Share on Facebook

Main News Page

ਅਰਦਾਸ ਹੈ ਕੀ ? ਅਰਦਾਸ ਦਾ ਮਤਲਬ ਕੀ ਹੈ ?
-: ਇੰਦਰਜੀਤ ਸਿੰਘ, ਕਾਨਪੁਰ

ਮਨੁੱਖ ਦੇ ਦਿਲ ਦੀ ਉਹ ਵਿਅਥਾ, ਸਥਿਤੀ ਅਤੇ ਉਹ ਸੋਚ, ਅਰਦਾਸ ਅਖਵਾਉਂਦੀ ਹੈ, ਜੋ ਉਹ ਮਨੁੱਖ ਅਪਣੇ ਇਸ਼ਟ ਨਾਲ ਸਾਂਝਾ ਕਰਦਾ ਹੈ। ਇਹ ਸੋਚ ਅਤੇ ਸਥਿਤੀ ਦੁਖ ਭਰੀ ਵੀ ਹੋ ਸਕਦੀ ਹੈ ਅਤੇ ਸੁੱਖ ਭਰੀ ਵੀ ਹੋ ਸਕਦੀ ਹੈ । ਅਰਦਾਸ ਦੀ ਸ਼ਬਦਾਵਲੀ ਨੂੰ ਕਿਸੇ ਸ਼ਬਦਾਂ ਦੇ ਸਮੂਹ ਵਿੱਚ ਬਨ੍ਹਿਆ ਨਹੀਂ ਜਾ ਸਕਦਾ ।

ਅਰਦਾਸ ਦੀ ਕੋਈ ਸ਼ਬਦਾਵਲੀ ਨਹੀਂ ਹੁੰਦੀ। ਕਈ ਵਾਰ ਤਾਂ ਮਨੁੱਖ ਅਰਦਾਸ ਕਰਣ ਵੇਲੇ ਕਿਸੇ ਵੀ ਸ਼ਬਦਾਵਲੀ ਦੀ ਵਰਤੋਂ ਹੀ ਨਹੀਂ ਕਰਦਾ, ਉਹ ਆਪਣੇ ਮਨ ਦੀ ਭਾਸ਼ਾ ਨਾਲ ਹੀ ਆਪਣੇ ਇਸ਼ਟ ਅਗੇ ਅਰਦਾਸ ਕਰ ਲੈਂਦਾ ਹੈ। ਦੂਜੇ ਸ਼ਬਦਾਂ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਮਨੁੱਖ ਆਪਣੇ ਦੁਖ ਸੁਖ ਅਤੇ ਸ਼ੁਕਰਾਨੇ ਬਾਰੇ ਜੋ ਸੋਚ ਅਪਣੇ ਇਸ਼ਟ ਨਾਲ ਸਾਂਝੀ ਕਰਦਾ ਹੈ, ਉਹ "ਅਰਦਾਸ" ਅਖਵਾਉਂਦੀ ਹੈ ।

ਰਹੀ ਸੰਗਤ ਵਿੱਚ ਕੀਤੀ ਜਾਣ ਵਾਲੀ ਸੰਗਤੀ ਅਰਦਾਸ ਦੀ, ਉਸ ਵਿੱਚ ਵੀ ਕੁਝ ਸ਼ਬਦਾਵਲੀ ਨਿਰਧਾਰਿਤ ਕੀਤੀ ਗਈ ਹੈ ਲੇਕਿਨ- "ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ -- ਇਸ ਤੋਂ ਅੱਗੇ ਅਸੀਂ ਅਰਦਾਸ ਦੀ ਸ਼ਬਦਾਵਲੀ ਉਸ ਸੰਗਤੀ ਇਕੱਠ ਜਾਂ ਉਸ ਮੌਕੇ ਅਨੁਸਾਰ ਕਰ ਸਕਦੇ ਹਾਂ। (ਇਸ ਦੀ ਸ਼ਬਦਾਵਲੀ ਨਿਰਧਾਰਿਤ ਨਹੀਂ ਹੈ)

