Share on Facebook

Main News Page

ਸੁਖਬੀਰ ਨੇ ਹਿੱਕ ਥਾਪੜ ਕੇ ਕਿਹਾ "ਮੇਰੇ ਕਿਸੇ ਬੰਦੇ ਦਾ ਘਿਰਾਉ ਕੀਤਾ ਤਾਂ ਉਸ ਦਾ ਹਸ਼ਰ ਸਾਰੀ ਦੁਨੀਆਂ ਦੇਖੇਗੀ"

ਟਿੱਪਣੀ: ਐਸੇ ਹੰਕਾਰ 'ਚ ਕਈ ਹੈਂਕੜਬਾਜਾਂ ਨੇ ਆਪਣੀ ਨਸਲ ਬਰਬਾਦ ਕਰ ਲਈ, ਪਰ ਕੁਰਸੀ, ਪੈਸਾ, ਸ਼ੁਹਰਤ ਦਾ ਖੁਮਾਰ ਦਿਮਾਗ ਖਰਾਬ ਦਿੰਦਾ ਹੈ... ਸੁੱਖੇ ਅਮਲੀ ਕੋਲੋਂ ਤਾਂ ਕੰਧ 'ਤੇ ਲਿਖਿਆ ੜੀ ਨਹੀਂ ਪੜ੍ਹਿਆ ਜਾਂਦਾ... ਖੈਰ ! ਰੱਬ ਦੇ ਘਰ ਦੇਰ ਹੈ, ਅੰਧੇਰ ਨਹੀਂ... ਇਸਦਾ ਵੀ ਨਸ਼ਾ ਉਤਰੇਗਾ।

- ਸੰਪਾਦਕ ਖ਼ਾਲਸਾ ਨਿਊਜ਼


" ਸਰਕਾਰੀ ਤਾਕਤ ਦੇ ਹੰਕਾਰ 'ਚ ਸੁਖਬੀਰ ਬਾਦਲ ਨੇ ਸਮੁੱਚੀ ਸਿੱਖ ਕੌਮ ਅਤੇ ਪੰਜਾਬੀ ਕਿਸਾਨਾਂ ਨੂੰ ਦਿੱਤੀ ਸ਼ਰੇਆਮ ਧਮਕੀ "

(ਜਾਗਦਾਂ ਜ਼ਮੀਰ ਬਿੳਰੋ): ਸਿਆਣੇ ਕਹਿੰਦੇ ਨੇ ਸੱਤਾ, ਦੌਲਤ ਅਤੇ ਤਾਕਤ ਦਾ ਹੰਕਾਰ ਕਰਨ ਵਾਲਾ ਵਿਅਕਤੀ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ, ਇਥੋਂ ਤੱਕ ਕਿ ਓਹ 'ਰੱਬ ਨੂੰ ਵੀ ਟੱਬ' ਸਮਝਣ ਦੀ ਹਿਮਾਕਤ ਵੀ ਕਰ ਜਾਂਦਾ ਹੈ। ਇਹੋ ਜਿਹੇ ਹਾਲਾਤ ਹੀ ਅੱਜ ਪੰਜਾਬ ਵਿਚ ਬਣੇ ਹੋਏ ਹਨ । ਪੰਜਾਬ ਦੇ ਉੱਪ ਮੁੱਖ-ਮੰਤਰੀ ਸ. ਸੁਖਬੀਰ ਬਾਦਲ ਵੀ ਅੱਜ ਕੱਲ 'ਰੱਬ ਨੂੰ ਵੀ ਟੱਬ' ਕਹਿਣ ਵਾਲੇ ਕਾਰਨਾਮੇ ਕਰ ਰਹੇ ਹਨ। ਉਸ ਤਰ੍ਹਾਂ ਤਾਂ ਉਹ ਹਮੇਸ਼ਾ ਹੀ ਸੱਤਾਂ ਦੇ ਨਸ਼ੇ ਵਿਚ ਕਿਸੇ ਨੂੰ ਕੁਝ ਨਹੀਂ ਸਮਝਦੇ, ਪਰ ਹੁਣ ਤਾਂ ਉਹਨਾ ਵਿੱਚ ਕੁਰਸੀ ਦੀ ਤਾਕਤ ਦਾ ਨਸ਼ਾ ਸਿਰ ਚੜ੍ਹ ਕੇ ਬੋਲ ਰਿਹਾ ਹੈ। ਸਰਕਾਰੀ ਤਾਕਤ ਦੇ ਹੰਕਾਰ 'ਚ ਸੁਖਬੀਰ ਬਾਦਲ ਨੇ ਸਮੁੱਚੀ ਸਿੱਖ ਕੌਮ ਅਤੇ ਪੰਜਾਬੀ ਕਿਸਾਨਾਂ ਨੂੰ ਸ਼ਰੇਆਮ ਧਮਕੀ ਦਿੱਤੀ ਹੈ, ਜੇਕਰ ਉਹਨਾ ਦੀ ਹਿੰਮਤ ਹੈ ਤਾਂ ਮੇਰੇ ਕਿਸੇ ਵੀ ਬੰਦੇ ਦਾ ਘਿਰਾਉ ਕਰ ਕੇ ਦਿਖਾਉਣ, ਮੈਂ ਉਹਨਾ ਦਾ ਅਜਿਹਾ ਹਸ਼ਰ ਕਰਾਂਗਾ ਕਿ ਦੁਨੀਆਂ ਦੇਖੇਗੀ।

