Share on Facebook

Main News Page

ਦਿੱਲੀ ਤੋਂ ਬਾਅਦ ਬਿਹਾਰ ਦੀ ਜਨਤਾ ਨੇ ਚਾਹ ਵੇਚਣ ਵਾਲਿਆਂ ਨੂੰ ਵਿਖਾਇਆ ਆਈਨਾ (ਸ਼ੀਸ਼ਾ)

-: ਗਿਆਨੀ ਅਵਤਾਰ ਸਿੰਘ (ਸੰਪਾਦਕ www.gurparsad.com) 98140-35202

12 ਅਕਤੂਬਰ ਤੋਂ 5 ਨਵੰਬਰ 2015 ਤੱਕ ਵਿਧਾਨ ਸਭਾ (ਬਿਹਾਰ) ਦੀਆਂ 243 ਸੀਟਾਂ ਤੇ ਹੋਏ ਚੁਣਾਵ ਚ ਪਈਆਂ 56.80 % ਵੋਟਾਂ ਦਾ ਨਤੀਜਾ ਆਖ਼ਰਕਾਰ 8 ਨਵੰਬਰ 2015 ਨੂੰ ਆ ਗਿਆ, ਜਿਸ ਵਿੱਚ ਭਾਜਪਾ ਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਨੂੰ ਪਏ 34.1% ਵੋਟਾਂ ਅਨੁਸਾਰ 58 ਵਿਧਾਇਕ (ਸੀਟਾਂ) ਅਤੇ ਮਹਾਂ ਗਠਜੋੜ ਨੂੰ ਮਿਲੇ 41.9 % ਵੋਟਾਂ ਨਾਲ 178 ਵਿਧਾਇਕ (ਸੀਟਾਂ) ਪ੍ਰਾਪਤ ਹੋਈਆਂ।

ਵੈਸੇ ਤਾਂ ਭਾਰਤ ਦੇ ਹਰ ਚੁਣਾਵ ਚ ਹੀਸਾਮ’ (ਪਿਆਰੇ ਬਚਨ ਬੋਲ ਕੇ ਦਿਲ ਜਿੱਤਣਾ), ‘ਦਾਮ’ (ਦਾਨ, ਰਿਸਵਤ ਦੇਣੀ), ‘ਦੰਡ’ (ਸਜਾ ਦੇਣੀ), ‘ਭੇਦ’ (ਫੁੱਟ ਪਾਉਣੀ) ਦਾ ਖੁਲ੍ਹ ਕੇ ਪ੍ਰਦਰਸ਼ਨ ਹੁੰਦਾ ਹੈ ਤੇ ਚੁਣਾਵ ਅਧਿਕਾਰੀ ਖੜ੍ਹ ਕੇ ਤਮਾਸ਼ਾ ਵੇਖਦੇ ਰਹਿੰਦੇ ਹਨ, ਪਰ ਬਿਹਾਰ ਦੇ ਇਸ ਚੁਣਾਵ ਚ ਜੋ ਭਾਸ਼ਾ ਬੋਲੀ ਗਈ, ਉਹ ਭਾਰਤ ਨੂੰ ਮਾਤਾ ਘੱਟ ਤੇ ਕੰਜਰੀ (ਬੇਸ਼ਰਮ ਇਸਤ੍ਰੀ) ਜ਼ਿਆਦਾ ਮਹਿਸੂਸ ਕਰਵਾ ਗਈ ਹੈ। ਦੁੱਖ ਦੀ ਗੱਲ ਇਹ ਹੈ ਕਿ ਜਿਨ੍ਹਾਂ ਨੇ ਇਹ ਸਭ ਕੁਝ ਕੀਤਾ ਉਨ੍ਹਾਂ ਨੂੰ ਇਸ ਬਦਲੇ ਰੱਤੀ-ਭਰ ਸ਼ਰਮ ਵੀ ਨਹੀਂ ਹੈ।

