Share on Facebook

Main News Page

ਆਖੇ ਜਾਂਦੇ ਸਰਬੱਤ ਖ਼ਾਲਸਾ ਨੇ ਸਾਬਿਤ ਕਰ ਦਿੱਤਾ ਕਿ ਬਾਦਲ ਦੀ ਬੀ ਟੀਮ ਜਿੱਤ ਗਈ
-: ਸੰਪਾਦਕ ਖ਼ਾਲਸਾ ਨਿਊਜ਼

07 ਨਵੰਬਰ 2015 ਦੇ ਅੰਕ 'ਚ ਖ਼ਾਲਸਾ ਨਿਊਜ਼ ਵੱਲੋਂ ਇਹ ਤਸਵੀਰ ਬਣਾਈ ਗਈ ਸੀ ਜਿਸ ਵਿੱਚ ਮਾਨ, ਦਾਦੂਵਾਲ, ਪੀਰ ਮੁਹੰਮਦ, ਮੋਹਕਮ ਸਿੰਘ, ਰੋਡੇ ਆਦਿ ਨੂੰ ਬਾਦਲ ਦੀ ਬੀ ਟੀਮ ਲਿਖਿਆ ਸੀ, ਜਿਸ ਕਰਕੇ ਬਹੁਤੇ ਸਿੱਖ ਅਖਵਾਉਣ ਵਾਲਿਆਂ ਨੇ ਖ਼ਾਲਸਾ ਨਿਊਜ਼ ਨੂੰ ਗਾਹਲਾਂ ਦੇ ਗੱਫੇ ਦਿੱਤੇ।

ਪਰ, ਸਾਨੂੰ ਇਨ੍ਹਾਂ ਗਾਹਲਾਂ ਨਾਲ ਕੋਈ ਫਰਕ ਨਹੀਂ ਪੈਂਦਾ, ਸਾਡਾ ਕੰਮ ਹੈ ਵਕਤ ਸਿਰ ਸੱਚ ਬੋਲਣਾ, ਤੇ ਜੇ ਹੋ ਸਕੇ ਤਾਂ ਆਪਣੇ ਤਜੁਰਬੇ ਨਾਲ ਪਹਿਲਾਂ ਹੀ ਹੋਣ ਵਾਲੇ ਖ਼ਤਰੇ ਤੋਂ ਆਗਾਹ ਕਰਨਾ...

"ਏਕਤਾ" ਦੇ ਨਾਮ 'ਤੇ ਜੋ "ਖਿਚੜੀ" ਬਣਾਈ ਗਈ ਸੀ, ਉਸ 'ਤੇ 10 ਨਵੰਬਰ ਨੂੰ ਸਵਾਹ ਪਾਈ ਗਈ। ਜਿਹੜਾ ਸੰਘਰਸ਼ ਭਾਈ ਪੰਥਪ੍ਰੀਤ ਸਿੰਘ, ਭਾਈ ਰਣਜੀਤ ਸਿੰਘ ਢੱਡਰੀਆਂ, ਭਾਈ ਹਰਜਿੰਦਰ ਸਿੰਘ ਮਾਝੀ, ਭਾਈ ਸਰਬਜੀਤ ਸਿੰਘ ਧੂੰਦਾ ਅਤੇ ਹੋਰ ਗੁਰਮਤਿ ਪ੍ਰਚਾਰਕਾਂ ਨੇ ਸ਼ੁਰੂ ਕੀਤਾ ਸੀ, ਉਸਨੂੰ ਮਾਨ ਅਤੇ ਦਾਦੂਵਾਲ ਵਰਗਿਆਂ ਨੇ ਹਾਈਜੈਕ ਕੀਤਾ ਅਤੇ ਆਪਣੀਆਂ ਰੋਟੀਆਂ ਸੇਕਦੇ ਹੋਏ 10 ਨਵੰਬਰ ਨੂੰ ਕੀਤੇ ਕਰਾਏ 'ਤੇ ਪਾਣੀ ਫੇਰਿਆ... ਜਿਸ ਨਾਲ ਫਿਰ ਬਾਦਲ ਦੀ ਹੀ ਜਿੱਤ ਹੋਈ ਹੈ।

