Share on Facebook

Main News Page

ਭਗਵੰਤ ਮਾਨ ਦੇ ਪੁਤਲੇ ਫੂਕਣ ਵਾਲੇ ਅਕਾਲੀਓ ! ਜੇ ਤੁਹਾਡੇ ਵਿੱਚ ਮਾੜੀ ਮੋਟੀ ਵੀ ਗੈਰਤ ਬਾਕੀ ਹੈ, ਤਾਂ ਭਗਵੰਤ ਮਾਨ ਦੀ ਥਾਂ ਬਾਦਲ ਦੇ ਪੁਤਲੇ ਫੂਕੋ
-: ਜਰਨੈਲ ਸਿੰਘ ਬਹਾਦਰਪੁਰ
ਚੇਅਰਮੈਨ, ਮਨੁੱਖੀ ਅਧਿਕਾਰ ਮੰਚ ਜਿਲਾ ਮਾਨਸਾ 98766 42646

ਬਰੇਟਾ 2 ਨਵੰਬਰ (ਪੱਤਰ ਪ੍ਰੇਰਕ) ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਵਿਰੁੱਧ ਬਹਿਬਲ ਕਲਾਂ ਵਿੱਖੇ ਸ਼ਾਂਤ ਮਈ ਰੋਸ ਪ੍ਰਦਰਸਨ ਕਰ ਰਹੀ ਸਿੱਖ ਸੰਗਤ ਉਤੇ ਬਾਦਲ ਦੀ ਪੁਲਿਸ ਨੇ ਗੋਲੀਆਂ ਚਲਾ ਕੇ ਦੋ ਸਿੰਘਾਂ ਨੂੰ ਸ਼ਹੀਦ ਅਤੇ ਦਰਜਨਾ ਵਿਅਕਤੀਆਂ ਨੂੰ ਜਖਮੀ ਕਰ ਦਿੱਤਾ ਸੀ। ਸ਼ਹੀਦ ਹੋਏ ਸਿੰਘਾਂ ਦੇ ਨਮਿਤ ਪਿੰਡ ਬਰਗਾੜੀ ਵਿਖੇ ਰੱਖੇ ਸ੍ਰੀ ਅਖੰਡ ਪਾਠ ਦੇ ਭੋਗ ਸਮੇ ਸਿੰਘਾਂ ਨੂੰ ਸਰਧਾਂਜਲੀ ਦੇਣ ਲਈ ਹਜਾਰਾਂ ਦੀ ਗਿਣਤੀ ਵਿੱਚ ਲੋਕ ਪਹੁੰਚੇ ਸਨ। ਭਗਵੰਤ ਮਾਨ ਮੈਬਰ ਪਾਰਲੀਮੈਂਟ ਵੀ ਸ਼ਹੀਦ ਸਿੰਘਾਂ ਨੂੰ ਸਰਧਾਂਜਲੀ ਦੇਣ ਲਈ ਇਸ ਇਕੱਠ ਵਿੱਚ ਪਹੁੰਚੇ ਹੋਏ ਸਨ। ਸਿੱਧੇ ਰੂਪ ਵਿੱਚ ਬਾਦਲ ਸਰਕਾਰ ਦੇ ਵਿਰੁੱਧ ਹੋ ਰਹੇ ਇਸ ਸਰਧਾਂਜਲੀ ਸਮਾਗਮ ਤੋਂ ਬਾਦਲ ਕੇ ਬਹੁਤ ਘਬਰਾਏ ਹੋਏ ਸਨ, ਇਸ ਸਮਾਗਮ ਨੂੰ ਬੇਅਸਰ ਕਰਨ ਲਈ ਸਰਕਾਰ ਵੱਲੋਂ ਹਰ ਤਰਾਂ ਦੇ ਹੱਥ ਕੰਡੇ ਵਰਤੇ ਗਏ ਸਨ, ਭਗਵੰਤ ਮਾਨ ਨੂੰ ਬਦਨਾਮ ਕਰਨਾ ਵੀ ਇਸੇ ਕੜੀ ਦਾ ਇੱਕ ਹਿੱਸਾ ਸੀ ਤਾਂ ਕਿ ਲੋਕਾਂ ਦਾ ਧਿਆਨ ਅਸਲ ਮੁੱਦੇ ਤੋਂ ਭਟਕਾ ਕੇ ਹੋਰ ਪਾਸੇ ਲਾਇਆ ਜਾ ਸਕੇ।

