥਪ੍ਰੀਤ ਸਿੰਘ ਜੀ ਉਪਰ ਬੜੇ ਹੀ ਅਚਰਜ ਨਾਲ ਟਿਕੀ ਹੋਈ ਹੈ, ਕਿ ਪੰਥਪ੍ਰੀਤ ਸਿੰਘ ਜੀ ਵਰਗੇ ਸੂਜਝਵਾਨ ਅਤੇ ਪੰਥ ਦੇ ਦਰਦ ਨਾਲ ਲਬਰੇਜ਼ ਇੰਨਸਾਨ ਨੇ ਸਰਕਾਰੀ ਬੰਦਿਆਂ ਨੂੰ ਏਕੇ ਦੇ ਨਾਮ 'ਤੇ ਲਹਿਰ ਵਿੱਚ ਸ਼ਾਮਿਲ ਹੀ ਕਿਵੇਂ ਕਰ ਲਿਆ ਅਤੇ ਸਿਰਫ ਐਨਾ ਹੀ ਨਹੀਂ ਸ਼ਾਮਿਲ ਹੋ ਕੇ ਉਹ ਲਹਿਰ ਦੇ ਆਗੂ ਵੀ ਬਣ ਬੈਠੇ। ਐਸੇ ਇੰਨਸਾਨ ਜੋ ਕੌਮ ਦੇ ਗੱਦਾਰ ਹੋਣ, ਮੌਕਾਪਰਸਤ ਹੋਣ, ਉਨ੍ਹਾਂ ਨਾਲ ਏਕਾ ਕਿਸ ਤਰ੍ਹਾਂ ਹੋ ਸਕਦਾ ਹੈ?

ਲਹਿਰ ਦਾ ਜੋ ਮੁੱਖ ਮਕਸਦ ਸੀ ਉਹ ਸੀ, ਸ੍ਰੀ ਅਕਾਲ ਤਖੱਤ ਸਾਹਿਬ ਨੂੰ ਬਾਦਲ ਅਤੇ ਉਸ ਦੇ ਮਸੰਦਾ ਤੋਂ ਮੁਕੱਤ ਕਰਵਾਉਣਾ, ਪਰ ਜੋ 9 ਨੁਕਤਾ ਪ੍ਰੋਗਾਮ ਇਨ੍ਹਾ ਅਗੂਆਂ ਨੇ ਦਿਤਾ ਹੈ, ਉਸ ਵਿੱਚ ਆਪਣੇ ਅਸਲ ਮਕਸਦ ਬਾਰੇ ਇਕ ਵੀ ਨੁਕਤਾ ਪੇਸ਼ ਨਹੀਂ ਕੀਤਾ ਗਿਆ, ਬਲਕਿ ਜਿਨ੍ਹਾਂ ਮਸੰਦਾ ਤੋਂ ਸ੍ਰੀ ਅਕਾਲ ਤੱਖਤ ਸਾਹਿਬ ਨੂੰ ਮੁਕੱਤ ਕਰਵਾਉਣਾ ਸੀ, ਉਨ੍ਹਾਂ ਹੀ ਅੱਗੇ ਪੇਸ਼ ਹੋ ਕੇ ਸਿੱਖ ਕਨਵੈਂਨਸ਼ਨ ਵਾਸਤੇ ਜਗਹਾ ਮੁਹਈਆ ਕਰਵਾੳੇੁਣ ਵਾਸਤੇ ਅਪੀਲਾਂ ਕਿਤੀਆਂ ਜਾ ਰਹੀਆਂ ਹਨ।

ਜਾਗਰੂਕ ਸਿੱਖ ਪੰਥ ਦਰਦੀਆਂ ਦੀ ਸੱਮਝ ਵਿੱਚ ਇਕ ਗੱਲ ਨਹੀਂ ਆ ਰਹੀ ਕਿ ਪਤਾ ਨਹੀਂ ਪੰਥਪ੍ਰੀਤ ਸਿੰਘ ਜੀ ਦੀ ਕੀ ਐਸੀ ਮਜਬੂਰੀ ਹੈ ਕਿ ਉਹ ਸਿਰਫ ਏਕੇ ਦੇ ਨਾਮ ਤੇ ਚੁੱਪ ਰਹਿ ਕੇ ਐਸੀ ਲਹਿਰ ਨੂੰ ਮਰਦਿਆਂ ਹੋਇਆਂ ਦੇਖ ਰਹੇ ਹਨ ਜੋ ਕਿ ਅਕਾਲ ਤੱਖਤ ਸਾਹਿਬ ਤੋਂ ਮਸੰਦਾ ਦਾ ਕਬਜਾ ਹਟਾ ਸਕਦੀ ਹੈ ਅਤੇ ਕੌਮ ਦੀ ਚੜਦੀਕਲਾ ਕਰ ਸਕਦੀ ਹੈ।

