Share on Facebook

Main News Page

ਹੁਣ ਢਪਾਲੀ ਵਿਖੇ ਹੋਇਆ ਮੰਤਰੀ ਮਲੂਕਾ ਦਾ ਜੋਰਦਾਰ ਵਿਰੋਧ, ਲੋਕ ਰੋਹ ਕਾਰਣ ਪਿੰਡ ਤੋਂ ਬਾਹਰ ਹਿੰਦੂ ਡੇਰੇ ਅੰਦਰ ਕੀਤਾ ਸਮਾਗਮ

ਭਾਈ ਰੂਪਾ 21 ਨਵੰਬਰ 2015 (ਅਮਨਦੀਪ ਸਿੰਘ): ਪਵਿੱਤਰ ਗੁਰਬਾਣੀ ਦੀ ਥਾਂ ਥਾਂ ਹੋ ਰਹੀ ਬੇਅਬਦੀ ਅਤੇ ਕਿਸਾਨ ਮਾਰੂ ਨੀਤੀਆਂ ਕਾਰਣ ਵਿਵਾਦਾਂ ਵਿੱਚ ਘਿਰੇ ਅਕਾਲੀਆਂ ਦਾ ਵਿਰੋਧ ਲਗਾਤਾਰ ਜਾਰੀ ਹੈ। ਇਸੇ ਤਰ੍ਹਾਂ ਪਿੰਡ ਹਮੀਰਗੜ ਵਿਖੇ ਵਾਪਰੀ ਥੱਪੜ ਘਟਨਾ ਤੋਂ ਬਾਅਦ ਵੀ 23 ਤਰੀਕ ਦੀ ਸਦਭਾਵਨਾ ਰੈਲੀ ਕਾਰਣ ਹਲਕਾ ਰਾਮਪੁਰਾ ਫੂਲ ਦੇ ਮੌਜੂਦਾ ਐਮ.ਐਲ.ਏ. ਅਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਹਲਕੇ ਦੇ ਪਿੰਡਾ ਅੰਦਰ ਭਾਰੀ ਪੁਲਿਸ ਫੋਰਸਾਂ ਅਤੇ ਆਪਣੀ ਯੂਥ ਬਿਰਗੇਡ ਦੇ ਸਹਾਰੇ ਨਾਲ ਆਉਣਾ ਜਾਣਾ ਜਾਰੀ ਹੈ, ਤੇ ਦੂਸਰੇ ਪਾਸੇ ਸਿੱਖ ਜੱਥੇਬੰਦੀਆਂ ਅਤੇ ਕਿਸਾਨ ਯੂਨੀਅਨਾਂ ਵਲੋਂ ਵੀ ਅਕਾਲੀ ਲੀਡਰਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਦਰਜਨਾਂ ਪਿੰਡਾਂ ਵਿਚ ਹੋਏ ਵਿਰੋਧ ਤੋਂ ਬਾਅਦ ਹੁਣ ਇਸੇ ਤਰ੍ਹਾਂ ਪਿੰਡ ਢਪਾਲੀ ਵਿਖੇ ਸੈਂਕੜੇ ਲੋਕਾਂ ਵਲੋਂ ਮੰਤਰੀ ਮਲੂਕਾ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ ਗਿਆ।

ਜਿਕਰਯੋਗ ਹੈ ਕੇ ਪਿੰਡ ਢਪਾਲੀ ਵਿਖੇ ਪਹਿਲਾ ਤੋਂ ਹੀ ਵੱਡੀ ਗਿਣਤੀ ਵਿੱਚ ਸੰਗਤਾਂ ਵਲੋਂ ਅਕਾਲੀ ਲੀਡਰਾ ਦੇ ਡਟਵੇਂ ਵਿਰੋਧ ਦਾ ਐਲਾਨ ਕੀਤਾ ਹੋਇਆ ਹੈ। ਇਸੇ ਕਾਰਣ ਲੋਕ ਰੋਹ ਤੋਂ ਡਰਦੇ ਅਕਾਲੀਆਂ ਨੇ ਮੰਤਰੀ ਮਲੂਕਾ ਦਾ ਸਮਾਗਮ ਪਿੰਡ ਦੇ ਬਾਹਰਵਾਰ ਫੂਲ ਰੋਡ 'ਤੇ ਬਣੇ ਹਿੰਦੂ ਧਰਮ ਨਾਲ ਸਬੰਧਤ ਇੱਕ ਡੇਰੇ ਅੰਦਰ ਰਖਿਆ, ਜਿਸ ਕਾਰਣ ਮੰਤਰੀ ਮਲੂਕਾ ਨੂੰ ਪਿੰਡ ਵਿਚ ਦਾਖਲ ਹੋਣ ਤੋਂ ਬਿਨਾ ਬਾਹਰੋਂ ਡੇਰੇ ਵਿਚੋਂ ਹੀ ਸਮਾਗਮ ਕਰ ਕੇ ਮੁੜਨਾ ਪਿਆ।

