Share on Facebook

Main News Page

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਯੂਰਪ ਦੀਆਂ ਹਜ਼ਾਰਾਂ ਸਿੱਖ ਸੰਗਤਾਂ ਵੱਲੋਂ ਯੂ.ਐਨ.ਓ. ਸਾਹਮਣੇ ਪ੍ਰਦਰਸ਼ਨ

ਬਰੇਸ਼ੀਆ, 31 ਅਕਤੂਬਰ (ਬਲਦੇਵ ਸਿੰਘ ਬੂਰੇ ਜੱਟਾਂ)- ਬੀਤੇ ਦਿਨੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਹੋਈ ਬੇਅਦਬੀ ਨਾਲ ਅਮਰੀਕ, ਕੈਨੇਡਾ ਅਤੇ ਯੂਰਪ ਭਰ ਦੀਆਂ ਸਿੱਖ ਸੰਗਤਾ ਵੱਲੋਂ ਗੁਰਦੁਆਰਾ ਸਾਹਿਬ ਲਾਗਿਨਥਾਲ ਸਵਿਟਜ਼ਰਲੈਂਡ ਦੇ ਆਗੂ ਮਾ:ਕਰਨ ਸਿੰਘ, ਭਾਈ ਹਰਵਿੰਦਰ ਸਿੰਘ ਖਾਲਸਾ ਅਤੇ ਭਾਈ ਦਵਿੰਦਰਜੀਤ ਸਿੰਘ ਸਿੱਖ ਫੈਡਰੇਸ਼ਨ ਯੂ.ਕੇ. ਦੇ ਉੱਦਮ ਸਦਕਾ ਸਵਿਟਜ਼ਰਲੈਂਡ ਦੇ ਸ਼ਹਿਰ ਜਨੇਵਾ ਵਿਖੇ ਯੂ.ਐਨ.ਓ. ਦੇ ਦਫ਼ਤਰ ਸਾਹਮਣੇ ਸ਼ਾਤਮਈ ਰੋਸ ਮੁਜ਼ਾਹਰਾ ਦੁਪਹਿਰ 12 ਵਜੇ ਤੋਂ 4 ਵਜੇ ਤੱਕ ਕੀਤਾ ਗਿਆ। ਇਸ ਸਾਂਤਮਈ ਮੁਜ਼ਾਹਰੇ ਵਿਚ ਯੂਰਪ ਭਰ ਤੋਂ ਹਜ਼ਾਰਾਂ ਸਿੱਖ ਸੰਗਤਾ ਨੇ ਸ਼ਮੂਲੀਅਤ ਕੀਤੀ।

ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਸਿੱਖ ਆਗੂਆਂ ਨੇ ਕਿਹਾ ਕਿ ਧੰਨ-ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਹੋਈ ਬੇਅਦਬੀ ਜਿੱਥੇ ਸਿੱਖ ਧਰਮ ਵਿਰੋਧੀ ਕੁਝ ਸ਼ਰਾਰਤੀ ਅਨਸਰਾ ਦੀ ਮੌਕੇ ਦੇ ਸ਼ਾਸ਼ਕਾ ਦੀ ਸ਼ਹਿ ਤੇ ਕੀਤੀ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੈ । ਰੋਸ ਮੁਜ਼ਾਹਰੇ ਉਪੰਰਤ ਯੂਰਪ ਦੀਆਂ ਕਰੀਬ 100 ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਇੱਕ ਵਿਸ਼ੇਸ਼ ਮੰਗ ਪੱਤਰ ਯੂ.ਐਨ.ਓ. ਦੇ ਦਫਤਰ ਵਿੱਚ ਦਿੱਤਾ ਗਿਆ ।