ਜਿਥੋਂ ਤੱਕ ਮੈਂ ਸਮਝਦਾ ਇਥੇ ਝਗੜਾਂ "ਸੰਗਤੀ ਅਰਦਾਸ" ਵਿੱਚ ਦੁਰਗਾ ਦੇਵੀ ਨੂੰ ਤਿੰਨ ਵਾਰ ਸਿਮਰਨ ਦਾ ਹੈ, ਜਿਸ ਬਾਰੇ ਅਸੀਂ ਗੱਲ ਕਰ ਰਹੇ ਹਾਂ। ਕਿ "ਪ੍ਰਿਥਮ ਭਗੌਤੀ" ਕੌਣ ਹੈ ? ਜਿਸਨੂੰ ਅਸੀਂ ਰੋਜ਼ ਆਪਣੀ ਪੰਥਿਕ ਅਰਦਾਸ ਵਿਚ ਤਿੰਨ ਵਾਰ ਸਿਮਰਦੇ ਹਾਂ। ਫਿਰ ਇਸ ਤੋਂ ਬਾਅਦ ਗੁਰੂ ਨਾਨਕ ਤੂੰ ਧਿਆਂਦੇ ਹਾਂ (ਗੁਰੂ ਨਾਨਕ ਲਈ ਧਿਆਏ)। ਇਸ “ਪ੍ਰਿਥਮ ਭਗੌਤੀ” ਨੂੰ ਸਿਮਰੇ ਬਗੈਰ ਤੇ ਅਸੀਂ ਅਪਣੇ ਗੁਰੂਆਂ ਦਾ ਨਾਮ ਵੀ ਨਹੀਂ ਲੈ ਸਕਦੇ। ਇਸ ਭਗੌਤੀ ਨੂੰ ਅਸੀਂ "ਜੀ" ਕਹਿ ਕੇ ਸਤਕਾਰਦੇ ਹਾਂ (ਵਾਰ ਸ਼੍ਰੀ ਭਗੌਤੀ "ਜੀ" ਕੀ) ਲੇਕਿਨ ਆਪਣੇ ਪਰਉਪਕਾਰੀ ਗੁਰੂ, ਗੁਰੂ ਰਾਮ ਦਾਸ ਜੀ ਨੂੰ "ਰਾਮਦਾਸੈ" (ਹੋਈਂ ਸਹਾਏ) ਕਹਿ ਕੇ ਬੁਲਾਂਦੇ ਹਾਂ, ਹੋਰ ਵੀ ਗੁਰੂਆਂ ਦਾ ਨਾਮ ਵੀ ਕੋਈ ਸਤਿਕਾਰ ਨਾਲ ਨਹੀਂ ਲਿਆ ਜਾਂਦਾ। ਕਸੂਰ ਕਿਸੇ ਦਾ ਨਹੀਂ, ਇਸ "ਕੂੜ ਕਿਤਾਬ" ਦਾ ਹੈ, ਜੋ ਇਕ ਦੇਵੀ ਪੂਜਕ ਦੀ ਲਿਖੀ ਹੋਈ ਹੈ, ਅਤੇ ਉਸ ਨੂੰ ਪੜ੍ਹ ਪੜ੍ਹ ਕੇ ਅਸੀ ਵੀ "ੴ ਸਤਿਗੁਰ ਪ੍ਰਸਾਦਿ॥" ਨੂੰ ਭੁਲ ਕੇ "ਕ੍ਰਿਪਾ ਕਰੀ ਹਮ ਪਰ ਜਗਮਾਤਾ॥" ਵਰਗੀ ਦੇਵੀ ਉਸਤਤਿ ਵਿੱਚ ਡੁਬ ਚੁਕੇ ਹਾਂ।

ਹੁਣ ਜੇ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਦਸਮ ਗ੍ਰੰਥੀਆਂ ਦੀ ਮਾਂ "ਦੁਰਗਾ (ਭਗੌਤੀ) ਨੂੰ ਪੂਜਣਾ ਤੇ ਸਿਮਰਨਾ ਨਹੀਂ ਚਾਹੁੰਦੇ, ਤਾਂ ਇੱਨਾਂ ਰੌਲਾ ਕਿਸ ਗੱਲ ਦਾ ?

