Share on Facebook

Main News Page

ਛੋਟੀ ਉਮਰ 'ਚ ਗੁਰਮਤਿ ਪ੍ਰਚਾਰ 'ਚ ਦ੍ਰਿੜਤਾ ਨਾਲ ਉਭਰ ਰਿਹਾ ਨਾਮ "ਭਾਈ ਸਰਜਨ ਸਿੰਘ"
-: ਸੰਪਾਦਕ ਖ਼ਾਲਸਾ ਨਿਊਜ਼

ਭਾਈ ਸਰਜਨ ਸਿੰਘ ਉਹ ਉਭਰ ਰਿਹਾ ਗਰੁਮਤਿ ਦਾ ਪ੍ਰਚਾਰਕ ਹੈ ਜੋ ਛੋਟੀ ਉਮਰ 'ਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ੍ਹ ਲੱਗ ਕੇ ਬੜੀ ਦ੍ਰਿੜਤਾ ਨਾਲ ਸਿੱਖ ਸੰਗਤਾਂ ਨੂੰ ਗੁਰਬਾਣੀ ਨਾਲ ਜੋੜ ਰਹੇ ਹਨ। ਬਾਕੀ ਪ੍ਰਚਾਰਕਾਂ ਨਾਲੋਂ ਇਨ੍ਹਾਂ ਦੀ ਜਿਹੜੀ ਗੱਲ ਵੱਖਰੀ ਹੈ ਉਹ ਹੈ ਇਨ੍ਹਾਂ ਦੀ ਪੰਜਾਬੀ ਅਤੇ ਅੰਗ੍ਰੇਜ਼ੀ, ਦੋਵਾਂ ਭਾਸ਼ਾਵਾਂ 'ਚ ਪਕੜ, ਜੋ ਕਿ ਅੱਜ ਦੇ ਮਾਹੌਲ ਲਈ ਅਤਿਅੰਤ ਜ਼ਰੂਰੀ ਹੈ। ਸਾਡੇ ਕੋਲ ਪ੍ਰਚਾਰਕ ਬਹੁਤ ਨੇ, ਪਰ ਬਾਹਰਲੇ ਮੁਲਕਾਂ 'ਚ ਪ੍ਰਚਾਰ ਕਰਣ ਲਈ ਪੰਜਾਬੀ ਦੇ ਨਾਲ ਨਾਲ ਅੰਗ੍ਰੇਜ਼ੀ ਦਾ ਨਾ ਆਉਣਾ ਅਖਰਦਾ ਸੀ, ਜਿਸ ਦੀ ਪੂਰਤੀ ਭਾਈ ਸਰਜਨ ਸਿੰਘ ਨੇ ਕੀਤੀ ਹੈ।

ਪ੍ਰਚਾਰ ਦੇ ਖੇਤਰ ਨਾਲ ਜੁੜੇ ਵਿਦਵਾਨ ਪ੍ਰਚਾਰਕਾਂ ਨੂੰ ਭਾਈ ਸਰਜਨ ਸਿੰਘ ਨੂੰ ਆਪਣਾ ਸਾਥ ਅਤੇ ਸੁਝਾਅ ਜ਼ਰੂਰ ਦੇਣਾ ਚਾਹੀਦੇ ਹਨ, ਜਿਸ ਨਾਲ ਸਿੱਖਾਂ ਨੂੰ ਇੱਕ ਵਧੀਆ ਦੁਭਾਸ਼ੀਆ ਪ੍ਰਚਾਰਕ ਦਾ ਸਾਥ ਲੰਮੇ ਸਮੇਂ ਤੱਕ ਮਿਲ ਸਕੇ।

ਆਸ ਹੈ ਕਿ ਆਉਣ ਵਾਲੇ ਸਮੇਂ 'ਚ ਭਾਈ ਸਰਜਨ ਸਿੰਘ ਗੁਰਮਤਿ ਪ੍ਰਚਾਰ ਦੇ ਖ਼ੇਤਰ 'ਚ ਕਥਨੀ ਅਤੇ ਕਰਨੀ 'ਤੇ ਪੂਰੇ ਉਤਰਦੇ ਹੋਏ, ਗੁਰਬਾਣੀ ਗਿਆਨ ਦਾ ਚਾਨਣ ਸਿੱਖ ਸੰਗਤਾਂ, ਖ਼ਾਸ ਕਰਕੇ ਕੇ ਨੌਜਵਾਨ ਪੀੜ੍ਹੀ 'ਚ ਬਹੁਤ ਹੀ ਸੰਜੀਦਗੀ ਨਾਲ ਕਰਣਗੇ। ਜਿਸ ਤਰ੍ਹਾਂ ਦਾ ਨਾਮ ਹੈ "ਸਰਜਨ", ਆਸ ਹੈ ਕਿ ਪਾਖੰਡ, ਕਰਮਕਾਂਡ ਅਤੇ ਦੁਰਮਤਿ ਵੀਚਾਰਧਾਰਾ ਦੀ ਸਰਜਰੀ ਕਰਕੇ, ਸਿੱਖਾਂ ਨੂੰ ਚਿੰਬੜੇ ਭਿਆਨਕ ਰੋਗਾਂ ਤੋਂ ਮੁਕਤ ਕਰਨ ਦੀ ਭਰਪੂਰ ਕੋਸ਼ਿਸ਼ ਕਰਣਗੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top