Share on Facebook

Main News Page

ਗੁਰਬਾਣੀ ਵਿੱਚ "ਬ੍ਰਾਹਮਣ"
-: ਇੰਦਰਜੀਤ ਸਿੰਘ ਕਾਨਪੁਰ

ਜਿਥੇ ਗੁਰਮਤਿ ਦੀ ਗਲ ਹੁੰਦੀ ਹੈ, ਉਥੇ ਅਕਸਰ "ਬ੍ਰਾਹਮਣ", "ਬ੍ਰਾਹਮਣਵਾਦ", "ਪਾਂਡਾ, "ਪੰਡਿਤ" ਅਤੇ "ਬਿਪਰ" ਆਦਿਕ ਦਾ ਜਿਕਰ ਵੀ ਆਉਂਦਾ ਹੈ। ਦੂਜੇ ਸ਼ਬਦਾਂ ਵਿੱਚ ਕਹਿਆ ਜਾਵੇ ਤਾਂ "ਗੁਰਬਾਣੀ" ਥਾਂ ਥਾਂ 'ਤੇ "ਬ੍ਰਾਹਮਣ" ਜਾਂ "ਬ੍ਰਾਹਮਣਵਾਦ " ਦੇ ਖਿਲਾਫ ਖੜੀ ਹੋਈ ਪ੍ਰਤੀਤ ਹੁੰਦੀ ਹੈ। ਹੁਣ "ਗੁਰਮਤਿ" ਵਿੱਚ ਇਹ "ਬ੍ਰਾਹਮਣ" ਹੈ ਕੌਣ? ਅਤੇ ਕਿਸ ਬ੍ਰਾਹਮਣ ਦੀ ਗਲ ਅਤੇ ਨਿਖੇਧੀ ਗੁਰਬਾਣੀ ਵਿੱਚ ਵਾਰ ਵਾਰ ਕੀਤੀ ਗਈ ਹੈ? "ਇਸ ਦਾ ਜਿਕਰ, ਇਸ ਲੇਖ ਵਿੱਚ ਕਰਾਂਗੇ। ਇਸ ਵਿਸ਼ੇ 'ਤੇ ਚਰਚਾ ਕਰਦਿਆਂ ਕਈ ਪ੍ਰਕਾਰ ਦੇ ਸਵਾਲ ਅਤੇ ਸ਼ੰਕੇ ਵੀ ਸਾਡੇ ਮਨ ਵਿੱਚ ਖੜੇ ਹੋਣਗੇ, ਜਿਨਾਂ ਦਾ ਜਵਾਬ ਅਸੀਂ ਗੁਰਬਾਣੀ ਦੀ ਰੋਸ਼ਨੀ ਵਿੱਚ ਤਲਾਸ਼ਨ ਦੀ ਕੋਸ਼ਿਸ ਕਰਾਂਗੇ।

"ਗੁਰਮਤਿ" ਜਾਂ ਗੁਰਬਾਣੀ ਵਿਚ ਜਿਸ ਬ੍ਰਾਹਮਣ ਦਾ ਜਿਕਰ ਆਉਂਦਾ ਹੈ, ਉਸ ਬਾਰੇ ਚਿੰਤਕਾਂ ਦੀ ਅੱਡ ਅੱਡ ਸੋਚ ਸਾਮ੍ਹਣੇ ਆਂਉਦੀ ਹੈ। ਪਹਿਲੇ ਤਰੀਕੇ ਦੀ ਸੋਚ ਅਨੁਸਾਰ ਗੁਰਮਤਿ ਵਿਚ "ਬ੍ਰਾਹਮਣ" ਸ਼ਬਦ ਕਿਸੇ ਜਾਤਿ ਜਾਂ ਵਰਗ ਵਿਸ਼ੇਸ਼ ਬਾਰੇ ਨਹੀਂ ਹੈ । ਦੂਜੀ ਸੋਚ ਕਹਿੰਦੀ ਹੈ ਕਿ ਇਹ ਉਹੀ "ਬ੍ਰਾਹਮਣ" ਹੈ ਜੋ ਵੇਦ ਅਤੇ ਗਾਇਤ੍ਰੀ ਪੜ੍ਹਦਾ ਹੈ ਅਤੇ ਦੇਹਧਾਰੀ ਦੇਵਤਿਆਂ ਨੂੰ ਪੂਜਦਾ ਹੈ, ਗਲ ਵਿੱਚ ਜਨੇਊ ਪਾਂਦਾ ਹੈ, ਧੋਤੀ ਬਣ੍ਹਦਾ ਹੈ, ਮੱਥੇ ਤੇ ਤਿਲਕ ਲਾਂਉਦਾ ਅਤੇ ਇਕ ਵਿਸ਼ੇਸ਼ ਵਰਗ ਅਤੇ ਜਾਤਿ ਨਾਲ ਸੰਬਧ ਰਖਦਾ ਹੈ ।