ਭਾਰਤ ਦੀ ਮੋਦੀ ਸਰਕਾਰ 2014 ਦੇ ਚੁਣਾਵ ਚ ਭਾਰਤੀ ਜਨਤਾ ਨਾਲ ਕਈ ਲੋਕ ਲੁਭਾਣੇ (ਮਿੱਠੀਆਂ ਗੋਲੀਆਂ) ਵਾਅਦੇ ਕਰਕੇ ਕੇਵਲ 31% ਵੋਟਾਂ ਨਾਲ 282 ਸੀਟਾਂ ਲੈ ਕੇ ਰਾਜ ਸਿੰਘਾਸਨ ਉੱਤੇ ਬੈਠੀ ਸੀ, ਜਿਨ੍ਹਾਂ ਬਾਬਤ ਕੁਝ ਸਮਝਦਾਰ ਵਿਅਕਤੀਆਂ ਨੂੰ ਤਦ ਤੋਂ ਹੀ ਲੱਗਣ ਲੱਗ ਗਿਆ ਸੀ ਕਿ ਇੱਕ ਚਾਹ ਵੇਚਣ ਵਾਲੀ ਸੋਚ ਇਨ੍ਹਾਂ ਵਾਅਦਿਆਂ ਨੂੰ ਕਦਾਚਿਤ ਵੀ (ਉੱਕਾ ਹੀ) ਪੂਰਾ ਨਹੀਂ ਕਰ ਸਕਦੀ ਪਰ ਫਿਰ ਵੀ ਆਰਥਿਕ ਤੰਗੀ ਨਾਲ ਮਰੀ ਹੋਈ ਜਨਤਾ ਨੇ ਗ਼ਰੀਬ ਸੋਚ ਦੇ ਮਾਲਕ (ਮੋਦੀ) ਉੱਪਰ ਭਰੋਸਾ ਕਰ ਲਿਆ।

ਪਿਛਲੇ ਡੇਢ ਸਾਲ ਘਰ ਵਾਪਸੀ, ਲਵ ਜਹਾਦ, ਗਊ ਮਾਸ, ਰਿਜਰਵ ਕੋਟਾ ਖ਼ਤਮ ਕਰਨ ਦੇ ਸੰਕੇਤ, ਕਾਲੇ ਧਨ ਬਾਰੇ ਚੁੱਪੀ, ਭਰਿਸ਼ਟ ਮੰਤ੍ਰੀਆਂ ਪ੍ਰਤੀ ਮੋਨ ਬ੍ਰਤ, ਮਨ ਕੀ ਬਾਤ (ਸਰਕਾਰੀ ਖ਼ਰਚੇ) ਰਾਹੀਂ ਪਾਰਟੀ ਦਾ ਪ੍ਰਚਾਰ, ਕਿਸਾਨ ਮਾਰੂ (ਭੂਮੀ ਬਿਲ ਲਈ ਕਠੋਰਤਾ), ਪੂੰਜੀਪਤੀਆਂ ਲਈ ਨਰਮ, ਘੱਟ ਗਿਣਤੀਆਂ ਲਈ ਅਸਹਿਨਸ਼ੀਲਤਾ, ਲੇਖਕਾਂ, ਇਤਿਹਾਸਕਾਰਾਂ, ਫਿਲਮਕਾਰਾਂ ਆਦਿ ਵੱਲੋਂ ਕੀਤੇ ਜਾਂਦੇ ਵਿਰੋਧ ਵੱਲ ਧਿਆਨ ਨਾ ਦੇਣਾ, ਰਿਟਾਰਡ ਫੌਜੀਆਂ ਦੀ ਅਸੰਤੁਸਟਤਾ, ਬਹੁ ਗਿਣਤੀ ਵਿਚਾਰਧਾਰਾ ਦੇ ਪ੍ਰਚਾਰ ਲਈ ਸਰਕਾਰੀ ਖ਼ਜ਼ਾਨੇ ਦਾ ਦੁਰਪ੍ਰਯੋਗ, ਮਹਿਗਾਈ ਨਾਲ ਗ਼ਰੀਬ ਵਰਗ ਦਾ ਬੇਹਾਲ, ਵਿਦੇਸ਼ੀ ਦੌਰੇ ਬਾਰ-ਬਾਰ ਕਰਨ ਉਪਰੰਤ ਵੀ ਕੋਈ ਧਨ ਦੇਸ਼ ਵਿੱਚ ਲਿਆਉਣ ਚ ਰਹੀ ਅਸਫਲਤਾ ਆਦਿ ਊਣਤਾਈਆਂ ਰਾਹੀਂ ਭਾਰਤ ਦੀ ਜਨਤਾ ਨੇ ਵੇਖ ਲਿਆ ਕਿ ਛੋਟੀ ਸੋਚ, ਵੱਡਾ ਮਾਰਕਾ ਨਹੀਂ ਮਾਰ ਸਕਦੀ।

