Share on Facebook

Main News Page

(ਅਖੌਤੀ) ਜਥੇਦਾਰ ਤੇ ਮੱਕੜ (ਅਖੌਤੀ) ਪਰਧਾਨ ਦੇ ਕੋਮਲ ਹਿਰਦੇ ਉਦੋਂ ਕਿਉਂ ਨਾ ਵਲੂੰਧਰੇ ਗਏ, ਜਦੋਂ...
-: ਰਵਿੰਦਰ ਸਿੰਘ ਨਾਗੋਕੇ

ਜਦੋਂ ਇਹ ਖਬਰ ਦੇਖਣ ਨੂੰ ਮਿਲੀ ਕਿ ਯੂ.ਏ.ਈ. ਵਾਲੇ ਵੀਰਾਂ ਨੇ ਅਰਦਾਸ ਵਿੱਚ ਤਬਦੀਲੀ ਕਰਕੇ, "ਪ੍ਰਿਥਮ ਭਗੌਤੀ..." ਦੀ ਜਗਾ, "ਪ੍ਰਿਥਮ ਅਕਾਲ ਪੁਰਖ ਜੀ ਸਿਮਰ..." ਕੇ ਕਰਤਾ, ਜਿਸ ਨਾਲ ਅਕਾਲ ਤਖਤ ਦੇ (ਅਖੌਤੀ) ਜਥੇਦਾਰ ਤੇ ਮੱਕੜ (ਅਖੌਤੀ) ਪਰਧਾਨ ਐਸ.ਜੀ.ਪੀ.ਸੀ ਦੇ ਕੋਮਲ ਹਿਰਦੇ ਵਲੂੰਧਰੇ ਗਏ ਤੇ ਇਨ੍ਹਾਂ ਦੀ ਬਰਦਾਸ਼ਤ ਤੋਂ ਬਾਹਰ ਹੋ ਗਿਆ...

- ਕੀ ਏਹ ਲੋਕ ਇਹ ਦਸਣਗੇ, ਜੋ ਗੁਰਬਾਣੀ ਦਾ ਨਿਰਾਦਰ ਡੇਰਾਵਾਦੀ ਲੋਕ ਕਰ ਰਹੇ ਨੇ ਓਦੋਂ ਏਹਨਾ ਦੀ ਜਮੀਰ ਕਿਉਂ ਮਰ ਜਾਂਦੀ ਏ?

- ਨੰਦ ਸਿੰਘ ਦੇ ਨੰਦਸੰਰੀ ਸੰਪਰਦਾ ਵਾਲੇ ਤਾਂ ਅਰਦਾਸ ਪੂਰੀ ਤਰਾਂ ਅਲੱਗ ਪੜਦੇ ਨੇ, ਏਥੋਂ ਤੱਕ ਕਿ ਗੁਰਬਾਣੀ ਨਾਲ ਵੀ ਛੇੜਛਾੜ ਕਰਕੇ, ਆਪਣੇ ਤਰੀਕੇ ਨਾਲ ਗੁਰਬਾਣੀ ਦੇ ਗੁਟਕੇ ਛਾਪ ਰਹੇ ਨੇ, ਕੁੱਝ ਚਵਲਾਂ ਤਾਂ ਗੁਰਬਾਣੀ ਦੀਆਂ ਪੰਕਤੀਆਂ ਨੂੰ ਵਰ ਸ਼ਰਾਪ ਵਜੋਂ ਪਰਚਾਰ ਰਹੇ ਨੇ, ਤੇ ਓਥੇ ਜਥੇਦਾਰ ਖੁਦ ਹਾਜਰੀ ਭਰ ਕੇ ਕਹਿੰਦਾ ਕਿ ਸਾਨੂੰ ਗੁਰਬਾਣੀ ਦਾ ਸਤਿਕਾਰ ਨੰਦਸੰਰੀਆਂ ਸਿਖਾਇਆ ਤੇ ਓਹਨਾ ਤੋਂ ਲਿਫਾਫੇ ਲੈਂਦਾ ਫਿਰਦਾ...

