Share on Facebook

Main News Page

'ਸਰਬੱਤ ਖਾਲਸਾ' ਬਾਰੇ ਪੰਜ ਪਿਆਰਿਆਂ ਦਾ ਫੁਰਮਾਨ

ਅੰਮ੍ਰਿਤਸਰ : ਸਰਬੱਤ ਖਾਲਸਾ ਤੋਂ ਇਕ ਦਿਨ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਪੰਜ ਪਿਆਰਿਆਂ ਵਲੋਂ ਇਕ ਅਹਿਮ ਮੀਟਿੰਗ ਕੀਤੀ ਗਈ। ਜਿਸ ਵਿਚ ਪਿਛਲੇ ਕੁਝ ਦਿਨਾਂ ਤੋਂ ਪੰਥ ਵਿਚ ਵਾਪਰੇ ਘਟਨਾਕ੍ਰਮ 'ਤੇ ਵਿਚਾਰ ਵਿਟਾਂਦਰਾ ਕੀਤਾ ਗਿਆ ਅਤੇ ਪੰਜ ਪਿਆਰਿਆਂ ਵਲੋਂ ਪੰਜਾਂ ਤਖਤਾਂ ਦੇ ਜੱਥੇਦਾਰਾਂ 'ਤੇ ਲਏ ਗਏ ਫੈਸਲੇ 'ਤੇ ਮੁੜ ਵਿਚਾਰ ਕੀਤਾ ਗਿਆ। 

ਇਸ ਮੀਟਿੰਗ ਦੌਰਾਨ ਪੰਜ ਪਿਆਰਿਆਂ ਨੇ ਇਤਿਹਾਸਿਕ ਪਰੰਪਰਾ ਨੂੰ ਘੋਖਦਿਆਂ ਹੋਇਆਂ ਅਤੇ ਮੌਜੂਦਾ ਸਿੱਖ ਪੰਥ ਵਿਚ ਚੱਲ ਰਹੇ ਮਾਹੌਲ ਦੇ ਚੱਲਦੇ ਇਹ ਹੁਕਮ ਦਿੱਤਾ, ਕਿ ਇਸ ਵਾਰ ਬੰਦੀਛੋੜ ਦਿਵਸ 'ਤੇ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਕੌਮ ਦੇ ਨਾ ਸੰਦੇਸ਼ ਦੇਣ ਤੋਂ ਰੋਕਿਆ ਜਾਵੇ। ਜੱਥੇਦਾਰ ਦੀ ਜਗ੍ਹਾ 'ਤੇ ਇਸ ਵਾਰ ਸੰਦੇਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਪਾਸੋਂ ਦਿਵਾਇਆ ਜਾਵੇ। 

ਸਮੂੰਹ ਪੰਥਕ ਜੱਥੇਬੰਦੀਆਂ ਵਲੋਂ ਕੀਤੇ ਜਾ ਰਹੇ ਸਰਬੱਤ ਖਾਲਸਾ 'ਤੇ ਪੰਜ ਪਿਆਰਿਆਂ ਨੇ ਹੁਕਮ ਦਿੱਤਾ ਕਿ ਸਰਬੱਤ ਖਾਲਸਾ ਵਰਗੀ ਮਹਾਨ ਪਰੰਪਰਾ ਨੂੰ ਜਾਰੀ ਰੱਖਦਿਆਂ ਸਾਰੀਆਂ ਪੰਥਕ ਧਿਰਾਂ (ਧਾਰਮਿਕ, ਰਾਜਨੀਤਿਕ, ਸਮਾਜਿਕ) ਨੂੰ ਇਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਪਹਿਲਾਂ ਤਾਂ ਸਰਬੱਤ ਖਾਲਸਾ ਲਈ ਨਿਯਮ ਬਣਾਉਣ ਅਤੇ ਜਲਦਬਾਜ਼ੀ ਵਿਚ ਕੋਈ ਫੈਸਲਾ ਨਾ ਲਿਆ ਜਾਵੇ। ਪੁਰਾਤਨ ਰਿਵਾਇਤਾਂ ਅਨੁਸਾਰ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਮਿਲ ਕੇ ਰੂਪ ਰੇਖਾ ਤਿਆਰ ਕੀਤੀ ਜਾਵੇ ਅਤੇ ਭਵਿੱਖ ਵਿਚ ਸ੍ਰੀ ਅਕਾਲ ਤਖਤ ਸਾਹਿਬ 'ਤੇ ਹੀ ਸਰਬੱਤ ਖਾਲਸਾ ਸੱਦਣ ਦੀ ਤਿਆਰੀ ਵਜੋਂ ਇਕ ਲੜੀ ਵਜੋਂ ਲਿਆ ਜਾਵੇ।


