Share on Facebook

Main News Page

ਡੁਬਈ ਦੀ ਸੰਗਤ ਵਲੋਂ ਕੀਤੇ ਗਏ ਗੁਰਮਤਿ ਅਨੁਸਾਰੀ ਫੈਸਲੇ 'ਤੇ ਪ੍ਰੇਸ਼ਾਨ ਨਾ ਹੋਵੋ, ਹੁਣ ਤਾਂ ਵਾਸ਼ਿੰਗਟਨ, ਕੈਲੀਫੋਰਨੀਆ, ਕੈਨੇਡਾ, ਪੰਜਾਬ, ਜਬਲਪੁਰ, ਦੇਹਰਾਦੂਨ ਆਦਿ ਦੇ ਕਈ ਗੁਰਦੁਆਰੇ ਅਸਥਾਨਾਂ 'ਤੇ ਤੁਹਾਡੀ ਭਗਉਤੀ ਦੁਰਗਾ ਦੇਵੀ ਨੂੰ ਅਲਵਿਦਾ ਕਹਿ ਦਿਤਾ ਗਿਆ ਹੈ
-: ਪ੍ਰੋ. ਦਰਸ਼ਨ ਸਿੰਘ ਖਾਲਸਾ

ਦੇਵੀ ਦੇਵਾ ਪੂਜਹਿ, ਡੋਲਹਿ, ਪਾਰਬ੍ਰਹਮੁ ਨਹੀ ਜਾਨਾ
ਕਹਤ ਕਬੀਰ ਅਕੁਲੁ ਨਹੀ ਚੇਤਿਆ, ਬਿਖਿਆ ਸਿਉ ਲਪਟਾਨਾ ॥4॥

ਅਰਦਾਸ ਵਿਚੋਂ ਭਗਉਤੀ ਦੁਰਗਾ ਦੇਵੀ ਦਾ ਸਿਮਰਨ ਛੱਡ ਕੇ, ਅਕਾਲ ਪੁਰਖ ਦਾ ਸਿਮਰਨ ਕਰਨ ਵਾਲੇ ਸਿੰਘਾਂ ਤੇ ਰਹਿਤ ਮਰਿਯਾਦਾ ਦੇ ਨਾਮ ਹੇਠ ਅੱਗ ਬਬੂਲਾ ਹੋਣ ਵਾਲੇ ਨੀਲੀਆਂ ਪੱਗਾਂ, ਗਾਤਰੇ ਕਿਰਪਾਨਾਂ ਪਾਉਣ ਵਾਲੇ, ਤਖ਼ਤਾਂ 'ਤੇ ਕਾਬਜ਼ ਆਰ.ਐਸ.ਐਸ. ਦੇ ਗੁਲਾਮ ਕੇਸਾਧਾਰੀ ਬ੍ਰਾਹਮਣੋ, ਤੁਹਾਨੂੰ ਪਤਾ ਹੋਵੇ, ਹੁਣ ਜਾਗ ਪਿਆ ਸਿੱਖ ਗੁਲਾਮਾਂ ਦੀ ਗੁਲਾਮੀ ਨਹੀਂ ਕਰੇਗਾ, ਅਤੇ ਤੁਹਾਡੇ ਕੋਲੋਂ ਜੁਆਬ ਮੰਗਦਾ ਹੈ:

ਰਹਿਤ ਮਰਿਯਾਦਾ ਦਾ ਵਖਰੇਵਾਂ:

- ਸਮੇਤ ਧੁੰਮੇ ਟਕਸਾਲ ਦੇ ਸਭ ਡੇਰੇ ਅਤੇ ਨਿਹੰਗਾਂ ਦੇ ਗੁਰਦੁਆਰੇ, ਤਖਤ ਪਟਨਾ, ਤਖਤ ਹਜੂਰ ਸਾਹਿਬ ਸਮੇਤ ਕਿਸੇ ਦੀ ਭੀ ਮਰਿਯਾਦਾ ਅਤੇ ਅਰਦਾਸ ਨਹੀਂ ਮਿਲਦੀ, ਹਰ ਇੱਕ ਦੀ ਆਪਣੀ ਮਰਿਯਾਦਾ, ਆਪਣੀ ਅਰਦਾਸ, ਆਪਣੀ ਵਖਰੀ ਰਹਿਰਾਸ ਹੈ, ਤੁਸੀਂ ਉਥੇ ਇਹ ਹੁਕਮ ਕਿਉਂ ਨਹੀਂ ਲਾਗੂ ਕਰਦੇ?

