Share on Facebook

Main News Page

ਸਰਬੱਤ ਖਾਲਸਾ ਵਿੱਚ ਸ਼ਰੋਮਣੀ ਕਮੇਟੀ ਨੂੰ ਆਜ਼ਾਦ ਕਰਾਉਣ ਤੇ ਇਸ ਦੀ ਕਾਰਜਸ਼ੀਲਤਾ ਨੂੰ ਬਹਾਲ ਕਰਾਉਣ ਦਾ ਸੱਦਾ ਦਿੱਤਾ ਜਾਵੇਗਾ

 - ਤਖਤਾਂ ਦੇ ਜਥੇਦਾਰ ਲਗਾਉਣਾ ਏਜੰਡੇ ਵਿੱਚ ਸ਼ਾਮਲ ਨਹੀਂ
- 10 ਨਵੰਬਰ ਨੂੰ ਬੰਦ ਦੀ ਕੋਈ ਕਾਲ ਨਹੀਂ
- ਸੰਗਤਾਂ ਸਰਕਾਰੀ ਕੂੜ ਪ੍ਰਚਾਰ ਤੋਂ ਸੁਚੇਤ ਰਹਿਣ

ਅੰਮ੍ਰਿਤਸਰ 7 ਨਵੰਬਰ (ਜਸਬੀਰ ਸਿੰਘ ਪੱਟੀ) ਸਰਬੱਤ ਖਾਲਸਾ ਬੁਲਾਉਣ ਵਾਲੀਆਂ ਧਿਰਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ੍ਰ ਸਿਮਰਨਜੀਤ ਸਿੰਘ ਮਾਨ, ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਤੋਂ ਹੋਰ ਆਂਗੂਆਂ ਨੇ ਸਿੱਖਾਂ ਦੀ ਪਾਰਲੀਮੈਂਟ ਸ਼੍ਰੋਮਣੀ ਗੁਰੂਦੁਆਂਰਾ ਪ੍ਰਬੰਧਕ ਕਮੇਟੀ ਨੂੰ ਮੁੜ ਸੁਰਜੀਤ ਕਰਨ ਦੀ ਵਚਨਬੱਧਤਾ ਦੁਹਰਾਉਦਿਆਂ ਕਿਹਾ ਕਿ ਸ਼ਰੋਮਣੀ ਕਮੇਟੀ ਨੂੰ ਬਾਦਲ, ਸੁਖਬੀਰ, ਜਥੇਦਾਰ ਤੇ ਮੱਕੜ ਨੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ਤੇ ਸਰਬੱਤ ਖਾਲਸਾ ਦੇ ਏਜੰਡੇ ਵਿੱਚ ਇਹ ਮੁੱਖ ਮੁੱਦਾ ਹੋਵੇਗਾ ਜਦ ਕਿ ਤਖਤਾਂ ਦੇ ਨਵੇਂ ਜਥੇਦਾਰ ਲਗਾਉਣ ਦਾ ਉਹਨਾਂ ਫਿੱਕਾ ਹੁੰਗਾਰਾ ਦਿੱਤਾ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸਿਮਰਨਜੀਤ ਸਿੰਘ ਮਾਨ, ਭਾਈ ਧਿਆਂਨ ਸਿੰਘ ਮੰਡ, ਭਾਈ ਮੋਹਕਮ ਸਿੰਘ, ਸ੍ਰ ਗੁਰਦੀਪ ਸਿੰਘ ਬਠਿੰਡਾ ਤੇ ਸਤਨਾਮ ਸਿੰਘ ਮਨਾਵਾਂ ਨੇ ਪੱਤਰਕਾਰਾਂ ਨਾਲ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਸਿੱਖ ਕੌਮ ਇਸ ਵੇਲੇ ਗੰਭੀਰ ਸੰਕਟ ਵਿੱਚੋ ਦੀ ਗੁੱਜ਼ਰ ਰਹੀ ਹੈ ਅਤੇ ਪੰਜਾਬ ਦੀ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾ ਤਾਂ ਪੰਥਕ ਪਾਰਟੀ ਰਹੀ ਹੈ ਅਤੇ ਨੇ ਹੀ ਪੰਥਕ ਮੁੱਦੇ ਇਸ ਦੇ ਕਦੇ ਏਜੰਡੇ ਵਿੱਚ ਸ਼ਾਮਲ ਰਹੇ ਹਨ। ਉਹਨਾਂ ਕਿਹਾ ਕਿ ਸਰਬੱਤ ਖਾਲਸਾ ਬਾਰੇ ਬਾਰ ਬਾਰ ਕਾਵਾਂਰੌਲੀ ਪਾਈ ਜਾ ਰਹੀ ਹੈ ਕਿ ਇਹ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਸਿਰਫ ਅਕਾਲ ਤਖਤ ਸਾਹਿਬ ਤੇ ਬੁਲਾ ਸਕਦਾ ਹੈ ਜੋ ਪੂਰੀ ਤਰ੍ਹਾਂ ਗਲਤ, ਬੇਬੁਨਿਆਂਦ ਤੇ ਗੁੰਮਰਾਹਕੁੰਨ ਹੈ ਕਿਉਂਕਿ 1920 ਵਿੱਚ ਜਥੇਦਾਰ ਕਰਤਾਰ ਸਿੰਘ ਝੱਬਰ ਨੇ ਸਰਬੱਤ ਖਾਲਸਾ ਬੁਲਾਇਆ ਸੀ, ਜਿਹੜਾ ਨਾ ਤਾਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਸੀ, ਅਤੇ ਨਾ ਹੀ ਕਿਸੋ ਹੋਰ ਧਾਰਮਿਕ ਪਦਵੀ ‘ਤੇ ਸੀਇਸੇ ਤਰ੍ਹਾਂ 26 ਜਨਵਰੀ 1986 ਨੂੰ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਠਾਕੁਰ ਸਿੰਘ ਨੇ ਸਰਬੱਤ ਖਾਲਸਾ ਬੁਲਾਇਆਂ ਸੀ ਜਿਸ ਵਿੱਚ ਵੱਡੀ ਪੱਧਰ 'ਤੇ ਸੰਗਤਾਂ ਸ਼ਾਮਲ ਹੋਈਆਂ ਸਨ।

ਉਹਨਾਂ ਕਿਹਾ ਕਿ ਇਹ ਸਾਰਾ ਕੁਝ ਇਤਿਹਾਸ ਦੇ ਪੰਨਿਆਂ 'ਤੇ ਦਰਜ ਹੈ। ਜਿਥੋ ਤੱਕ ਇਹ ਕਿਹਾ ਜਾ ਰਿਹਾ ਹੈ ਕਿ ਸਰਬੱਤ ਖਾਲਸਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਾਹਰ ਨਹੀਂ ਬੁਲਾਇਆ ਜਾ ਸਕਦਾ ਵੀ ਪੂਰੀ ਤਰ੍ਹਾਂ ਤੱਥਾਂ ਤੋਂ ਰਹਿਤ ਹੈ, ਕਿਉਂਕਿ 16 ਫਰਵਰੀ 1986 ਨੂੰ ਜਥੇਦਾਰ ਅਕਾਲ ਤਖਤ ਗਿਆਨੀ ਕਿਰਪਾਲ ਸਿੰਘ ਤੇ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਅਨੰਦਪੁਰ ਸਾਹਿਬ ਵਿਖੇ ਸਰਬੱਤ ਖਾਲਸਾ ਬੁਲਾਇਆ ਸੀ। ਉਹਨਾਂ ਕਿਹਾ ਕਿ ਪੰਥਕ ਧਿਰਾਂ ਸਰਬੱਤ ਖਾਲਸਾ ਬੁਲਾਉਣ ਦਾ ਅਧਿਕਾਰ ਰੱਖਦੀਆਂ ਹਨ ਅਤੇ ਇਹ ਸਰਬੱਤ ਖਾਲਸਾ ਉਸ ਵੇਲੇ ਬੁਲਾਇਆਂ ਗਿਆ ਹੈ ਜਦੋ ਜਥੇਦਾਰ ਅਕਾਲ ਤਖਤ ਤੇ ਸ਼ਰੋਮਣੀ ਕਮੇਟੀ ਪ੍ਰਧਾਨ ਸਿਰਫ ਇੱਕ ਪਰਿਵਾਰ ਦੀ ਕਠਪੁਤਲੀ ਬਣ ਕੇ ਰਹਿ ਗਏ ਹਨ ਤੇ ਪੰਥ ਦਾ ਵਿਸ਼ਵਾਸ਼ ਖੋਹ ਬੈਠੇ ਹਨ। ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ ਵੀ ਕਿਹਾ ਹੈ ਕਿ ਸੰਗਤ ਦਾ ਰੁਤਬਾ ਸਭ ਤੋਂ ਉਪਰ ਹੁੰਦਾ ਹੈ ਤੇ ਇਹ ਸਰਬੱਤ ਖਾਲਸਾ ਸੰਗਤੀ ਰੂਪ ਵਿੱਚ ਬੁਲਾਇਆ ਗਿਆ ਹੈ। ਉਹਨਾਂ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਖਾਲਸਾ ਸਮੇਤ ਸਾਰੀਆਂ ਪੰਥਕ ਧਿਰਾਂ ਨੂੰ ਖੁੱਲਾ ਸੱਦਾ ਦਿੱਤਾ ਹੈ ਕਿ ਸਰਬੱਤ ਖਾਲਸੇ ਦੀ ਸਟੇਜ ਉਹ ਆਂ ਕੇ ਸੰਭਾਲਣ ਤੇ ਸਰਬੱਤ ਖਾਲਸਾ ਬੁਲਾਉਣ ਵਾਲੇ ਸੰਗਤਾਂ ਦੇ ਜੋੜੇ ਘਰ ਵਿੱਚ ਬੈਠ ਕੇ ਜੋੜੇ ਝਾੜਨ ਦੀ ਸੇਵਾ ਕਰਨਗੇ। ਉਹਨਾਂ ਕਿਹਾ ਕਿ ਬਾਬਾ ਹਰਨਾਮ ਸਿੰਘ ਖਾਲਸਾ ਉਸ ਦਮਦਮੀ ਟਕਸਾਲ ਦੇ ਮੁੱਖੀ ਹੈ ਜਿਸ ਨੇ ਹਮੇਸ਼ਾਂ ਹੀ ਜਬਰ, ਜ਼ਾਲਮ ਤੇ ਜ਼ੁਲਮ ਦੇ ਖਿਲਾਫ ਅਵਾਜ ਬੁਲੰਦ ਕੀਤੀ ਹੈ ਤੇ ਸਰਕਾਰੀ ਧਿਰ ਬਣ ਕੇ ਨਹੀਂ ਵਿਚਰੀ। ਉਹਨਾਂ ਕਿਹਾ ਕਿ ਬਾਬਾ ਹਰਨਾਮ ਸਿੰਘ ਖਾਲਸਾ ਨੂੰ ਆਂਪਣੇ ਫੈਸਲਾ ਤੇ ਮੁੜ ਵਿਚਾਰ ਕਰਨਾ ਚਾਹੀਦੀ ਹੈ ਤੇ ਐਵੇ ਬਹਾਨੇਬਾਜ਼ੀਆਂ ਕਰਕੇ ਪੰਥਕ ਵਿਰੋਧ ਨਹੀਂ ਕਰਨਾ ਚਾਹੀਦਾ।

