Share on Facebook

Main News Page

ਪੰਜ ਪਿਆਰਿਆਂ ਨੇ ਸ਼੍ਰੋਮਣੀ ਕਮੇਟੀ ਦੇ ਹੁਕਮ ਤੋਂ ਮੰਨਣ ਦਾ ਕੀਤਾ ਇਨਕਾਰ, ਤਬਾਦਲਿਆਂ ਵਾਲੇ ਸਥਾਨਾਂ ਨਾ ਜਾਣ ਦੇ ਕੀਤਾ ਫੈਸਲਾ

ਅੰਮ੍ਰਿਤਸਰ 21 ਨਵੰਬਰ (ਜਸਬੀਰ ਸਿੰਘ) ਸੌਦਾ ਸਾਧ ਨੂੰ ਮੁਆਫੀ ਦੇਣ ਦੇ ਮੁੱਦੇ 'ਤੇ ਤਖਤਾਂ ਦੇ ਜਥੇਦਾਰਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰਨ ਵਾਲੇ ਪੰਜ ਪਿਆਰਿਆਂ ਨੇ ਸ਼ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋ ਉਹਨਾਂ ਨੇ ਪੰਜਾਬ ਤੋਂ ਬਾਹਰ ਕੀਤੇ ਗਏ ਤਬਾਦਲਿਆਂ ਨੂੰ ਨਾ ਮਨਜੂਰ ਕਰਦਿਆਂ ਸ਼ਰੋਮਣੀ ਕਮੇਟੀ ਦੇ ਖਿਲਾਫ ਬਗਾਵਤ ਦਾ ਝੰਡਾ ਬੁਲੰਦ ਕਰਦਿਆਂ ਕਿਹਾ ਕਿ ਉਹ ਨਵੀਆਂ ਥਾਵਾਂ 'ਤੇ ਨਹੀਂ ਜਾਣਗੇ ਤੇ "ਹਮ ਚਾਕਰ ਗੋਬਿੰਦ ਕੇ..." ਅਨੁਸਾਰ ਸੰਗਤਾਂ ਦੀ ਕਚਿਹਰੀ ਵਿੱਚੋ ਮਿਲੇ ਹੁਕਮ ਤੋਂ ਪਹਿਰਾ ਦੇਣਗੇ।

ਜਾਰੀ ਇੱਕ ਬਿਆਨ ਰਾਹੀ ਭਾਈ ਸਤਨਾਮ ਸਿੰਘ ਖੰਡਾ ਨੇ ਕਿਹਾ ਕਿ ਪਿਛਲੇ ਸਮੇਂ ਅੰਦਰ ਖਾਲਸਾ ਪੰਥ ਦੇ ਤਖ਼ਤ ਸਾਹਿਬਾਨ ਦੇ ਸੇਵਾਦਾਰ (ਜਥੇਦਾਰਾਂ) ਨੇ ਖਾਲਸਾ ਪੰਥ ਦੀ ਮਾਣ ਮਰਯਾਦਾ ਨੂੰ ਪਿੱਠ ਦੇਦਿਆਂ ਸਿਰਸੇ ਵਾਲੇ ਸੌਦਾ ਸਾਧ ਨੂੰ ਮੁਆਫ ਕਰਨ ਦਾ ਜੋ ਧ੍ਰੋਹ ਕੌਮ ਨਾਲ ਕਮਾਇਆ ਸੀ, ਉਸ ਨਾਲ ਸਾਰੇ ਪੰਥ ਅੰਦਰ ਤਖ਼ਤ ਸਾਹਿਬਾਨਾਂ ਦੇ ਸੇਵਾਦਾਰਾਂ ਪ੍ਰਤੀ ਰੋਹ ਪੈਦਾ ਹੋ ਗਿਆ। ਬਰਗਾੜੀ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਉਪਰੰਤ ਪੰਥਕ ਜਥੇਬੰਦੀਆਂ ਤੇ ਪ੍ਰਚਾਰਕਾਂ ਵੱਲੋਂ ਇਨਸਾਫ ਲੈਣ ਲਈ ਕੀਤੇ ਗਏ ਸੰਘਰਸ਼ ਮੌਕੇ ਤਖ਼ਤ ਸਾਹਿਬਾਨਾਂ ਦੇ ਇਹਨਾਂ ਸੇਵਾਦਾਰਾਂ ਵੱਲੋਂ ਕਿਸੇ ਪ੍ਰਕਾਰ ਦੀ ਜਿੰਮੇਵਾਰੀ ਨਿਭਾਉਣ ਕਰਕੇ ਉਹ ਆਪਣੇ ਕੌਮੀ ਫਰਜ਼ ਨਿਭਾਉਦਿਆਂ 20 ਅਕਤੂਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜੂਰ ਤਖ਼ਤ ਸਹਿਬਾਨ ਦੇ ਸੇਵਾਦਾਰਾਂ (ਜਥੇਦਾਰਾ) ਨੂੰ ਤਲਬ ਕਰਨ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ ਗਿਆ ਸੀ। ਗੁਰੂ ਪੰਥ ਦੀਆਂ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਦੇ ਦਬਾਅ ਹੇਠ ਮੁਅੱਤਲੀ ਵਾਪਸ ਲੈ ਲਈ ਗਈ। ਗੁਰੂ ਪੰਥ ਅੰਦਰ ਬਣੇ ਅਣਸੁਖਾਵੇ ਹਾਲਾਤਾਂ ਨੂੰ ਮੁੱਖ ਰੱਖਦਿਆਂ ਸਿੱਖ ਸੰਗਤ ਦੇ ਜਜਬਾਤਾਂ ਭਾਵਨਾਵਾਂ ਨੂੰ ਸਮਝਦਿਆਂ 9 ਨਵੰਬਰ ਨੂੰ ਆਪਣਾ ਕੌਮੀ ਫਰਜ਼ ਨੂੰ ਨਿਭਾਉਦਿਆਂ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿੱਤਾ ਸੀ, ਕਿ ਉਹ ਕਿਸੇ ਵੀ ਸੂਰਤ ਵਿਚ ਸੰਗਤ ਵੱਲੋਂ ਰੱਦ ਕੀਤੇ ਜਾ ਚੁੱਕੇ ਗਿਆਨੀ ਗੁਰਬਚਨ ਸਿੰਘ ਨੂੰ ‘ਬੰਦੀ ਛੋੜ ਦਿਵਸ’ ਦੇ ਮੌਕੇ ‘ਤੇ ਕੌਮ ਦੇ ਨਾਮ ਸੰਦੇਸ਼ ਦੇਣ ਤੋਂ ਰੋਕੇ ਅਤੇ ਇਹ ਸੇਵਾ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਪਾਸੋ ਲਈ ਜਾਵੇ। ਸ਼੍ਰੋਮਣੀ ਕਮੇਟੀ ਨੇ 23 ਅਕਤੂਬਰ ਅਤੇ 9 ਨਵੰਬਰ ਦੇ ਆਦੇਸ਼ਾਂ ਤੇ ਕੋਈ ਕਾਰਵਾਈ ਨਹੀਂ ਕੀਤੀ।