- ਕੀ ਤੁਹਾਡੀ ਪ੍ਰਵਾਣਤ ਰਹਿਤ ਮਰਿਯਾਦਾ ਵਿੱਚ ਗੁਰਦੁਆਰਿਆਂ ਵਿੱਚ ਬੱਕਰਿਆਂ ਦੀ ਬਲੀ ਦੇਣੀ ਪ੍ਰਵਾਣ ਹੈ, ਜੋ ਤਖਤ ਹਜੂਰ ਸਾਹਿਬ ਵਿਚ ਦਿਤੀ ਜਾਂਦੀ ਹੈ, ਠਾਠੇ ਬੰਨ੍ਹ ਕੇ ਨੰਗੀਆਂ ਲੱਤਾਂ ਨਾਲ ਗੁਰੂ ਕੀ ਹਜ਼ੁਰੀ ਵਿੱਚ ਜਾਣਾ, ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਬਰਾਬਰ ਬਚਿੱਤਰ ਨਾਟਕ ਨੂੰ ਗੁਰੂ ਬਣਾ ਕੇ ਬਿਠਾਉਣਾ, ਉਸਦੇ ਹੁਕਮਨਾਮੇ ਲੈਣੇ, ਦੀਵਿਆਂ ਵਾਲੀਆਂ ਆਰਤੀਆਂ ਕਰਣੀਆਂ, ਕੀ ਤੁਹਾਡੀ ਮਰਿਯਾਦਾ ਵਿਚ ਪ੍ਰਵਾਣ ਹੈ?

- ਹੋਰ ਤਾਂ ਹੋਰ, ਸ਼ਰੋਮਣੀ ਕਮੇਟੀ ਵਲੋਂ ਪਾਈ ਗਈ ਦੁਬਿਧਾ ਅਨੁਸਾਰ ਦਰਬਾਰ ਸਾਹਿਬ ਅਤੇ ਅਕਾਲ ਤਖਤ ਦੀ ਮਰਿਯਾਦਾ ਵੀ ਇੱਕ ਨਹੀਂ ਹੈ। ਦਰਬਾਰ ਸਾਹਿਬ ਰਾਗਮਾਲਾ ਪੜ੍ਹੀ ਜਾਂਦੀ ਹੈ, ਅਕਾਲ ਤਖਤ 'ਤੇ ਨਹੀਂ ਪੜ੍ਹੀ ਜਾਂਦੀ। ਦਰਬਾਰ ਸਾਹਿਬ ਵਿੱਚ ਰਾਜ ਕਰੇਗਾ ਖਾਲਸਾ ਦੋਹਿਰਾ ਨਹੀਂ ਪੜ੍ਹਿਆ ਜਾਂਦਾ, ਜੈਕਾਰਾ ਨਹੀਂ ਗਜਾਇਆ ਜਾਂਦਾ, ਬੀਬੀਆਂ ਨੂੰ ਕੀਰਤਨ ਨਹੀਂ ਕਰਨ ਦਿੱਤਾ ਜਾਂਦਾ, ਅਕਾਲ ਤਖ਼ਤ 'ਤੇ ਇਹ ਸਭ ਕੁਛ ਹੋਂਦਾ ਹੈ, ਹਾਲਾਂਕਿ ਦਰਬਾਰ ਸਾਹਿਬ ਵਿਚ ਕੱਚੀ ਬਾਣੀ ਦਾ ਕੀਰਤਨ ਤੁਸੀਂ ਕਰਾ ਰਹੇ ਹੋ। ਕੌਮ ਨੂੰ ਦੱਸੋ ਕਿ ਸਿੱਖਾਂ 'ਤੇ ਕਿਹੜੀ ਮਰਿਯਾਦਾ ਲਾਗੂ ਹੋਂਦੀ ਹੈ, ਜਿਹੜੀ ਦਰਬਾਰ ਸਾਹਿਬ ਜਾਂ ਅਕਾਲ ਤਖਤ ਤੋਂ ਭੀ ਵੱਖਰੀ ਪੰਥ ਪਰਵਾਣਤ ਮਰਿਯਾਦਾ ਹੈ?