ਜਨਤਾ ਦੇ ਇਸ ਦ੍ਰਿਸ਼ਟੀਕੋਣ ਨੂੰ ਅਗਰ ਦਿੱਲੀ ਚ ਹੀ ਹੋਏ ਚੁਣਾਵ ਸਮੇਂ ਭਾਂਪ (ਪਰਖ) ਲਿਆ ਜਾਂਦਾ, ਤਾਂ ਮੂੰਹ ਉੱਤੇ ਦੂਸਰਾ ਥੱਪੜ ਬਿਹਾਰ ਚ ਖਾਣ ਦੀ ਨੌਬਤ ਨਾ ਆਉਂਦੀ ਪਰ ਜਨਤਾ ਦਾ ਧਿਆਨ ਇਨ੍ਹਾਂ ਮੁੱਦਿਆਂ ਤੋਂ ਹਟਾਉਣ ਲਈ ਬਿਹਾਰ ਚੁਣਾਵ ਤੋਂ ਤੁਰੰਤ ਪਹਿਲਾਂ ‘1, 25 000 ਕ੍ਰੋੜ ਦੇ ਫੰਡ ਦਾ ਐਲਾਨ ਕਰਨਾ, ਬਿਹਾਰ ਦੇ ਪਾਰਟੀ ਵਰਕਰਾਂ ਨੂੰ ਰੇਲਾਂ ਦੁਆਰਾ ਭਾਰਤ ਘੁੰਮਾਉਣ ਦੇ ਬਹਾਨੇ ਨਾਲ ਲਾਲਚ ਦੇਣਾ, ਬਿਹਾਰ ਚ ਭਾਜਪਾ ਦੀ ਹਾਰ ਨਾਲ ਪਾਕਿਸਤਾਨ ਚ ਦਿਵਾਲੀ ਮਨਾਈ ਜਾਏਗੀ, ਵਰਗੀ ਰਾਸਟ੍ਰੀ ਹਿਤ ਭਾਵਨਾ ਬਣਾਉਣੀ, ਗਊ ਮਾਸ ਖਾਣ ਵਾਲੇ ਭਾਰਤ ਛੱਡ ਕੇ ਪਾਕਿਸਤਾਨ ਚਲੇ ਜਾਣ, ਵਰਗੇ ਭੜਕਾਊ ਭਾਸ਼ਨ ਦੇਣੇ, ਬਿਹਾਰੀ ਨੇਤਾਵਾਂ ਉੱਪਰ ਨਿਜੀ (ਡੀ.ਐਨ.ਏ. ਟੈਸਟ ਕਰਨ ਵਰਗੇ) ਹਮਲੇ ਕਰਨਾ, ਪੇਡ ਮੀਡੀਆ ਰਾਹੀਂ ਆਪਣੇ ਹੱਕ ਵਿੱਚ ਸਰਵੇ ਕਰਵਾਉਣਾ, ਮੁਲਾਇਮ ਯਾਦਵ ਨੂੰ ਮਹਾਂ ਗਠਜੋੜ ਨਾਲੋਂ ਅਲੱਗ ਕਰਕੇ ਚੁਣਾਵ ਲੜਾਉਣ ਵਿੱਚ ਮਦਦ ਕਰਨਾ, ਕਾਲਾ ਧਨ ਪਾਣੀ ਵਾਙ ਵਹਾਉਣਾ ਆਦਿ ਦੇ ਬਾਵਜੂਦ ਬਿਹਾਰੀ ਜਨਤਾ ਦੇ ਫੈਸਲਾ ਸੁਣਾ ਦਿੱਤਾ ਕਿ ਚਾਹ ਵੇਚਣੀ ਤੇ ਦੇਸ਼ ਦੀ ਜਨਤਾ ਦੀ ਨਬਜ਼ ਅਨੁਸਾਰ ਸਰਕਾਰ ਚਲਾਉਣ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੁੰਦਾ ਹੈ।  

