ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਦੁਆਰਾ ਗੁਰੂ ਨਾਨਕ
ਪ੍ਰਕਾਸ਼ ਕਲੋਵਸ ਕੈਲੀਫੋਰਨੀਆ {USA} ਜੋ ਕਿ ਦਮਦਮੀ ਟਕਸਾਲ ਨਾਲ ਸਬੰਧਿਤ ਗੁਰਦੁਆਰਾ ਹੈ, ਵਿੱਚ
ਹਰਨਾਮ ਸਿੰਘ ਧੁੰਮੇ ਦੀ ਫੋਟੋ ਨੂੰ ਲੈ ਕੇ ਬੀਤੀ ਰਾਤ ਹੰਗਾਮਾ ਹੋ ਗਿਆ। ਗੁਰਦੁਆਰਾ ਟਕਸਾਲ
ਦਾ ਹੋਣ ਕਰਕੇ, ਬਾਬੇ ਧੁੰਮੇ ਦੀ ਫੋਟੋ ਲੰਗਰ ਹਾਲ ਦੀ ਦੀਵਾਰ ਉਪਰ ਲਗੀ ਹੋਈ
ਸੀ। ਕੋਈ ਦਸ ਕੁ
ਦਿਨ ਪਹਿਲਾ ਕੁੱਝ ਜਾਗਦੀ ਜਮੀਰ ਵਾਲੇ ਸਿੱਖਾਂ ਨੇ ਬਾਬੇ ਧੁੰਮੇ ਦੀ ਫੋਟੋ ਦੀਵਾਰ ਉਪਰੋਂ ਉਤਾਰ
ਦਿਤੀ ਸੀ।
ਬੀਤੀ ਰਾਤ ਭਾਈ ਦਲਵੀਰ ਸਿੰਘ ਟਕਸਾਲੀ ਜੋ ਕਿ ਧੁੰਮੇ ਦਾ ਖਾਸਮ ਖਾਸ ਬੰਦਾ ਹੈ, ਕੁੱਝ ਸਾਥੀਆਂ
ਸਮੇਤ ਗੁਰਦੁਆਰਾ ਸਾਹਿਬ
ਪਹੁੰਚਿਆ। ਬਾਬੇ ਧੁਮੇ ਦੀ ਫੋਟੋ ਦੀਵਾਰ ਤੋਂ ਉਤਰੀ ਵੇਖ ਕੇ ਅਗ ਬਬੂਲਾ
ਹੋ ਗਿਆ, ਸ਼ਾਇਦ ਓਹ ਗਿਆ ਹੀ ਇਸ ਵਾਸਤੇ
ਸੀ। ਬਸ ਫਿਰ ਕੀ ਸੀ ਬਾਬੇ ਧੁੰਮੇ ਦਾ ਬੁਖਾਰ ਲਗਾ
ਸਿਰ ਚੜ ਬੋਲਣ ਅਤੇ ਫੋਟੋ ਉਤਾਰਣ ਵਾਲਿਆਂ ਨੂੰ ਲੱਗਾ ਲਲਕਾਰਨ, ਕਿ ਕਿਸ ਨੇ ਬਾਬਾ ਜੀ ਦੀ ਫੋਟੋ
ਉਤਾਰੀ ਹੈ?
ਗੁਰਦੁਆਰੇ ਵਿੱਚ ਜੁੜੀ ਸੰਗਤ ਨੇ ਬਥੇਰਾ ਸਮਝਉਣ ਦੀ ਕੋਸ਼ਿਸ਼ ਕੀਤੀ, ਪਰ ਓਹ ਕਿਥੇ
ਸੁਣੇ ਕਿਸੇ ਦੀ। ਕ੍ਰੋਧ ਦੀ ਤਪਸ਼ ਵਿਚ ਭਾਈ ਦਲਵੀਰ ਸਿੰਘ ਟਕਸਾਲੀ ਨੇ ਇਕ ਗੁਰਮੁਖ ਪਿਆਰੇ ਨੂੰ
ਇਹ ਆਖਣ 'ਤੇ ਕਿ ਬਾਬੇ ਧੁੰਮੇ ਦੀ ਤਸਵੀਰ ਮੈਂ ਉਤਾਰੀ ਹੈ, ਗੰਦੀ ਗਾਹਲ ਨਾਲ ਲਲਕਾਰਿਆ ਕਿ ਤੂੰ
ਹੁੰਦਾ ਕੌਣ ਹੈ ਬਾਬਾ ਜੀ ਦੀ ਤਸਵੀਰ ਉਤਾਰਣ ਵਾਲਾ!!!
ਇਸ ਬਦਮਾਸ਼ੀ ਨੂੰ ਨਾ ਸਹਾਰਦੇ ਹੋਏ ਕੁੱਝ ਗੁਰਮੁੱਖ ਪਿਆਰਿਆਂ ਨੇ ਦਲਵੀਰ ਸਿੰਘ ਨੂੰ ਪਹਿਲਾਂ
ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਹੱਥੋਪਾਈ 'ਤੇ ਉਤਰ ਆਇਆ, ਫਿਰ ਉਸਦੀ ਦੀ ਕੁਟਮਾਰ
ਕਰਨੀ ਪੈ ਗਈ। ਪੁਲਿਸ ਨੇ ਆ ਕੇ ਦਲਵੀਰ ਸਿੰਘ ਨੂੰ ਸਿੰਘਾਂ ਦੀ ਗ੍ਰਿਫਤ ਵਿਚੋਂ ਮਸਾਂ ਛੁਡਵਾਇਆ।
ਡੇਰੇ, ਟਕਸਾਲਾਂ ਵਾਲਿਆਂ ਨੂੰ ਹੁਣ ਸਮਝ ਲੈਣਾ ਚਾਹੀਦਾ ਹੈ ਕਿ ਹੁਣ ਸਮਾਂ ਬਦਲ ਗਿਆ ਹੈ, ਲੋਕ
ਸਾਧਾਂ ਦੀ ਬਜਾਏ ਗੁਰੂ ਗਰੰਥ ਸਾਹਿਬ ਜੀ ਨਾਲ ਜੁੜ ਰਹੇ ਹਨ। ਸਾਰੀ ਸਿੱਖ ਕੌਮ ਨੂੰ ਪਤਾ ਹੈ
ਕਿ ਧੁੰਮਾ ਕੌਣ ਹੈ ਅਤੇ ਕਿਸ ਦੀ ਪਦਾਇਸ਼ ਹੈ, ਪਰ ਕੁੱਝ ਲੋਕਾਂ ਦੀ ਅਕਲ 'ਤੇ ਪੜਦਾ ਪਿਆ ਹੋਇਆ
ਹੈ। ਜਿਹੜੇ ਇਕ ਸਮਲਿੰਗੀ ਬਾਬੇ ਖਾਤਰ ਸਿੱਖਾਂ ਦਾ ਨਾਮ ਬਦਨਾਮ ਕਰ ਰਹੇ ਨੇ। ਗੁਰੂ ਇਨ੍ਹਾਂ
ਭੁੱਲੇ ਭਟਕਿਆਂ ਨੂੰ ਸੁਮੱਤ ਬਖਸ਼ੇ।