Share on Facebook

Main News Page

ਰਾਜੋਆਣਾ ਤੇ ਭਿਉਰਾ ’ਤੇ ਯਕੀਨ ਨਹੀਂ ਕਰਦੀ ਸਿੱਖ ਕੌਮ
-: ਸਿਮਰਨਜੀਤ ਸਿੰਘ ਮਾਨ

ਪਟਿਆਲਾ, 7 ਦਸੰਬਰ: ਇੱਥੇ ਪੰਜਾਬੀ ਯੂਨੀਵਰਸਿਟੀ ਵਿੱਚ ਪੁੱਜੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਸਿੱਖ ਕੌਮ ਨੇ ਭਾਈ ਪਰਮਜੀਤ ਸਿੰਘ ਭਿਉਰਾ ਤੇ ਬਲਵੰਤ ਸਿੰਘ ਰਾਜੋਆਣਾ ਦੀਆਂ ਦਲੀਲਾਂ ’ਤੇ ਵਿਸ਼ਵਾਸ ਕਰਨਾ ਬੰਦ ਕਰ ਦਿਤਾ ਹੈ। ਉਨ੍ਹਾਂ ਦੋਸ਼ ਲਾਏ ਕਿ ਇਹ ਦੋਵੇਂ ਸਿੱਖ ਵਿਰੋਧੀ ਬਿਆਨ ਦੇ ਕੇ ਪ੍ਰਕਾਸ਼ ਸਿੰਘ ਬਾਦਲ ਦੀ ਹਾਮੀ ਭਰਦੇ ਹਨ, ਜਦਕਿ ਬਾਦਲ ਹੋਰੀਂ ਹੁਣ ਪੰਥ ਦੇ ਸਾਰੇ ਏਜੰਡੇ ਛੱਡ ਕੇ ਆਰ.ਐੱਸ.ਐੱਸ. ਦੇ ਏਜੰਡੇ ’ਤੇ ਕੰਮ ਰਹੇ ਹਨ। ਇਸ ਕਰਕੇ 2017 ਵਿੱਚ ਪ੍ਰਕਾਸ਼ ਸਿੰਘ ਬਾਦਲ ਨੂੰ ਲੋਕਾਂ ਨੇ ਪੰਜਾਬ ਤੋਂ ਬਾਹਰ ਕਰ ਦੇਣਾ ਹੈ।

ਸ੍ਰੀ ਮਾਨ ਇੱਥੇ ਪੰਜਾਬੀ ਯੂਨੀਵਰਸਿਟੀ ਵਿੱਚ ਕਿਸੇ ਵਿਸ਼ੇਸ਼ ਕੰਮ ਲਈ ਆਏ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਹਾਂ ਗੱਠਜੋੜ ਬਣਾਉਣ ਦਾ ਸੁਪਨਾ ਮਹਿਜ਼ ਪਾਣੀ ਦਾ ਬੁਲਬੁਲਾ ਹੋਵੇਗਾ ਕਿਉਂਕਿ ਇਹ ਗੱਠਜੋੜ ਗੈਰ-ਸਿਧਾਂਤਕ ਹੀ ਹੋਵੇਗਾ। ਉਨ੍ਹਾਂ ਕੈਪਟਨ ਨੂੰ ਸੱਦਾ ਦਿੰਦਿਆਂ ਕਿਹਾ,‘ਕਾਂਗਰਸ ਤੇ ਅਕਾਲੀ ਦਲ ਤੇ ਭਾਜਪਾ ਤਾਂ ਡੁੱਬ ਚੁੱਕੇ ਹਨ ਅਤੇ ਉਹ ਹੁਣ ਦੁਬਾਰਾ ਸਾਡੇ ਨਾਲ ਹੱਥ ਮਿਲਾ ਲੈਣ।’

