Share on Facebook

Main News Page

ਮੈਂ ਹਾਂ ਦੁਖੀਆ ਪੰਜਾਬ
- ਫੇਸਬੁੱਕ 'ਚੋਂ

ਮੇਰੀ ਪੁੱਛੋ ਨਾ ਕੋਈ ਜੀਵਨੀ, ਨਾ ਪੁਛੋ ਕੋਈ ਬਾਤ।
ਇਥੇ ਚੜਦੇ ਚਿੱਟੇ ਦਿਨਾਂ ਦੀ, ਕੁੱਝ ਲੋਕਾਂ ਕਰਤੀ ਰਾਤ।

ਇਥੇ ਵਗੀ ਹਨੇਰੀ ਅੱਗ ਦੀ, ਹੋਈ ਤੇਜ਼ਾਬ ਭਰੀ ਬਰਸਾਤ।
ਮੇਰੇ ਜ਼ਖ਼ਮ ਅਜੇ ਤੱਕ ਹਰੇ ਨੇ, ਕੁੱਝ ਐਸੀ ਹੋਈ ਵਾਰਦਾਤ।

ਇਥੇ ਫਾਂਸੀ ਲੱਗੀ ਸੱਚ ਨੂੰ, ਅਤੇ ਝੂਠ ਨੂੰ ਮਿਲਿਆ ਮਾਣ।
ਇਥੇ ਚੁੱਕ ਚੁੱਕ ਮਾਰੇ ਘਰਾਂ 'ਚੋਂ, ਸੋਹਣੇ ਗੱਭਰੂ ਪੁੱਤ ਜਵਾਨ।

ਜਦੋਂ ਮੌਤ ਨੱਚੀ ਸੀ ਸ਼ਰੇਆਮ, ਰਿਹਾ ਦੇਖਦਾ ਕੁੱਲ ਜਹਾਨ।
ਮੇਰੇ ਹਸਦੇ ਵਸਦੇ ਘਰਾਂ ਨੂੰ, ਕੀਤਾ ਆਪਣਿਆਂ ਸ਼ਮਸਾ਼ਨ ।

ਇਹ ਸਿੱਖਾਂ ਦੇ ਲਈ ਸਰਕਾਰ।
ਇਥੇ ਹਰ ਪਾਸੇ ਹਰ ਕੰਮ ਤੋਂ, ਹੁੰਦੀ ਸਿੱਖਾਂ ਨਾਲ ਤਕਰਾਰ।............?

   
ਸਿੱਖੀ ਦਾ ਨੁਕਸਾਨ
-:
ਗੁਰਸੇਵਕ ਸਿੰਘ
ਆਕੇ਼ ਦੀ ਕੁਰਸੀ ਦਾ ਰੱਖਿਆ ਧਿਆਨ ਦੁਸਮਣਾ ਨੇ,
ਸਿੱਖੀ ਦਾ ਹੈ ਕੀਤਾ ਬਹੁਤ ਨੁਕਸਾਨ ਦੁਸ਼ਮਣਾ ਨੇ।

ਸਿੱਖੀ ਤੋਂ ਆਕ਼ੇ ਨੇ ਸੌਦਾ ਬਾਹਰ ਕਢਾਇਆ ਸੀ,
ਜਥੇਦਾਰਾਂ ਤੋਂ ਉਹਨੇ ਹੀ ਫਿਰ ਮੁਆਫ਼ ਕਰਾਇਆ ਸੀ।

ਵਾਪਸ ਫਿਰ ਕਰਵਾਇਆ ਸੀ ਫ਼ੁਰਮਾਨ ਦੁਸ਼ਮਣਾ ਨੇ,
ਸਿੱਖੀ ਦਾ ਹੈ ਕੀਤਾ ਬਹੁਤ ਨੁਕਸਾਨ ਦੁਸ਼ਮਣਾ ਨੇ।

ਗੁਰੂ ਗ੍ਰੰਥ ਦੇ ਪੱਤਰੇ ਥਾਂ ਥਾਂ ਫੇਰ ਖਲਾਰੇ ਗਏ,
ਰੋਸ਼ ਕਰਨ ਲਈ ਉੱਠੇ ਜਿਹੜੇ ਕੁੱਟੇ ਮਾਰੇ ਗਏ।

ਕੀਤਾ ਪਹਿਲੇ ਦੁੱਖ ਤੋਂ ਪਾਸੇ ਧਿਆਨ ਦੁਸ਼ਮਣਾ ਨੇ,
ਸਿੱਖੀ ਦਾ ਬਹੁਤ ਕੀਤਾ ਹੈ ਨੁਕਸਾਨ ਦੁਸ਼ਮਣਾ ਨੇ।