- ਦੁੱਖ ਭੰਜਨੀ ਦੇ ਸਿਰਲੇਖ ਹੇਠ ਗੁਰਬਾਣੀ ਦੇ ਗੁਟਕੇ ਨੰਦਸਰੀ ਸੰਪਰਦਾ ਅਨੁਸਾਰ ਛਪੇ ਗੁਟਕੇ ਦਰਬਾਰ ਸਾਹਿਬ ਦੇ ਗਲਿਆਰੇ 'ਚ ਵਿੱਕ ਰਹੇ ਨੇ, ਜਫੇਮਾਰ ਤੇ ਪ੍ਰਧਾਨ ਜੀ ਪਹਿਲਾਂ ਓਸ ਬਾਰੇ ਵੀ ਵਿਚਾਰ ਕਰ ਲਉ, ਕਿਉਂਕਿ ਜੋ ਤਰਤੀਬ ਗੁਰਬਾਣੀ ਦੀ ਗੁਰੂ ਸਾਹਿਬ ਨੇ ਬਣਾਈ ਏ, ਸੂਝਵਾਨ ਸਿੱਖ ਓਸ ਨੂੰ ਮਨਜੂਰ ਕਰਦਾ, ਨਾ ਕਿ ਏਹਨਾ ਲੁੱਚੇ ਬੂਬਨਿਆਂ ਅਨੁਸਾਰ ਬਣਾਈ ਨੂੰ...

- ਹਜ਼ਾਰਾ ਸਿੰਘ ਨਿੱਕੇ ਘੁੰਮਣ ਦੀ ਬਰਸੀ 'ਤੇ ਹਾਜਰੀ ਭਰ ਕੇ ਸਿੱਖੀ ਸਿਧਾਂਤਾਂ ਨੂੰ ਪੰਜੇ ਜਥੇਦਾਰ ਢਾਹ ਲਾਉਂਦੇ ਫਿਰਦੇ ਨੇ, ਓਦੋਂ ਏਹਨਾਂ ਨੂੰ ਰਹਿਤ ਮਰਯਾਦਾ ਯਾਦ ਨੀ ਰਹਿਂਦੀ

- ਪੰਜਾਬ ਤੋਂ ਬਾਹਰ ਦੋ ਤਖਤਾਂ 'ਤੇ ਗੁਰੂ ਗਰੰਥ ਸਾਹਿਬ ਜੀ ਦੇ ਬਰਾਬਰ ਬਚਿੱਤਰ ਨਾਟਕ ਨਾਮੀ ਗਰੰਥ ਪ੍ਰਕਾਸ਼ ਕਰਕੇ, ਗੁਰੂ ਸਾਹਿਬ ਦਾ ਨਿਰਾਦਰ ਕੀਤਾ ਜਾ ਰਿਹਾ ਹੇ, ਜੋ ਕਿ ਰਹਿਤ ਮਰਯਾਦਾ ਅਨੁਸਾਰ ਵੀ ਗਲਤ ਏ, ਓਦੋਂ ਹਿਰਦੇ ਨਹੀ ਵਲੂੰਧਰੇ ਜਾਂਦੇ ਏਹਨਾ ਲੋਕਾਂ ਦੇ!!!

- ਕੁੱਝ ਸੰਪਰਦਾਵਾਂ ਦੇ ਮੁਖੀ ਰਹਿਰਾਸ ਵੀ ਰਹਿਤ ਮਰਯਾਦਾ ਤੋਂ ਅਲੱਗ ਪੜਦੇ ਨੇ, ਓਸ ਬਾਰੇ ਵੀ ਕੋ ਵਿਚਾਰ ਦਿਓ ਜਥੇਦਾਰ ਜੀ !!!

- ਦਰਬਾਰ ਸਾਹਿਬ ਅੰਦਰ ਵੱਖ ਵੱਖ ਜਗਾ 'ਤੇ ਅਲੱਗ-2 ਰੇਟ 'ਤੇ ਅਖੰਡ ਪਾਠ ਹੋ ਰਹੇ ਨੇ, ਏਸ ਵਪਾਰ ਬਾਰੇ ਕੀ ਵਿਚਾਰ ਨੇ ਜੀ ??

- ਰਹਿਤ ਮਰਯਾਦਾ ਅਨੁਸਾਰ ਇਕ ਸਮੇਂ ਸਿਰਫ ਕੀਰਤਨ, ਕਥਾ, ਜਾਂ ਪਾਠ ਹੋ ਸਕਦਾ ਏ, ਸੰਗਤ ਵਿੱਚ ਤੇ ਇਹ ਤਾਂ ਤੁਸੀ ਖੁਦ ਦਰਬਾਰ ਸਾਹਿਬ, ਅਤੇ ਸ਼੍ਰੋਮਣੀ ਕਮੇਟੀ ਅਧੀਨ ਗੁਰਦੁਆਰਿਆਂ ਵਿੱਚ ਲਾਗੂ ਨਹੀਂ ਕਰਵਾ ਸਕੇ, ਕੀ ਤੁਹਾਡੇ 'ਤੇ ਕਾਰਵਾਈ ਨਹੀਂ ਹੋਣੀ ਚਾਹੀਦੀ ??