ਰੋਸ ਮੁਜ਼ਾਹਰੇ ਨੂੰ ਮਨੁੱਖੀ ਅਧਿਕਾਰ ਸੰਸਥਾ ਕੈਨੇਡਾ ਤੋਂ ਬੀਬੀ ਨਿਤਾਸ਼ਾ, ਪਾਕਿਸਤਾਨ ਤੋਂ ਇਜਾਨ ਖਾਨ, ਇਟਲੀ ਤੋਂ ਪੰਥ ਦੇ ਪ੍ਰਚਾਰਕ ਭਾਈ ਬਲਜਿੰਦਰ ਸਿੰਘ, ਸੁਰਜੀਤ ਸਿੰਘ ਖੰਡੇਵਾਲਾ, ਬਚਿੱਤਰ ਸਿੰਘ ਸ਼ੌਕੀ, ਸੁਲੱਖਣ ਸਿੰਘ, ਭਾਈ ਜਸਵੀਰ ਸਿੰਘ ਤੂਰ, ਡਾ. ਦਲਵੀਰ ਸਿੰਘ, ਤਾਰ ਸਿੰਘ ਕਰੰਟ, ਸੁਰਿੰਦਰ ਸਿੰਘ ਬੋਰਗੋ, ਜਤਿੰਦਰ ਸਿੰਘ ਕਰਮੋਨਾ, ਹਰਵੰਤ ਸਿੰਘ ਦਾਦੂਵਾਲ, ਜੋਬਨ ਸਿੰਘ, ਹਰਪਾਲ ਸਿੰਘ ਦਾਦੂਵਾਲ, ਗੁਰਦੇਵ ਸਿੰਘ ਕਿਆਪੋ, ਕੇਵਲ ਸਿੰਘ ਲੋਨੀਗੋ, ਰਾਜਵਿੰਦਰ ਸਿੰਘ ਰਾਜਾ, ਜੁਪਿੰਦਰ ਜੋਗਾ, ਸਾਹਿਬ ਸਿੰਘ ਚੱਕ ਮਹਿਰਾ, ਸਿੱਖੀ ਸੇਵਾ ਸੁਸਾਇਟੀ ਤੋ ਜਗਜੀਤ ਸਿੰਘ, ਗੁਰਸ਼ਰਨ ਸਿੰਘ ਤੇ ਕਲਤੂਰਾ ਸਿੱਖ ਇਟਲੀ ਤੋ ਸਿਮਰਜੀਤ ਡੱਡੀਆ, ਫਰਾਸ ਤੋ ਗੁਰਦਿਆਲ ਸਿੰਘ ਖਾਲਸਾ, ਬਸੰਤ ਸਿੰਘ ਪੰਜਹੱਥਾ, ਰਘਬੀਰ ਸਿੰਘ ਕੋਹਾੜ, ਸਪੇਨ ਤੋ ਲਾਭ ਸਿੰਘ, ਬੈਲਜੀਅਮ ਤੋ ਜਗਦੀਸ਼ ਸਿੰਘ ਭੂਰਾ, ਜਰਮਨੀ ਤੋ ਸਤਨਾਮ ਸਿੰਘ, ਦਲਬੀਰ ਸਿੰਘ, ਪੁਰਤਗਾਲ ਤੋ ਜਸਵਿੰਦਰ ਸਿੰਘ, ਰਣਜੀਤ ਸਿੰਘ, ਆਸਟਰੀਆ ਤੋਂ ਮਨਜੀਤ ਸਿੰਘ, ਜਗਤਾਰ ਸਿੰਘ, ਹਾਲੈਡ ਤੋ ਹਰਜੀਤ ਸਿੰਘ, ਮਨਦੀਪ ਸਿੰਘ ਚੌਧਰੀ ਆਦਿ ਨੇ ਸੰਬੋਧਨ ਕੀਤਾ। ਇਸ ਰੋਸ ਮੁਜ਼ਾਹਰੇ ਵਿਚ ਵੀ ਇਟਲੀ ਵਿਖੇ 11 ਅਕਤੂਬਰ ਨੂੰ ਪਾਸ ਹੋਏ 6 ਮਤਿਆਂ 'ਤੇ ਹੀ ਹਾਜ਼ਰ ਸਿੱਖ ਸੰਗਤ ਵੱਲੋਂ ਪ੍ਰਵਾਨਗੀ ਦਿੱਤੀ ਗਈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top