ਜੇੜ੍ਹੇ ਭੇਡੂ ਅਤੇ ਮੂਰਖ ਦਸਮਗ੍ਰੰਥੀਏ, ਭਗਉਤੀ ਨੂੰ ਅਕਾਲਪੁਰਖ ਕਹਿੰਦੇ ਨਹੀਂ ਥੱਕਦੇ, ਉਨ੍ਹਾਂ ਲਈ ਬਹੁਤ ਕੁਝ ਲਿਖਿਆ ਜਾ ਚੁਕਿਆ ਹੈ, ਇਸਤੋਂ ਵੱਧ ਹੋਰ ਕੁਝ ਲਿਖਣ ਦੀ ਸਾਨੂੰ ਲੋੜ ਨਹੀਂ। ਬਸ ਇਕੋ ਹੀ ਉਪਾਅ ਹੈ ਕਿ ਉਹ ਇਸ "ਦੁਰਗਾ ਕੀ ਵਾਰ ਦੀਆਂ ਸਾਰੀਆਂ 55 ਪੌੜ੍ਹੀਆਂ ਪੜ੍ਹ ਲੈਣ, ਜਿਸ ਦੀ ਪਹਿਲੀ ਪੌੜ੍ਹੀ "ਪ੍ਰਿਥਮ ਭਗਉਤੀ ਸਿਮਰਕੇ ......." ਉਹ ਰੋਜ ਅਰਦਾਸ ਕਰ ਰਹੇ ਨੇ (ਦਰਬਾਰ ਸਾਹਿਬ ਅਤੇ ਤਖਤਾਂ ਸਮੇਤ ) ਖਾਸ ਕਰਕੇ 55 ਵੀ ਪੌੜ੍ਹੀ ਹੀ ਪੜ੍ਹ ਲੈਣ "ਦੁਰਗਾ ਪਾਠ ਬਣਾਇਆ ਸਭੇ ਪਉੜੀਆਂ ॥........ਇਤਿ ਸ੍ਰੀ ਦੁਰਗਾ ਕੀ ਵਾਰ ਸਮਾਪਤੰ ਸਤੁ ਸੁਭਮ ਸਤੁ" । ਇਨ੍ਹਾਂ 55 ਪੌੜ੍ਹੀਆਂ ਵਿੱਚ "ਦੁਰਗਾ" ਦੇਵੀ ਦਾ 32 ਵਾਰ ਨਾਮ ਆਇਆ ਹੈ ।

- ਤੈ ਹੀ ਦੁਰਗਾ ਸਾਜਿ ਕੈ ਦੈਤਾ ਦਾ ਨਾਸੁ ਕਰਾਇਆ ॥ ਪਾਸ ਦੁਰਗਾ ਦੇ ਇੰਦ੍ਰੁ ਆਇਆ ॥੩॥

- ਦੁਰਗਾ ਬੈਣ ਸੁਣੰਦੀ ਹੱਸੀ ਹੜਹੜਾਇ ॥ ਦੁਰਗਾ ਦਾਨੋ ਡਹੇ ਰਣਿ ਨਾਦ ਵਜਨ ਖੇਤੁ ਭੀਹਾਵਲੇ ॥ ਪਾਈ ਧੂਮ ਸਵਾਰੀ ਦੁਰਗਾ ਦਾਨਵੀ ॥੧੧॥

- ਤਣਿ ਤਣਿ ਕੈਬਰ ਛਡਨਿ ਦੁਰਗਾ ਸਾਮ੍ਹਣੇ ॥੧੨॥

- ਗੱਜੇ ਦੁਰਗਾ ਘੇਰਿ ਕੈ ਜਣੁ ਘਣੀਅਰੁ ਕਾਲੇ ॥੧੩॥

- ਘੇਰਿ ਲਈ ਵਰਿਆਮੀ ਦੁਰਗਾ ਆਇ ਕੈ ॥ ਦੁਰਗਾ ਸਭ ਸੰਘਾਰੇ ਰਾਖਸ ਖੜਗ ਲੈ ॥੧੫॥

- ਕਉਣੁ ਵਿਚਾਰੀ ਦੁਰਗਾ ਜਿਨਿ ਰਣੁ ਸੱਜਿਆ ॥੧੬॥

- ਧੂਹਿ ਲਈ ਕ੍ਰਿਪਾਣੀ ਦੁਰਗਾ ਮਿਆਨ ਤੇ ॥ ਇਤੀ ਮਹਿਖਾਸੁਰ ਦੈਤ ਮਾਰੇ ਦੁਰਗਾ ਆਇਆ ॥  ਦੁਰਗਾ ਦੀ ਸਾਮ ਤਕਾਈ ਦੇਵਾਂ ਡਰਦਿਆਂ ॥ਚੋਟ ਪਈ ਖਰਚਾਮੀ ਦੁਰਗਾ ਲਿਆਵਣੀ ॥੨੬॥

