Share on Facebook

Main News Page

ਦਾਦੂਵਾਲ, ਪੀਰ ਮੁਹੰਮਦ ਅਤੇ ਹੋਰ ਗੱਦਾਰਾਂ ਦੀ "ਗੁਰੂ ਗ੍ਰੰਥ ਅਤੇ ਗੁਰੂ ਪੰਥ" ਨਾਲ ਇੱਕ ਹੋਰ ਵੱਡੀ ਸਾਜਿਸ਼
-: ਇੰਦਰਜੀਤ ਸਿੰਘ, ਕਾਨਪੁਰ

ਇਨ੍ਹਾਂ ਤੋਂ ਵੱਡਾ ਮੂਰਖ ਤੇ ਪੰਥ ਦੋਖੀ ਕੌਣ ਹੋਵੇਗਾ, ਜੋ ਪੂਰੀ ਲੋਕਾਈ ਨੂੰ ਗੁਲਾਮ ਸੋਚ ਤੋਂ ਆਜ਼ਾਦ ਕਰਣ ਵਾਲੇ ਗੁਰੂ ਗ੍ਰੰਥ ਸਾਹਿਬ ਨੂੰ ਹੀ ਆਜ਼ਾਦ ਕਰਵਾਉਣ ਚੱਲੇ ਹਨ। ਗੁਰੂ ਗ੍ਰੰਥ ਸਾਹਿਬ ਨੂੰ ਕਿਸਨੇ ਕੈਦ ਕਿਤਾ ਹੈ ? ਗੁਰੂ ਗ੍ਰੰਥ ਸਾਹਿਬ ਨੂੰ ਕੌਣ ਕੈਦ ਕਰ ਸਕਦਾ ਹੈ ? ਗੁਰੂ ਗ੍ਰੰਥ ਸਹਿਬ ਤੇ "ਸ਼ਬਦ" ਹੈ । "ਸ਼ਬਦ" ਨਾ ਕੈਦ ਹੁੰਦਾ ਹੈ ਅਤੇ ਨਾ ਹੀ ਉਹ ਕਿਸੇ ਦਾ ਗੁਲਾਮ ਹੁੰਦਾ ਹੈ। ਜੇੜ੍ਹੇ ਮੂਰਖ "ਸ਼ਬਦ ਗੁਰੂ" ਦਾ ਸਿਧਾਂਤ ਹੀ ਨਹੀਂ ਸਮਝਦੇ, ਉਨ੍ਹਾਂ ਦਾ ਇਹ ਮਾਰਚ ਅਤੇ ਇਸ ਮਾਰਚ ਵਿੱਚ ਸ਼ਾਮਿਲ ਹੋਣ ਵਾਲੇ ਲੋਕਾਂ ਤੇ ਕੀ ਉੱਮੀਦਾਂ ਕਿਤੀਆਂ ਜਾ ਸਕਦੀਆਂ ਹਨ।

ਇਨ੍ਹਾਂ ਨੇ ਨਾਮ ਰਖਿਆ ਹੈ "ਗੁਰੂ ਗ੍ਰੰਥ -ਗੁਰੂ ਪੰਥ ਅਜਾਦੀ ਮਾਰਚ"। ਉਏ ਅਕਿਰਤ ਘਣੋ ਤੁਹਾਨੂੰ ਤਾਂ ਇਹ ਵੀ ਪਤਾ ਨਹੀਂ ਕਿ ਗੁਰੂ ਪੰਥ ਕਿਸੇ ਦਾ ਗੁਲਾਮ ਨਹੀਂ ਜਿਸ ਨੂੰ ਆਜ਼ਾਦ ਕਰਾਉਣ ਲਈ ਤੁਰੇ ਹੋ। ਤੁਸੀ ਤਾਂ ਇਹ ਸਾਬਿਤ ਕਰਣ ਦੀ ਸ਼ਾਜਿਸ਼ ਕਰ ਰਹੇ ਹੋ ਕਿ ਸਾਡਾ "ਸ਼ਬਦ ਗੁਰੂ " ਕਿਸੇ ਦਾ ਗੁਲਾਮ ਹੋ ਚੁਕਾ ਹੈ ਤੇ "ਗੁਰੂ ਪੰਥ" ਵੀ ਕਿਸੇ ਦਾ ਗੁਲਾਮ ਹੈ, ਜਿਸਤੋਂ ਅਸੀ ਉਨ੍ਹਾਂ ਨੂੰ ਆਜ਼ਾਦ ਕਰਵਾਉਣ ਲਈ ਮਾਰਚ ਕਰਣ ਜਾ ਰਹੇ ਹਾਂ।

