Share on Facebook

Main News Page

ਪਿੰਕੀ ਤੇ ਹੋਰ ਝੂਠੇ ਐਨਕਾਊਂਟਰ ਕਰਨ ਵਾਲਿਆਂ ਨੂੰ ਫਾਂਸੀ ਦੀ ਸਜ਼ਾ ਹੋਵੇ
-: ਜਸਟਿਸ ਕਾਟਜੂ

ਚੰਡੀਗੜ੍ਹ, 10 ਦਸੰਬਰ (ਗਗਨਦੀਪ ਸਿੰਘ ਸੋਹਲ): ਪੁਲਿਸ ਕੈਟ ਤੇ ਸਾਬਕਾ ਪੁਲਿਸ ਅਫਸਰ ਰਹੇ ਗੁਰਮੀਤ ਸਿੰਘ ਪਿੰਕੀ ਵਲੋਂ ਝੂਠੇ ਪੁਲਿਸ ਮੁਕਾਬਲਿਆਂ ਦਾ ਖੁਲਾਸਾ ਕੀਤੇ ਜਾਣ ਦੇ ਮਾਮਲੇ ਤੇ ਦੇਸ਼ ਦੇ ਸਾਬਕਾ ਚੀਫ ਜਸਟਿਸ ਨੇ ਕਿਹਾ ਹੈ ਕਿ ਪਿੰਕੀ ਵਰਗਿਆਂ ਨੂੰ ਸਿਧੇ ਤੌਰ ਤੇ ਫਾਂਸੀ ਤੇ ਟੰਗਣਾ ਚਾਹੀਦਾ ਹੈ। ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਆਏ ਕੇਸਾਂ ਦਾ ਵੇਰਵਾ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਵੀ ਅਜਿਹੇ ਕੇਸਾਂ ਚ ਝੂਠਾ ਪੁਲਿਸ ਮੁਕਾਬਲਾ ਕਰਨ ਵਾਲਿਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ ਤੇ ਇਹੀ ਸੁਪਰੀਮ ਕੋਰਟ ਦੀ ਜੱਜ ਮੈਂਟ ਹੈ।

ਉਨ੍ਹਾਂ ਚੰਡੀਗੜ੍ਹ ਵਿਖੇ ਹਿਊਮਨ ਰਾਈਟਸ ਕਾਨਫਰੰਸ ਦੌਰਾਨ ਕਿਹਾ ਕਿ ਮੈਂ ਸਿਧੇ ਤੌਰ 'ਤੇ ਪੰਜਾਬ ਦੇ ਸਾਰੇ ਪੁਲਿਸ ਮੁਲਾਜ਼ਮਾਂ, ਅਫਸ਼ਰਾਂ ਸਮੇਤ ਡੀਜੀਪੀ ਨੂੰ ਚਿਤਾਵਨੀ ਦੇਣਾ ਚਾਹੁੰਦਾ ਹਾਂ ਕਿ ਉਹ ਅਜਿਹੇ ਕਾਰੇ ਨਾ ਕਰਨ। ਉਨ੍ਹਾਂ ਸਰਕਾਰ ਨੂੰ ਵੀ ਤਾਕੀਤ ਕੀਤੀ ਕਿ ਅਜਿਹੇ ਪੁਲਿਸ ਅਫਸਰਾਂ ਨੂੰ ਬਿਨਾ ਦੇਰੀ ਗ੍ਰਿਫਤਾਰ ਕਰਕੇ ਕਾਨੂੰਨੀ ਸਜ਼ਾ ਰਾਹੀਂ ਫਾਂਸੀ ਤੇ ਚੜਾਇਆ ਜਾਵੇ। ਉਨ੍ਹਾਂ ਕਿਹਾ ਕਿ ਪੁਲਿਸ ਦਾ ਕੰਮ ਹੁੰਦਾ ਹੈ ਲਾਅ ਐਂਡ ਆਰਡਰ ਕਾਇਮ ਕਰਨਾ ਨਾ ਕਿ ਨਿਰਦੋਸ਼ਾਂ ਤੇ ਗੋਲੀਆਂ ਚਲਾਉਣਾ। ਇਸ ਲਈ ਪਿੰਕੀ ਤੇ ਹੋਰ ਜਿੰਨੇ ਵੀ ਝੂਠੇ ਪੁਲਿਸ ਮੁਕਾਬਲਾ ਕਰਨ ਵਾਲੇ ਹਨ, ਨੂੰ ਫਾਂਸੀ ਤੇ ਲਟਕਾਇਆ ਜਾਣਾ ਚਾਹੀਦਾ ਹੈ।


ਟਿੱਪਣੀ: ਸਾਬਕਾ ਜਸਟਿਸ ਕਾਟਜੂ ਦੇ ਬਿਆਨ ਤਾਂ ਚੰਗੇ ਹਨ, ਪਰ ਇਹ ਲੋਕ ਉਦੋਂ ਕੀ ਕਰ ਰਹੇ ਹੁੰਦੇ ਹਨ, ਜਦੋਂ ਇਹ ਕੁਰਸੀ 'ਤੇ ਹੁੰਦੇ ਹਨ। ਸਿੱਖ ਬਹੁਤ ਛੇਤੀ ਹੀ ਕਿਸੇ ਦਾ ਵਿਸ਼ਵਾਸ ਕਰ ਲੈਂਦੇ ਨੇ, ਬਿਨਾਂ ਪਰਖੇ, ਤੇ ਬਾਅਦ ਵਿੱਚ ਬਹੁਤੀ ਵਾਰੀ ਪਛਤਾਵਾ ਹੀ ਹੁੰਦਾ ਹੈ। ਸਿੱਖ ਭਾਵੁਕਤਾ 'ਚ ਬਹਿ ਕੇ ਹਮੇਸ਼ਾਂ ਧੋਖਾ ਖਾਂਦੇ ਆਏ ਹਨ, ਤੇ ਅਕਲਮੰਦ ਲੋਕਾਂ ਦੀ ਇਹ ਗੱਲ ਸੁਣਕੇ ਰਾਜ਼ੀ ਨਹੀਂ। ਜੇ ਕਿਸੇ ਕੋਲ ਇਨ੍ਹਾਂ ਦਾ ਕੋਈ ਬਿਆਨ ਜਾਂ ਸਹੀ ਫੈਸਲਾ ਜਦੋਂ ਇਹ ਚੀਫ ਜਸਟਿਸ ਹੁੰਦੇ ਸੀ, ਤਾਂ ਜ਼ਰੂਰ ਸ਼ੇਅਰ ਕਰਿਓ

- ਸੰਪਾਦਕ ਖ਼ਾਲਸਾ ਨਿਊਜ਼



ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top