ਇਸੇ ਝੂਠੀ ਗੱਲ ਨੂੰ ਬਹਾਨਾ ਬਣਾ ਕੇ ਅਕਾਲੀ ਭਗਵੰਤ ਮਾਨ ਦੇ ਪੁਤਲੇ ਫੂਕ ਰਹੇ ਹਨ, ਇਹਨਾ ਵਿਚਾਰਾਂ ਦਾ ਪ੍ਰਗਟਾਵਾ ਕਰਦਿਆ ਮਨੁੱਖੀ ਅਧਿਕਾਰ ਮੰਚ ਜਿਲਾ ਮਾਨਸਾ ਦੇ ਚੇਅਰਮੈਨ ਜਰਨੈਲ ਸਿੰਘ ਬਹਾਦਰਪੁਰ ਨੇ ਕਿਹਾ ਕਿ ਅਸਲ ਵਿੱਚ ਬਾਦਲ ਸਰਕਾਰ ਹੀ ਸਿੱਖਾਂ ਅਤੇ ਪੰਜਾਬ ਦੀ ਦੁਸ਼ਮਣ ਹੈ,

- ਪੰਜਾਬ ਦਾ ਪਾਣੀ ਲੁਟਾਉਣ ਲਈ ਬਾਦਲ ਨੇ ਹੀ ਫਰਵਰੀ 1978 ਵਿੱਚ ਸਤਲੁਜ ਯਮਨਾ ਲਿੰਕ ਨਹਿਰ ਦੀ ਉਸਾਰੀ ਕਰਨ ਦੀ ਮੰਨਜੂਰੀ ਦਿੱਤੀ ਸੀ,

- ਅਪ੍ਰੈਲ 1978 ਵਿੱਚ ਇਸੇ ਬਾਦਲ ਨੇ ਅੰਮ੍ਰਿਤਸਰ ਦੀ ਧਰਤੀ ਤੇ ਸਿੱਖ ਵਿਰੋਧੀ ਨਿਰੰਕਾਰੀਆਂ ਦਾ ਸਮਾਗਮ ਕਰਵਾ ਕੇ ਸਿੱਖਾਂ ਦੇ ਖੂਨ ਦੀ ਹੋਲੀ ਖੇਡਦਿਆਂ 13 ਸਿੰਘਾਂ ਨੂੰ ਸ਼ਹੀਦ ਅਤੇ ਦਰਜਨਾ ਸਿੰਘਾਂ ਨੂੰ ਜਖਮੀ ਕਰਵਾਇਆ ਸੀ,

- ਇਸੇ ਬਾਦਲ ਨੇ ਦਸੰਬਰ 2009 ਵਿੱਚ ਲੁਧਿਆਣੇ ਵਿੱਚ ਆਸੂਤੋਸ਼ ਦੇ ਸਮਾਗਮ ਨੂੰ ਰੁਕਵਾਉਣ ਲਈ ਸ਼ਾਂਤ ਮਈ ਰੋਸ ਮਾਰਚ ਕਰਦੇ ਸਿੰਘਾਂ ਉਤੇ ਗੋਲੀ ਚਲਵਾ ਕੇ ਇੱਕ ਸਿੰਘ ਸ਼ਹੀਦ ਅਤੇ ਕਈਆਂ ਨੂੰ ਜਖਮੀ ਕਰਵਾਇਆ ਸੀ, ਇਸੇ ਬਾਦਲ ਨੇ ਗੁਰਦਾਸ ਪੁਰ ਵਿਖੇ 30 ਮਾਰਚ 2012 ਨੂੰ ਰਾਜੋਆਣਾ ਦੀ ਫਾਸੀ ਦੇ ਸਬੰਧ ਵਿੱਚ ਰੋਸ ਮਾਰਚ ਕਰ ਰਹੇ ਸਿੱਖਾਂ ਉਤੇ ਗੋਲੀ ਚਲਵਾ ਕੇ ਇੱਕ ਸਿੰਘ ਨੂੰ ਸ਼ਹੀਦ ਅਤੇ ਕਈਆਂ ਨੂੰ ਜਖਮੀ ਕਰਵਾਇਆ ਸੀ।