ਗੌਰ ਤਲਬ ਹੈ ਕਿ ਸਿੱਖ ਸੰਗਤ ਨੇ ੧੫ ਨਵਬੰਰ ਤੱਕ ਗੁਰੂ ਗਰੰਥ ਸਾਹਿਬ ਜੀ ਦੇ ਸਰੂਪ ਦੀ ਬੇਅਦਬੀ ਕਰਨ ਵਾਲੇ ਅਸਲੀ ਦੋਸ਼ੀ ਫੜਨ ਦਾ, ਸਿੱਖ ਨੌਜਵਾਨਾਂ ਦੇ ਕਾਤਲਾ ਨੂੰ ਫੜਨ ਦਾ ਸਰਕਾਰ ਨੂੰ ਅਲਟੀਮੇਟਮ ਦਿੱਤਾ ਸੀ ਅਤੇ ਇਹ ਕੰਮ ਨਾ ਹੋਣ ਦੀ ਸੂਰਤ ਵਿਚ ਅਕਾਲੀ ਦਲ ਦੇ ਸਾਰੇ ਮੰਤਰੀਆਂ, ਅਹੁਦੇਦਾਰਾਂ, ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਘਿਰਾਉ ਕਰਨ ਦਾ ਐਲਾਨ ਕੀਤਾ ਸੀ। ਪਰ ਸਰਕਾਰ ਨੇ ਇਹਨਾ ਦੋਸ਼ੀਆਂ ਨੂੰ ਫੜਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਅਤੇ ਉਲਟਾ ਅਲਟੀਮੇਟਮ ਖਤਮ ਹੋਣ 'ਤੇ ਪੰਥਕ ਲੀਡਰਾਂ ਅਤੇ ਪ੍ਰਚਾਰਕਾ ਨੂੰ ਹੀ ਵੱਡੀ ਗਿਣਤੀ ਵਿਚ ਨਜਰਬੰਦ ਕਰ ਲਿਆ ।

ਉਧਰ ਕਿਸਾਨ ਸੰਗਠਨਾਂ ਨੇ ਵੀ ਇਹਨਾ ਦੇ ਘਿਰਾਉ ਕਰਨ ਦਾ ਐਲਾਨ ਕੀਤਾ ਸੀ, ਇਸ ਲਈ ਸਰਕਾਰ ਨੇ ਵੱਡੀ ਗਿਣਤੀ 'ਚ ਕਿਸਾਨਾਂ ਨੂੰ ਵੀ ਫੜਿਆ ਹੋਇਆ ਹੈ । ਕੁਲ ਮਿਲਾ ਕੇ ਪੰਜਾਬ ਵਿਚ ਸੁਖਬੀਰ ਇੱਕ ਤਾਨਾਸ਼ਾਹ ਵਜੋਂ ਵਿਚਰ ਰਹੇ ਹਨ ਅਤੇ ਆਪਣੀਆਂ ਗਲਤੀਆਂ ਠੀਕ ਕਰਨ ਦੀ ਬਜਾਏ ਮਸਲਿਆਂ ਨੂੰ ਸੁਲਝਾਉਣ ਦੀ ਬਜਾਏ, ਆਪਣੇ ਹਊਮੈ ਨੂੰ ਪੱਠੇ ਪਾ ਰਹੇ ਹਨ ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top