Share on Facebook

Main News Page

ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਅਮੀਰਾਤ 'ਚ ਗੁਰਬਾਣੀ ਵੀਚਾਰਾਂ ਕਰਣ ਤੋਂ ਬਾਅਦ ਦਿੱਲੀ ਰਵਾਨਾ

ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ 19 ਨਵੰਬਰ ਤੋਂ 28 ਨਵੰਬਰ ਤੱਕ ਗੁਰਦੁਆਰਾ ਅਬੀਰ ਵਿਖੇ ਗੁਰਮਤਿ ਵੀਚਾਰਾਂ ਕੀਤੀਆਂ। ਸੰਗਤਾਂ ਨੇ ਗੁਰਮਤਿ ਵੀਚਾਰਾਂ ਦਾ ਲਾਹਾ ਖੱਟਿਆ। ਉਨ੍ਹਾਂ ਨੇ ਸੰਗਤਾਂ ਨੂੰ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਦੀ ਪ੍ਰੇਰਣਾ ਦਿੱਤੀ। ਇਨ੍ਹਾਂ ਗੁਰਮਤਿ ਵੀਚਾਰਾਂ ਦੇ ਮੱਦੇਨਜ਼ਰ ਗੁਰਦੁਆਰਾ ਸਾਹਿਬ ਵਿਖੇ "ਭਗੌਤੀ" ਵਾਲੀ ਅਰਦਾਸ ਬੰਦ ਕਰ ਦਿੱਤੀ ਗਈ ਅਤੇ ਗੁਰਮਤਿ ਅਨੁਸਾਰੀ ਅਰਦਾਸ ਆਰੰਭ ਕੀਤੀ ਗਈ। ਜੋ ਇਸ ਪ੍ਰਕਾਰ ਹੈ:

ਪਉੜੀ ॥ ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰਿ ਛੋਡਿ ਸਿਆਣਪ ਸਗਲ ਮਨੁ ਤਨੁ ਅਰਪਿ ਧਰਿ ਪੂਜਹੁ ਗੁਰ ਕੇ ਪੈਰ ਦੁਰਮਤਿ ਜਾਇ ਜਰਿ ਸਾਧ ਜਨਾ ਕੈ ਸੰਗਿ ਭਵਜਲੁ ਬਿਖਮੁ ਤਰਿ ਸੇਵਹੁ ਸਤਿਗੁਰ ਦੇਵ ਅਗੈ ਨ ਮਰਹੁ ਡਰਿ ਖਿਨ ਮਹਿ ਕਰੇ ਨਿਹਾਲੁ ਊਣੇ ਸੁਭਰ ਭਰਿ ਮਨ ਕਉ ਹੋਇ ਸੰਤੋਖੁ ਧਿਆਈਐ ਸਦਾ ਹਰਿ ਸੋ ਲਗਾ ਸਤਿਗੁਰ ਸੇਵ ਜਾ ਕਉ ਕਰਮੁ ਧੁਰਿ ॥6॥

ਆਰੰਭ ਵਿਚ ਸੰਗਤੀ ਅਰਦਾਸ

ਤੂ ਠਾਕੁਰੁ ਤੁਮ ਪਹਿ ਅਰਦਾਸਿਜੀਉ ਪਿੰਡੁ ਸਭੁ ਤੇਰੀ ਰਾਸਿ
ਤੁਮ ਮਾਤ ਪਿਤਾ ਹਮ ਬਾਰਿਕ ਤੇਰੇ
ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ
ਕੋਇ ਨ ਜਾਨੈ ਤੁਮਰਾ ਅੰਤੁਊਚੇ ਤੇ ਊਚਾ ਭਗਵੰਤ
ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ
ਤੁਮ ਤੇ ਹੋਇ ਸੁ ਆਗਿਆਕਾਰੀ
ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ॥ ਨਾਨਕ ਦਾਸ ਸਦਾ ਕੁਰਬਾਨੀ