ਸਿੱਖ ਸੰਗਤਾਂ ਤੇ ਕਿਸਾਨ ਯੂਨੀਅਨਾਂ ਮੰਤਰੀ ਦੇ ਆਉਣ ਦੀ ਖਬਰ ਮਿਲਦੇ ਹੀ ਸਵੇਰ ਸਮੇਂ ਗੁਰਦੁਵਾਰਾ ਰਾਮਸਰ ਸਾਹਿਬ ਵਿਖੇ ਇਕੱਤਰ ਹੋਣੀਆਂ ਸ਼ੁਰੂ ਹੋ ਗਈਆਂ ਸਨ, ਜਿਹਨਾ ਨੇ ਮੰਤਰੀ ਮਲੂਕਾ ਦੇ ਆਉਣ ਦੇ ਸਮੇਂ ਤੋਂ ਪਹਿਲਾਂ ਕਾਲੀਆਂ ਝੰਡੀਆਂ ਫੜ ਕੇ ਸਮਾਗਮ ਵੱਲ ਪਹੁੰਚਣਾ ਸੁਰੂ ਕਰ ਦਿੱਤਾ। ਪਰ ਪਿੰਡ ਦੇ ਬਾਹਰ ਨਹਿਰ ਦੇ ਪੁਲ 'ਤੇ ਭਾਰੀ ਪੁਲਿਸ ਫੋਰਸਾਂ ਵੱਲੋਂ ਬੈਰੀਅਰ ਲਗਾ ਕੇ ਸੰਗਤਾਂ ਨੂੰ ਸਮਾਗਮ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਤੇ ਸੰਗਤਾਂ ਨੇ ਉੱਥੇ ਹੀ ਧਰਨਾ ਲਗਾ ਕੇ, ਮੰਤਰੀ ਮਲੂਕਾ ਅਤੇ ਬਾਦਲ ਸਰਕਾਰ ਖਿਲਾਫ਼ ਜੰਮ ਕੇ ਭੜਾਸ ਕੱਡੀ। ਖ਼ਬਰਦਾਰ ਦੇ ਪੱਤਰਕਾਰ ਅਮਨਦੀਪ ਸਿੰਘ ਵਲੋਂ ਜਦੋਂ ਮੰਤਰੀ ਮਲੂਕਾ ਦੇ ਚੱਲ ਰਹੇ ਸਮਾਗਮ ਦੀ ਕਵਰੇਜ ਕਰਨੀ ਚਾਹੀ, ਤਾਂ ਅਕਾਲੀਆਂ ਦੇ ਕੁੱਝ ਚਮਚਿਆਂ ਦੇ ਕਹਿਣ 'ਤੇ ਪੁਲਿਸ ਪ੍ਰਸਾਸਨ ਨੇ ਪੱਤਰਕਾਰ ਨੂੰ ਇਹ ਕਹਿ ਕੇ ਕਵਰੇਜ ਕਰਨ ਤੋਂ ਰੋਕ ਦਿੱਤਾ ਕੇ ਇਥੇ ਮੀਡੀਆ ਨੂੰ ਕਵਰੇਜ ਕਰਨ ਦੀ ਇਜਾਜਤ ਨਹੀਂ ਹੈ, ਜਿਸ ਤੋਂ ਸਿੱਧੇ ਹੀ ਕਿਆਸ ਲਗਾਏ ਜਾ ਸਕਦੇ ਹਨ ਕੀ ਮੰਤਰੀ ਮਲੂਕਾ 'ਤੇ ਹਮੀਰਗੜ ਵਿਖੇ ਹੋਏ ਹਮਲੇ ਦਾ ਹੁਣ ਐਨਾ ਅਸਰ ਪਿਆ, ਕਿ ਹੁਣ ਇਹ ਅਕਾਲੀ ਸੱਚ ਲਿਖਣ ਵਾਲੇ ਅਖਬਾਰਾਂ ਦੇ ਪੱਤਰਕਾਰਾਂ ਨੂੰ ਵੀ ਕਵਰੇਜ ਕਰਨ ਤੋਂ ਰੋਕਣ ਲੱਗ ਪਏ ਹਨ।