- ਤੁਹਾਡੇ ਸਾਬਕਾ ਜਥੇਦਾਰ ਵੇਦਾਂਤੀ ਤੇ ਕੌਲਾਂ ਵਾਲੇ ਗੁਰਇਕਬਾਲ ਸਿੰਘ ਤੇ ਖੁਦ ਐਸ.ਜੀ.ਪੀ.ਸੀ ਨੇ ਗੁਰਲਿਬਾਸ ਪਾਤਸ਼ਾਹੀ ਛੇਵੀਂ ਛਾਪ ਕੇ ਗੁਰੂ ਸਾਹਿਬ ਦਾ ਨਿਰਾਦਰ ਕੀਤਾ, ਓਸ ਲਈ ਕੀ ਸਜ਼ਾ ਤੈਅ ਕਰੋਗੇ ??

- ਇਕ ਜਿੰਮੇਦਾਰ ਸੰਸਥਾ ਦੇ ਸਾਬਕਾ ਮੁਖੀ ਦੀ ਕਿਤਾਬ ਗੁਰੂ ਸਾਹਿਬ ਨੂੰ ਲਵ ਕੁਸ਼ ਦਾ ਅਵਤਾਰ ਦਸ ਰਹੀ, ਪੰਜਾ ਪਿਆਰਿਆਂ ਨੂੰ ਅਵਤਾਰ ਵਾਦ ਦਸ ਰਹੀ... ਕੀ ਏਸਦਾ ਜੁਆਬ ਹੈ ਤੁਹਾਡੇ ਕੋਲ, ਜਾਂ ਓਹਨਾ ਕੋਲ ਜੋ ਕਿਤਾਬ ਦੇ ਲੇਖਕ ਨੂੰ ਪੂਰਨ ਬ੍ਰਹਮਗਿਆਨੀ ਦਾ ਖਿਤਾਬ ਦਿੰਦੇ ਨੇ ??

- ਸ੍ਰੀ ਚੰਦੀਆਂ ਦੀਆਂ ਹਾਜਰੀਆਂ ਭਰ ਕੇ ਤੁਸੀਂ ਨਿਰਾਦਰ ਕਰ ਰਹੇ, ਓਹ ਨਹੀਂ ਜੋ ਗੁਰੂ ਗਰੰਥ ਸਾਹਿਬ ਜੀ ਨੂੰ ਹੀ ਆਪਣਾ ਸਭ ਕੁੱਝ ਮੰਨਦੇ ਨੇ

ਏਹ ਸਭ ਜੋ ਸਭ ਸਿੱਖੀ ਵਿਚ ਵਾਦ ਵਿਵਾਦ ਵਧੇ ਨੇ, ਏਸ ਦਾ ਕਾਰਨ ਸਭ ਤੋਂ ਵਡਾ ਕਾਰਨ ਲਾਲਚੀ ਲੋਕਾਂ ਦਾ ਧਾਰਮਿਕ ਸਥਾਨਾਂ 'ਤੇ ਕਾਬਜ਼ ਹੋਣਾ ਏ ਤੇ ਮੱਕੜ ਤੇ ਜਥੇਦਾਰ ਜੀ ਤੁਸੀਂ ਪੂਰੇ ਸਿੱਖ ਇਤਿਹਾਸ ਦੌਰਾਨ ਪਹਿਲੇ ਅਹੁਦੇਦਾਰ ਏ ਜਿਨਾਂ ਨੂੰ ਏਨੀ ਜ਼ਲਾਲਤ ਸਹਿਣੀ ਪੈ ਰਹੀ ਏ...

ਜਥੇਦਾਰੋ ਤੇ ਐਸ.ਜੀ.ਪੀ.ਸੀ ਵਾਲਿਓ ! ਬੇਨਤੀ ਏ, ਜਿਸ ਗੁਰੂ ਪਾਤਸ਼ਾਹ ਦੇ ਦਰ ਤੋਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਦੇ ਓ, ਓਸ ਗੁਰੂ ਨਾਲ ਕੁੱਝ ਕੁ ਤਾਂ ਵਫਾਦਾਰੀ ਦਿਖਾਓ ।

ਗੁਰੂ ਦਰ ਦਾ ਕੂਕਰ
ਰਵਿੰਦਰ ਸਿੰਘ ਨਾਗੋਕੇ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top