Share on Facebook

Main News Page

ਲੱਗਦਾ ਕੌਮ ਵਿੱਚ ਏਕਾ ਨਹੀਂ ਹੋ ਸਕਦਾ ?
-: ਗੁਰਪ੍ਰੀਤ ਸਿੰਘ ਗੁਰੀ ਕਿਲਾ ਹਾਂਸ

ਕਿਉਂਕਿ ਇਸ ਸਮੇਂ ਕੌਮ ਵਿੱਚ ਮੌਕਾਪ੍ਰਸ਼ਤੀ, ਗੁੱਟਬਾਜ਼ੀ, ਈਰਖਾ, ਲਾਲਚ, ਵਡਿਆਈ ਦੀ ਭੁੱਖ ਅਤੇ ਗੱਦਾਰੀ ਨੱਕੋ-ਨੱਕ ਭਰੀ ਹੋਈ ਹੈ। ਜੇ ਕਿਤੇ ਗਲਤੀ ਨਾਲ ਸਾਰੇ ਪੰਥਕ ਆਗੂ ਇਕੱਠੇ ਹੋ ਵੀ ਜਾਂਦੇ ਹਨ, ਤਾਂ ਕਦੇ ਵੀ ਉਹਨਾਂ ਦੇ ਵਿਚਾਰ ਅਤੇ ਮਨ ਨਹੀਂ ਮਿਲਦੇ, ਸਟੇਜ਼ ਤੋਂ ਉੱਤਰਕੇ ਜਾਂ ਮੀਟਿੰਗ ਤੋਂ ਬਾਹਰ ਆਉਂਦੇ ਹੀ ਇੱਕ ਦੂਜੇ ਉੱਤੇ ਇਲਜ਼ਾਮਾਂ ਦੀ ਸ਼ੁਰੂਆਤ ਹੋ ਜਾਂਦੀ ਹੈ।

ਪੰਥਕ ਹਲਕਿਆਂ ਵਿੱਚ ਵਿਚਰਨ ਵਾਲਾ ਹਰ ਸਿੱਖ ਦੂਜੇ ਸਿੱਖ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਦਾ ਹੈ, ਇਸ ਵਿੱਚ ਮੈਂ ਵੀ ਸ਼ਾਮਿਲ ਹਾਂ, ਕਿਉਂ ਕਿ ਸਿੱਖ ਵਿਰੋਧੀ ਏਜੰਸੀਆਂ ਅਤੇ ਸੰਸਥਾਂਵਾਂ ਨੇ ਹਾਲਾਤ ਹੀ ਇਸ ਤਰਾਂ ਦੇ ਬਣਾ ਦਿੱਤੇ ਹਨ।

ਪੰਥਕ ਏਕਤਾ ਵਿੱਚ ਮੈਨੂੰ ਜੇ ਇੱਕ ਹੋਰ ਅੜਿੱਕਾ ਲੱਗ ਰਿਹਾ ਹੈ ਉਹ ਹੈ ਕਿਸੇ ਪੰਥਕ ਸਟੇਜ਼ ਤੋਂ ਜੇਕਰ ਕਿਸੇ ਪੰਥਕ ਆਗੂ ਜਾਂ ਬੁਲਾਰੇ ਨੂੰ ਸਮਾਂ ਨਹੀਂ ਮਿਲਦਾ ਤਾਂ ਇਹ ਵੀ ਪੰਥ ਦੀ ਏਕਤਾ ਲਈ ਖਤਰਨਾਕ ਹੁੰਦਾ ਹੈ, ਕਿਉਂਕਿ ਜਿਸਨੂੰ ਸਮਾਂ ਨਹੀਂ ਮਿਲਿਆ ਹੁੰਦਾ, ਉਹ ਆਪਣੀ ਜ਼ਹਿਰ ਘੋਲਦਾ ਅਤੇ ਪ੍ਰਬੰਧਕਾਂ ਨੂੰ ਬੁਰਾ ਭਲਾ ਕਹਿੰਦਾ ਘਰ ਨੂੰ ਵਾਪਿਸ ਚਲਾ ਜਾਂਦਾ ਹੈ ਅਤੇ ਜਿਹੜੇ ਬੁਲਾਰਿਆਂ ਨੂੰ ਸਮਾਂ ਮਿਲਿਆ ਹੁੰਦਾ ਸਟੇਜ਼ ਤੋਂ, ਉਹਨਾਂ ਨੂੰ ਨੀਵਾਂ ਦਿਖਾਉਣ ਲਈ ਉਹਨਾਂ ਬਾਰੇ ਤਰਾਂ-ਤਰਾਂ ਦੀਆਂ ਗੱਲਾਂ ਕਰਦਾ ਹੈ।