ਬਰਗਾੜੀ ਵਿਖੇ ਹੋਏ ਸਮਾਗਮ ਵਿੱਚ ਵੀ ਦਾਦੂਵਾਲ ਵਰਗੇ ਗੱਦਾਰ ਨੂੰ ਸਟੇਜ ਸਕੱਤਰ ਬਣਾਉਣਾ, ਭਾਈ ਪੰਥਪ੍ਰੀਤ ਸਿੰਘ ਨੂੰ ਸਿਰਫ ਦੋ ਮਿੰਟ ਬੋਲਣ ਦੇਣਾ, ਅਤੇ ਬੱਚਕਾਨੇ ਕਿਸਮ ਦੇ ਮਤੇ ਪੇਸ਼ ਕਰਨਾ, ਉਸ ਸਮਾਗਮ ਦੀ ਅਸਫਲਤਾ ਸੀ, ਜੋ ਇਸ ਆਖੇ ਜਾਂਦੇ ਸਰਬੱਤ ਖਾਲਸਾ ਨੇ ਉਸ ਅਸਫਲਤਾ 'ਤੇ ਮੋਹਰ ਲਗਾਈ।

ਕੀ ਖੱਟਿਆ ਇਸ "ਆਖੇ ਜਾਂਦੇ ਸਰਬੱਤ ਖਾਲਸਾ" 'ਚੋਂ ?

- ਧਿਆਨ ਸਿੰਘ ਮੰਡ ਵਰਗੇ ਸਿਆਸਤਦਾਨ ਦਾ ਅਕਾਲ ਤਖ਼ਤ ਦਾ ਕਾਰਜਕਾਰੀ ਅਖੌਤੀ ਜਥੇਦਾਰ ਬਣਨਾ, ਜਿਹੜਾ ਬੰਦਾ ਦੋ ਬੰਦਿਆਂ 'ਚ ਖੜ ਕੇ ਗੱਲ ਨਹੀਂ ਕਰ ਸਕਦਾ, ਕੀ ਯੋਗਤਾ ਹੈ ਮੰਡ ਦੀ? ਉਸਨੂੰ ਪੂਰੀ ਕੌਮ ਦਾ (ਅਖੌਤੀ) ਜੱਥੇਦਾਰ !!!

- ਗੱਦਾਰ ਦਾਦੂਵਾਲ ਦਾ ਦਮਮਦਾ ਸਾਹਿਬ ਦਾ ਅਖੌਤੀ ਜੱਥੇਦਾਰ ਬਣਨਾ... ਕੀ ਇਸ ਤੋਂ ਵੱਧ ਕੋਈ ਨਮੋਸ਼ੀ ਦੀ ਗੱਲ ਹੋ ਸਕਦੀ ਹੈ, ਕਿ ਇੱਕ ਡੇਰੇਦਾਰ ਨੂੰ, ਜਿਹੜਾ ਕਦੀ ਕਾਂਗਰਸ, ਕਦੇ ਬਾਦਲ ਦਲ, ਕਦੇ ਰਾਧਾਸੁਆਮੀ, ਕਦੇ ਫੋਨ 'ਤੇ ਗਾਹਲਾਂ ਕੱਢਦਾ ਹੈ, ਉਸ ਨੂੰ ਐਨਾ ਰੁਤਬਾ!!!

- ਅਮਰੀਕ ਸਿੰਘ ਅਜਨਾਲਾ, ਜੋ ਕਿ ਲੋਕਾਂ ਨੂੰ ਗੱਲ ਗੱਲ 'ਤੇ ਪੁੱਠੀ ਕੁਹਾੜੀ ਵਾਂਗ ਪੈਂਦਾ ਹੈ, ਡੰਡਿਆਂ ਸੋਟਿਆਂ ਨਾਲ ਗਰੀਬ ਗ੍ਰੰਥੀਆਂ ਨੂੰ ਕੁੱਟਦਾ ਹੈ, ਜਿਹੜਾ ਹਾਲੇ ਵੀ ਝੂਠ ਬੋਲਦਾ ਹੈ ਕਿ ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾ ਹਨ... ਐਸੇ ਲੱਕੜ ਸਿਰੇ ਝੂਠੇ ਨੂੰ ਵੀ ਜੱਥੇਦਾਰੀ !!!

ਵਾਹ ਮਾਨ ਸਾਹਬ, ਵਾਹ.... ਚੰਗਾ ਸਿਲਾ ਦਿੱਤਾ ਤੁਸਾਂ ਏਕਤਾ ਦੇ ਨਾਮ 'ਤੇ ਹੋਰ ਭੰਬਲਭੂਸਾ ਖੜਾ ਕਰ ਦਿੱਤਾ...