ਅਗਰ ਧਿਆਨ ਨਾਲ ਵੇਖੀਏ ਤਾਂ ਦੋਵੇਂ ਹੀ ਤਰੀਕੇ ਦੇ "ਬ੍ਰਾਹਮਣਾਂ" ਦਾ ਜਿਕਰ ਗੁਰਬਾਣੀ ਵਿੱਚ ਮਿਲਦਾ ਹੈ। ਗੁਰਬਾਣੀ ਵਿੱਚ ਬ੍ਰਾਹਮਣ ਇਕ ਖਾਸ ਵੇਸ਼ਭੂਸ਼ਾ, ਜਾਤਿ, ਵਰਗ ਅਤੇ ਧਰਮ ਨਾਲ ਸੰਬੰਧਿਤ ਇਕ ਵਿਅਕਤੀ ਵੀ ਨਜਰ ਆਉਂਦਾ ਹੈ, ਅਤੇ ਇਕ ਖਾਸ ਕਰਮਕਾਂਡੀ ਸੋਚ ਅਤੇ ਫੋਕਟ ਦੇ ਕਰਮਕਾਂਡ ਅਤੇ ਪਾਖੰਡ ਕਰਨ ਵਾਲੇ "ਬ੍ਰਾਹਮਣ" ਦਾ ਵੀ ਜਿਕਰ ਹੈ।

ਗੁਰਬਾਣੀ ਵਿੱਚ ਇਕ ਖਾਸ ਪਹਿਰਾਵੇ ਵਾਲਾ, ਇਕ ਵਿਸ਼ੇਸ਼ ਧਰਮ ਨਾਲ ਜੁੜੇ ਬ੍ਰਾਹਮਣ ਦਾ ਜਿਕਰ ਇਸ ਤਰ੍ਹਾਂ ਹੈ

ਮ:੧ ॥ ਪੜਿ ਪੁਸਤਕ ਸੰਧਿਆ ਬਾਦੰ ॥ ਸਿਲ ਪੂਜਸਿ ਬਗੁਲ ਸਮਾਧੰ ॥ ਮੁਖਿ ਝੂਠ ਬਿਭੂਖਣ ਸਾਰੰ ॥ ਤ੍ਰੈਪਾਲ ਤਿਹਾਲ ਬਿਚਾਰੰ ॥
ਗਲਿ ਮਾਲਾ ਤਿਲਕੁ ਲਿਲਾਟੰ ॥ ਦੁਇ ਧੋਤੀ ਬਸਤ੍ਰ ਕਪਾਟੰ ॥ ਜੇ ਜਾਣਸਿ ਬ੍ਰਹਮੰ ਕਰਮੰ ॥ ਸਭਿ ਫੋਕਟ ਨਿਸਚਉ ਕਰਮੰ ॥
ਕਹੁ ਨਾਨਕ ਨਿਹਚਉ ਧਿਆਵੈ ॥ ਵਿਣੁ ਸਤਿਗੁਰ ਵਾਟ ਨ ਪਾਵੈ ॥੨॥ ਅੰਕ 470