ਇਸ ਲਈ ਇਸ ਸੰਬੰਧੀ ਮੇਰੀ ਤਾਂ ਇਹੀ ਸਲਾਹ ਹੈ ਕਿ ਜਾਂ ਤਾਂ ਪੱਕੇ ਤੌਰ 'ਤੇ ਕੁੱਝ ਵਧੀਆ ਪੰਥਕ ਬੁਲਾਰੇ ਜੋ ਲੋਕਾਂ ਨੂੰ ਮੁੱਦੇ ਨਾਲ ਸੰਬੰਧਤ ਗੱਲਾਂ ਚੰਗੀ ਤਰ੍ਹਾਂ ਸਮਝਾ ਸਕਣ ਉਹਨਾਂ ਨੂੰ ਚੁਣ ਲੈਣਾ ਚਾਹੀਦਾ ਹੈ, ਜਾਂ ਫਿਰ ਹਰ ਆਗੂ ਅਪਣੇ ਵਿਚਾਰ ਘਰੋਂ ਲ਼ਿਖ ਕੇ ਲੈ ਜਾਵੇ ਅਤੇ ਉਥੇ ਸਾਰਿਆਂ ਦੇ ਵਿਚਾਰ ਸਟੇਜ਼ ਸੈਕਟਰੀ ਪੜਕੇ ਲੋਕਾਂ ਨੂੰ ਸੁਣਾਵੇ। ਪਰ ਮੈਨੂੰ ਲੱਗਦਾ ਮੇਰੇ ਇਸ ਸੁਝਾਅ ਨਾਲ ਬਹੁਤੇ ਪੰਥਕ ਆਗੂ ਸਹਿਮਤ ਨਹੀਂ ਹੋਣਗੇ, ਕਿਉਂਕਿ ਜਿਆਦਾਤਰ ਆਗੂ ਗਰਮ ਤਕਰੀਰਾਂ ਕਰਕੇ ਸੰਗਤ ਕੋਲੋਂ ਜੈਕਾਰੇ ਲਵਾਕੇ, ਇਹ ਸਾਬਤ ਕਰਨ ਵਿੱਚ ਲੱਗੇ ਰਹਿੰਦੇ ਹਨ, ਕਿ ਸਿਰਫ ਉਹੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਸੋਚ 'ਤੇ ਪਹਿਰਾ ਦੇ ਰਹੇ ਹਨ, ਪਰ ਸੰਤ ਜੀ ਕਹਿਣੀ ਅਤੇ ਕਥਨੀ ਦੇ ਪੱਕੇ ਸਨ, ਉਹ ਉਹੀ ਕੁੱਝ ਸਟੇਜ਼ ਤੋਂ ਬੋਲਦੇ ਸਨ, ਜੋ ਉਹ ਕਰ ਸਕਦੇ ਸਨ। ਇਹ ਆਪਾਂ ਸਭ ਨੇ ਦੇਖ ਹੀ ਲਿਆ ਕਿ ਉਹਨਾਂ ਆਪਣਾ ਹਰ ਬੋਲ ਕਿਸ ਤਰਾਂ ਪੁਗਾਇਆ ਹੈ। ਪਰ ਮੌਜੂਦਾ ਬੁਲਾਰੇ ਗੱਲਾਂ ਤਾਂ ਬਹੁਤ ਵੱਡੀਆਂ-ਵੱਡੀਆਂ ਕਰਦੇ ਹਨ, ਪਰ ਕਦੇ ਉਹਨਾਂ 'ਤੇ ਕੋਈ ਖਰਾ ਉਤਰਦਾ ਨਹੀਂ ਦੇਖਿਆ।

ਇੱਕ ਸਟੇਜ਼ 'ਤੇ ਬੈਠ ਕੇ ਇੱਕ ਫੋਟੋ ਕਰਵਾ ਲੈਣੀ, ਕੌਮ ਦੀ ਏਕਤਾ ਨਹੀਂ ਕਹਾਉਂਦੀ, ਏਕਤਾ ਉਦੋਂ ਹੁੰਦੀ ਏ ਜਦੋਂ ਉਥੇ ਸਾਰੇ ਕਿਸੇ ਇੱਕ ਮੱਤ 'ਤੇ ਸਹਿਮਤ ਹੋਣ ਅਤੇ ਇਕੱਠੇ ਹੋ ਕੇ ਕੌਮ ਦੇ ਭਲੇ ਦੀ ਗੱਲ ਕਰਨ, ਨਾ ਕਿ ਦਿਲ ਵਿੱਚ ਇਹ ਰੱਖਣ ਕਿ ਕਿਸ ਤਰਾਂ ਅਸੀਂ ਨਿੱਜੀ ਲਾਹਾ ਏਥੇ ਲੈ ਸਕਦੇ ਹਾਂ।

ਇਸ ਲਈ ਮੌਜੂਦਾ ਸਮੇਂ ਇਹ ਜ਼ਰੂਰੀ ਹੈ ਕਿ ਜੇਕਰ ਅਸੀਂ ਕੌਮ ਵਿੱਚ ਏਕਤਾ ਚਾਹੁੰਦੇ ਹਾਂ, ਤਾਂ ਸਾਨੂੰ ਸਭ ਤੋਂ ਪਹਿਲਾਂ ਗੱਦਾਰਾਂ ਦੀ ਪਛਾਣ ਕਰਨੀ ਚਾਹੀਦੀ ਹੈ, ਸੱਚ ਨੂੰ ਸੱਚ ਕਹਿਣ ਦੀ ਸਾਡੇ ਵਿੱਚ ਹਿੰਮਤ ਹੋਣੀ ਚਾਹੀਦੀ ਹੈ, ਗੁੱਟਬਾਜ਼ੀ ਤੋਂ ਉੱਪਰ ਉੱਠ ਕੇ ਕੌਮ ਦੀ ਭਲਾਈ ਲਈ ਤਿਆਰ ਰਹਿਣਾ ਚਾਹੀਦਾ ਹੈ, ਈਰਖਾ ਅਤੇ ਲਾਲਚ ਆਦਿ ਨੂੰ ਤਿਆਗਣਾ ਚਾਹੀਦਾ ਹੈ।

ਧੰਨਵਾਦ ਜੀ!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top