ਪੰਜਾਬ ਦੀ ਬਾਦਲ ਸਰਕਾਰ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਦੋ ਵੀ ਬਾਦਲ ਦੀ ਸਰਕਾਰ ਪੰਜਾਬ ਵਿੱਚ ਪੰਜਾਬੀਆਂ ਨੇ ਬੜੇ ਜੋਰ ਸ਼ੋਰ ਨਾਲ ਬਣਾਈ ਉਦੋ ਹੀ ਬਾਦਲ ਐੰਡ ਕੰਪਨੀ ਨੇ ਸਿੱਖਾਂ ਨਾਲ ਜ਼ੁਲਮ ਕੀਤੇ ਹਨ। ਉਹਨਾਂ ਕਿਹਾ ਕਿ ਗੁਰ ਸਾਹਿਬ ਦੀ ਅੱਜ ਥਾਂ ਥਾਂ ਤੇ ਬੇਅਦਬੀ ਹੋ ਰਹੀ ਹੈ ਪਰ ਸਰਕਾਰ ਕਿਸੇ ਵੀ ਦੋਸ਼ੀ ਨੂੰ ਫੜ ਨਹੀਂ ਰਹੀ। ਉਹਨਾਂ ਕਿਹਾ ਕਿ ਦੋ ਸਕੇ ਨਿਰਦੋਸ਼ ਭਰਾਵਾਂ ਨੂੰ ਫੜ ਕੇ ਪਹਿਲਾਂ ਅੰਦਰ ਦੇ ਦਿੱਤਾ ਗਿਆ ਤੇ ਫਿਰ ਨਿਰਦੋਸ਼ ਕਰਾਰ ਦੇ ਕੇ ਛੱਡ ਵੀ ਦਿੱਤਾ ਗਿਆ ਜੋ ਨਾਗਪੂਰੀ ਆਂਦੇਸ਼ਾ ਤੇ ਸਿੱਖਾਂ ਨੂੰ ਬਦਨਾਮ ਕਰਨ ਦੀ ਇੱਕ ਸਾਜਿਸ਼ ਸੀ। ਉਹਨਾਂ ਕਿਹਾ ਕਿ ਬਾਦਲ ਸਰਕਾਰ ਦਾ ਭੋਗ ਪਾਉਣਾ ਵੀ ਸਰਬੱਤ ਖਾਲਸੇ ਦੇ ਏਜੰਡੇ ਵਿੱਚ ਸ਼ਾਮਲ ਹੈ ਤੇ ਇਸ ਲਈ ਨਵੀ ਰਣਨੀਤੀ ਬਾਰੇ ਵੀ ਵਿਚਾਰਾ ਹੋਣਗੀਆਂ।

ਤਖਤਾਂ ਦੇ ਨਵੇ ਜਥੇਦਾਰ ਲਗਾਉਣ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਹਾਲੇ ਇਸ ਮੱਦ ਨੂੰ ਏਜੰਡੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਅਤੇ ਜਥੇਬੰਦੀਆਂ ਨਾਲ ਇਸ ਬਾਰੇ ਵਿਚਾਰ ਚਰਚਾ ਚੱਲ ਰਹੀ ਹੈ। ਉਹਨਾਂ ਕਿਹਾ ਕਿ ਸੌਦਾ ਸਾਧ ਨੂੰ ਮੁਆਫੀ ਦੇਣ ਅਤੇ ਫਿਰ ਮੁਆਫੀ ਵਾਲਾ ਗੁਰਮਤਾ ਵਾਪਸ ਲੈਣਾ ਸਪੱਸ਼ਟ ਕਰਦਾ ਹੈ ਕਿ ਇਹ ਗੁਰਮਤਾ ਚੰਡੀਗੜ ਤੇ ਗਲਿਆਰਿਆਂ ਤੋਂ ਵਾਇਆ ਨਾਗਪੁਰ ਤੋਂ ਲਿਖ ਕੇ ਆਇਆ ਸੀ ਤੇ ਸੰਗਤਾਂ ਦੇ ਵਿਰੋਧ ਕਾਰਨ ਵਾਪਸ ਲੈ ਲਿਆ, ਜਿਸ ਨੂੰ ਜਥੇਦਾਰ ਵੀ ਤਸਲੀਮ ਕਰ ਚੁੱਕੇ ਹਨ।

ਉਹਨਾਂ ਕਿਹਾ ਕਿ ਸੰਗਤਾਂ ਦੀਆਂ ਭਾਵਨਾਵਾ 'ਤੇ ਖਰੇ ਨਾ ਉਤਰਣ ਵਾਲੇ ਜਥੇਦਾਰਾਂ ਨੂੰ ਨੈਤਿਕਤਾ ਦੇ ਆਧਾਰ 'ਤੇ ਅਹੁਦੇ ਛੱਡ ਦੇਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਪਰਕਾਸ਼ ਸਿੰਘ ਬਾਦਲ ਦੀ ਸਰਪ੍ਰਸਤੀ ਵਾਲੀ ਸ਼੍ਰੋਮਣੀ ਕਮੇਟੀ ਦਾ ਆਧਾਰ ਬਾਦਲਾ ਨੇ ਪੂਰੀ ਤਰ੍ਹਾਂ ਖਤਮ ਕਰਵਾ ਦਿੱਤਾ ਹੈ ਤੇ ਸ਼੍ਰੋਮਣੀ ਕਮੇਟੀ ਦੇ ਹਾਊਸ ਨੂੰ ਜਿਥੇ ਬਹਾਲ ਕਰਾਉਣਾ ਬਹੁਤ ਜਰੂਰੀ ਹੈ ਉਥੇ ਬਾਦਲਾ ਦੇ ਚੁੰਗਲ ਵਿੱਚੋ ਵੀ ਛੁਡਾਉਣਾ ਵੀ ਜਰੂਰੀ ਹੈ। ਉਹਨਾਂ ਕਿਹਾ ਕਿ ਸਿੱਖਾਂ ਨੂੰ ਹਾਲੇ ਤੱਕ 1984 ਦੇ ਕਤਲੇਆਮ ਦਾ ਇਨਸਾਫ ਨਹੀਂ ਮਿਲਿਆ ਜਿਸ ਲਈ ਵੀ ਬਾਦਲ ਦੋਸ਼ੀ ਹੈ।

ਉਹਨਾਂ ਕਿਹਾ ਕਿ ਸਿੱਖਾਂ ਦੀ ਘੱਟ ਰਹੀ ਅਬਾਦੀ ਲਈ ਵੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਜਿੰਮੇਵਾਰ ਹੈ ਜਿਸ ਨੇ ਗਰੀਬ ਸਿੱਖਾਂ ਦੀ ਕੋਈ ਸਾਰ ਨਹੀਂ ਲਈ। ਇਸੇ ਤਰ੍ਹਾਂ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਵੇਧੇਰ ਜਿੰਮੇਵਾਰ ਹੀ ਜਿਸ ਨੇ ਗਰੀਬ ਸਿੱਖਾਂ ਦੀ ਸਾਰ ਤਾਂ ਕੀ ਲੈਣੀ ਸੀ, ਕਦੇ ਉਹਨਾਂ ਨੂੰ ਸ਼ਰੋਮਣੀ ਕਮੇਟੀ ਦੇ ਦਫਤਰ ਦਾ ਲਾਗਿਉ ਦੀ ਵੀ ਨਹੀਂ ਲੰਘਣ ਦਿੱਤਾ ਜਿਸ ਕਰਕੇ ਬਹੁਤ ਸਾਰੇ ਗਰੀਬ ਸਿੱਖ ਧਰਮ ਪ੍ਰਵਤਰਨ ਕਰ ਗਏ ਹਨ ਜਿਸਦਾ ਸਿੱਖਾਂ ਦੀ ਅਬਾਦੀ ਤੇ ਪ੍ਰਭਾਵ ਪੈਣਾ ਸੁਭਾਵਕ ਹੀ ਸੀ। ਉਹਨਾਂ ਕਿਹਾ ਕਿ ਸਰਬੱਤ ਖਾਲਸੇ ਵਿੱਚ ਇਹ ਮੁੱਦਾ ਵਿਚਾਰਿਆ ਜਾਵੇਗਾ। ਉਹਨਾਂ ਕਿਹਾ ਕਿ ਵਣਜਾਰ ੇਤੇ ਸਿਕਲੀਗਰ ਸਿੱਖਾਂ ਨੂੰ ਵੀ ਨਾਲ ਜੋੜਣ ਦਾ ਉਪਰਾਲਾ ਕੀਤਾ ਜਾਵੇਗਾ ਜਿਹੜੇ ਹੁਣ ਤੱਕ ਵਿਸਾਰੇ ਗਏ ਹਨ।

ਉਹਨਾਂ ਕਿਹਾ ਕਿ ਸਰਬੱਤ ਖਾਲਸਾ ਵਿੱਚ ਸ਼ਾਮਲ ਹੋਣ ਲਈ ਅਮਰੀਕਾ, ਕਨੇਡਾ, ਡੁਬਈ, ਹਾਂਗਕਾਂਗ, ਨਿਊਜੀਲੈਂਡ, ਆਸਟਰੇਲੀਆ, ਫਰਾਂਸ ਤੇ ਯੂਰਪ ਵਿੱਚੋ ਵੱਡੀ ਪੱਧਰ ਤੇ ਸੰਗਤ ਪੁੱਜ ਚੁੱਕੀ ਹੈ ਅਤੇ ਹਾਲੇ ਹੋਰ ਵੀ ਸੰਗਤਾਂ ਦੇ ਪੁੱਜਣ ਦੀ ਪੂਰੀ ਆਸ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਜੇਕਰ ਬਾਦਲ ਇਹ ਕਹਿ ਰਿਹਾ ਹੈ ਕਿ ਸਰਬੱਤ ਖਾਲਸਾ ਵਿੱਚ ਸੰਗਤ ਨਹੀਂ ਆਵੇਗੀ ਤਾਂ ਫਿਰ ਇਹ ਵੀ ਸਪੱਸ਼ਟ ਕਰੇ 25 ਕੰਪਨੀਆਂ ਫੋਰਸਿਸ ਦੀਆਂ ਕਿਉ ਮੰਗਵਾਈਆਂ ਗਈਆਂ ਹਨ। ਉਹਨਾਂ ਕਿਹਾ ਕਿ ਕੁਝ ਸਰਬੱਤ ਖਾਲਸਾ ਵਿਰੋਧੀ ਤੇ ਸਰਕਾਰ ਵੱਲੋ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ 10 ਨਵੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ, ਪਰ ਉਹ ਸੰਗਤਾਂ ਨੂੰ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਉਹਨਾਂ ਨੇ ਬੰਦ ਦੀ ਕੋਈ ਕਾਲ ਨਹੀਂ ਦਿੱਤੀ ਅਤੇ ਸੰਗਤਾਂ ਪੰਥ ਵਿਰੋਧੀ ਸ਼ਕਤੀਆਂ ਤੋਂ ਸਾਵਧਾਨ ਰਹਿਣ। ਉਹਨਾਂ ਕਿਹਾ ਕਿ ਸਰਬੱਤ ਖਾਲਸਾ ਸ੍ਰੀ ਗੁਰੂ ਗਰੰਥ ਸਾਹਿਬ ਦੀ ਛੱਤਰ ਛਾਇਆਂ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਹੋਵੇਗਾ। ਉਹਨਾਂ ਕਿਹਾ ਕਿ ਸਰਬੱਤ ਖਾਲਸੇ ਵਿੱਚ ਜਿਥੇ ਸਮੂਹ ਪੰਥਕ ਧ੍ਰਿਰਾਂ ਨੂੰ ਖੁੱਲਾ ਸੱਦਾ ਦਿੱਤਾ ਗਿਆ ਹੈ ਉਥੇ ਹਿੰਦੂ, ਮੁਸਲਿਮ ਤੇ ਇਸਾਈ ਭਾਈਚਾਰੇ ਦੀਆਂ ਜਥੇਬੰਦੀਆਂ ਨੂੰ ਦਰਸ਼ਕ ਬਣ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ। ਇਸ ਸਮੇਂ ਜਰਨੈਲ ਸਿੰਘ ਸਖੀਰਾ, ਹਰਬੀਰ ਸਿੰਘ ਸੰਧੂ, ਸੁਰਿੰਦਰ ਸਿੰਘ ਘਰਿਆਂਲਾ, ਡਾ. ਗੁਰਜਿੰਦਰ ਸਿੰਘ, ਬਲਵੰਤ ਸਿੰਘ ਗੋਪਾਲਾ, ਅਮਰੀਕ ਸਿੰਘ ਨੰਗਲ ਤੋਂ ਹੋਰ ਵੀ ਬਹੁਤ ਸਾਰੇ ਆਗੂ ਹਾਜਰ ਸਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top