Share on Facebook

Main News Page

ਪੱਪੂ ਦੁਰਬਚਨ ਇੰਸਾਂ ਦੀ ਰਿਹਾਇਸ਼ ਦੇ ਗੇਟ 'ਤੇ ਸਿੱਖਾਂ ਨੇ ਲਗਾਈਆਂ ਝੰਡੀਆਂ

ਤਖ਼ਤਾਂ ਦੇ ਜਥੇਦਾਰਾਂ ਦੇ ਖਿਲਾਫ ਕੌਮੀ ਰੋਹ ਅੱਜ ਤਕ ਬਰਕਰਾਰ ਹੈ ਤੇ ਹਰ ਸਿੱਖ ਤਖ਼ਤਾਂ 'ਤੇ ਕਾਬਜ ਜਥੇਦਾਰਾਂ ਦੇ ਖਿਲਾਫ ਆਪਣਾ ਰੋਸ ਪ੍ਰਗਟ ਕਰਨ ਲਈ ਕੋਈ ਨਾ ਕੋਈ ਰਾਹ ਲਭ ਹੀ ਲੈਂਦਾ ਹੈ। ਇਸ ਦੀ ਇਕ ਮਿਸਾਲ ਅੱਜ ਅੰਮ੍ਰਿਤਸਰ ਵਿਚ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਨਿਰਾਦਰ ਅਤੇ ਕੋਟਕਪੂਰਾ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਦੀ ਲੜੀ ਵਜੋਂ ਕਢੇ ਗਏ ਰੋਸ ਮਾਰਚ ਦੀ ਸਮਾਪਤੀ ਤੇ ਦੇਖਣ ਨੂੰ ਮਿਲੀ। ਅੰਮ੍ਰਿਤਸਰ ਵਿਚ ਕਢੇ ਰੋਸ ਮਾਰਚ ਵਿਚ ਸ਼ਾਮਿਲ ਸੰਗਤਾਂ ਕਾਲੀਆਂ ਝੰਡੀਆਂ ਲੈ ਕੇ ਯਾਦਗਾਰ ਵਾਲੀ ਬਾਹੀ ਰਾਹੀ ਸ੍ਰੀ ਦਰਬਾਰ ਸਾਹਿਬ ਪੁਜੀਆਂ।

ਯਾਦਗਾਰ ਵਾਲੀ ਬਾਹੀ ਵਾਲੇ ਪਾਸੇ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਅਤੇ ਗਿਆਨੀ ਗੁਰਬਚਨ ਸਿੰਘ ਦੀ ਰਿਹਾਇਸ਼ ਸਥਿਤ ਹੈ। ਸ੍ਰੀ ਦਰਬਾਰ ਸਾਹਿਬ ਦੀ ਮਰਿਯਾਦਾ ਨੂੰ ਧਿਆਨ ਵਿਚ ਰਖਦਿਆਂ ਮਾਰਚ ਦੇ ਪ੍ਰਬੰਧਕਾਂ ਨੇ ਐਲਾਣ ਕਰ ਦਿੱਤਾ ਕਿ ਕੋਈ ਵੀ ਵਿਅਕਤੀ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਵਿਚ ਕਾਲੀ ਝੰਡੀ ਨਹੀਂ ਲੈ ਕੇ ਜਾਵੇਗਾ। ਜਿਸ ਤੋਂ ਬਾਅਦ ਮੌਕੇ ਤੇ ਗੁਰਮਤਾ ਕਰਕੇ ਨੋਜਵਾਨਾਂ ਨੇ ਇਹ ਕਾਲੀਆਂ ਝੰਡੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਦੇ ਬਾਹਰ ਤੇ ਜਥੇਦਾਰ ਦੀ ਰਿਹਾਇਸ਼ ਤੇ ਲਗਾਉਂਣ ਦਾ ਫੈਸਲਾ ਕਰ ਲਿਆ।

ਇਸ ਮੌਕੇ ਤੇ ਨੌਜੁਆਨਾਂ ਨੇ ਰੋਕਦਿਆਂ ਰੋਕਦਿਆਂ ਇਹ ਝੰਡੀਆਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਘਰ ਦੇ ਬਾਹਰ ਰੱਖ ਦਿੱਤੀਆਂ ਤੇ ਕੁਝ ਦਰਵਾਜੇ ਦੇ ਨਾਲ ਹੀ ਢੰਗ ਦਿੱਤੀਆਂ ਮਾਰਚ ਨਾਲ ਆਏ ਪੁਲਿਸ ਅਧਿਕਾਰੀਆਂ ਨੁੰ ਹੱਥਾਂ ਪੈਰਾਂ ਦੀ ਪੈ ਗਈ। ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਦੇ ਦਰਵਾਜੇ ਵਿੱਚ ਅਤੇ ਬਾਕੀ ਸੈਂਕੜੇ ਕਾਲੀਆਂ ਝੰਡੀਆਂ ਗਿਆਨੀ ਗੁਰਬਚਨ ਸਿੰਘ ਦੀ ਰਿਹਾਇਸ਼ ਦੇ ਗੇਟ 'ਤੇ ਲਗਾਉਣ ਵਿੱਚ ਸਫਲ ਹੋ ਗਏ ।

ਟਿੱਪਣੀ: ਪੱਪੂ ਦੁਰਬਚਨ ਇੰਸਾਂ ਦੀ ਐਨੀ ਦੁਰਦਸ਼ਾ ਹੋ ਰਹੀ ਹੈ ਕਿ ਲਉ ਰੱਬ ਦਾ ਨਾਂ... ਪਰ ਐਨਾ ਢੀਠ ਤੇ ਬੇਸ਼ਰਮ ਹੈ ਕਿ ਹਾਲੇ ਵੀ ਆਪਣੇ ਆਪ ਨੂੰ ਜੱਥੇਦਾਰ ਮੰਨੀ ਬੈਠਾ ਹੈ। ਲਗਦੈ ਕਿ ਹੁਣ ਬਾਥਰੂਮ ਵਗੈਰਾ ਜਾਣ ਲੱਗਿਆਂ ਵੀ ਚਾਰ ਬੰਦੇ ਨਾਲ ਲੈਕੇ ਜਾਂਦਾ ਹੋਣਾ... ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top