ਟਿੱਪਣੀ: ਇਨ੍ਹਾਂ ਪੰਜਾਂ ਪਿਆਰਿਆਂ ਨੇ ਆਪਣਾ ਸੁਝਾਅ ਦਿੱਤਾ ਹੈ, ਠੀਕ ਹੈ, ਪਰ ਆਪਣੀ ਕਹੀ ਗੱਲ ਨੂੰ ਫੁਰਮਾਨ ਕਹਿ ਕੇ ਥੋਪਣ ਨਾ।

ਸਿੱਖਾਂ ਨੂੰ ਹੁਣੇ ਹੀ ਸੁਚੇਤ ਹੋਣਾ ਚਾਹੀਦਾ ਹੈ ਕਿ, ਹਾਲੇ "ਜੱਥੇਦਾਰੀ ਪਰੰਪਰਾ" ਦਾ ਭੋਗ ਨਹੀਂ ਪਿਆ ਹੈ, ਤੇ ਦੂਜੀ "ਮੁਸੀਬਤ" ਨਾਲ ਦੀ ਨਾਲ ਤਿਆਰ ਹੋ ਰਹੀ ਹੈ।

ਇਹ ਨਾ ਹੋਵੇ ਕਿ 'ਆਸਮਾਨ ਸੇ ਗਿਰੇ, ਖਜੂਰ ਪੇ ਅਟਕੇ', ਇੱਕ ਮੁਸੀਬਤ ਤੋਂ ਜਾਨ ਛੁੜਾਈ ਤੇ ਦੂਜੀ ਨੇ ਆਣ ਘੇਰਿਆ... ਕਿਉਂਕਿ ਪੈਸਾ, ਸ਼ੋਹਰਤ ਤੇ ਅਹੁਦੇ ਦਾ ਖ਼ੁਮਾਰ, ਦਿਮਾਗ਼ 'ਤੇ ਬਹੁਤ ਛੇਤੀ ਚੜ੍ਹਦਾ ਹੈ, ਤੇ ਹਰ ਕਿਸੇ ਦੀ ਵੱਸ ਦੀ ਗੱਲ ਨਹੀਂ ਕਿ ਇਨ੍ਹਾਂ ਨੂੰ ਪਚਾ ਸਕੇ।

ਸਿੱਖਾਂ ਨੂੰ ਜਦੋਂ ਤੱਕ ਆਪਣੇ ਗੁਰੂ 'ਤੇ ਪੂਰਣ ਭਰੋਸਾ ਨਹੀਂ ਹੋ ਜਾਂਦਾ, ਇਸੇ ਤਰ੍ਹਾਂ ਹਰ ਕੋਈ ਆਪਣਾ ਫੁਰਮਾਨ, ਆਪਣਾ ਹੁਕਮ ਉਨ੍ਹਾਂ ਕੋਲੋਂ ਮਨਵਾਏਗਾ। ਗੁਰਬਾਣੀ ਤਾਂ ਕਹਿੰਦੀ ਹੈ:

ਫੁਰਮਾਨੁ ਤੇਰਾ ਸਿਰੈ ਊਪਰਿ ਫਿਰਿ ਨ ਕਰਤ ਬੀਚਾਰ
ਤੁਹੀ ਦਰੀਆ ਤੁਹੀ ਕਰੀਆ ਤੁਝੈ ਤੇ ਨਿਸਤਾਰ

ਪਰ ਅਸੀਂ ਗੁਰੂ ਦੀ ਗੱਲ ਅੱਖੋਂ ਪਰੋਖੇ ਕਰਕੇ ਪਿਛਲੇ ਸਮੇਂ ਵੀ ਧੱਕੇ ਖਾਦੇ, ਅਗਾਂਹ ਵੀ ਇਸੇ ਤਰ੍ਹਾਂ ਖੁਆਰ ਹੋਵਾਂਗੇ। ਸਾਵਧਾਨ!!!

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top