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਤਾਂ ਦਿੱਲੀ ਦੀ ਪਾਰਟੀ ਹੈ, ਉਹ ਵੀ ਸਿੱਖਾਂ ਲਈ ਉਹੀ ਕੰਮ ਰਹੀ ਹੈ ਜਿਵੇਂ ਆਮ ਪਾਰਟੀਆਂ ਲਾਹਾ ਲੈਣ ਲਈ ਕਰ ਰਹੀਆਂ ਹਨ। ਇਸ ਕਰਕੇ ਆਮ ਆਦਮੀ ਪਾਰਟੀ ਵੀ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਕਰ ਸਕੇਗੀ।

ਉਨ੍ਹਾਂ ਕਿਹਾ ਕਿ ਉਹ ਤਖ਼ਤਾਂ ਦੇ ਜਥੇਦਾਰ ਥਾਪੇ ਗਏ ਵਿਅਕਤੀਆਂ ਦੀਆਂ ਜ਼ਮਾਨਤਾਂ ਨਹੀਂ ਲੈਣਗੇ, ਪਰ ਜੋ ਹੋਰ ਸਿੰਘ ਜੇਲ੍ਹਾਂ ਵਿੱਚ ਹਨ ਉਨ੍ਹਾਂ ਨੂੰ ਜ਼ਮਾਨਤਾਂ ’ਤੇ ਰਿਹਾਅ ਕਰਾਉਣ ਲਈ ਅਰਜ਼ੀਆਂ ਪਾ ਦਿੱਤੀਆਂ ਹਨ। ਉਨ੍ਹਾਂ ਨਾਲ ਪ੍ਰੋ. ਮਹਿੰਦਰਪਾਲ ਸਿੰਘ, ਗੁਰਜੰਟ ਸਿੰਘ ਕੱਟੂ ਆਦਿ ਸਨ।


ਟਿੱਪਣੀ: ਬਾਦਲ ਤੇ ਮਾਨ 'ਚ ਕੋਈ ਫਰਕ ਹੈ? ਜਿਸਨੂੰ ਕੋਈ ਫਰਕ ਲਗਦੈ, ਉਹ ਆਪਣਾ ਇਲਾਜ਼ ਜ਼ਰੂਰ ਕਰਾਵੇ। ਬਾਦਲ ਦੀ ਵੀ ਨੀਤੀ ਰਹੀ ਹੈ ਕਿ ਆਪਣੇ ਵਿਰੋਧੀ ਖਿਆਲ ਨੂੰ ਸੁਣਨਾ ਵੀ ਪਸੰਦ ਨਹੀਂ ਕਰਦਾ, ਤੇ ਉਹੀ ਗ਼ਲਤੀ ਬਾਰ ਬਾਰ ਦੁਹਰਾਉਂਦਾ ਹੈ, ਮਾਨ ਵੀ ਇਹੀ ਕਰ ਰਿਹਾ ਹੈ।

ਮਾਨ ਸਮਰਥਕਾਂ ਕੋਲ਼ ਗਾਲ੍ਹਾਂ ਤੋਂ ਇਲਾਵਾ ਹੋਰ ਕੁੱਝ ਨਹੀਂ... ਇੱਕ ਮੁੱਠੀ ਚੁੱਕ ਦੂਜੀ ਤਿਆਰ ਵਾਲੀ ਗੱਲ ਹੈ, ਸਿੱਖਾਂ ਨੇ ਇੱਕ ਮੂਰਖ ਨੂੰ ਉਤਾਰ ਕੇ, ਦੂਜਾ ਮੂੜ੍ਹ ਗੱਲ਼ ਪੈ ਲੈਣਾ ਹੈ, ਹਾਲੇ ਵੀ ਵੇਲਾ ਹੈ, ਸੰਭਲ ਜਾਓ... ਨਹੀਂ ਤਾਂ ਬਾਦਲ ਮਾਨ ਵਰਗਿਆਂ ਨੇ ਸਿੱਖੀ ਦਾ ਕੱਖ ਨਹੀਂ ਜੇ ਛੱਡਣਾ...

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top