Share on Facebook

Main News Page

ਸਰਬੱਤ ਖ਼ਾਲਸਾ ਲਈ ਜ਼ਰੂਰੀ ਮਤਿਆਂ ਲਈ ਮੇਰੀ ਰਾਏ
-: ਪ੍ਰੋ. ਦਰਸ਼ਨ ਸਿੰਘ ਖਾਲਸਾ

ਜ਼ਰੂਰੀ ਮਤੇ

  1. ਬਾਦਲ ਦਲ ਕਿਉਂਕਿ ਪਿਛਲੇ ਲੰਬੇ ਸਮੇਂ ਵਿੱਚ ਪਰਖਿਆ ਜਾ ਚੁਕਾ ਹੈ, ਜੋ ਸਿੱਖੀ ਲਾਈ ਅਤਿ ਘਾਤਕ ਸਾਬਤ ਹਇਆ ਹੈ, ਇਸ ਲਈ ਬਾਦਲ ਦਲ ਦੇ ਕਿਸੇ ਇਕੱਠ, ਕਾਨਫਰੰਸ ਵਿੱਚ ਜਾਂ ਜਿਥੇ ਇਸ ਦਲ ਦੇ ਕਿਸੇ ਮੈਂਬਰ ਨੇ ਭੀ ਆਉਣਾ ਹੋਵੇ, ਓਥੇ ਕੋਈ ਨਾ ਜਾਵੇ, ਪੂਰਨ ਬਾਈਕਾਟ ਕੀਤਾ ਜਾਵੇ। ਬਾਦਲ ਦਲ ਦੇ ਕਿਸੇ ਮੈਂਬਰ ਨੂੰ ਭੀ ਕਿਸੇ ਕਿਸਮ ਦਾ ਕੋਈ ਸਹਿਯੋਗ ਨਾ ਦਿਤਾ ਜਾਵੇ।

  2. ਸਿਆਸੀ ਤੌਰ 'ਤੇ ਜਿਹੜਾ ਭੀ ਸਿਆਸੀ ਸੰਗਠਨ ਸਿੱਖੀ ਦੇ ਸਿਧਾਂਤ ਅਤੇ ਸਰੂਪ ਨੂੰ ਸੁਰਖਸ਼ਤ ਰੱਖਣ ਦੀ ਜ਼ਿੰਮੇਵਾਰੀ ਨਿਭਾਉਣ ਵਿੱਚ ਹਰ ਸਮੇਂ, ਹਰ ਤਰ੍ਹਾਂ ਨਾਲ ਸਹਾਇਕ ਹੋਣ ਲਈ ਵਚਨਬੱਧ ਹੋਵੇ, ੳਸੇ ਸਿਆਸੀ ਸੰਗਠਨ ਦਾ ਸਾਥ ਦਿਤਾ ਜਾਵੇ।

  3. ਗੁਰਦੁਆਰਾ ਪ੍ਰਬੰਧ ਵਿੱਚ "ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵਿਚਾਰਿ" ਅਨੁਸਾਰ ਗੁਰਬਾਣੀ ਗੁਰਮਤਿ ਦਾ ਧਾਰਣੀ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਰੂਪ ਵਿਚ ਮੰਨਣ ਵਾਲਾ ਗੁਰਸਿੱਖ ਹੀ ਪਰਵਾਣ ਕੀਤਾ ਜਾਵੇ, ਜੋ ਕਿਸੇ ਭੀ ਸਿਆਸੀ ਪਾਰਟੀ ਦਾ ਮੈਂਬਰ ਨਾ ਹੋਵੇ।

  4. ਕੋਈ ਭੀ ਸੰਸਥਾ ਜਾਂ ਪ੍ਰਿੰਟਰ ਪਬਲੀਸ਼ਰ ਜਿਥੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪ੍ਰਾਪਤ ਹੋਂਦਾ ਹੋਵੇ, ਉਹ ਜਿਸ ਨੂੰ ਭੀ ਸਰੂਪ ਦੇਵੇ, ਉਸ ਸੰਸਥਾ ਗੁਰਦੁਆਰਾ ਜਾਂ ਘਰ ਵਾਸਤੇ ਸਰੂਪ ਦੇਣ ਵੱਕਤ ਉਸਦਾ ਨਾਮ, ਅਡਰੈਸ ਆਦਿ ਆਪਣੇ ਕੋਲ ਰਜਿਸ਼ਟਰ ਕਰਕੇ, ਉਸਦੇ ਸਾਈਨ ਲਵੇ, ਅਤੇ ਸਰੂਪ ਪਰਾਪਤ ਕਰਨ ਵਾਲਾ ਸਰੂਪ ਦੇ ਅਦਬ ਦਾ ਜੁੰਮੇਵਾਰ ਹੋਵੇਗਾ।

  5. ਸ੍ਰੀ ਗੁਰੁ ਗੁਰੰਥ ਸਾਹਿਬ ਜੀ ਦੀ ਬਾਣੀ ਦੀ ਰੌਸ਼ਨੀ ਵਿੱਚ ਸਿੱਖ ਰਹਿਤ ਮਰਿਆਦਾ ਸੰਪਾਦਨ ਕਰਕੇ, ਹਰ ਗੁਰੂ ਅਸਥਾਨ 'ਤੇ ਲਾਗੂ ਕੀਤੀ ਜਾਵੇ, ਕਿਸੇ ਭੀ ਥਾਂਵੇ ਆਪਣੀ ਮਨਮਤਿ, ਦੀਵੇ, ਆਰਤੀਆਂ, ਬਕਰੇ ਝਟਕਾਉਣੇ, ਗੁਰਦੁਆਰਿਆਂ ਵਿੱਚ ਭੰਗ ਆਦਿ ਰਗੜਨੀ, ਸੇਵਨ ਕਰਨ ਬਿਲਕੁਲ ਮ੍ਹਨਾ ਹੋਵੇ।

  6.  ਹਰ ਦੋ ਸਾਲ ਬਾਅਦ ਸਰਬੱਤ ਖਾਲਸਾ ਨਿਸਚਤ ਹੋਵੇ। ਜਿਸ ਵਿੱਚ ਵਸੋਂ ਦੇ ਮੁਤਾਬਕ ਹਰ ਦੇਸ਼ ਦੀਆਂ ਸੰਗਤਾਂ ਵਲੋਂ ਕੇਵਲ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਨੂੰ ਸਮਰਪਤ ਜੀਵਨ ਵਾਲੇ ਚੁਣੇ ਹੋਏ ਨੁੰਮਾਇਦੇ ਸ਼ਾਮਿਲ ਹੋਣ, ਜਿਸ ਵਿੱਚ ਕੌਮੀ ਅਤੇ ਧਾਰਮਿਕ ਮਸਲੇ ਵੀਚਾਰੇ ਜਾਣ। ਕੌਮ ਵਿਚ ਆਉਂਦੀਆਂ ਹਰ ਮੁਸ਼ਕਲਾਂ ਸਬੰਧੀ ਗੁਰਬਾਣੀ ਦੀ ਅਗਵਾਈ ਵਿੱਚ ਵੀਚਾਰ ਕਰਕੇ ਫੈਸਲੇ ਲਏ ਜਾਣ। ਧਾਰਮਿਕ ਆਚਰਣਕ ਅਣਗਹਿਲੀ ਪੱਖੋਂ ਅਤੇ ਗੁਰਦੁਆਰਾ ਗੋਲਕ ਦੀ ਕਿਸੇ ਭੀ ਨਜਾਇਜ਼ ਵਰਤੋਂ ਲਈ ਗੁਰਦੁਆਰਾ ਪ੍ਰਬੰਧ, ਸਰਬੱਤ ਖਾਲਸਾ ਸਾਹਮਣੇ ਜੁਆਬ ਦੇਹ ਹੋਵੇ। ਸਰਬੱਤ ਖਾਲਸੇ ਦੀ ਇਕੱਤਰਤਾ ਵਿੱਚ ਭੀ ਲੋੜ ਪੈਣ 'ਤੇ ਕਿਸੇ ਸਿੱਖ 'ਤੇ ਲੱਗੇ ਕਿਸੇ ਦੋਸ਼ ਸਬੰਧੀ ਫੈਸਲਾ, ਉਸ ਦੀ ਹਾਜ਼ਰੀ ਵਿੱਚ ਉਸਦਾ ਸਪਸ਼ਟੀਕਰਣ ਲੈਣ ਤੋਂ ਬਾਅਦ ਹੀ ਕੀਤਾ ਜਾਵੇ। ਆਖਰ ਵਿੱਚ ਸਰਬਤ ਖਾਲਸਾ ਵਿੱਚ ਇਕੱਤਰ ਸੰਗਤ ਵਿਚੋ ਪੰਜ ਪਿਆਰੇ ਚੁਣੇ ਜਾਣ, ਜੋ ਗੁਰਬਾਣੀ ਦੀ ਰੌਸ਼ਨੀ ਵਿਚ ਸਰਬੱਤ ਖਾਲਸੇ ਵਲੋਂ ਕੀਤੇ ਫੈਸਲਿਆਂ ਨੂੰ ਸੰਗਤ ਵਿਚ ਘੋਸ਼ਿਤ ਕਰਨ।

  7. ਸ੍ਰੀ ਅਕਾਲ ਤਖਤ ਸਾਹਿਬ ਸਮੇਤ ਤਖਤ ਅਸਥਾਨ ਲਈ ਸੇਵਾਦਾਰ ਸਰਬਤ ਖਾਲਸੇ ਵਿਚੋਂ ਪ੍ਰਵਾਣਗੀ ਨਾਲ ਨਿਯੁਕਤ ਕੀਤੇ ਜਾਣ, ਜੋ ਕੌਮ ਵਿੱਚ ਗੁਰਬਾਣੀ ਗੁਰਮਤਿ ਦੇ ਮੁੱਖ ਪ੍ਰਚਾਰਕ ਦੇ ਰੂਪ ਵਿਚ ਹੋਣ। "ਹਉ ਮਾਰਉ ਹਉ ਬੰਧਉ ਛੋਡਉ ਮੁਖ ਤੇ ਏਵ ਬਬਾੜੇ॥" ਮਹਲਾ 5 ਪੰਨਾ 379 ਵਾਲੇ ਅਧਿਕਾਰ ਉਨ੍ਹਾਂ ਕੋਲ ਬਿਲਕੁਲ ਨਾ ਹੋਣ, ਇਹ ਗੁਰਬਾਣੀ ਗੁਰਮਤਿ ਨੂੰ ਪ੍ਰਵਾਣ ਨਹੀਂ ਹਨ।

  8. ਸਰਬਉਚ ਪਦਵੀ ਕੇਵਲ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਅਤੇ ਉਸ ਤੋਂ ਬਾਅਦ ਸ੍ਰੀ ਗੁਰੁ ਗ੍ਰੰਥ ਸਾਹਿਬ ਨੂੰ ਸਮਰਪਿਤ ਸਰਬੱਤ ਖਾਲਸੇ ਦੀ ਮੰਨੀ ਜਾਵੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top