ਭਾਈਆਂ ਮਾਰਨਿ ਭਾਈ ਦੁਰਗਾ ਜਾਣਿ ਕੈ ॥ ਬੈਠੇ ਮਤਾ ਪਕਾਏ ਦੁਰਗਾ ਲਿਆਵਣੀ ॥
ਤਣਿ ਤਣਿ ਤੀਰ ਚਲਾਏ ਦੁਰਗਾ ਧਨੁਖ ਲੈ ॥ ਸਿੰਘ ਕਰੀ ਅਸਵਾਰੀ ਦੁਰਗਾ ਸੋਰ ਸੁਣਿ ॥
ਦੁਰਗਾ ਦਾਨੋ ਮਾਰੇ ਰੋਹ ਬਢਾਇ ਕੈ ॥ ਦੁਰਗਾ ਨੋ ਲਲਕਾਰੇ ਆਵਣ ਸਾਹਮਣੇ ॥
ਦੁਰਗਾ ਸਭ ਸੰਘਾਰੇ ਰਾਕਸ ਆਂਵਦੇ ॥ ਭੇੜ ਮਚਿਆ ਬੀਰਾਲੀ ਦੁਰਗਾ ਦਾਨਵੀਂ ॥
ਦੁਰਗਾ ਸਉਹੇਂ ਆਈਆਂ ਰੋਹਿ ਬਢਾਇ ਕੈ ॥ ਦੁਰਗਾ ਸਭ ਬਚਾਈਆਂ ਢਾਲ ਸੰਭਾਲ ਕੈ ॥
ਰਣ ਵਿਚਿ ਕਿਨੈ ਨ ਝਾਲੀ ਦੁਰਗਾ ਆਂਵਦੀ ॥ ਇਕ ਦੁਰਗਾ ਸਉਹੇ ਖੁਨਸ ਕੈ ਖੁਨਸਾਇਨ ਤਾਜੀ ॥
ਇਕ ਧਾਵਨ ਦੁਰਗਾ ਸਾਮ੍ਹਣੇ ਜਿਉ ਭੁਖਿਆਏ ਪਾਜੀ ॥ ਦੁਰਗਾ ਅਤੇ ਦਾਨਵੀ ਸੂਲ ਹੋਈਆਂ ਕੰਗਾਂ ॥
ਦੁਰਗਾ ਅਤੈ ਦਾਨਵੀ ਗਹਿ ਸੰਘਰਿ ਕੱਥੇ ॥ ਦੁਰਗਾ ਅਤੈ ਦਾਨਵੀ ਭੇੜ ਪਇਆ ਸਬਾਹੀਂ ॥
ਦੁਰਗਾ ਪਾਠ ਬਣਾਇਆ ਸਭੇ ਪਉੜੀਆਂ

ਇਤਿ ਸ੍ਰੀ ਦੁਰਗਾ ਕੀ ਵਾਰ ਸਮਾਪਤੰ ਸਤੁ ਸੁਭਮ ਸਤੁ

ਜੇ ਹੱਲੀ ਵੀ ਇਨ੍ਹਾਂ ਮੂਰਖਾਂ ਨੇ "ਦੁਰਗਾ ਦੇਵੀ" ਨੂੰ ਅਕਾਲ ਪੁਰਖ ਕਹੀ ਜਾਣਾ ਹੈ ਤੇ ਕੋਈ ਕੀ ਕਰ ਸਕਦਾ ਹੈ ? ਲੇਕਿਨ ਗੁਰੂ ਗ੍ਰੰਥ ਸਾਹਿਬ ਦੇ ਸਿੱਖਾਂ ਨੂੰ ਇਹ ਦਸਮ ਗ੍ਰੰਥੀਏ ਹੋਰ ਮੂਰਖ ਨਹੀਂ ਬਣਾ ਸਕਦੇ । ਇਨ੍ਹਾਂ ਜਿੱਨਾਂ ਜੋਰ ਲਾਣਾਂ ਹੈ ਲਾਅ ਲੈਣ, ਜੋ ਜਾਗ ਚੁਕਾ ਹੈ, ਉਹ ਸਿੱਖ ਹੁਣ ਮੂਰਖ ਬਨਣ ਵਾਲਾ ਨਹੀਂ।