ਹੁਣ ਫੇਰ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਵਿਰੁੱਧ ਸ਼ਾਂਤ ਮਈ ਧਰਨੇ ਤੇ ਬੈਠੀ ਸਿੱਖ ਸੰਗਤ ਉਤੇ ਗੋਲੀਆਂ ਚਲਵਾ ਕੇ ਦੋ ਸਿੰਘਾਂ ਨੂੰ ਸ਼ਹੀਦ ਅਤੇ ਦਰਜਨਾ ਨੂੰ ਜਖਮੀ ਕਰਵਾਇਆ ਹੈ ਜਰਨੈਲ ਸਿੰਘ ਨੇ ਸਵਾਲ ਕੀਤਾ ਕੇ ਸਿੱਖਾਂ ਉਪਰ ਗੋਲੀ ਬਾਦਲ ਸਰਕਾਰ ਸਮੇਂ ਹੀ ਕਿਉਂ ਚਲਦੀ ਹੈ? ਉਹਨਾ ਕਿਹਾ ਕਿ ਭਗਵੰਤ ਮਾਨ ਦੇ ਪੁਤਲੇ ਫੂਕਣ ਵਾਲੇ ਅਕਾਲੀਓ ਜੇ ਤੁਹਾਡੇ ਵਿੱਚ ਮਾੜੀ ਮੋਟੀ ਵੀ ਗੈਰਤ ਬਾਕੀ ਹੈ ਤਾਂ ਭਗਵੰਤ ਮਾਨ ਦੀ ਥਾਂ ਬਾਦਲ ਦੇ ਪੁਤਲੇ ਫੂਕੋ ਜਿਸ ਨੇ ਪੂਰੇ ਪੰਜਾਬ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਹੈ।

ਮਨੁੱਖੀ ਅਧਿਕਾਰ ਮੰਚ ਜਿਲਾ ਮਾਨਸਾ ਦੇ ਚੇਅਰਮੈਨ ਨੇ ਕਿਹਾ ਭਗਵੰਤ ਮਾਨ ਦੇ ਪੁਤਲੇ ਫੂਕਣ ਵਾਲੇ ਅਕਾਲੀਆਂ ਨੇ ਸਿੰਘਾਂ ਉਪਰ ਗੋਲੀਆਂ ਚਲਵਾਉਣ ਵਾਲਿਆਂ ਦੇ ਪੁਤਲੇ ਕਦੇ ਕਿਉਂ ਨਹੀਂ ਫੂਕੇ, ਭਗਵੰਤ ਮਾਨ ਦੇ ਸ਼ਰਾਬ ਪੀਣ ਦੇ ਸਵਾਲ ਦੇ ਜਵਾਬ ਵਿੱਚ ਉਹਨਾ ਕਿਹਾ ਕਿ ਭਗਵੰਤ ਮਾਨ ਸਰਾਬ ਪੀਂਦਾ ਹੋਣਾ, ਅਸੀ ਨਾਂ ਤਾਂ ਭਗਵੰਤ ਮਾਨ ਦੇ ਸ਼ਰਾਬ ਪੀਣ ਨਾਲ ਸਹਿਮਤ ਹਾਂ ਅਤੇ ਨਾ ਹੀ ਇਸ ਨੂੰ ਚੰਗਾ ਸਮਝਦੇ ਹਾਂ, ਪਰ ਉਹ ਇਸ ਸਮਾਗਮ ਵਿੱਚ ਸਰਾਬ ਪੀ ਕੇ ਨਹੀਂ ਆਇਆ ਕਿਉਂਕਿ ਭਗਵੰਤ ਮਾਨ ਇੱਕ ਸਮਝਦਾਰ ਵਿਅਕਤੀ ਹੈ ਅਜਿਹੇ ਸਮਾਗਮ ਵਿੱਚ ਤਾਂ ਕੋਈ ਮੂਰਖ ਤੋਂ ਮੂਰਖ ਵੀ ਸ਼ਰਾਬ ਪੀ ਕੇ ਨਹੀਂ ਜਾ ਸਕਦਾ। ਇਸ ਸਮੇਂ ਉਹਨਾ ਨਾਲ ਰਾਮਲਾਜ ਸਿੰਘ ਸਾਬਕਾ ਸਰਪੰਚ, ਛਿੰਦਰਪਾਲ ਸਿੰਘ ਸੈਕਟਰੀ ਪੰਜਾਬ ਲੇਬਰ, ਗੁਰਮੀਤ ਸਿੰਘ, ਬਿਕਰ ਸਿੰਘ, ਦਰਸ਼ਨ ਸਿੰਘ, ਜਰਨੈਲ ਸਿੰਘ ਪ੍ਰਧਾਂਨ ਐਫ ਸੀ ਆਈ ਯੁਨੀਅਨ, ਚਰਨਜੀਤ ਸਿੰਘ ਭੋਲਾ ਮੌਜੂਦ ਸਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top