Share on Facebook

Main News Page

ਜੇ ਅਹਿਮ ਮੁੱਦਿਆਂ ਦਾ ਹੱਲ ਨਹੀਂ ਕੱਢਿਆ ਜਾਣਾ, ਤਾਂ ਇਹ ਸਰਬੱਤ ਖਾਲਸਾ ਇੱਕ "ਫਲਾਪ ਸ਼ੋ" ਬਣ ਕੇ ਹੀ ਰਹਿ ਜਾਣਾ ਹੈ
-: ਇੰਦਰਜੀਤ ਸਿੰਘ, ਕਾਨਪੁਰ

ਇਸ ਵਿੱਚ ਕੋਈ ਸ਼ਕ ਨਹੀਂ ਕਿ ਇਹ 10 ਤਾਰੀਖ ਵਾਲਾ ਸਰਬੱਤ ਖਾਲਸਾ ਰਾਜਨੀਤੀ ਅਤੇ ਵੋਟ ਪੱਕੇ ਕਰਣ ਦੇ ਇੱਕ ਉਪਰਾਲੇ ਤੋਂ ਬਿਨਾਂ ਹੋਰ ਕੁੱਝ ਵੀ ਸਾਬਿਤ ਨਹੀਂ ਹੋਵੇਗਾ। ਇਹ ਕਾਲੀਆਂ ਅਤੇ ਟਕਸਾਲੀਆਂ ਦਾ "ਡੇਮੇਜ ਕੰਟ੍ਰੋਲ" ਹੀ ਸਾਬਿਤ ਹੋਵੇਗਾ। ਬਹੁਤ ਹੈਰਾਨਗੀ ਨਹੀਂ ਹੋਵੇਗੀ, ਜੇ ਮੌਕੇ ਸਿਰ ਇਸ ਵਿੱਚ ਕੌਮ ਵੱਲੋਂ ਦੁਤਕਾਰੇ ਗਏ ਜਥੇਦਾਰਾਂ ਕੋਲੋਂ ਮੁਆਫੀ ਮੰਗਵਾ ਕੇ, ਉਨ੍ਹਾਂ ਦੇ ਅਹੁਦੇ ਨੂੰ ਮੁੱੜ ਬਹਾਲ ਕਰਣ ਦਾ ਮਤਾ ਪਾਸ ਕਰ ਦਿਤਾ ਜਾਵੇ।

ਸਿੱਖ ਬਹੁਤ ਭੋਲੇ ਹਨ। ਸਰਬੱਤ ਖਾਲਸਾ ਦੇ ਨਾਮ 'ਤੇ ਹੀ ਭਾਵੁਕ ਹੋਏ ਬੈਠੇ ਹਨ। ਹਰਿਆਣਾ ਕਮੇਟੀ ਨੇ ਵੀ ਇਹ ਐਲਾਨ ਕਰ ਦਿੱਤਾ ਹੈ ਕਿ ਅਸੀ 50 ਬਸਾਂ ਇਸ ਸਰਬੱਤ ਖਾਲਸਾ ਵਿੱਚ ਲੈ ਕੇ ਜਾਵਾਂਗੇ। ਕੋਈ ਮਾੜਾ ਐਲਾਨ ਨਹੀਂ, ਲੇਕਿਨ ਹਰਿਆਣਾ ਕਮੇਟੀ ਨੂੰ ਇਸ ਸਰਬੱਤ ਖਾਲਸੇ ਵਿੱਚ ਫੈਸਲੇ ਕਰਣ ਅਤੇ ਮਤੇ ਪਾਸ ਕਰਣ ਦਾ ਕਿੱਨਾਂ ਕੁ ਅਧਿਕਾਰ ਮਿਲਿਆ ਹੈ ਜਾਂ ਮਿਲੇਗਾ, ਇਸ ਗੱਲ ਨੂੰ ਵਿਚਾਰੇ ਬਿਨਾਂ ਹੀ ਇਹੋ ਜਹੀਆ ਐਲਾਨ ਕਰ ਦੇਣਾਂ ਬਹੁਤ ਹੀ ਬਚਕਾਨਾਂ ਫੈਸਲਾ ਹੋਵੇਗਾ।

ਅਖੀਰਕਾਰ ਇਸ ਸਰਬਤ ਖਾਲਸੇ ਨਾਲ ਸਿੱਖਾਂ ਨੂੰ ਕੁਝ ਵੀ ਹਾਸਿਲ ਹੋਣ ਵਾਲਾ ਨਹੀਂ ਹੈ। ਦਸਮ ਗ੍ਰੰਥੀਏ, ਟਕਸਾਲੀਏ, ਕਾਲੀਏ, ਪੁਜਾਰੀ, ਡੇਰੇਦਾਰ ਅਤੇ ਆਰ.ਆਰ.ਐਸ ਐਸ ਅਤੇ ਪੰਥ ਦੋਖੀ ਧਿਰਾਂ ਹੀ ਇਸ ਦਾ ਲਾਹਾ ਖੱਟ ਸਕਣਗੇ। ਗੁਰੂ ਗ੍ਰੰਥ ਦਾ ਖਾਲਸਾ ਤਾਂ ਸਿਰਫ ਇਸ ਸਰਬਤ ਖਾਲਸੇ ਵਿੱਚ ਭੀੜ ਜੁਟਾਉਣ ਦੇ ਕੰਮ ਆਵੇਗਾ ਅਤੇ ਅਾਪਣੇ ਖਾਲੀ ਹੱਥ ਹੀ ਮਲਦਾ ਘਰ ਵਾਪਸ ਆ ਜਾਵੇਗਾ।

"ਜਥੇਦਾਰ" ਨਾਮ ਦੇ ਅਹੁਦੇ ਨੂੰ ਜਿਸ ਤਰ੍ਹਾਂ ਰੱਦ ਕਰਣ ਦੀ ਮੁਹਿੰਮ ਉੱਠੀ ਸੀ ਅਤੇ ਇਨ੍ਹਾਂ ਦੇ ਖਿਲਾਫ ਜੋ ਲਹਿਰ ਬਣੀ ਸੀ, ਉਹ ਪੂਰੀ ਤਰ੍ਹਾਂ ਦੂਜੇ ਮੁੱਦਿਆਂ 'ਤੇ ਧਿਆਨ ਕੇਂਦ੍ਰਿਤ ਕਰਕੇ ਖਤਮ ਕਰ ਦਿੱਤੀ ਜਾਵੇਗੀ।

- ਨਾ ਤਾਂ ਬਾਦਲਾਂ ਦਾ ਬਹਿਸ਼ਕਾਰ ਕੀਤਾ ਜਾਵੇਗਾ।

- ਨਾ ਹੀ ਅਖੌਤੀ ਜਥੇਦਾਰ ਦਾ ਅਹੁਦਾ ਹੀ ਰੱਦ ਕੀਤਾ ਜਾਵੇਗਾ।

- ਨਾ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਲਈ ਕੋਈ ਠੋਸ ਉਪਾਅ ਹੀ ਕੀਤੇ ਜਾਣਗੇ।

- ਨਾ ਹੀ ਆਰ.ਐਸ.ਐਸ ਦੇ ਗਲਬੇ ਤੋਂ ਕੌਮ ਨੂੰ ਛੁੜਾਉਣ ਲਈ ਕੋਈ ਮਤਾ ਪਾਸ ਕੀਤਾ ਜਾਵੇਗਾ।

- ਨਾ ਹੀ ਮੂਲ ਨਾਨਕ ਸ਼ਾਹੀ ਕੈਲੰਡਰ ਨੂੰ ਮੁੜ ਬਹਾਲ ਕਰਣ ਲਈ ਕੋਈ ਫੈਸਲਾ ਕੀਤਾ ਜਾਵੇਗਾ।

- ਨਾ ਹੀ ਪੰਜਾਬ ਵਿੱਚ ਸਿੱਖੀ ਦਾ ਘਾਣ ਕਰ ਰਹੇ ਡੇਰੇਦਾਰਾਂ ਉੱਤੇ ਕੋਈ ਅੰਕੁਸ਼ ਲਾਇਆ ਜਾਵੇਗਾ।

- ਨਾ ਹੀ ਦੋ ਤਖਤਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਹੋ ਰਹੇ ਅਪਮਾਨ ਬਾਰੇ ਕੋਈ ਠੋਸ ਕਦਮ ਚੁਕਿਆ ਜਾਵੇਗਾ।

- ਨਾ ਹੀ ਸ਼੍ਰੋਮਣੀ ਕਮੇਟੀ ਵਲੋਂ ਗੁਰੂ ਦੀਆਂ ਗੋਲਕ ਲੁੱਟਣ ਵਾਲੀਆਂ ਕਰਤੂਤਾਂ 'ਤੇ ਰੋਕ ਲਾਉਣ ਲਈ ਕੋਈ ਮਤਾ ਪਾਸ ਕੀਤਾ ਜਾਵੇਗਾ।

ਕੌਮ ਦੇ ਮੁੱਖ ਅਤੇ ਅਹਿਮ ਮਸਲੇ ਹੀ ਇਹ ਹਨ। ਜੇ ਇਨ੍ਹਾਂ ਅਹਿਮ ਮੁੱਦਿਆਂ ਦਾ ਹੱਲ ਇਸ ਸਰਬਤ ਖਾਲਸੇ ਵਿੱਚ ਨਹੀਂ ਕੱਢਿਆ ਜਾਣਾ, ਤਾਂ ਇਹ ਸਰਬਤ ਖਾਲਸਾ ਇੱਕ "ਫਲਾਪ ਸ਼ੋ" ਬਣ ਕੇ ਹੀ ਰਹਿ ਜਾਣਾ ਹੈ। ਇਸਦਾ ਫਾਇਦਾ ਘੱਟ, ਤੇ ਨੁਕਸਾਨ ਕੌਮ ਨੂੰ ਜਿਆਦਾ ਹੋਣਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top