ਲੋਕ ਵਧਾਈਆਂ ਦੇਣੋ ਨਹੀਂ ਹੱਟ ਰਹੇ, ਅਖੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਅਕਾਲ ਤਖ਼ਤ ਦਾ ਜੱਥੇਦਾਰ ਬਣਾਇਆ ਹੈ... ਭੋਲਿਓ (ਮੂਰਖੋ)... ਤੁਹਾਨੂੰ Emotionally Blackmail ਕੀਤਾ ਹੈ... ਕਿਸੀ ਮਾੜੀ ਬੋਤਲ 'ਤੇ ਚੰਗਾ ਲੇਬਲ ਲਗਾਉਣ ਨਾਲ ਅੰਦਰਲਾ ਗੰਦ, ਚੰਗਾ ਨਹੀਂ ਹੋ ਜਾਂਦਾ... ਜੋ ਹਾਲ ਜਸਬੀਰ ਸਿੰਘ ਰੋਡੇ ਦਾ ਜਾਂ ਭਾਈ ਰਣਜੀਤ ਸਿੰਘ ਦਾ ਹੋਇਆ ਹੈ, ਕੀ ਤੁਸੀਂ ਜਗਤਾਰ ਸਿੰਘ ਹਵਾਰੇ ਦਾ ਵੀ ਦੇਖਣਾ ਚਾਹੁੰਦੇ ਹੋ? ਇਹ ਜ਼ਰੂਰੀ ਨਹੀਂ ਕਿ ਇੱਕ ਵਿਅਕਤੀ ਹਰ ਇੱਕ ਖੇਤਰ ਦਾ ਮਾਹਿਰ ਹੋਵੇ, ਭਾਈ ਹਵਾਰੇ ਨੂੰ ਜੂਝਾਰੂ ਸਿੰਘ ਹੀ ਰਹਿਣ ਦਿਓ...

ਜਗਤਾਰ ਸਿੰਘ ਹਵਾਰਾ ਨੂੰ ਜੱਥੇਦਾਰ ਬਣਾਇਆ ਹੀ ਐਸੇ ਕਰਕੇ ਹੈ ਕਿ ਲੋਕਾਂ ਦਾ ਮੂੰਹ ਬੰਦ ਕੀਤਾ ਜਾ ਸਕੇ, ਤੇ ਜਿਹੜਾ ਬੋਲੇ ਉਹਨੂੰ ਇਹ ਕਹਿਕੇ ਚੁੱਪ ਕਰਾਇਆ ਜਾ ਸਕੇ ਕਿ ਦੇਖੋ ਇਹ ਸਰਬੱਤ ਖ਼ਾਲਸਾ ਦੇ ਬਣਾਏ ਜੱਥੇਦਾਰਾਂ ਦੇ ਖਿਲਾਫ ਬੋਲਦਾ ਹੈ...

