Share on Facebook

Main News Page

ਸਰਵਉੱਚ ਕੌਣ ?
-: ਪ੍ਰੋ. ਦਰਸ਼ਨ ਸਿੰਘ ਖਾਲਸਾ

ਅਗਿਆਨਤਾ ਦੇ ਅੰਧੇਰੇ ਵਿੱਚ ਇੱਕ ਵੱਡਾ ਕੌਮੀ {Confusion} ਭੁਲੇਖਾ, ਜਿਹੜਾ ਸਿਧਾਂਤਕ ਨੁਕਸਾਨ ਕਰਕੇ, ਕੌਮ ਵਿਚ ਵੰਡੀਆਂ ਪਾ ਰਿਹਾ ਹੈ...

- ਕਦੀ ਕੋਈ ਕੁੱਛ ਵਿਅਕਤੀਆਂ ਦੇ ਕੀਤੇ ਫੈਸਲਿਆਂ ਅੱਗੇ ਸਿਰ ਝੁਕਾਉਂਦਾ ਇਹ ਕਹਿੰਦਾ ਹੈ, ਕਿ ਇਹ ਗੁਰੂ ਪੰਥ ਦਾ ਫੈਸਲਾ ਹੈ, ਗੁਰੂ ਪੰਥ ਸਰਵਉੱਚ ਹੈ।

- ਕਦੀ ਕੋਈ ਅਕਾਲ ਤਖਤ ਦਾ ਨਾਮ ਵਰਤ ਕੇ ਜੱਥੇਦਾਰ ਨੂੰ ਸਰਵਉੱਚ ਅਥਾਰਟੀ ਕਹਿਕੇ, ਜੱਥੇਦਾਰ ਦੇ ਹਰ ਫੈਸਲੇ ਅੱਗੇ ਸਿਰ ਝੁਕਾਉਣ ਦੀ ਗੱਲ ਕਰਦਾ ਹੈ।

- ਕਦੀ ਪੰਜਾਂ ਦੀ ਗਿਣਤੀ ਵਿੱਚ ਇਕੱਠੇ ਹੋਏ, ਜਾਂ ਕੀਤੇ ਗਏ ਸਿੰਘਾਂ ਨੂੰ ਪੰਜ ਪਿਆਰੇ ਆਖ ਕੇ ਸਰਵਉੱਚ ਮੰਨਦਾ ਹੈ।

- ਕਦੀ ਘੋਰ ਘੁੱਪ ਅੰਧੇਰੇ ਵਿੱਚ ਵਸਦੇ ਕੁੱਛ ਲੋਕ, ਸਿੱਖ ਦੀ ਰੁਹਾਨੀ ਜੀਵਨ ਸ਼ਕਤੀ ਅੰਮ੍ਰਿਤ ਅਤੇ ਨਿਤਨੇਮ ਵਿੱਚ ਬੜੀ ਸਾਜਸ਼ ਨਾਲ ਸ਼ਾਮਲ ਕੀਤੀਆਂ ਗਈਆਂ, ਪੰਜ ਵਿਚੋਂ ਤਿੰਨ ਕੱਚੀਆਂ ਰਚਨਾਵਾਂ ਦੀ ਗਿਣਤੀ ਦੇ ਆਧਾਰ 'ਤੇ ਕਹਿੰਦੇ ਹਨ, ਇਨ੍ਹਾਂ ਰਚਨਾਵਾਂ ਤੋਂ ਬਿਨਾ ਸਿੱਖ ਨਹੀਂ ਬਣਿਆਂ ਜਾ ਸਕਦਾ। ਇਉਂ ਬਚਿੱਤਰ ਨਾਟਕ {ਅਖੌਤੀ ਦਸਮ ਗ੍ਰੰਥ} ਨੂੰ ਸਰਵਉੱਚ ਸਾਬਤ ਕਰਦੇ ਹਨ।