ਧੋਤੀ ਊਜਲ ਤਿਲਕੁ ਗਲਿ ਮਾਲਾ ॥ ਅੰਤਰਿ ਕ੍ਰੋਧੁ ਪੜਹਿ ਨਾਟ ਸਾਲਾ ॥ ਅੰਕ 832

ਮਾਥੇ ਤਿਲਕੁ ਹਥਿ ਮਾਲਾ ਬਾਨਾਂ ॥ ਲੋਗਨ ਰਾਮੁ ਖਿਲਉਨਾ ਜਾਨਾਂ ॥੧॥ ਅੰਕ 1158

ਖਲੜੀ ਖਪਰੀ ਲਕੜੀ ਚਮੜੀ ਸਿਖਾ ਸੂਤੁ ਧੋਤੀ ਕੀਨ੍ਹ੍ਹੀ॥ ਤੂੰ ਸਾਹਿਬੁ ਹਉ ਸਾਂਗੀ ਤੇਰਾ ਪ੍ਰਣਵੈ ਨਾਨਕੁ ਜਾਤਿ ਕੈਸੀ ॥੪॥੧॥੩੩॥ਅੰਕ 358

ਮਥੈ ਟਿਕਾ ਤੇੜਿ ਧੋਤੀ ਕਖਾਈ ॥ ਹਥਿ ਛੁਰੀ ਜਗਤ ਕਾਸਾਈ । ਅੰਕ 471

ਹਮ ਘਰਿ ਸੂਤੁ ਤਨਹਿ ਨਿਤ ਤਾਨਾ ਕੰਠਿ ਜਨੇਉ ਤੁਮਾਰੇ ॥ ਤੁਮ੍ਹ ਤਉ ਬੇਦ ਪੜਹੁ ਗਾਇਤ੍ਰੀ ਗੋਬਿੰਦੁ ਰਿਦੈ ਹਮਾਰੇ ॥1॥ ਅੰਕ 482

ਮਾਣਸ ਖਾਣੇ ਕਰਹਿ ਨਿਵਾਜ ॥ ਛੁਰੀ ਵਗਾਇਨਿ ਤਿਨ ਗਲਿ ਤਾਗ ॥ ਤਿਨ ਘਰਿ ਬ੍ਰਹਮਣ ਪੂਰਹਿ ਨਾਦ ॥ ਉਨ੍ਹ੍ਹਾ ਭਿ ਆਵਹਿ ਓਈ ਸਾਦ ॥ ਕੂੜੀ ਰਾਸਿ ਕੂੜਾ ਵਾਪਾਰੁ ॥ਕੂੜੁ ਬੋਲਿ ਕਰਹਿ ਆਹਾਰੁ ॥ ਅੰਕ 471

ਹੁਣ ਇਥੇ ਤਾਂ ਇਹ ਸਪਸ਼ਟ ਤੌਰ 'ਤੇ ਜਾਹਿਰ ਹੁੰਦਾ ਹੈ ਕਿ ਬ੍ਰਾਹਮਣ ਇਕ ਖਾਸ ਜਾਤਿ ਅਤੇ ਵੇਸਭੂਸ਼ਾ ਵਾਲਾ ਵਿਅਕਤੀ ਹੈ।

ਇਸ ਨਾਲ ਸਵਾਲ ਇਹ ਖੜਾ ਹੋ ਜਾਂਦਾ ਹੈ ਕਿ, ਕੀ ਗੁਰਮਤਿ ਕਿਸੇ ਵਿਸੇਸ਼ ਜਾਤਿ, ਧਰਮ ਅਤੇ ਸਮਾਜ ਦੀ ਖਿਲਾਫਤ ਕਰਦੀ ਹੈ? ਕੁੱਝ ਥਾਵਾਂ 'ਤੇ ਤਾਂ ਸਪਸ਼ਟ ਰੂਪ ਵਿੱਚ ਇਸ ਤਰ੍ਹਾਂ ਦੇ ਪ੍ਰਮਾਣ ਵੀ ਮੌਜੂਦ ਹਨ, ਜਿਸ ਤੋਂ ਇਹ ਲਗਦਾ ਹੈ ਕਿ ਗੁਰਮਤਿ "ਇਕ ਖਾਸ ਮਤਿ" ਅਤੇ ਉਨਾਂ ਦੇ "ਦੇਵੀ ਦੇਵਤਿਆਂ'" ਨੂੰ ਰੱਦ ਕਰਦੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top