ਸਿੱਖਾਂ ਦੇ ਨਾਲ਼ ਨਿਆਂ ਨਾ ਕੋਈ ਆਕ਼ਾ ਕਰਦਾ ਏ,
ਦੁਸ਼ਮਣ ਦੇ ਡੰਡੇ ਤੋਂ ਆਕ਼ਾ ਬਹੁਤਾ ਡਰਦਾ ਏ।

ਮਿੱਟੀ ਵਿੱਚ ਮਿਲ਼ਾਤੀ ਸਿੱਖੀ ਸ਼ਾਨ ਦੁਸਮਣਾ ਨੇ,
ਸਿੱਖੀ ਦਾ ਬਹੁਤ ਕੀਤਾ ਹੈ ਨੁਕਸਾਨ ਦੁਸਮਣਾ ਨੇ।

ਸਮਝ ਕੋਈ ਨਾ ਸਕਿਆ ਇਸ ਆਕੇ਼ ਦੀਆਂ ਚਾਲਾਂ ਨੂੰ,
ਪੈਰਾਂ ਵਿੱਚ ਬਿਠਾਉਂਦਾ ਜਥਿਆਂ ਤੇ ਟਕਸ਼ਾਲਾਂ ਨੂੰ।

ਕੁਰਸੀ ਦੇ ਕੇ ਕੀਤਾ ਹੈ ਅਪਮਾਨ ਦੁਸਮਣਾ ਨੇ,
ਸਿੱਖੀ ਦਾ ਬਹੁਤ ਕੀਤਾ ਹੈ ਨੁਕਸਾਨ ਦੁਸ਼ਮਣਾ ਨੇ।

ਮੁੱਠੀ ਦੇ ਵਿੱਚ ਆਇਆ ਛੋਟਾ ਆਕ਼ਾ ਫਿਰਦਾ ਏ,
ਇਹਦੇ ਹੀ ਪੈਰਾਂ ਵਿੱਚ ਨੀਵਾਂ ਹੋ ਕੇ ਗਿਰਦਾ ਏ।

ਰਲ਼ ਮਿਲ਼ ਪਾਇਆ ਸਿੱਖਾਂ ਵਿੱਚ ਘਮਸਾਨ ਦੁਸ਼ਮਣਾ ਨੇ,
ਸਿੱਖੀ ਦਾ ਬਹੁਤ ਕੀਤਾ ਹੈ ਨੁਕਸਾਨ ਦੁਸ਼ਮਣਾ ਨੇ।

ਦੁਸ਼ਮਣ ਕਹਿੰਦਾ ਆਕ਼ੇ ਨੂੰ ਸਿਖਾਂ ਨੂੰ ਮਾਰ ਮੁਕਾਅ,
ਕੁਰਸੀ ਤੇਰੀ ਪੱਕੀ ਹੈ ਕੋਈ ਐਸੀ ਕਾਰ ਕਮਾਅ।

ਵਾੜਿਆ ਕੋਈ ਸਿੱਖਾਂ ਵਿੱਚ ਸ਼ੈਤਾਨ ਦੁਸ਼ਮਣਾ ਨੇ,
ਸਿੱਖੀ ਦਾ ਹੈ ਕੀਤਾ ਬਹੁਤ ਨੁਕਸਾਨ ਦੁਸ਼ਮਣਾ ਨੇ।
ਜਥੇਦਾਰ ਪਰਧਾਨ ਵੀ ਸਾਰੇ ਪਾਣੀ ਭਰਦੇ ਨੇ,
ਜਿਉਂ ਜਿਉਂ ਕਹਿੰਦਾ ਆਕ਼ਾ ਏਹੋ ਤਿਉਂ ਤਿਉਂ ਕਰਦੇ ਨੇ।

ਆਕ਼ੇ ਵਿੱਚੋਂ ਕੱਢਿਆ ਹੈ ਇਨਸਾਨ ਦੁਸ਼ਮਣਾ ਨੇ,
ਸਿੱਖੀ ਦਾ ਹੈ ਕੀਤਾ ਬਹੁਤ ਨੁਕਸਾਨ ਦੁਸ਼ਮਣਾ ਨੇ।

ਦੁਸ਼ਮਣ ਕਹਿੰਦਾ ਆਕੇ਼ ਨੂੰ ਗੱਲ ਸਾਡੀ ਮੰਨਣੀ ਏ,
ਹਿੱਚਕਚਾਹਟ ਕੀਤੀ ਤੇਰੀ ਕੁਰਸੀ ਭੰਨਣੀ ਏ।

ਮਾਰ ਕੇ ਚਿਮਟੇ ਕੱਢ ਦਿੱਤਾ ਭਗਵਾਨ ਦੁਸ਼ਮਣਾ ਨੇ,
ਸਿੱਖੀ ਦਾ ਹੈ ਕੀਤਾ ਬਹੁਤ ਨੁਕਸਾਨ ਦੁਸ਼ਮਣਾ ਨੇ।

