Share on Facebook

Main News Page

ਸਿੰਘੋ, ਯਾਦ ਰੱਖੋ - ਹਮ ਹਿੰਦੂ ਨਹੀਂ !!!
-:  ਪ੍ਰੋ. ਦਰਸ਼ਨ ਸਿੰਘ ਖ਼ਾਲਸਾ

ਜੇ ਅਰਦਾਸ ਰਾਹੀਂ ਭਗੌਤੀ (ਦੁਰਗਾ ਦੇਵੀ) ਨੂੰ ਸਿਮਰ ਕੇ, ਇੰਦਰ ਦੇਵਤੇ ਦੀ ਆਰਤੀ ਕਰਕੇ, ਮਹਾਕਾਲ ਅਤੇ ਕਾਲਕਾ ਦੇਵੀ ਦਾ ਅਰਾਦਨ ਕਰਕੇ, ਲਵ ਕੁਸ਼ ਦੀ ਸੰਤਾਨ ਬਣ ਜਾਵਾਂਗੇ, ਤਾਂ ਫਿਰ ਕਿਵੇਂ ਆਖਾਂਗੇ, ਕਿ ਹਮ ਹਿੰਦੂ ਨਹੀਂ?

ਬੜੀ ਸਾਜਿਸ਼ ਨਾਲ ਇਨ੍ਹਾਂ ਕੇਸਾਧਾਰੀ ਬ੍ਰਾਹਮਣਾਂ ਨੇ ਆਰ.ਐਸ.ਐਸ ਦੇ ਗ਼ੁਲਾਮ, ਕਾਲਕਾ ਪੰਥੀਆਂ ਨੇ ਪੰਥ ਦੇ ਨਾਮ ਹੇਠ ਬਚਿੱਤਰ ਨਾਟਕ (ਅਖੌਤੀ ਦਸਮ ਗ੍ਰੰਥ) ਵਿੱਚ ਪਾਤਸ਼ਾਹੀ ਦਸਵੀਂ ਲਿੱਖ ਕੇ ਇਹ ਸਭ ਕੁੱਝ ਇਸ ਲਈ ਸਾਡੇ ਗਲ਼ ਪਾਇਆ ਹੈ, ਕਿ ਸਿੱਖ ਇਹ ਨਾ ਕਹਿ ਸਕੇ ਕਿ ਹਮ ਹਿੰਦੂ ਨਹੀਂ।

ਮੈਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰ ਦਾ ਕੂਕਰ ਹਾਂ, ਇਸ ਲਈ ਆਖਰੀ ਸੁਆਸ ਤੱਕ ਕੂਕਦਾ ਰਹਾਂਗਾ

ਸਿੰਘੋ ਜਾਗੋ, ਛੱਡ ਦਿਓ ਭਗੌਤੀ, ਇੰਦਰ ਦੇਵਤਾ, ਦੁਰਗਾ, ਮਹਾਕਾਲ, ਕਾਲਕਾ, ਲਵ ਕੁਸ਼... ਇਹਨਾਂ ਨਾਲ ਸਾਡਾ ਕੋਈ ਵਾਸਤਾ ਨਹੀਂ।

ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਹਾਂ "ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥" ਹੀ ਸਾਡਾ ਗੁਰੂ ਹੈ।

ਸਿੰਘੋ ਆਓ, ਸ੍ਰੀ ਗੁਰੂ ਸਾਹਿਬ ਜੀ ਦੀ ਬਾਣੀ ਰਾਹੀਂ ਹੀ ਅੰਮ੍ਰਿਤ, ਨਿੱਤਨੇਮ, ਅਰਦਾਸ ਅਤੇ ਜੀਵਨ ਲਈ ਸੁਚੱਜੀ ਰਹਿਤ ਦੀ ਅਗਵਾਈ ਪਰਾਪਤ ਕਰੀਏ।

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top