- ਹੁਣ ਆਪਾਂ ਸਰਬੱਤ ਖਾਲਸਾ ਕਰਨ ਜਾ ਰਹੇ ਹਾਂ, ਬਹੁਤ ਚੰਗੀ ਗੱਲ ਹੈ ਅਤੇ ਕੁੱਛ ਵੀਰ ਸਰਬੱਤ ਖਾਲਸਾ ਨੂੰ ਭੀ ਸਰਵਉੱਚ ਅਥਾਰਟੀ ਕਹਿ ਰਹੇ ਹਨ।

ਗੁਰੂ ਪਿਆਰੇ ਵੀਰੋ ! ਭਲੇ ਵੀਰੋ, ਪਹਿਲੇ ਆਪਾਂ ਇਹ ਫੈਸਲਾ ਤਾਂ ਕਰ ਲਈਏ, ਅਸੀਂ ਸਰਵਉੱਚ ਕਿਸਨੂੰ ਮੰਨਦੇ ਹਾਂ? ਜੇਕਰ ਆਪਣੀ ਸੀਮਤ ਸੋਚ ਇਹ ਫੈਸਲਾ ਨਾ ਕਰ ਸਕੇ, ਤਾਂ ਮੈਂ ਸਮਝਦਾ ਹਾਂ ਸਰਬੱਤ ਖਾਲਸੇ ਦੇ ਸਮੇਂ ਇਹ ਫੈਸਲਾ ਆਪਣੇ ਆਪ ਹੋ ਜਾਵੇਗਾ। ਤੁਸੀਂ ਧਿਆਨ ਨਾਲ ਦੇਖਿਓ।

ਸਰਬੱਤ ਖਾਲਸੇ ਸਮੇਂ ਸਭ ਤੋਂ ਉਚਾ ਸਿੰਘਾਸਣ ਕਿਸਦਾ ਬਣਾਉਗੇ? ਸਰਬੱਤ ਖਾਲਸੇ ਵਿੱਚ ਸ਼ਾਮਲ ਹੋਣ ਵਾਲਾ ਹਰ ਮੈਂਬਰ, ਗੁਰਸਿੱਖ, ਸੰਤ ਅਖਵਾਉਣ ਵਾਲਾ, ਪੰਥ ਅਖਵਾਉਣ ਵਾਲਾ, ਜੱਥੇਦਾਰ ਅਖਵਾਉਣ ਵਾਲਾ, ਬਚਿੱਤਰ ਨਾਟਕ ਦੀਆਂ ਰਚਨਾਵਾਂ ਨਾਲ ਜੁੜਿਆ ਹੋਇਆ ਵਿਅਕਤੀ, ਸਿਆਸੀ ਜਾਂ ਧਰਮੀ ਅਖਵਾਉਣ ਵਾਲਾ, ਬੁਧੀਜੀਵੀ ਜਾਂ ਸਾਧਾਰਣ ਮਨੁੱਖ ਸਰਬੱਤ ਖਾਲਸਾ ਦੀ ਸ਼ਮੂਲੀਅਤ ਵਿੱਚ ਬੈਠਣ ਤੋਂ ਪਹਿਲਾਂ, ਕਿਸ ਸਿੰਘਾਸਣ ਅੱਗੇ ਨਮਸ਼ਕਾਰ ਕਰਕੇ ਸਰਵਉੱਚ ਮੰਨਦਾ ਹੈ, ਬੱਸ ਫੈਸਲਾ ਹੋ ਜਾਵੇਗਾ ਅਤੇ ਸਾਨੂੰ ਸਰਬੱਤ ਖਾਲਸੇ ਦੇ ਰੂਪ ਵਿੱਚ ਆਪਣੇ ਕੌਮੀ ਭਵਿੱਖ ਦੇ ਫੈਸਲੇ, ਉਸੇ ਸਰਵਉੱਚ ਅਥਾਰਟੀ ਕੋਲੋਂ ਪੁਛ ਕੇ ਨਿਡਰਤਾ ਅਤੇ ਬੇਖੌਫੀ ਨਾਲ ਲੈਣੇ ਚਾਹੀਦੇ ਹਨ।

...ਅਤੇ ਤੁਸੀਂ ਦੇਖੋਗੇ ਉਹ ਸਰਵਉੱਚ ਕੇਵਲ ਤੇ ਕੇਵਲ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਹੋਣਗੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top