- ਦਿਸਦਾ ਹੈ ਕਿ ਸਿੱਖ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਕੇ, ਬਚਿੱਤਰ ਨਾਟਕ ਰਾਹੀਂ ਭਗਉਤੀ ਦੇਵੀ ਦੁਰਗਾ ਸ਼ਰਾਬ ਪੀਣੀ, ਕਾਲਕਾ ਖੂਨ ਪੀਣੀ, ਮਹਾਕਾਲ ਭੰਗੀ ਤੇ ਸ਼ਰਾਬੀ ਦਾ ਸਿੱਖ ਬਨਾਉਣ, ਲਵ ਕੁਸ਼ ਦੀ ਸੰਤਾਨ ਬਨਾਉਣ ਲਈ ਹੀ ਇਹ ਸਭ ਸਾਜਸ਼ਾਂ ਰਚ ਰਹੇ ਹੋ। ਹੁਣ ਤਾਂ ਤੁਸਾਂ ਮਹਾਕਾਲ ਦੇ ਨਾਮ ਹੇਠ ਹਜ਼ੂਰ ਸਾਹਿਬ ਵਿੱਚ ਗੁਰਦੁਆਰਾ ਮਹਾਕਾਲ ਸਾਹਿਬ ਭੀ ਬਣਾ ਦਿਤਾ ਹੈ, ਕੀ ਓਥੇ ਸ਼ਰਾਬ ਦੀਆਂ ਪੇਟੀਆਂ ਭੇਟ ਹੋਣਗੀਆਂ, ਓਥੇ ਸ਼ਰਾਬ ਦਾ ਪ੍ਰਸ਼ਾਦ ਵੰਡਿਆ ਜਾਵੇਗਾ?

ਹੋਸ਼ ਕਰੋ !!! ਹੁਣ ਸਿੱਖ ਸੁੱਤਾ ਨਹੀਂ, ਜਾਗ ਪਿਆ ਹੈ। ਡੁਬਈ ਦੀ ਸੰਗਤ ਵਲੋਂ ਕੀਤੇ ਗਏ ਇਸ ਗੁਰਮਤਿ ਅਨੁਸਾਰੀ ਫੈਸਲੇ 'ਤੇ ਪ੍ਰੇਸ਼ਾਨ ਨਾ ਹੋਵੋ, ਹੁਣ ਤਾਂ ਵਾਸ਼ਿੰਗਟਨ, ਕੈਲੀਫੋਰਨੀਆ, ਕੈਨੇਡਾ, ਪੰਜਾਬ, ਜਬਲਪੁਰ, ਦੇਹਰਾਦੂਨ ਆਦਿ ਦੇ ਕਈ ਗੁਰਦੁਆਰੇ ਅਸਥਾਨਾਂ 'ਤੇ ਬਹੁਤ ਸਮਾਂ ਪਹਿਲੇ ਇਹ ਫੈਸਲਾ ਲਾਗੂ ਕਰਕੇ, ਤੁਹਾਡੀ ਭਗਉਤੀ ਦੁਰਗਾ ਦੇਵੀ ਨੂੰ ਅਲਵਿਦਾ ਕਹਿ ਦਿਤਾ ਗਿਆ ਹੈ।

ਮੇਰੀ ਤਾਂ ਅਰਦਾਸ ਹੈ ਕਿ ਗੁਰੂ ਤੁਹਾਨੂੰ ਭੀ ਸੁਮੱਤ ਦੇਵੇ, ਤੁਸੀਂ ਭੀ ਬ੍ਰਾਹਮਣੀ ਗ੍ਰੰਥ ਬਚਿੱਤਰ ਨਾਟਕ, ਦੇਵੀ ਦੇਵਤੇ, ਲਵ ਕੁਸ਼ ਨੂੰ ਛੱਡ ਕੇ, ਸਿੱਖੀ ਦੇ ਅਸਲ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਗੋਦ ਵਿੱਚ ਆ ਜਾਵੋ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top