Share on Facebook

Main News Page

ਕਾਲੀਆਂ ਨੂੰ ਕੰਧ 'ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ, ਜਾਂ ਕੰਨ 'ਤੇ ਪਈ ਨੂੰ ਜਾਣ ਲੈਣਾ ਚਾਹੀਦਾ ਹੈ
-: ਸੰਪਾਦਕ ਖ਼ਾਲਸਾ ਨਿਊਜ਼

ਪਿਛਲੇ ਮਹੀਨਿਆਂ 'ਚ ਜਦੋਂ ਮਲੂਕਾ ਕੈਨੇਡਾ ਆਇਆ ਸੀ ਤਾਂ ਇੱਥੇ ਲੋਕਾਂ ਨੇ ਛਿੱਤਰਾਂ ਨਾਲ ਸਵਾਗਤ ਕੀਤਾ ਸੀ, ਪਰ ਬੇਸ਼ਰਮ ਮਲੂਕਾ ਪੰਜਾਬ ਜਾ ਕੇ ਕਹਿੰਦਾ ਕਿ ਕੁੱਝ ਨਹੀਂ ਹੋਇਆ। ਹੁਣ ਪਿੱਛੇ ਜਿਹੇ ਪ੍ਰਚਾਰਕਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਸਿੱਖਾਂ ਨੂੰ ਕਾਲੀ ਦਿਵਾਲੀ ਮਨਾਉਣ ਲਈ ਪ੍ਰੇਰਿਆ, ਤਾਂ ਫਿਰ ਇਹ ਮਲੂਕਾ ਭੁੜਕਿਆ, ਕਹਿੰਦਾ ਕਿ "ਪੰਜਾਬ ਵਾਲੀ ਖੁੱਲ ਕੇ ਦੀਵਾਲੀ ਮਨਾਉਣ, ਅਸੀਂ ਦੇਵਾਂਗੇ ਸੁੱਰਖਿਆ।" ਗੱਲ ਕਿ ਇਸ ਬਾਦਲ ਦੇ ਗੁੰਡੇ ਨੇ ਕੋਈ ਵੀ ਕੰਮ ਸਿੱਧਾ ਨਹੀਂ ਕਰਨਾ।

ਹਾਲੇ ਦੋ ਕੁ ਦਿਨ ਪਹਿਲਾਂ ਹੀ ਇਸ ਗੁੰਡੇ ਮਲੂਕੇ ਦੇ ਗੁੰਡਿਆਂ ਨੇ ਬਜ਼ੁਰਗ ਬੀਬੀਆਂ ਤੱਕ ਨੂੰ ਵੀ ਨਾ ਛੱਡਿਆ, ਅਤੇ ਡਾਂਗਾਂ ਨਾਲ ਕੁੱਟਿਆ। ਇਸ ਮਲੂਕੇ ਦਾ ਸਰਪ੍ਰਸਤ ਸੁਖਬੀਰ ਬਾਦਲ ਨੇ ਤਾਂ ਇਹ ਐਲਾਨ ਕੀਤਾ ਸੀ ਕਿ ਕੋਈ ਘੇਰ ਕੇ ਵਿਖਾਵੇ ਸਾਡੇ ਲੋਕਾਂ ਨੂੰ, ਫਿਰ ਦੇਖਿਓ ਕੀ ਕਰਦਾ।

ਇਸ ਦਾ ਖਾਮਿਆਜ਼ਾ ਮਲੂਕੇ ਨੂੰ ਹੁਣ ਥੋੜ੍ਹੇ ਦਿਨਾਂ ਬਾਅਦ ਹੀ ਭੁਗਤਣਾ ਪਿਆ ਜਦੋਂ ਅੱਜ ਇੱਕ ਕਿਸਾਨ ਬਜ਼ੁਰਗ ਜਰਨੈਲ ਸਿੰਘ ਨੇ ਮਲੂਕੇ ਦੇ ਥੱਪੜ ਜੱੜ ਦਿੱਤੇ। ਭਾਂਵੇਂ ਹਿੰਸਾ ਕਰਨੀ ਜਾਂ ਕਾਨੂੰਨ ਹੱਥ 'ਚ ਲੈਣਾ ਸਹੀ ਨਹੀਂ, ਪਰ ਜਦੋਂ ਹਰ ਚੀਜ਼ ਦੀ ਹੱਦ ਹੋ ਜਾਵੇ, ਦੁਨੀਆ ਅੱਕ ਜਾਵੇ ਤਾਂ, ਇਹ ਵਰਤਾਰਾ ਹੋਣਾ ਸੁਭਾਵਿਕ ਹੈ। ਪੰਜਾਬ ਦਾ ਹਰ ਇੱਕ ਬਾਸ਼ਿੰਦਾ ਇਨ੍ਹਾਂ ਗੁੰਡੇ ਕਾਲੀਆਂ ਤੋਂ ਤੰਗ ਆ ਚੁੱਕਾ ਹੈ, ਇਸ ਲਈ ਇਹ ਕੰਮ ਹੋਣੇ ਲਾਜ਼ਮੀ ਨੇ।

ਜਦੋਂ ਰਾਜਾ ਹੰਕਾਰੀ ਹੋ ਜਾਵੇ, ਤਾਂ ਆਵਾਮ ਵਿਦਰੋਹ ਕਰਦੀ ਹੈ, ਉਸ ਵਿਦਰੋਹ ਨੂੰ ਜ਼ੋਰ ਨਾਲ ਦਬਾਉਣਾ, ਅੱਗ 'ਤੇ ਤੇਲ ਪਾਉਣ ਬਰਾਬਰ ਹੈ। ਕਾਲੀਆਂ ਨੂੰ ਕੰਧ 'ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ, ਜਾਂ ਕੰਨ 'ਤੇ ਪਈ ਨੂੰ ਜਾਣ ਲੈਣਾ ਚਾਹੀਦਾ ਹੈ, ਕਿ ਹੁਣ ਲੋਕ ਅੱਕ ਚੁਕੇ ਨੇ।

ਗੰਨਮੈਨਾਂ, ਅਤੇ ਹੋਰ ਸੁਰੱਖਿਆ ਅਮਲੇ ਨਾਲ ਸਟੇਜਾਂ 'ਤੇ ਆਪਣੇ ਸਮਰਥਕਾਂ ਨਾਲ ਆਪਣੀ ਪਰਜਾ ਨੂੰ ਧਮਕੀਆਂ ਦੇਣੀਆਂ, ਕਿਸੇ ਵੀ ਲੀਡਰ ਨੂੰ ਸੋਭਦਾ ਨਹੀਂ, ਇਹ ਪਤਨ ਦੀ ਨਿਸ਼ਾਨੀ ਹੈ। ਜੇ ਬਾਦਲ ਪਿਓ ਪੁੱਤ ਅਤੇ ਇਨ੍ਹਾਂ ਦੇ ਟੁਕੱੜਬੋਚ ਕਾਲੀ, ਪੱਪੂ ਆਦਿ ਅਸਲ ਦੀ ਔਲਾਦ ਨੇ ਤਾਂ, ਸੁਰੱਖਿਆ ਅਮਲੇ ਤੇ ਆਪਣੇ ਸਮਰਥਕਾਂ ਤੋਂ ਬਗੈਰ ਪੰਜਾਬ 'ਚ ਨਿਕਲ ਕੇ ਵਿਖਾਉਣ, ਫਿਰ ਦੇਖਣ ਇਨ੍ਹਾਂ ਦਾ ਹਾਲ ਗੱਦਾਫੀ ਨਾਲੋਂ ਵੀ ਮਾੜਾ ਨਾ ਹੋਇਆ, ਤਾਂ ਨਾ ਬਦਲ ਦਿਓ।

ਮਲੂਕੇ ਦੇ ਕੰਨ ਦੇ ਪਈ ਇੱਕ ਚੇਤਾਵਨੀ ਹੈ ਕਿ ਆਉਣ ਵਾਲੇ ਦਿਨ ਕਾਲੀਆਂ ਲਈ ਬੇਹੱਦ ਖਤਰਨਾਕ ਹਨ। ਅਕਾਲਪੁਰਖ ਅੱਗੇ ਅਰਦਾਸ ਹੈ ਕਿ ਬਜ਼ੁਰਗ ਜਰਨੈਲ ਸਿੰਘ ਨੂੰ ਸੇਹਤਯਾਬੀ ਬਖਸ਼ਣ, ਅਤੇ ਪੰਜਾਬ ਵਾਸੀਆਂ ਦਾ ਇਹ ਵਿਦਰੋਹ, ਕਾਲੀਆਂ ਦਾ ਅਤੇ ਕੌਮ ਘਾਤੀ ਆਗੂਆਂ ਦਾ ਤਖ਼ਤਾ ਪਲਟ ਦੇਵੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top