ਅਖੇ... ਪੁਰਾਤਨ ਮਰਿਆਦਾ ਹੈ । ਦਰਬਾਰ ਸਾਹਿਬ ਵਿੱਚ ਪੜ੍ਹੀ ਜਾਂਦੀ ਹੈ । ਤਖਤਾਂ 'ਤੇ ਪੜ੍ਹੀ ਜਾਂਦੀ ਹੈ । ਭਿੰਡਰਾਂਵਾਲੇ ਪੜ੍ਹਦੇ ਸਨ, ਕੀ ਉਹ ਸਿੱਖ ਨਹੀਂ ਸਨ ? ਪੁਰਾਤਨ ਸਿੱਖਾਂ ਨੇ ਇਹੀ ਅਰਦਾਸ ਪੜ੍ਹ ਕੇ ਸ਼ਹੀਦੀਆਂ ਦਿੱਤੀਆਂ... ਆਦਿ... ਇਨ੍ਹਾਂ ਸਾਰੀਆਂ ਦਲੀਲਾਂ ਦਾ ਜਵਾਬ ਸਾਡੇ ਕੋਲ ਹੈ।

ਲੇਕਿਨ ਹੁਣ ਇਹ ਬੇ ਸਿਰ ਪੈਰ ਦੀਆਂ ਦਲੀਲਾਂ ਸਾਨੂੰ "ਦੁਰਗਾ ਦੇਵੀ" ਦੇ ਅੱਗੇ ਅਰਦਾਸ ਕਰਣ ਲਈ ਮਜਬੂਰ ਨਹੀਂ ਕਰ ਸਕਦੀਆਂ। ਜਦੋਂ ਸਾਨੂੰ ਇਸ, "ਵਾਰ ਸ਼੍ਰੀ ਭਗੌਤੀ ਜੀ ਕੀ..." ਦੀ ਲਗਭਗ ਹਰ ਪੌੜ੍ਹੀ ਵਿੱਚ "ਦੁਰਗਾ" ਦੇਵੀ ਦਾ ਨਾਮ ਸਾਫ ਸਾਫ ਦਿਸ ਰਿਹਾ ਹੈ। "ਪਾਤਸ਼ਾਹੀ 10" ਦਾ ਠੱਪਾ ਹਰ ਰਚਨਾਂ 'ਤੇ ਲਾ ਦੇਣ ਨਾਲ ਉਹ "ਦਸਮ ਬਾਣੀ" ਨਹੀਂ ਬਣ ਜਾਣੀ, ਜਦ ਕੇ ਨਾ ਕਿਧਰੇ "ਨਾਨਕ" ਨਾਮ ਦੀ ਮੁਹਰ ਹੈ ਤੇ ਨਾਂ ਕੋਈ ਰਚਨਾ "ਮਹਲਾ 10" ਨਾਲ ਆਰੰਭ ਹੁੰਦੀ ਹੈ । ਬਹੁਤ ਵਰ੍ਹੇ ਸਾਨੂੰ ਮੂਰਖ ਬਣਾ ਕੇ ਭੇਡਾਂ ਵਾਂਗ ਤੁਸੀਂ ਹਾਂਕ ਲਿਆ ਪੰਥ ਦੋਖੀਉ ! ਹੁਣ ਤੁਹਾਡੇ ਝਾਂਸੇ ਵਿੱਚ ਅਸੀਂ ਆਉਣ ਵਾਲੇ ਨਹੀਂ..."

ਰਹੀ ਗੱਲ ਕਿਸੇ ਦੇ ਤਲਬ ਕਰਣ ਦੀ ਜਾਂ ਧਮਕੀ ਦੀ, ਤਾਂ ਇਹ ਗੱਲਾਂ ਹੁਣ ਬਹੁਤ ਛੋਟੀਆਂ ਸਾਬਿਤ ਹੋ ਚੁਕੀਆਂ ਨੇ। ਸਾਨੂੰ ਗੁਰੂ ਗ੍ਰੰਥ ਸਾਹਿਬ ਅਤੇ ੴ ਨਾਲ ਦਰਕਾਰ ਹੈ, ਕਿਸੇ "ਕਾਲਕਾ ਪੰਥੀ", ਦੁਰਗਾ ਦੇ ਪੁਜਾਰੀਆਂ ਅਤੇ ਦਸਮ ਗ੍ਰੰਥੀਆਂ ਦੀ ਸਾਨੂੰ ਪਰਵਾਹ ਨਹੀਂ।

ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹੁ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top