ਭੁੱਖ ਹੜਤਾਲ਼ੀ ਨੂੰ ਵੀ ਇਹਨੇ ਹੀ ਮਰਵਾਉਣਾ ਏ,
ਸਿੱਖਾਂ ਦੀ ਝੋਲ਼ੀ ਵਿੱਚ ਇਹਨੇ ਕੁਝ ਨਹੀਂ ਪਾਉਣਾ ਏ।

ਆਕ਼ੇ ਤੋਂ ਕੰਮ ਲੈ ਕਰਨਾ ਕਲਿਆਣ ਦੁਸ਼ਮਣਾ ਨੇ,
ਸਿੱਖੀ ਦਾ ਬਹੁਤ ਕੀਤਾ ਹੈ ਨੁਕਸਾਨ ਦੁਸ਼ਮਣਾ ਨੇ।

ਆਕ਼ੇ ਦੇ ਹਮਦਰਦੀ ਵੀ ਕਿਤੇ ਚੰਦ ਚੜ੍ਹਾ ਨਾ ਦੇਣ,
ਕੀਤੇ ਗੁਰ-ਮਤਿਆਂ ਦਾ ਕਿਤੇ ਮਖ਼ੌਲ ਬਣਾ ਨਾ ਦੇਣ।

ਫਿਰਨਾ ਹੱਥੀਂ ਫੜ ਕੇ ਤੀਰ ਕਮਾਨ ਦੁਸ਼ਮਣਾ ਨੇ,
ਸਿੱਖੀ ਦਾ ਬਹੁਤ ਕੀਤਾ ਹੈ ਨੁਕਸਾਨ ਦੁਸ਼ਮਣਾ ਨੇ।

ਦੁਸ਼ਮਣ ਨੂੰ ਹੈ ਚੁੱਭਦੀ ਮੰਗ ਆਜ਼ਾਦੀ ਸਿੱਖਾਂ ਦੀ,
ਦੁਸ਼ਮਣ ਕਰਨੀ ਚਾਹੁੰਦਾ ਹੈ ਬਰਬਾਦੀ ਸਿੱਖਾਂ ਦੀ।

ਕੀਤੀ ਹੋਈ ਵਿਕਾਊਆਂ ਦੀ ਪਹਿਚਾਨ ਦੁਸ਼ਮਣਾ ਨੇ,
ਸਿੱਖੀ ਦਾ ਹੈ ਕੀਤਾ ਬਹੁਤ ਨੁਕਸਾਨ ਦੁਸ਼ਮਣਾ ਨੇ।
ਪੰਥ ਦਰਦੀਓ ਵੀਰੋ ਭੈਣੋ ਅੱਗੇ ਆਓ ਜੀ,
ਵੋਟ ਦੀ ਸ਼ਕਤੀ ਲ਼ੇ ਕੇ ਦੁਸ਼ਮਣ ਮਾਰ ਭਜਾਓ ਜੀ।

ਜ਼ੋਰ ਬਥੇਰਾ ਲਾਉਣਾ ਆਕੜਖ਼ਾਨ ਦੁਸ਼ਮਣਾ ਨੇ,
ਸਿੱਖੀ ਦਾ ਕੀਤਾ ਹੈ ਬਹੁਤ ਨੁਕਸਾਨ ਦੁਸ਼ਮਣਾ ਨੇ।

ਰਾਜ ਪੰਜਾਬੀ ਮਿਲ਼ ਗਿਆ ਬਹੁਤੇ ਕੰਮ ਬਣ ਜਾਣੇ ਨੇ,
ਬੈਠ ਜਾਣਗੇ ਬਹੁਤੇ ਸਿੱਖੀ ਦੁਸ਼ਮਣ ਲਾਣੇ ਨੇ।

ਮਾਰ ਸਿੱਖਾਂ ਨੂੰ ਭਰਿਆ ਕਬਰਸਤਾਨ ਦੁਸ਼ਮਣਾ ਨੇ,
ਸਿੱਖੀ ਦਾ ਬਹੁਤ ਕੀਤਾ ਹੈ ਨੁਕਸਾਨ ਦੁਸ਼ਮਣਾ ਨੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top