ਬਿਹਾਰ ਦੇ ਚੁਣਾਵ ਬਾਬਤ ਅੱਜ ਜਦ ਭਾਰਤੀ ਮੀਡੀਆ ਭਾਜਪਾ ਬੁਲਾਰਿਆਂ ਤੋਂ ਇਹ ਸਵਾਲ ਪੁੱਛਦਾ ਹੈ ਕਿ ਕੀਜੈ ਜੈ ਮੋਦੀ, ਹਰੇ ਹਰੇ ਮੋਦੀ, ਨਮੋ ਨਮੋ ਮੋਦੀ ਬਿਹਾਰ ਚ ਹੋਈ ਇਸ ਹਾਰ ਬਾਰੇ ਜ਼ਿੰਮੇਵਾਰੀ ਲੈਣਗੇ? ਤਾਂ ਵਿਚਾਰੇ ਬੁਲਾਰਿਆਂ ਪਾਸ ਸਿਰਫ਼ ਇਹੀ ਕਹਿਣ ਨੂੰ ਬਚਿਆ ਹੈ ਕਿ ਮੋਦੀ ਜੀ ਵਿਦੇਸ਼ ਤੋਂ ਹੋਰ ਧਨ ਲਿਆਉਣ ਲਈ 12 ਨਵੰਬਰ ਤੋਂ ਤੁਰਕੀ ਤੇ ਬਰਤਾਨੀਆ ਜਾਣ ਚ ਬਿਜ਼ੀ ਹਨ, ਇਸ ਲਈ ਮਨ ਕੀ ਬਾਤ ਟਵਿਟ ਕਰਨ ਲਈ ਉਨ੍ਹਾਂ ਕੋਲ ਸਮਾਂ ਨਹੀਂ ਤੇ ਬਿਹਾਰ ਦੀ ਹਾਰ ਬਾਰੇ ਸਾਰੀ ਜ਼ਿੰਮੇਵਾਰੀ ਅਸੀਂ ਆਪਣੇ ਕੰਧਿਆਂ ਉੱਤੇ ਲੈਂਦੇ ਹਾਂ, ਕਿਉਂਕਿ ਮੋਦੀ ਤੇ ਅਮਿਤ ਸ਼ਾਹ ਨੂੰ ਅਸੀਂ ਹੀ ਆਪਣੀ ਮਦਦ ਲਈ ਬੁਲਾਇਆ ਸੀ, ਵੈਸੇ ਉਨ੍ਹਾਂ ਦਾ ਬਿਹਾਰ ਚ ਆਉਣ ਲਈ ਕੋਈ ਇਰਾਦਾ ਨਹੀਂ ਸੀ।

ਅੰਤ ਵਿੱਚ ਸਿੱਖ ਕੌਮ ਨੂੰ ਬਿਹਾਰ ਦੇ ਚੁਣਾਵ ਤੋਂ ਸਬਕ ਲੈਂਦਿਆਂ ਇਹ ਧਿਆਨ ਰੱਖਣਾ ਪਵੇਗਾ ਕਿ ਜਿਸ ਤਰ੍ਹਾਂ ਮਹਾਂ ਗਠਜੋੜ ਵਿੱਚੋਂ ਮੁਲਾਇਮ ਯਾਦਵ ਨੂੰ ਅਲੱਗ ਕਰਕੇ 1% ਵੋਟ ਨੂੰ ਤੋੜਣ ਚ ਫਿਰਕੂ ਪਾਰਟੀਆਂ ਨੇ ਅਸਫਲ ਕੋਸ਼ਿਸ਼ ਕੀਤੀ ਹੈ ਇਸ ਤਰ੍ਹਾਂ ਹੀ ਪੰਜਾਬ ਦੇ ਚੁਣਾਵ 2017 ’ਚ ਵੀ ਕੁਝ ਹੱਥਕੰਡਾ ਅਪਣਾਇਆ ਜਾਵੇਗਾ ਜਿਸ ਬਾਰੇ ਪਹਿਲਾਂ ਤੋਂ ਹੀ ਸੁਚੇਤ ਰਹਿਣ ਦੀ ਜ਼ਰੂਰਤ ਹੈ।