ਉਏ ਪੰਥ ਦੋਖੀਉ! ਇਕ ਗੱਲ ਪੱਲੇ ਬਨ੍ਹ ਲਵੋ ਕਿ ਨਾ ਸ਼ਾਡਾ "ਸ਼ਬਦ ਗੁਰੂ" ਨਾ ਕਿਤੇ ਕੈਦ ਹੈ ਤੇ ਨਾ ਹੀ "ਗੁਰੂ ਪੰਥ" ਹੀ ਕਿਸੇ ਦੇ ਅਧੀਨ ਹੇ। ਗੁਰੂ ਗ੍ਰੰਥ ਅਤੇ ਗੁਰੂ ਪੰਥ ਉਹ ਰੱਬੀ ਵਿਰਸਾ ਹੈ, ਇਸਦੀ ਆਪਣੀ ਪ੍ਰਭੂਸੱਤਾ ਅਤੇ ਆਪਣੀ ਆਜ਼ਾਦ ਹੋਂਦ ਹੈ। ਆਪਣੀ ਪ੍ਰਭੂਸੱਤਾ ਅਤੇ ਆਪਣੀ ਆਜ਼ਾਦ ਹਸਤੀ ਵਾਲੇ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਤੁਸੀਂ ਗੁਲਾਮ ਸਾਬਿਤ ਕਰਨਾ ਚਾਹੁੰਦੇ ਹੋ ? ਤੇ ਇਹ ਸਾਬਿਤ ਕਰਨਾ ਚਾਹੁੰਦੇ ਹੋ ਕਿ ਉਹ ਕਿਸੇ ਦਾ ਗੁਲਾਮ ਹੋ ਗਿਆ ਹੈ ? ਲਾਹਨਤ ਹੈ ਤੁਹਾਡੀ ਛੋਟੀ ਅਤੇ ਮੈਲੀ ਸੋਚ 'ਤੇ।

ਫਿਰ ਲਾਲ ਕਿਲੇ 'ਤੇ ਝੰਡਾ ਗੱਡ੍ਹਨ ਚੱਲੇ ਹੋ ? ਜੱਸਾ ਸਿੰਘ ਆਲ੍ਹੂਵਾਲਿਆ ਅਤੇ ਤੀਹ ਹਜਾਰੀ ਫੌਜ ਦਵਾਰਾ ਲਾਲ ਕਿਲੇ 'ਤੇ ਗੱਡਿਆ ਖਾਲਸਾਈ ਝੰਡਾ ਤੇ ਤੁਸੀਂ ਸੰਭਾਲ ਨਾ ਸਕੇ ? ਤੁਹਾਡੇ ਵਰਗਿਆਂ ਦੀਆਂ ਗੱਦਾਰੀਆਂ ਨਾਲ ਹੀ ਉਹ "ਖਾਲਸਾ ਰਾਜ" ਵੀ ਮੁੱਕ ਗਿਆ, ਹੁਣ "ਗੁਰੂ ਗ੍ਰੰਥ ਅਤੇ ਗੁਰੂ ਪੰਥ" ਦੇ ਆਜ਼ਾਦ ਫਲਸਫੇ ਨੂੰ ਗੁਲਾਮ ਸਾਬਿਤ ਕਰਣ ਦੀਆਂ ਸਾਜਿਸ਼ਾ ਬਣਾਂ ਰਹੇ ਹੋ ? ਗੁਰੂ ਗ੍ਰੰਥ ਦਾ ਖਾਲਸਾ ਤੁਹਾਡੀਆਂ ਇਨ੍ਹਾਂ ਸਕੀਮਾਂ ਨੂੰ ਕਦੀ ਵੀ ਕਾਮਯਾਬ ਨਹੀਂ ਹੋਣ ਦੇਵੇਗਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top