ਅਜੌਕੇ ਸਮੇਂ ਦੌਰਾਨ ਨਿਰਾਸ਼ਤਿਾ ਵਿਚ ਫਸੀ ਹੋਈ ਕੌਮ ਨੂੰ ਪੰਜ ਪਿਆਰੇ ਸਿੰਘ ਕੋਈ ਯੋਗ ਅਗਵਾਈ ਨਾ ਦੇ ਸਕਣ ਦੇ ਉਦੇਸ਼ ਨਾਲ, ਪੰਜਾ ਪਿਆਰਿਆਂ ਦੀ ਧਾਰਮਿਕ ਸ਼ਕਤੀ ਨੂੰ ਖੇਰੂੰ ਖੇਰੂੰ ਕਰਨ ਦੀ ਸਾਜਿਸ਼ ਅਧੀਨ, ਵਿੰਗੇ ਟੇਢੇ ਢੰਗ ਨਾਲ ਪਹਿਲਾਂ ਤਾਂ ਪੰਜਾਬ ਤੋਂ ਬਾਹਰ ਰੱਖਿਆ ਗਿਆ ਅਤੇ ਹੁਣ ਭਾਈ ਮੇਜਰ ਸਿੰਘ ਅਤੇ ਭਾਈ ਤਰਲੋਕ ਸਿੰਘ ਨੂੰ ਡਿਊਟੀ ਦੇ ਨਾਮ ਹੇਠ ਪਾਕਿਸਤਾਨ ਗੁ: ਨਨਕਾਣਾ ਸਾਹਿਬ ਭੇਜ ਕੇ ਉਸੇ ਦਿਨ ਸ਼ਾਮ ਨੂੰ 20 ਨਵੰਬਰ ਨੂੰ ਭਾਈ ਸਤਨਾਮ ਸਿੰਘ ਖੰਡੇਵਾਲਾ ਅਤੇ ਸਤਨਾਮ ਸਿੰਘ ਝੰਜੀਆ ਨੂੰ ਪੰਜਾਬ ਤੋਂ ਬਾਹਰ ਕ੍ਰਮਵਾਰ ਸਿੱਖ ਮਿਸ਼ਨ ਹਾਪੜ ਅਤੇ ਸਿੱਖ ਮਿਸ਼ਨ ਦਿੱਲੀ ਦੀ ਤਬਦੀਲੀ ਦੇ ਆਰਡਰ ਨੰਬਰ 859 ਫੜਾ ਦਿੱਤਾ, ਜਿਸ ਤੇ ਮੁੱਖ ਸਕੱਤਰ ਹਰਚਰਨ ਸਿੰਘ ਦੇ ਦਸਤਖ਼ਤ ਸਨ, ਪ੍ਰਧਾਨ ਸ਼੍ਰੋ. ਕਮੇਟੀ ਦੇ ਨਹੀਂ। ਉਹਨਾਂ ਕਿਹਾ ਕਿ ਉਹ ਤਬਦੀਲੀ ਵਾਲੀਆਂ ਥਾਵਾਂ ਤੇ ਨਹੀਂ ਜਾਣਗੇ ਸਗੋਂ ਗੁਰੂ ਖਾਲਸਾ ਪੰਥ ਦੇ ਸਨਮੁੱਖ ਹੋ ਕੇ ਰਹਣਿਗੇ। ਉਹਨਾਂ ਕਿਹਾ ਕਿ "ਹਮ ਚਾਕਰ ਗੋਬਿੰਦ ਕੇ..."  ਦੇ ਗੁਰਵਾਕ ਅਨੁਸਾ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਕਚਹਿਰੀ ਵਿਚ ਹਾਜ਼ਰ ਹਾਂ ਅਤੇ ਫੈਸਲਾ ਇੱਕ ਵਾਰੀ ਫਿਰ ਗੁਰੂ ਪੰਥ ਨੇ ਹੀ ਕਰਨਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top