ਭਾਈ ਹਵਾਰਾ ਤਾਂ ਪਹਿਲਾਂ ਤੋਂ ਹੀ ਕੌਮ ਦੇ ਲੀਡਰ ਹਨ, ਉਨ੍ਹਾਂ ਨੂੰ ਜੱਥੇਦਾਰ ਬਣਾਉਣ ਦੀ ਲੋੜ੍ਹ ਨਹੀਂ... ਉਨ੍ਹਾਂ ਦਾ ਨਾਮ ਵਰਤ ਕੇ ਆਪਣੀ ਗੰਦੀ ਰਾਜਨੀਤੀ ਖੇਡੀ ਗਈ ਹੈ। ਸਿੱਖ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਸੜਕਾਂ 'ਤੇ ਆਏ, ਇਸੇ ਕਰਕੇ ਹੀ ਬਰਗਾੜੀ ਵਿਖੇ ਇਕੱਠੇ, ਤੇ 10 ਨਵੰਬਰ ਨੂੰ ਵੀ ਆਪਣੇ ਗੁਰੂ ਕਰਕੇ ਹੀ ਆਏ... ਪਰ ਗੁਰੂ ਦੀ ਪਿੱਠ 'ਚ ਛੁਰਾ ਮਾਰਕੇ ਮਾਨ, ਦਾਦੂਵਾਲ, ਮੋਹਕਮ ਸਿੰਘ, ਮੰਡ, ਅਜਨਾਲਾ ਆਦਿ ਨੇ ਆਪਣੀ ਰੋਟੀਆਂ ਸੇਕੀਆਂ ਤੇ ਆਪਣੇ ਗੁਰੂ ਦਾ, ਸਿੱਖ ਕੌਮ ਦਾ ਇੱਕ ਹੋਰ ਜਲੂਸ ਕੱਢਿਆ... ਜੇ ਇਨ੍ਹਾਂ ਨਾਮੁਰਾਦ ਲੋਕਾਂ (ਭਾਈ ਹਵਾਰਾ ਨੂੰ ਛੱਡਕੇ) ਨੂੰ ਹੀ ਜੱਥੇਦਾਰੀ ਦੇਣੀ ਸੀ, ਤਾਂ ਬਾਦਲ ਦੇ ਪੱਪੂ ਮਾੜੇ ਸੀ, ਜਿੜੇ ਹੁਣ ਸਿੱਧੇ ਹੀ ਆਰ.ਐਸ.ਐਸ. ਦੇ ਪੱਪੂ ਆਣ ਬਣਾਏ ਨੇ... ਇਨ੍ਹਾਂ ਨੇ ਨਾਨਕਸ਼ਾਹੀ ਕੈਲੰਡਰ 2003 ਦਾ ਵੀ ਭੋਗ ਪਾ ਦਿੱਤਾ, ਕਿ ਅਖੇ ਸਰਵਪ੍ਰਵਾਨਿਤ ਨਵਾਂ ਕੈਲੰਡਰ ਬਣਾਇਆ ਜਾਵੇਗਾ!!! ਕੀ ਫਰਕ ਹੈ ਮੱਕੜ ਜਾਂ ਮਾਨ 'ਚ?

ਬੁੱਲੇ ਸ਼ਾਹ ਇਨ੍ਹਾਂ ਗੱਦਾਰਾਂ ਬਾਝੋਂ, ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ...

ਖ਼ਾਲਸਾ ਨਿਊਜ਼ ਇਸ ਆਖੇ ਜਾਂਦੇ ਸਰਬੱਤ ਖ਼ਾਲਸਾ ਦੇ ਬਣਾਏ ਹੋਏ "ਅਖੌਤੀ ਜੱਥੇਦਾਰਾਂ" ਨੂੰ, ਬਾਦਲ ਦੇ ਪੱਪੂਆਂ ਦੀ ਕਤਾਰ 'ਚ ਹੀ ਖੜਾ ਕਰਦੀ ਹੈ, ਅਤੇ ਇਨ੍ਹਾਂ ਨੂੰ ਮੁੱਢੋਂ ਹੀ ਰੱਦ ਕਰਦੀ ਹੈ। ਸਾਡਾ ਜੱਥੇਦਾਰ "ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ"ਅਸੀਂ ਜੱਥੇਦਾਰੀ ਪ੍ਰੰਪਰਾ ਨੂੰ ਕੋਈ ਮਾਨਤਾ ਨਹੀਂ ਦਿੰਦੇ, ਭਾਂਵੇਂ ਜਿਹੜਾ ਮਰਜ਼ੀ ਬਣੇ।

ਹੋਇ ਇਆਣਾ ਕਰੇ ਕੰਮੁ ਆਣਿ ਨ ਸਕੈ ਰਾਸਿ
ਜੇ ਇਕ ਅਧ ਚੰਗੀ ਕਰੇ ਦੂਜੀ ਭੀ ਵੇਰਾਸਿ ॥

ਹੁਣ ਕੱਢੋ ਗਾਹਲਾਂ ਖ਼ਾਲਸਾ ਨਿਊਜ਼ ਨੂੰ... ਗਾਹਲਾਂ ਕੱਢਣ ਵਾਲੇ ਭਾਈ, ਇੱਕ ਵਾਰੀ ਲੇਖ ਵੀ ਪੜ੍ਹ ਲੈਣ, ਸਿਰਫ ਤਸਵੀਰ ਦੇਖਕੇ ਹੀ ਨਾ ਸ਼ੁਰੂ ਹੋ ਜਾਣ... ਵੈਸੇ ਸਾਨੂੰ ਕੋਈ ਫਰਕ ਨਹੀਂ ਪੈਂਦਾ... ਸਾਡਾ ਲੋਗੋ ਹੀ ਹੈ... ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੈ ਨਾਹੁ॥

 

ਅਮਰੀਕ ਸਿੰਘ ਅਜਨਾਲੇ ਦਾ ਵੀ ਹਾਲ ਦੇਖ ਲਓ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top