Share on Facebook

Main News Page

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਆਪਣੀ ਦ੍ਰਿੜਤਾ ਲਈ ਕਿਸੇ ਕੋਲੋਂ ਡਰਣ ਦੀ ਲੋੜ ਨਹੀਂ
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ

ਗੁਰੂ ਗੁਰੂ ਗੁਰੁ ਕਰਿ ਮਨ ਮੋਰਗੁਰੂ ਬਿਨਾ ਮੈ ਨਾਹੀ ਹੋਰ

ਗੁਰੂ ਗੋਬਿੰਦ ਸਿੰਘ ਜੀ ਨੇ 1708 ਵਿੱਚ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਹਜ਼ੂਰ ਸਾਹਿਬ ਦੇ ਸਥਾਨ 'ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰ ਗੱਦੀ 'ਤੇ ਸਥਾਪਿਤ ਕਰਕੇ ਖ਼ਾਲਸਾ ਪੰਥ ਨੂੰ ਇੱਕੋ ਇੱਕ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ੍ਹ ਲਾਇਆ ਸੀ। ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਸਾਡੇ ਇੱਕੋ ਇੱਕ ਸਦੀਵੀ ਗੁਰੂ ਹਨ, ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੀ ਗੁਰਬਾਣੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਬਦ ਹੀ ਸਾਡਾ ਸ਼ਬਦ ਗੁਰੂ ਹੈ। ਅਸੀਂ ਕਿਸੇ ਹੋਰ ਪਾਸੇ ਕਿਉਂ ਭਟਕ ਰਹੇ ਹਾਂ।

ਗੁਰੂ ਕਿਰਪਾ ਸਦਕਾ ਬਹੁਤ ਸਾਰੇ ਗੁਰਸਿੱਖ ਇਸ ਵੀਚਾਰ ਪ੍ਰਤੀ ਜਾਗਰਤ ਅਤੇ ਦ੍ਰਿੜ ਵਿਸ਼ਵਾਸੀ ਹੋ ਚੁੱਕੇ ਹਨ ਅਤੇ ਬਹੁਤ ਸਾਰੇ ਪਰਿਵਾਰਾਂ ਵੱਲੋਂ ਈਮੇਲ ਅਤੇ ਫੋਨ ਆ ਰਹੇ ਹਨ ਕਿ ਸਾਨੂੰ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਨਾਲ ਤਿਆਰ ਕੀਤਾ ਗਿਆ "ਅੰਮ੍ਰਿਤ" ਛਕਾਇਆ ਜਾਵੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਦੇ ਨਿਤਨੇਮ ਦੇ ਗੁਟਕੇ ਦਿੱਤੇ ਜਾਣ

ਸੋ ਸਿੰਘੋ ! ਆਪਣੇ ਵਿਰਸੇ ਨੂੰ ਸਪਸ਼ਟ ਹੋ ਕੇ ਸੰਭਾਲੋ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਆਪਣੀ ਦ੍ਰਿੜਤਾ ਲਈ ਕਿਸੇ ਕੋਲੋਂ ਡਰਣ ਦੀ ਲੋੜ ਨਹੀਂ, ਨਿਰਭੈ ਹੋ ਕੇ ਸਪਸ਼ਟ ਆਖੋ ਕਿ ਅਸੀਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਹਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਹੀ ਸਾਡੀ ਗੁਰਬਾਣੀ ਅਤੇ ਗੁਰਬਾਣੀ ਦੀ ਅਗਵਾਈ ਵਿੱਚ ਹੀ ਸਾਡੀ ਜੀਵਨ ਮੰਜ਼ਿਲ ਹੈ।

ਸਿੰਘੋ ਤੁਸੀਂ ਗੁਰੂ ਲਈ ਜਿਊਣਾ ਸਿੱਖੋ, ਗੁਰੂ ਤੁਹਾਡੇ ਨਾਲ ਬਚਨ ਕਰਦਾ ਹੈ:

ਸਤਿਗੁਰੁ ਸਿਖ ਕਾ ਹਲਤੁ ਪਲਤੁ ਸਵਾਰੈ ਨਾਨਕ ਸਤਿਗੁਰੁ ਸਿਖ ਕਉ ਜੀਅ ਨਾਲਿ ਸਮਾਰੈ ॥੧॥

ਦਿਲ ਚਾਹੁੰਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਸਿੰਘੋ, ਪ੍ਰਣ ਸਹਿਤ, ਆਪਣਾ ਬਿਉਰਾ (ਨਾਮ, ਫੋਨ, ਈਮੇਲ) ਦਾਸਾਂ ਨੂੰ ਭੇਜੋ, ਤਾਂਕਿ ਸਮੇਂ ਸਮੇਂ ਨਾਲ ਆਪਸ ਵਿੱਚ ਮਿਲ ਬੈਠ ਕੇ ਗੁਰਮਤਿ ਵੀਚਾਰਾਂ ਲਈ ਸੰਪਰਕ ਬਣਿਆ ਰਹੇ।

Please send your details to khalsanews@yahoo.com


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top