ਲਬੁ
ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ ॥
ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੇ ਬੀਚਾਰੁ ॥
ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ ॥
ਲੋਕੋ ਮੈਂ ਪੜ੍ਹਿਆ ਸੀ, ਕਦੀ ਜ਼ਾਲਮ ਜਰਵਾਣਾ ਹਿੰਦੁਸਤਾਨ
ਦੀਆਂ ਅਬਲਾ ਬਹੂ ਬੇਟੀਆਂ ਬੰਨ੍ਹ ਕੇ ਗੱਡਿਆਂ 'ਤੇ ਲੱਦ ਕੇ ਲੈ ਜਾਂਦੇ ਸੀ, ਅਤੇ ਗ਼ਜ਼ਨੀ ਦੇ
ਬਾਜ਼ਾਰਾਂ ਵਿੱਚ ਟਕੇ ਟਕੇ 'ਚ ਵੇਚ ਦਿੰਦੇ ਸਨ। ਉਹ ਧੀਆਂ ਰੋਂਦੀਆਂ
ਜਾਂਦੀਆਂ, ਵੈਣ ਪਾਉਂਦੀਆਂ ਸਨ।
ਲੋਕੋ, ਅੱਜ ਮੈਂ ਦੇਖਿਆ ਪੰਜਾਬ ਦੀ
ਧਰਤੀ ਤੋਂ ਗੁਰੂ ਵਿਛੁੰਨੀ ਬੇਸਹਾਰਾ ਅਬਲਾ
ਧੀ (ਕੌਮ) ਨੂੰ ਨੀਲੀਆਂ, ਪੀਲੀਆਂ, ਚਿੱਟੀਆਂ ਗੋਲ ਪੱਗਾਂ ਵਾਲੇ ਜਰਵਾਣੇ, ਜਜ਼ਬਾਤਾਂ,
ਅੰਧੀ ਸ਼ਰਧਾ ਅਤੇ ਅਗਿਆਨਤਾ ਦੇ ਸੰਗਲਾਂ ਨਾਲ ਬੰਨ੍ਹ ਕੇ, ਧੋਖੇ ਫਰੇਬ ਦੇ ਗੱਡਿਆਂ 'ਤੇ ਲੱਦ ਕੇ
ਆਪਣੀ ਸਿਆਸੀ ਕੁਰਸੀ ਦੀ ਕੀਮਤ 'ਤੇ ਆਰ.ਐਸ.ਐਸ. ਦੇ ਬਾਜ਼ਾਰ ਵਿੱਚ ਵੇਚਣ ਲਈ ਲੈ ਜਾ ਰਹੇ ਹਨ।
ਇਹ ਧੀ (ਕੌਮ) ਜੈਕਾਰੇ ਲਗਾ ਰਹੀ ਹੈ।