ਸੂਤਰਾਂ ਤੋਂ ਮਿਲੀ ਜਾਨਕਾਰੀ ਅਨੁਸਾਰ ਸਿੱਖ ਕਨਵੈਂਸ਼ਨ ਵਾਸਤੇ ਸ਼੍ਰੋਮਣੀ ਕਮੇਟੀ ਕੋਲੋਂ ਜਗਹਾ ਮੁਹਈਆ ਕਰਵਾਉਣ ਦੀ ਗੱਲ, ਲਹਿਰ ਦੇ ਆਪੂ ਬਣੇ ਸਰਕਾਰੀ ਆਗੂਆਂ ਨੇ ਭਾਈ ਪੰਥਪ੍ਰੀਤ ਸਿੰਘ ਜੀ ਨਾਲ ਸਾਝੀਂ ਹੀ ਨਹੀਂ ਕੀਤੀ ਅਤੇ ਉਨ੍ਹਾਂ ਨੂੰ ਦਰਕਿਨਾਰ ਕਰ ਕੇ ਅਜਿਹਾ ਫੈਸਲਾ ਲਿਆ ਗਿਆ। ਪੰਥਪ੍ਰੀਤ ਸਿੰਘ ਜੀ ਨੂੰ ਇਸ ਭਰਮ ਵਿੱਚੋਂ ਨਿਕਲ ਜਾਣਾ ਚਾਹੀਦਾ ਹੈ ਕਿ ਆਪ ਜੀ ਦੇ ਚੁੱਪ ਰਹਿਣ ਨਾਲ ਏਕਾ ਬਣਿਆ ਰਹੇਗਾ, ਕਿਉਂਕਿ ਇਹ ਏਕਾ ਸਰਕਾਰੀ ਬੰਦਿਆਂ ਨੇ ਲਹਿਰ ਨੂੰ ਫੇਲ ਕਰਨ ਵਾਸਤੇ ਕਿਤਾ ਹੈ, ਇਹ ਏਕਾ ਭਰਮ ਦਾ ਏਕਾ ਹੈ, ਐਸੇ ਏਕੇ ਦਾ ਕੀ ਲਾਭ ਜੋ ਕੌਮ ਦਾ ਨੁਕਸਾਨ ਹੀ ਕਰੇ? ਜਿਸ ਵਿੱਚ ਆਪ ਜੀ ਨੂੰ ਦਰਕਿਨਾਰ ਕਰ ਕੇ ਕੌਮ ਘਾਤੀ ਫੈਸਲੇ ਲਏ ਜਾਣ?

ਜੇ ਤਾਂ ਭਾਈ ਪੰਥਪ੍ਰੀਤ ਸਿੰਘ ਜੀ ਸਿਰਫ ਏਕੇ ਨੂੰ ਬਹਾਲ ਰੱਖਣ ਵਾਸਤੇ ਚੁੱਪ ਹਨ ਅਤੇ ਸਮਝੋਤਾ ਕਰ ਰਹੇ ਹਨ ਤਾਂ ਭਾਈ ਪੰਥਪ੍ਰੀਤ ਸਿੰਘ ਜੀ ਨੂੰ ਬੇਨਤੀ ਹੈ ਕਿ ਕੌਮ ਦੇ ਵੱਡੇ ਅਤੇ ਦੂਰਗਾਮੀ ਫਾਇਦੇ ਵਾਸਤੇ ਅਜਿਹੇ ਭਰਮ ਦੇ ਏਕੇ ਵਿੱਚੋਂ ਬਾਹਰ ਆ ਕੇ ਅਗਵਾਈ ਆਪਣੇ ਹੱਥ ਵਿੱਚ ਲੈਣ ਅਤੇ ਇਕ ਮੋਬਾਈਲ ਨੰਬਰ ਜਾਰੀ ਕਰ ਕੇ ਐਸ.ਐਮ. ਐਸ, ਵਟਸਪ, ਫੋਨ ਕਾਲ ਰਾਹੀਂ ਪੂਰੀ ਕੌਮ ਦੀ ਰਾਏ ਲੈ ਕੇ, ਲਹਿਰ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਵਾਸਤੇ ਕੋਈ ਠੋਸ ਪ੍ਰੋਗ੍ਰਾਮ ਕੌਮ ਅੱਗੇ ਪੇਸ਼ ਕਰਨ, ਕਿਉਂਕਿ ਇਸ ਵੱਕਤ ਪੂਰੀ ਕੌਮ ਦਾ ਵਿਸ਼ਵਾਸ ਰਾਜਨਿਤਕ ਬੰਦਿਆਂ ਉਪਰੋਂ ਉਠ ਚੁਕਿਆ ਹੈ ਅਤੇ ਪੂਰੀ ਕੌਮ ਆਪ ਜੀ ਅਗਵਾਈ ਦੀ ਆਸ ਵਿੱਚ ਆਪ ਜੀ ਦੇ ਪਿਛੇ ਖੜੀ ਹੈ।

ਆਸ ਹੈ ਕਿ ਭਾਈ ਪੰਥਪ੍ਰੀਤ ਸਿੰਘ ਜੀ ਪੂਰੀ ਕੌਮ ਦੀ ਭਾਵਨਾ ਨੂੰ ਦੇਖਦੇ/ ਸਮੱਝਦੇ ਹੋਏ ਹੀ ਕੌਮ ਦੀ ਚੜ੍ਹਦੀ ਕਲਾ ਵਾਸਤੇ ਕੋਈ ਫੈਸਲਾ ਲੈਣਗੇ। ਜੇ ਐਸਾ ਨਹੀਂ ਹੋਇਆ ਤਾਂ ਫੇਰ ਬਾਦਲ ਅਤੇ ਉਸ ਦੇ ਕਰਪਟ ਸਿਸਟਮ ਖਿਲਾਫ ਪ੍ਰਚੰਡ ਹੋਈ ਇਸ ਲਹਿਰ ਨੂੰ ਮਰਦਿਆਂ ਹੋਏ ਦੇਖਣਗੇ।

ਕੌਮ ਦੀ ਚੜਦੀ ਕਲਾ ਦੀ ਆਸ ਵਿੱਚ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top