ਦੱਸਣਯੋਗ ਹੈ ਕਿ ਭਾਰੀ ਪੁਲਿਸ ਫੋਰਸਾਂ ਦੇ ਸਹਾਰੇ ਮੰਤਰੀ ਮਲੂਕਾ ਵਲੋਂ ਪਿੰਡਾਂ ਵਿੱਚ ਕੀਤੇ ਜਾ ਰਹੇ ਸਮਾਗਮਾਂ ਵਿੱਚ ਹੁਣ ਸਰਕਾਰਾਂ ਪ੍ਰਤੀ ਰੋਸ ਅਤੇ ਪੁਲਿਸ ਦੀ ਦਹਿਸਤ ਕਾਰਣ ਗਿਣਤੀ ਦੇ ਬੰਦੇ ਹੀ ਸ਼ਿਰਕਤ ਕਰ ਰਹੇ ਹਨ, ਤੇ ਸਮਾਗਮਾਂ ਵਿੱਚ ਜਿਆਦਾਤਰ ਇਕੱਠ ਭਾਰੀ ਪੁਲਿਸ ਫੋਰਸਾਂ, ਯੂਥ ਬਿਰਗੇਡ ਤੇ ਮੰਤਰੀ ਦੇ ਆਪਣੇ ਕਾਫਲੇ ਦਾ ਹੁੰਦਾ ਹੈ।

ਵਿਰੋਧ ਕਰਨ ਵਾਲਿਆਂ ਵਿੱਚ ਸਿੱਖ ਜੱਥੇਬੰਦੀਆਂ ਅਤੇ ਕਿਸਾਨ ਯੂਨੀਅਨਾਂ ਦੇ ਆਗੂ ਪ੍ਰਧਾਨ ਜਗਰਾਜ ਸਿੰਘ, ਕਰਮਜੀਤ ਸਿੰਘ, ਸੁਖਵਿੰਦਰ ਸਿੰਘ ਜਨਰਲ ਸਕੱਤਰ (ਡਕੌਦਾ ਗਰੁੱਪ), ਪ੍ਰਧਾਨ ਗੁਰਮੀਤ ਸਿੰਘ ਬਿੱਲੂ (ਕ੍ਰਾਂਤੀਕਾਰੀ ਗਰੁੱਪ), ਪ੍ਰਧਾਨ ਦਰਸ਼ਨ ਸਿੰਘ, ਸੁਖਦੇਵ ਸਿੰਘ (ਕ੍ਰਾਂਤੀਕਾਰੀ ਗਰੁੱਪ), ਜਸਵੀਰ ਸਿੰਘ ਪੰਚ, ਬੂਟਾ ਸਿੰਘ, ਬਲਜੀਤ ਸਿੰਘ, ਪਰਮਜੀਤ ਸਿੰਘ ਪੰਮਾ, ਲਾਲ ਸਿੰਘ, ਹਰਬੰਸ ਸਿੰਘ, ਬਲਵੀਰ ਕੌਰ, ਸੁਰਜੀਤ ਕੌਰ, ਸੁਰਜੀਤ ਕੌਰ ਸਾਬਕਾ ਪੰਚ, ਸੀਤੋ ਕੌਰ ਆਦਿ ਹਾਜਰ ਸਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top