ਅਰਦਾਸ

ਸਲੋਕ ਮ: 2 ॥ ਆਪੇ ਜਾਣੈ ਕਰੇ ਆਪਿ ਆਪੇ ਆਣੈ ਰਾਸਿ ਤਿਸੈ ਅਗੈ ਨਾਨਕਾ ਖਲਿਇ ਕੀਚੈ ਅਰਦਾਸਿ ॥1॥

ੴ ਸਤਿਗੁਰੂ ਪ੍ਰਸਾਦਿ॥

ਸ੍ਰੀ ਅਕਾਲ ਜੀ ਸਹਾਏ।
ਪ੍ਰਿਥਮ ਅਕਾਲ ਪੁਰਖ ਸਿਮਰ ਕੈ, ਗੁਰੂ ਨਾਨਕ ਜੀ ਲਈਂ ਧਿਆਇ ।
ਗੁਰੂ ਅੰਗਦ ਜੀ ਗੁਰੂ ਅਮਰ ਦਾਸ ਜੀ ਗੁਰੂ ਰਾਮਦਾਸ ਜੀ ਹੋਈਂ ਸਹਾਇ ।
ਗੁਰੂ ਅਰਜਨ ਹਰ ਗੋਬਿੰਦ ਜੀ ਸਿਮਰਉਂ ਗੁਰੂ ਹਰ ਰਾਇ ।
ਗੁਰੂ ਹਰ ਕਿਸ਼ਨ ਜੀ ਧਿਆਈਐ ਸਭ ਸੁਖ ਵਸਹਿ ਮਨ ਆਇ ।
ਗੁਰੂ ਤੇਗ ਬਹਾਦਰ ਜੀ ਸਿਮਰੀਐ ਨਿਰਭਉ ਨਾਮ ਧਿਆਇ ।
ਦਸਮ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਜੋਤ ਓਹਾ ਜੁਗਤ ਸਾਏ, ਸਭ ਥਾਈਂ ਹੋਈਂ ਸਹਾਇ ।
ਦਸਾਂ ਪਾਤਸ਼ਾਹੀ ਜਾਮਿਆਂ ਵਿਚ ਵਰਤੀ ਇੱਕੋ ਗੁਰੂ ਜੋਤ ਸ਼ਬਦ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਵੀਚਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ।

ਦਸ ਪਾਤਸ਼ਾਹੀਆਂ, ਚਾਰ ਸਾਹਿਬਜ਼ਾਦੇ, ਪੰਜ ਪਿਆਰੇ, ਜੀਵਨ ਮੁਕਤੇ, ਸਮੂਹ ਭਗਤਾਂ, ਜਿਨਾ ਨਾਮ ਜਪਿਆ, ਵੰਡ ਛਕਿਆ-ਦੇਗ ਚਲਾਈ, ਤੇਗ ਵਾਹੀ, ਧਰਮ ਹੇਤ ਸੀਸ ਦਿਤੇ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਤਨ ਮਨ ਧਨ ਵਾਰਿਆ, ਸਿੱਖੀ ਸਿਦਕ ਕੇਸਾ ਸਵਾਸਾਂ ਸੰਗ ਨਿਭਾਹਿਆ, ਤਿਨਾ ਸਚਿਆਰਿਆਂ, ਪਿਆਰਿਆਂ, ਸਿਦਕਵਾਨਾ, ਸ਼ਹੀਦਾਂ, ਸਿੰਘਾਂ, ਸਿੰਘਣੀਆਂ, ਭੁਜੰਗੀਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ।

ਅਕਾਲ ਪੁਰਖ ਦੇ ਸੱਚੇ ਤਖਤ ਸਹਿਤ ਸਰਬੱਤ ਗੁਰਦੁਆਰਿਆਂ ਗੁਰ ਧਾਮਾਂ ਦਾ ਧਿਆਨ-ਧਰਕੇ ਬੋਲੋ ਜੀ ਵਾਹਿਗੁਰੂ।

ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤ ਆਵੇ, ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ, ਪੰਥ ਕੀ ਜੀਤ, ਅਕਾਲ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ।

ਸਭਨਾ ਨੂੰ ਸਿੱਖੀ ਦਾਨ, ਕੇਸ ਸੰਭਾਲ ਦਾਨ, ਰਹਿਤ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ ਨਾਮ ਦਾਨ, ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ ਦੇ ਗਿਆਨ ਇਸ਼ਨਾਨ, ਝੰਡੇ ਬੁੰਗੇ ਅਟੱਲ, ਜੁਗੋ ਜੁਗ ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ।

ਸਿੱਖਾਂ ਦਾ ਮਨ ਨੀਵਾਂ, ਮੱਤ ਉਚੀ, ਮੱਤ ਦਾ ਰਾਖਾ ਆਪ ਅਕਾਲ ਪੁਰਖ, ਗੁਰੂ ਪੰਥਕਾਂ ਦੇ ਸਦਾ ਸਹਾਈ ਦਾਤਾਰ ਜੀਓ ਨਨਕਾਣਾ ਸਾਹਿਬ ਸਮੇਤ ਹੋਰ ਸਰਬੱਤ ਗੁਰੂ ਅਸਥਾਨਾਂ ਦੇ ਖੁਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ, ਅਤੇ ਪਟਨਾ ਸਾਹਿਬ ਹਜੂਰ ਸਾਹਿਬ ਸਮੇਤ ਕੁਛ ਅਸਥਾਨਾਂ 'ਤੇ ਹੋ ਰਹੀ ਗੁਰੂ ਕੀ ਬੇਅਦਬੀ ਅਤੇ ਮਨਮਤ ਨੂੰ ਠੱਲ ਪਾਉਣ ਦੀ ਸਮਰੱਥਾ ਤੇ ਅਗਵਾਈ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ।

ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ -- ਇਸ ਤੋਂ ਅੱਗੇ ਸਮੇਂ ਅਤੇ ਇਛਾ ਅਨੁਸਾਰ ਮਨ ਦੀ ਅਰਦਾਸ ਕਰ ਸਕਦੇ ਹੋ--

ਸੇਈ ਗੁਰਮੁਖ ਪਿਆਰੇ ਮੇਲੋ ਜ੍ਹਿਨਾ ਮਿਲਿਆਂ ਤੇਰਾ ਨਾਮ ਚਿਤ ਆਵੇ।

ਅਰਦਾਸ ਦੇ ਅੰਤ ਵਿੱਚ -- ਤੂ ਸਮਰਥੁ ਅਕਥੁ ਅਗੋਚਰੁ ਜੀਉ ਪਿੰਡੁ ਤੇਰੀ ਰਾਸਿ ਰਹਮ ਤੇਰੀ ਸੁਖੁ ਪਾਇਆ ਸਦਾ ਨਾਨਕ ਕੀ ਅਰਦਾਸਿ॥

ਨੋਟ 1: ਨਾਨਕ ਨਾਮ ਚੜਦੀ ਕਲਾ ਵਾਲੀ ਲਾਈਨ ਵਿਚ ਬੇਸ਼ਕ ਕੋਈ ਮਾੜੀ ਗੱਲ ਨਹੀਂ, ਪਰ ਇਹ ਗੁਰਬਾਣੀ ਨਹੀਂ ਹੈ, ਅਤੇ "ਨਾਨਕ" ਨਾਮ ਦੀ ਵਰਤੋਂ ਹੋਣ ਕਰਕੇ ਗੁਟਕਿਆਂ ਵਿਚ ਇਹ ਕੱਚੀ ਬਾਣੀ, ਗੁਰਬਾਣੀ ਦਾ ਭੁਲੇਖਾ ਪਾ ਕੇ ਗੁਰਬਾਣੀ ਦੀ ਥਾਂ ਲੈ ਰਹੀ ਹੈ, ਇਸ ਲਈ ਇਸ ਦੀ ਥਾਵੇਂ ਗੁਰਬਾਣੀ ਦੀ ਪੰਗਤੀ ਪਾ ਦਿਤੀ ਗਈ ਹੈ।

ਨੋਟ 2: ਇਸ ਅਰਦਾਸ ਵਿਚੋਂ ਦੇਵੀ ਭਗਉਤੀ {ਦੁਰਗਾ} ਦੀ ਉਪਾਸ਼ਨਾ ਛੱਡ ਕੇ, ਗੁਰਬਾਣੀ ਸਿਧਾਂਤ ਦੀ ਰੌਸ਼ਨੀ ਵਿਚ ਸੰਪਾਦਨਾ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਅਸਲ ਵਿਚ {ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰਿ} ਹੀ ਅਰਦਾਸ ਹੈ, ਇਹ ਸੰਪਾਦਨਾ ਕੋਈ ਗੁਰਬਾਣੀ ਨਹੀਂ, ਇਸ ਲਈ ਇਸ ਸੰਪਾਦਨਾ ਵਿਚ ਜੇ ਕਿਸੇ ਵੀਰ ਨੇ ਕਿਸੇ ਥਾਵੇਂ ਗੁਰਬਾਣੀ ਗੁਰਮਤਿ ਅਨੁਸਾਰ ਕੋਈ ਹੋਰ ਸ਼ਬਦਾਵਲੀ ਭੀ ਵਰਤਨੀ ਹੋਵੇ ਤਾਂ ਵਰਤ ਸਕਦਾ ਹੈ ਜੀ। ਕੇਵਲ ਗੁਰਬਾਣੀ ਵਿਚ ਕੋਈ ਤਬਦੀਲੀ ਨਹੀਂ ਹੋ ਸਕਦੀ

ਨੋਟ 3: ਕੜਾਹ ਪ੍ਰਸ਼ਾਦ ਜਾਂ ਲੰਗਰ ਦੀ ਅਰਦਾਸ ਕਰਨ ਵੇਲੇ "ਪ੍ਰਵਾਣ ਹੋਵੇ" ਕਹਿਣਾ ਹੈ।

26 ਨਵੰਬਰ 2015 27 ਨਵੰਬਰ 2015

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top