ਹੇਠਾਂ ਬਿਹਾਰ ਚੁਣਾਵ ਨਾਲ ਸਬੰਧਤ ਹੀ ਇੱਕ ਪੱਤਰਕਾਰ ਦੀ ਛੋਟੀ ਵਾਰਤਕ ਤੇ ਤਰਲੋਚਨ ਸਿੰਘ ਦੁਪਾਲ ਪੁਰ ਦੀ ਕਵਿਤਾ ਦਿੱਤੀ ਜਾ ਰਹੀ ਹੈ:

ਪੱਤਰਕਾਰ: ਭਾਈ ! ਯਹ ਮੋਦੀ ਕੀ ਹਾਰ ਨਹੀਂ ਹੈ।

ਮੋਦੀ ਭਗਤ: ਸਹੀ ਕਹਤੇ ਹੋ ਯਾਰ !

ਪੱਤਰਕਾਰ: ਬਲਕਿ ਯਹ ਮੋਦੀ ਕੀ ਬਹੁਤ ਵੱਡੀ ਔਰ ਸ਼ਰਮਨਾਕ ਹਾਰ ਹੈ।

ਮੋਦੀ ਭਗਤ: ਤੂੰ ਗੱਦਾਰ ਹੈਂ, ਮੁੱਲਾ ਹੈਂ, ਦੇਸ਼ ਦਰੋਹੀ ਹੈਂ.....

ਬਿਹਾਰ ਨੂੰ ਵਧਾਈਆਂ !

ਤਰਲੋਚਨ ਸਿੰਘ ਦੁਪਾਲ ਪੁਰ-001-408-915-1268

ਦਿੱਤੀ ਠੋਕ ਕੇ ਮੱਤ ਹੈ ਭਗਵਿਆਂ ਨੂੰ, ਮੱਲਾਂ ਦੇਖ ਲੋ ਯਾਦਵਾਂ ਮਾਰੀਆਂ ਨੇ।

ਰੋਜ ਸੁਣਦਿਆਂ ਸੰਤਾਂ ਦੀਅੱਗ ਬਾਣੀ’, ਹਿੱਕਾਂ ਸੜਦੀਆਂ ਸੱਜਣੋ! ਠਾਰੀਆਂ ਨੇ।

ਜਿੱਤ ਹੋਈ ਐ ਧਰਮ-ਨਿਰਪੱਖਤਾ ਦੀ, ਫਾਸ਼ੀ ਤਾਕਤਾਂ ਚੰਗੀਆਂ ਹਾਰੀਆਂ ਨੇ।

ਮਿਲ਼ੀ ਵਾਰਨਿੰਗ ਫੁੱਲ ਦੇ ਸਾਥੀਆਂ ਨੂੰ, ਆਉਣ ਵਾਲ਼ੀਆਂ ਥੋਡੀਆਂ ਵਾਰੀਆਂ ਨੇ।

ਲੋਕ-ਰੋਹ ਵੀ ਆਖ਼ਰ ਨੂੰ ਜਾਗ ਪੈਂਦਾ, ਜਿੱਥੇ ਜੁਲਮ ਕਮਾਇਆ ਸਰਕਾਰੀਆਂ ਨੇ।

ਗਲ਼ ਨਮੋ ਦੇ ਹਾਰ ਦਾਹਾਰ ਪਾ ਕੇ, ਫੱਟੀ ਪੋਚ ਤੀ ਯਾਰੋ! ਬਿਹਾਰੀਆਂ ਨੇ !!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top